ETV Bharat / state

ਲੁਧਿਆਣਾ ਵਿੱਚ ਘਟੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ, ਹੁਣ ਤੱਕ ਆਏ 1384 ਮਾਮਲੇ

author img

By

Published : Nov 8, 2022, 12:57 PM IST

ਲੁਧਿਆਣਾ ਵਿੱਚ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਘਟੇ ਹਨ। ਇਸ ਸਬੰਧੀ ਲੁਧਿਆਣਾ ਖੇਤੀਬਾੜੀ ਅਫਸਰ ਨੇ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਵਿੱਚ ਹੁਣ ਤੱਕ 1384 ਮਾਮਲੇ ਸਾਹਮਣੇ ਆਏ ਹਨ।

stubble burning cases
ਲੁਧਿਆਣਾ ਵਿੱਚ ਘਟੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ

ਲੁਧਿਆਣਾ: ਪੰਜਾਬ ਭਰ ਦੇ ਵਿੱਚ ਜਿੱਥੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੇ ਵਿਚ ਇਜ਼ਾਫ਼ਾ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਿਚ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਘੱਟ ਸਾਹਮਣੇ ਆਏ ਹਨ। ਪੰਜਾਬ ਚ 7 ਨਵੰਬਰ ਤੱਕ ਪਰਾਲੀ ਨੂੰ ਅੱਗ ਲਾਉਣ ਦੇ 32,486 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਗੁਆਂਢੀ ਸੂਬੇ ਇਸ ਤੋਂ ਕਿਧਰੇ ਹੇਠਾਂ ਹੈ। ਪੰਜਾਬ ਦੇ ਵਿੱਚ ਜਿਆਦਾਤਰ ਅੱਗ ਲਾਉਣ ਦੇ ਜ਼ਿਆਦਾ ਮਾਮਲੇ ਮਾਲਵੇ ਤੋਂ ਸਾਹਮਣੇ ਆਏ ਹਨ ਪਰ ਮਾਲਵੇ ਦਾ ਜ਼ਿਲ੍ਹਾ ਲੁਧਿਆਣਾ ਅੱਗ ਲਾਉਣ ਦੇ ਮਾਮਲਿਆਂ ਦੇ ਵਿਚ ਕਾਫ਼ੀ ਪਿੱਛੇ ਰਿਹਾ ਹੈ ਇਹ ਦਾਅਵਾ ਲੁਧਿਆਣਾ ਦੇ ਖੇਤੀਬਾੜੀ ਅਫ਼ਸਰ ਨੇ ਕੀਤਾ ਹੈ।



ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਅਮਨਜੀਤ ਸਿੰਘ ਨੇ ਦੱਸਿਆ ਹੈ ਕਿ ਲੁਧਿਆਣਾ ਦੇ ਵਿਚ ਐਤਵਾਰ ਨੂੰ ਪਰਾਲੀ ਨੂੰ ਅੱਗ ਲਾਉਣ ਦੇ ਮਹਿਜ਼ 23 ਮਾਮਲੇ ਵੀ ਸਾਹਮਣੇ ਆਏ ਹਨ ਜਦਕਿ ਹੁਣ ਤੱਕ ਲੁਧਿਆਣਾ ਅੰਦਰ ਪਰਾਲੀ ਨੂੰ ਅੱਗ ਲਾਉਣ ਦੇ ਕੁੱਲ ਮਾਮਲੇ 1384 ਹੀ ਆਏ ਹਨ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਅਸੀਂ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲਾਉਣ ਵਾਲੇ ਸਭ ਤੋਂ ਮੋਹਰੀ 10 ਸੂਬਿਆਂ ਵਿੱਚ ਅੱਗੇ ਸੀ, ਪਰ ਇਸ ਵਾਰ ਪਿਛਲੇ ਸਾਲ ਨਾਲੋਂ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਦੇ ਵਿਚ 43 ਫ਼ੀਸਦੀ ਦੀ ਕਟੌਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਜ਼ਿਆਦਾਤਰ ਰਾਏਕੋਟ ਜਗਰਾਓ ਹਲਕੇ ਦੇ ਵਿੱਚ ਹੀ ਅੱਗ ਲਗਾਈ ਗਈ ਹੈ, ਪਰ ਉੱਥੇ ਵੀ ਲਗਾਤਾਰ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸਾਡੀਆਂ ਟੀਮਾਂ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ।

