ETV Bharat / technology

ਇੰਤਜ਼ਾਰ ਹੋਇਆ ਖਤਮ! ਅੱਜ ਲਾਂਚ ਹੋਣ ਜਾ ਰਿਹੈ Infinix GT 20 Pro ਸਮਾਰਟਫੋਨ - Infinix GT 20 Pro Launch Date

author img

By ETV Bharat Tech Team

Published : May 21, 2024, 9:57 AM IST

Infinix GT 20 Pro Launch Date: Infinix ਆਪਣੇ ਗ੍ਰਾਹਕਾਂ ਲਈ Infinix GT 20 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਭਾਰਤੀ ਗ੍ਰਾਹਕਾਂ ਲਈ ਪੇਸ਼ ਕੀਤਾ ਜਾ ਰਿਹਾ ਹੈ।

Infinix GT 20 Pro Launch Date
Infinix GT 20 Pro Launch Date (Twitter)

ਹੈਦਰਾਬਾਦ: Infinix ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ Infinix GT 20 Pro ਸਮਾਰਟਫੋਨ ਨੂੰ ਲਾਂਚ ਕਰੇਗਾ। ਇਹ ਫੋਨ ਅੱਜ ਦੁਪਹਿਰ 12 ਵਜੇ ਪੇਸ਼ ਕਰ ਦਿੱਤਾ ਜਾਵੇਗਾ। ਫੋਨ ਦੀ ਲਾਂਚਿੰਗ ਤੋਂ ਬਾਅਦ ਤੁਸੀਂ ਇਸਨੂੰ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਦੀ ਕੀਮਤ ਬਾਰੇ ਵੀ ਜਾਣਕਾਰੀ ਸਾਹਮਣੇ ਆ ਗਈ ਹੈ। ਇਸਦੀ ਕੀਮਤ ਬਾਰੇ ਖੁਦ ਕੰਪਨੀ ਨੇ ਖੁਲਾਸਾ ਕੀਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫੋਨ ਨੂੰ ਸਾਊਦੀ ਅਰਬ 'ਚ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ।

Infinix GT 20 Pro ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ ਭਾਰਤ 'ਚ 25 ਹਜ਼ਾਰ ਰੁਪਏ ਤੋਂ ਘੱਟ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਫੋਨ ਨੂੰ ਫਲਿੱਫਕਾਰਟ 'ਤੇ ਸੇਲ ਕੀਤਾ ਜਾਵੇਗਾ। Infinix GT 20 Pro ਸਮਾਰਟਫੋਨ Mecha Blue, Mecha Orange ਅਤੇ Mecha Silver ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾਵੇਗਾ।

Infinix GT 20 Pro ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ AMOLED ਸਕ੍ਰੀਨ ਮਿਲ ਸਕਦੀ ਹੈ, ਜੋ ਕਿ 1080x2436 Resolution ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 8200 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 108MP ਦਾ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਜਾਵੇਗਾ। ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਗੇਮ ਦੇ ਸ਼ੌਕੀਨ ਯੂਜ਼ਰਸ ਲਈ ਇਹ ਫੋਨ ਇੱਕ ਵਧੀਆਂ ਆਪਸ਼ਨ ਹੋ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.