ETV Bharat / state

ਅਮਿਤ ਸ਼ਾਹ ਨੇ NCB ਦਫ਼ਤਰ ਦਾ ਵੀ ਨੀਂਹ ਪੱਥਰ ਰੱਖਿਆ, ਸੀਐਮ ਮਾਨ ਵਲੋਂ ਸਰਹੱਦ ਨੂੰ ਆਧੁਨਿਕ ਲੈਸ ਤਕਨੀਕਾਂ ਨਾਲ ਸੁਰੱਖਿਅਤ ਕਰਨ ਦੀ ਮੰਗ

author img

By

Published : Jul 17, 2023, 10:25 AM IST

Updated : Jul 17, 2023, 2:26 PM IST

CM Mann will hold talks with the Union Home Minister Amit Shah, also foundation stone of the NCB office
ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਕੇਂਦਰੀ ਗ੍ਰਹਿ ਮੰਤਰੀ ਨਾਲ ਹੋਵੇਗੀ ਗੱਲਬਾਤ

ਅੱਜ ਦੇਸ਼ ਦੇ 10 ਸੂਬਿਆਂ ਦੀ ਵੀਡੀਓ ਕਾਨਫਰੰਸਿੰਗ ਉਤੇ ਬੈਠਕ ਹੋਈ ਹੈ। ਬੈਠਕ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੀਤੀ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲਿਆ। ਇਸ ਮੌਕੇ ਅਮਿਤ ਸ਼ਾਹ ਨੇ NCB ਦਫ਼ਤਰ ਦਾ ਵੀ ਨੀਂਹ ਪੱਥਰ ਰੱਖਿਆ ਹੈ।

ਚੰਡੀਗੜ੍ਹ ਡੈਸਕ : ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇੰਨਾ ਹੀ ਨਹੀਂ ਅਮਿਤ ਸ਼ਾਹ ਨੇ ਇਸ ਦੌਰਾਨ ਅੰਮ੍ਰਿਤਸਰ 'ਚ NCB ਦਫਤਰ ਦੀ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ। ਇਹ ਸਾਰੀ ਪ੍ਰਕਿਰਿਆ ਆਨਲਾਈਨ ਹੋਈ। ਜਿਸ ਵਿੱਚ ਪੰਜਾਬ ਤੋਂ ਇਲਾਵਾ 9 ਰਾਜਾਂ ਦੇ ਮੁੱਖ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

  • ਅੱਜ ਕੇਂਦਰੀ ਗ੍ਰਹਿ ਮੰਤਰੀ @AmitShah ਜੀ ਦੀ ਅਗਵਾਈ 'ਚ ਹੋਈ ਨਸ਼ਾ ਤਸਕਰੀ ਤੇ ਕੌਮੀ ਸੁਰੱਖਿਆ ਮਾਮਲੇ ਮੀਟਿੰਗ 'ਚ ਹਿੱਸਾ ਲਿਆ ਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਸਾਂਝੀ ਕੀਤੀ...

    * ਅਸੀਂ 1000 ਕਿਲੋ ਹੈਰੋਇਨ ਜ਼ਬਤ ਕੀਤੀ ਹੈ
    * 22 ਹਜ਼ਾਰ ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੇ ਹਾਂ
    *… pic.twitter.com/ViSSr0LYUe

    — Bhagwant Mann (@BhagwantMann) July 17, 2023 " class="align-text-top noRightClick twitterSection" data=" ">

ਨਸ਼ਿਆਂ ਦੇ ਮੁੱਦੇ ਉੱਤੇ ਚਰਚਾ : ਇਸ ਦੌਰਾਨ ਗ੍ਰਹਿ ਮੰਤਰੀ ਨੇ ਹਰ ਰਾਜ ਨੂੰ ਚਰਚਾ ਲਈ 5 ਮਿੰਟ ਦਿੱਤੇ। ਇਹ ਪ੍ਰੋਗਰਾਮ ਐਨ.ਸੀ.ਬੀ. ਜਿਸ ਕਾਰਨ ਇਸ ਵਿੱਚ ਨਸ਼ਿਆਂ ਦੀ ਹੀ ਚਰਚਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਾਕਿਸਤਾਨ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਪੰਜਾਬ ਵਿੱਚ ਫੈਲੇ ਸਮੱਗਲਰਾਂ ਦੇ ਨੈੱਟਵਰਕ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਸਰਹੱਦ ਨੂੰ ਆਧੁਨਿਕ ਤਕਨੀਕਾਂ ਨਾਲ ਸੁਰੱਖਿਅਤ ਕਰਨ ਦੀ ਮੰਗ ਕੀਤੀ ਗਈ, ਤਾਂ ਜੋ ਡਰੋਨ ਦੀ ਆਵਾਜਾਈ ਨੂੰ ਠੱਲ੍ਹ ਪਾਈ ਜਾ ਸਕੇ।

