ETV Bharat / state

ਹੜ੍ਹ ਕਾਰਣ ਹੋਏ ਘਰਾਂ ਦੇ ਨੁਕਸਾਨ ਦਾ ਵੀ ਲੋਕਾਂ ਨੂੰ ਮਿਲੇਗਾ ਮੁਆਵਜ਼ਾ, ਡੀਸੀ ਲੁਧਿਆਣਾ ਨੇ ਕੀਤਾ ਖੁਲਾਸਾ

author img

By

Published : Jul 17, 2023, 3:31 PM IST

The administration will compensate the damage to the houses caused by the flood in Ludhiana
ਹੜ੍ਹ ਕਾਰਣ ਹੋਏ ਘਰਾਂ ਦੇ ਨੁਕਸਾਨ ਦਾ ਵੀ ਲੋਕਾਂ ਨੂੰ ਮਿਲੇਗਾ ਮੁਆਵਜ਼ਾ, ਡੀਸੀ ਲੁਧਿਆਣਾ ਨੇ ਕੀਤਾ ਖੁਲਾਸਾ

ਲੁਧਿਆਣਾ ਵਿੱਚ ਹੜ੍ਹ ਕਾਰਣ ਲੋਕਾਂ ਦੀਆਂ ਫਸਲਾਂ ਤੋਂ ਇਲਾਵਾ ਘਰਾਂ ਦਾ ਵੀ ਵੱਡੇ ਪੱਧਰ ਉੱਤੇ ਨੁਕਸਾਨ ਹੋਇਆ। ਡੀਸੀ ਲੁਧਿਆਣਾ ਨੇ ਕਿਹਾ ਹੈ ਕਿ ਹੜ੍ਹ ਕਾਰਣ ਘਰਾਂ ਦੇ ਵਿੱਚ ਪਈਆਂ ਜੋ ਚੀਜ਼ਾਂ ਦਾ ਨੁਕਸਾਨ ਹੋਇਆ ਲੋਕਾਂ ਨੂੰ ਉਸ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ।

ਡੀਸੀ ਨੇ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਆਖੀ ਗੱਲ

ਲੁਧਿਆਣਾ: ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਜਿੱਥੇ ਫਸਲਾਂ ਦਾ ਵੱਡਾ ਨੁਕਸਾਨ ਹੋਇਆ, ਉੱਥੇ ਹੀ ਲੋਕਾਂ ਦੇ ਘਰਾਂ ਦੇ ਅੰਦਰ ਵੀ ਪਾਣੀ ਨੇ ਘਰ ਦੇ ਫਰਨੀਚਰ ਦੇ ਨਾਲ ਹੋਰ ਸਾਮਾਨ ਦਾ ਵੀ ਨੁਕਸਾਨ ਕੀਤਾ ਹੈ। ਕੁਦਰਤੀ ਆਪਦਾ ਵਿਭਾਗ ਵੱਲੋਂ ਲੋਕਾਂ ਦੇ ਘਰੇਲੂ ਵਸਤਾਂ ਦੇ ਨੁਕਸਾਨ ਦੀ ਭਰਪਾਈ ਵੀ ਕੀਤੀ ਜਾਵੇਗੀ। ਜਿਸ ਦਾ ਖੁਲਾਸਾ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਕੇ ਇਸ ਦੀ ਸੂਚੀ ਡਿਜਾਸਟਰ ਮੈਨੇਜਮੈਂਟ ਵਿਭਾਗ ਨੂੰ ਸੌਂਪੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨਗੇ। ਕਿਸਾਨਾਂ ਦੀ ਫਸਲ ਦੇ ਮੁਆਵਜ਼ੇ ਲਈ ਵੀ ਜਲਦ ਹੀ ਗਿਰਦਾਵਰੀ ਸ਼ੁਰੂ ਹੋ ਜਾਵੇਗੀ।

ਚੰਗੀਆਂ ਸਿਹਤ ਸਹੂਲਤਾਂ ਮੁਹੱਈਆ: ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੁਣ ਸਾਡਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਕਦਮ ਚੁੱਕ ਰਹੇ ਹਨ, ਮੈਡੀਕਲ ਟੀਮਾਂ ਲੋਕਾਂ ਦੇ ਘਰ-ਘਰ ਜਾ ਰਹੀਆਂ ਹਨ। ਉਨ੍ਹਾਂ ਨੂੰ ਦਵਾਈਆਂ ਦੇ ਨਾਲ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਵੀ ਇਸ ਦਾ ਧਿਆਨ ਰੱਖਣ। ਆਪਣੇ ਘਰਾਂ ਵਿੱਚ ਪਾਣੀ ਨਾ ਇਕੱਠਾ ਹੋਣ ਦੇਣ, ਕਿਉਂਕਿ ਡੇਂਗੂ ਅਤੇ ਮਲੇਰੀਆ ਦੇ ਮਾਮਲੇ ਵੱਧ ਸਕਦੇ ਨੇ।



ਲੋਕਾਂ ਦੀ ਮਦਦ ਲਈ ਤਿਆਰ: ਡੀਸੀ ਮੁਤਾਬਿਕ ਹਾਲੇ ਬਰਸਾਤਾਂ ਦਾ ਸੀਜ਼ਨ ਖਤਮ ਨਹੀਂ ਹੋਇਆ ਹੈ। ਹਾਲੇ ਵੀ ਲੋਕ ਆਪਣੇ ਇਲਾਕੇ ਵਿੱਚ ਪਾਣੀ ਦੀ ਨਿਕਾਸੀ ਦਾ ਧਿਆਨ ਰੱਖਣ। ਜਿਹੜੇ ਵੀ ਪਾਣੀ ਦੀ ਨਿਕਾਸੀ ਦਾ ਕੁਦਰਤੀ ਢੰਗ ਨਾਲ ਹੈ ਉਸ ਮੁਤਾਬਿਕ ਹੀ ਉਹ ਪਾਣੀ ਦੀ ਨਿਕਾਸੀ ਹੋਣ ਦੇਣ। ਉਨ੍ਹਾਂ ਦੱਸਿਆ ਕਿ ਅਸੀਂ ਲੋਕਾਂ ਦੀ ਮਦਦ ਕਰਨ ਲਈ ਵਚਨਬੱਧ ਹਾਂ, ਹੜ੍ਹ ਨਾਲ ਲੁਧਿਆਣਾ ਦਾ ਬਹੁਤ ਘੱਟ ਇਲਾਕਾ ਪ੍ਰਭਾਵਿਤ ਹੋਇਆ ਸੀ। ਦੱਸ ਦਈਏ ਹੜ੍ਹ ਕਾਰਣ ਵੱਡੇ ਪੱਧਰ ਉੱਤੇ ਲੋਕਾਂ ਦੀਆਂ ਫਸਲਾਂ ਤੋਂ ਇਲਾਵਾ ਘਰਾਂ ਦਾ ਵੀ ਨੁਕਸਾਨ ਹੋਇਆ ਅਤੇ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਲੋਕਾਂ ਦੇ ਹਰ ਤਰ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣਗੇ। ਲੋਕਾਂ ਨੂੰ ਹੁਣ ਪ੍ਰਸ਼ਾਸਨ ਦੇ ਦਾਅਵੇ ਤੋਂ ਬਾਅਦ ਥੋੜ੍ਹੀ ਰਾਹਤ ਮਹਿਸੂਸ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.