ETV Bharat / state

ਹਰਿਆਣਾ ਪੁਲਿਸ ਅਫ਼ਸਰਾਂ 'ਤੇ ਹੋਵੇ ਸਖ਼ਤ ਕਾਰਵਾਈ:ਗੁਰਨਾਮ ਸਿੰਘ ਚੜੂਨੀ

author img

By

Published : Aug 29, 2021, 5:52 PM IST

ਹਰਿਆਣਾ ਪੁਲਿਸ ਅਫ਼ਸਰਾਂ 'ਤੇ ਹੋਵੇ ਸਖ਼ਤ ਕਾਰਵਾਈ:ਗੁਰਨਾਮ ਸਿੰਘ ਚੜੂਨੀ
ਹਰਿਆਣਾ ਪੁਲਿਸ ਅਫ਼ਸਰਾਂ 'ਤੇ ਹੋਵੇ ਸਖ਼ਤ ਕਾਰਵਾਈ:ਗੁਰਨਾਮ ਸਿੰਘ ਚੜੂਨੀ

ਲੁਧਿਆਣਾ ਪੁੱਜੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਜਿਹੜੇ ਪੁਲਿਸ ਅਫ਼ਸਰਾਂ ਨੇ ਲਾਠੀਚਾਰਜ ਦੇ ਆਦੇਸ਼ ਦਿੱਤੇ ਹਨ। ਉਹਨਾਂ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਲੁਧਿਆਣਾ: ਕਰਨਾਲ ਵਿੱਚ ਕਿਸਾਨਾਂ ਵੱਲੋਂ ਕੀਤੇ ਜਾਂ ਰਹੇ ਰੋਸ ਪ੍ਰਦਰਸ਼ਨ ਦੌਰਾਨ ਕਰਨਾਲ ਵਿਖੇ ਹਰਿਆਣਾ ਪੁਲਿਸ ਦੁਆਰਾ ਕਿਸਾਨਾਂ ਉਪਰ ਕੀਤੇ ਗਏ ਲਾਠੀਚਾਰਜ ਦਾ ਦੇਸ਼ ਭਰ ਵਿੱਚ ਵਿਰੋਧ ਕੀਤਾ ਜਾਂ ਰਿਹਾ ਹੈ। ਜਿੱਥੇ ਜਗ੍ਹਾ ਜਗ੍ਹਾ 12 ਵਜੇ ਤੋਂ 2 ਵਜੇ ਤੱਕ ਹਾਈਵੇ ਜਾਮ ਕੀਤੇ ਗਏ। ਉਥੇ ਹੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਲੁਧਿਆਣਾ ਪਹੁੰਚੇ। ਉਨ੍ਹਾਂ ਨੇ ਕਿਸਾਨਾਂ ਉਪਰ ਹੋਏ ਅਤੇ ਲਾਠੀਚਾਰਜ ਦਾ ਜੰਮ ਕੇ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਚੋਣ ਨਹੀਂ ਲੜਨਗੇ। ਪਰ ਪੰਜਾਬ ਦੇ ਲੋਕਾਂ ਨੂੰ ਇੱਕ ਮੰਚ ਉੱਪਰ ਇਕੱਠੇ ਹੋ ਕੇ ਰਵਾਇਤੀ ਪਾਰਟੀਆਂ ਦੇ ਖ਼ਿਲਾਫ਼ ਚੋਣ ਲੜਨ ਦਾ ਹੋਕਾ ਜਰੂਰ ਦਿੱਤਾ।

ਹਰਿਆਣਾ ਪੁਲਿਸ ਅਫ਼ਸਰਾਂ 'ਤੇ ਹੋਵੇ ਸਖ਼ਤ ਕਾਰਵਾਈ:ਗੁਰਨਾਮ ਸਿੰਘ ਚੜੂਨੀ

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ 2 ਘੰਟੇ ਦਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਜਲਦ ਹੀ ਕਿਸਾਨ ਜੱਥੇਬੰਦੀਆਂ ਇਕੱਠੀਆਂ ਹੋ ਕੇ ਵੱਡਾ ਫੈਸਲਾ ਲੈਣ ਗਿਆ। ਉਹਨਾਂ ਨੇ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਸਿਰਾਂ ਵਿੱਚ ਡੰਡੇ ਮਾਰੇ ਜਾਣ ਅਤੇ ਉਹ ਪੰਜਾਬ ਜਾਂ ਹਰਿਆਣਾ ਵਿੱਚੋਂ ਕਿਤੇ ਵੀ ਚੋਣ ਨਹੀਂ ਲੜਨਗੇ।

ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਇਕੱਠੇ ਹੋ ਕੇ ਰਵਾਇਤੀ ਪਾਰਟੀਆਂ ਦਾ ਖਹਿੜਾ ਛੱਡਣ ਦਾ ਹੋਕਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵੱਲੋਂ ਪੂਰਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਵੱਲੋਂ ਕਿਸੇ ਤਰ੍ਹਾਂ ਦੀ ਵੀ ਪਹਿਲ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ:- ਰਾਕੇਸ਼ ਟਿਕੈਤ ਨੇ ਜਖ਼ਮੀ ਕਿਸਾਨਾਂ ਦੀ ਲਈ ਸਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.