  • Addressing the Regional Conference on 'Drug Trafficking and National Security'. Today, about 1,44,000 kgs of seized drugs will be destroyed in various parts of the country.
    https://t.co/A8Ju29Ll1p

    — Amit Shah (@AmitShah) July 17, 2023 " class="align-text-top noRightClick twitterSection" data=" ">


ਕਰੋੜਾਂ ਦਾ ਨਸ਼ਾ ਨਸ਼ਟ ਕੀਤਾ: ਪ੍ਰੋਗਰਾਮ ਸਵੇਰੇ 10.15 ਵਜੇ ਦੇ ਕਰੀਬ ਆਨਲਾਈਨ ਸ਼ੁਰੂ ਹੋਇਆ। ਜਿਸ ਵਿੱਚ ਦਿੱਲੀ, ਜੰਮੂ ਕਸ਼ਮੀਰ, ਲੱਦਾਖ, ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਉੜੀਸਾ ਦੇ ਮੁੱਖ ਮੰਤਰੀਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲੈਫਟੀਨੈਂਟ ਗਵਰਨਰਾਂ ਨੇ ਸ਼ਮੂਲੀਅਤ ਕੀਤੀ। NCB 'ਤੇ ਆਧਾਰਿਤ ਇਸ ਮੀਟਿੰਗ 'ਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਆਨਲਾਈਨ ਸੰਕੇਤ 'ਤੇ 1,44,000 ਕਿਲੋਗ੍ਰਾਮ ਨਸ਼ੀਲੇ ਪਦਾਰਥ, ਜਿਨ੍ਹਾਂ ਦੀ ਕੀਮਤ 2,416 ਕਰੋੜ ਰੁਪਏ ਹੈ, ਨੂੰ ਨਸ਼ਟ ਕੀਤਾ ਗਿਆ।

ਕੇਂਦਰੀ ਗ੍ਰਹਿ ਮੰਤਰੀ ਨੇ ਹਰ ਸੂਬੇ ਨੂੰ ਗੱਲਬਾਤ ਲਈ 5 ਮਿੰਟ ਦਿੱਤੇ : ਇਸ ਦੌਰਾਨ ਗ੍ਰਹਿ ਮੰਤਰੀ ਹਰ ਸੂਬੇ ਨੂੰ ਗੱਲਬਾਤ ਲਈ 5 ਮਿੰਟ ਦਿੱਤੇ। ਕਿਉਂਕਿ ਇਹ ਪ੍ਰੋਗਰਾਮ ਐਨਸੀਬੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਲਈ ਪ੍ਰੋਗਰਾਮ ਦੌਰਾਨ ਨਸ਼ਿਆਂ ਬਾਰੇ ਹੀ ਚਰਚਾ ਹੋਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਾਕਿਸਤਾਨ ਤੋਂ ਆ ਰਹੀ ਡਰੱਗ ਅਤੇ ਹਥਿਆਰਾਂ ਦੀ ਤਸਕਰੀ ਅਤੇ ਪੰਜਾਬ ਵਿੱਚ ਫੈਲੇ ਸਮੱਗਲਰਾਂ ਦੇ ਨੈੱਟਵਰਕ ਬਾਰੇ ਵੀ ਗੱਲ ਕੀਤੀ। ਇਸ ਤੋਂ ਇਲਾਵਾ ਅਸੀਂ ਸਰਹੱਦ ਨੂੰ ਆਧੁਨਿਕ ਉਪਕਰਨਾਂ ਨਾਲ ਸੁਰੱਖਿਅਤ ਕਰਨ ਦੀ ਮੰਗ ਕੀਤੀ, ਤਾਂ ਜੋ ਡਰੋਨ ਦੀ ਆਵਾਜਾਈ ਨੂੰ ਨਾਕਾਮ ਕੀਤਾ ਜਾ ਸਕੇ।

Last Updated :Jul 17, 2023, 2:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.