ਲੁਧਿਆਣਾ ਵਿੱਚ ਘਟੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਚ 2021 ਅੰਦਰ ਪਰਾਲੀ ਨੂੰ ਅੱਗ ਲਾਉਣ ਦੇ 5817 ਮਾਮਲੇ ਸਾਹਮਣੇ ਆਏ ਸੀ ਜਦੋਂ ਕੇ 2020 ਅੰਦਰ 4330 ਸੀ, ਲੁਧਿਆਣਾ ਅੰਦਰ ਪਿਛਲੇ ਕਈ ਸਾਲਾਂ ਦਾ ਰਿਕਾਰਡ ਇਸ ਵਾਰ ਟੁੱਟਿਆ ਹੈ। ਉੱਥੇ ਹੀ ਜੇਕਰ ਪੰਜਾਬ ਚ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ 2016 ਦੇ ਵਿੱਚ ਸੂਬੇ ਅੰਦਰ ਪਰਾਲੀ ਨੂੰ ਅੱਗ ਲਾਉਣ ਦੇ 81,042 ਮਾਮਲੇ ਸਾਹਮਣੇ ਆਏ ਸਨ ਜਦਕਿ 2017 ’ਚ 45,384, 2018 ਚ 50,590, ਇਸੇ ਤਰ੍ਹਾਂ 2019 ਚ 55,210, 2020 ਚ ਮਾਮਲੇ ਵੱਧ ਕੇ 76,590 ਹੋ ਗਏ ਸਨ ਜਦਕਿ 2021 ਯਾਨੀ ਪਿਛਲੇ ਸਾਲ ਇਹ ਮਾਮਲੇ 71,304 ਸਨ ਅਤੇ ਹੁਣ 2022 ਚ ਮਾਮਲੇ 7 ਨਵੰਬਰ ਤੱਕ 32486 ਤੱਕ ਪਹੁੰਚ ਚੁੱਕੇ ਹਨ।


ਉੱਧਰ ਲੁਧਿਆਣਾ ਚ ਕਈ ਪਿੰਡਾਂ ਦੇ ਕਿਸਾਨਾਂ ਨੇ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਤੋਂ ਤੌਬਾ ਕੀਤੀ ਹੈ। ਲੁਧਿਆਣਾ ਦੇ ਇੱਕ ਆਗਾਹ ਵਾਧੂ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੀ ਆਲੂ ਦੀ ਖੇਤੀ ਹੈ ਪਰਾਲੀ ਕਰਕੇ ਉਨ੍ਹਾ ਨੂੰ ਆਲੂ ਲਾਉਣ ਚ ਕਾਫੀ ਦਿੱਕਤ ਆਉਂਦੀ ਸੀ ਪਰ ਇਸ ਵਾਰ ਉਨ੍ਹਾਂ ਨੇ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦੀਆਂ ਗੰਢਾਂ ਬਣਾਈਆਂ ਹਨ ਜਿਸ ਕਰਕੇ ਉਨ੍ਹਾਂ ਦਾ 5 ਤੋਂ 6 ਹਜ਼ਾਰ ਪ੍ਰਤੀ ਏਕੜ ਦਾ ਖਰਚਾ ਬਚਿਆ ਹੈ।

ਦੂਜੇ ਪਾਸੇ ਇਸ ਦੇ ਸਿਆਸਤ ਵੀ ਗਰਮ ਹੈ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰ ਸਿੰਘ ਨੇ ਕਿਹਾ ਹੈ ਕਿ ਪਰਾਲੀ ਦਾ ਮਸਲਾ ਸਭ ਨੂੰ ਰਲ ਮਿਲ ਕੇ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ ਕਿਸਾਨ ਮਜਬੂਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਸਰਕਾਰ ਨੂੰ ਮਿਲ ਕੇ ਇਸ ਦਾ ਹੱਲ ਕਰਨਾ ਚਾਹੀਦਾ ਹੈ।



ਇਹ ਵੀ ਪੜੋ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ

ETV Bharat Logo

Copyright © 2024 Ushodaya Enterprises Pvt. Ltd., All Rights Reserved.