ETV Bharat / state

ਮੱਛੀ ਪਾਲਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖਾਸ ਸਮਾਗਮ

author img

By

Published : Nov 21, 2022, 5:00 PM IST

ਪੰਜਾਬ ਦੇ ਵਿੱਚ ਮੱਛੀ ਪਾਲਣ ਕਿਸਾਨ ਇੱਕ ਏਕੜ ਤੋਂ 9 ਲੱਖ ਰੁਪਏ ਤੱਕ ਸਾਲਾਨਾ ਕਮਾ ਰਹੇ ਹਨ। ਮੱਛੀ ਪਾਲਣ ਸਬੰਧੀ ਜਾਗਰੂਕ ਕਰਨ ਲਈ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੇ ਵਿੱਚ ਅੱਜ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕਰਵਾਇਆ ਗਿਆ।

farmers aware about fish farming by Garvasu
farmers aware about fish farming by Garvasu

ਲੁਧਿਆਣਾ: ਪੰਜਾਬ ਦੇ ਵਿੱਚ ਮੱਛੀ ਪਾਲਣ ਕਿਸਾਨ ਇੱਕ ਏਕੜ ਤੋਂ 9 ਲੱਖ ਰੁਪਏ ਤੱਕ ਸਾਲਾਨਾ ਕਮਾ ਰਹੇ ਹਨ। ਮੱਛੀ ਪਾਲਣ ਸਬੰਧੀ ਜਾਗਰੂਕ ਕਰਨ ਲਈ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਯੂਨੀਵਰਸਿਟੀ ਦੇ ਵਿੱਚ ਅੱਜ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕਰਵਾਇਆ ਗਿਆ।

farmers aware about fish farming by Garvasu

ਮੱਛੀ ਪਾਲਕਾਂ ਨੇ ਕਿਹਾ: ਇਸ ਦੌਰਾਨ ਮੱਛੀ ਪਾਲਣ ਧੰਦੇ ਤੋਂ ਫਾਇਦਾ ਲੈਣ ਵਾਲੇ ਕਿਸਾਨਾਂ ਨੇ ਵੀ ਇਸ ਸਮਾਗਮ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਕਿਵੇਂ ਉਹਨਾਂ ਨੇ 1 ਏਕੜ ਤੋਂ ਮੱਛੀ ਪਾਲਣ ਦੀ ਸ਼ੁਰੂਆਤ ਕੀਤੀ ਸੀ। ਅੱਜ ਉਹ 27 ਏਕੜ ਤੱਕ ਪਹੁੰਚ ਚੁੱਕੇ ਹਨ। ਇਸ ਨਾਲ ਹੀ ਮੱਛੀ ਦੇ ਅਚਾਰ ਬਣਾਉਣ ਵਾਲੀ ਕੰਪਨੀ ਦੇ ਪ੍ਰਬੰਧਕ ਨੌਜਵਾਨ ਨੇ ਦੱਸਿਆ ਕਿ ਨੌਕਰੀ ਛੱਡ ਕੇ ਉਸ ਨੇ ਇਸ ਕੰਮ ਵੱਲ 5 ਸਾਲ ਲਗਾਤਾਰ ਕੰਮ ਕੀਤਾ ਅਤੇ ਹੁਣ ਉਹ ਇਸ ਤੋਂ ਕਾਫੀ ਫਾਇਦਾ ਲੈ ਰਹੇ ਹਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਵੀ ਫਿਸ਼ਰੀ ਦੇ ਫਾਇਦੇ ਸਾਡੇ ਨਾਲ ਸਾਂਝੇ ਕੀਤੇ ਗਏ।

ਫਿਸ਼ਰੀ ਦੇ ਕਈ ਫਾਇਦੇ : ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ.ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਪੰਜਾਬ ਦੇ ਵਿੱਚ ਮੱਛੀ ਨੂੰ ਆਹਾਰ ਵਜੋਂ ਘੱਟ ਵਰਤਿਆ ਜਾਂਦਾ ਹੈ ਜਦੋਂ ਕਿ ਇਹ ਇੱਕ ਪੌਸਟਿਕ ਆਹਾਰ ਦੇ ਵਿੱਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਕਈ ਫ਼ਾਇਦੇ ਵੀ ਹਨ ਉਨ੍ਹਾਂ ਕਿਹਾ ਇਸ ਸਬੰਧੀ ਜਾਗਰੂਕ ਕਰਨ ਲਈ ਸਾਡੇ ਵੱਲੋਂ ਇਹ ਸਮਾਗਮ ਕਰਵਾਇਆ ਗਿਆ। ਜਿਸ ਵਿਚ ਇਸ ਧੰਦੇ ਤੋਂ ਕਾਮਯਾਬ ਹੋਏ ਕਿਸਾਨਾਂ ਵੱਲੋਂ ਵੀ ਸਟਾਲ ਲਗਾਏ ਗਏ ਹਨ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਇਸ ਸਬੰਧੀ ਇੱਕ ਟ੍ਰੇਨਿੰਗ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਕੋਈ ਵੀ ਮਹਿਲਾ ਜਾਂ ਪੁਰਸ਼ ਕਿਸਾਨ ਹਿੱਸਾ ਲੈ ਸਕਦਾ ਹੈ।

ਮੱਛੀ ਦਾ ਆਚਾਰ: ਐਨ ਐਸ ਕੇ ਟਰੇਡਿੰਗ ਕੰਪਨੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਰੀਕੇ ਪੱਤਣ ਦੇ ਵਿਖੇ ਉਨ੍ਹਾਂ ਵੱਲੋਂ ਇਹ ਕੰਪਨੀ ਚਲਾਈ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ 5 ਸਾਲ ਪਹਿਲਾਂ ਹੋਏ ਇਸ ਕੰਮ ਵਿਚ ਆਏ ਸਨ ਉਨ੍ਹਾਂ ਦੱਸਿਆ ਕਿ ਉਹ ਸਿੰਗਾੜਾ ਫਿਸ਼ ਦਾ ਅਚਾਰ ਬਣਾਉਂਦੇ ਹਨ ਜਿਸ ਦੀ ਸ਼ੈਲਫ਼ ਲਾਈਫ 8 ਮਹੀਨੇ ਦੇ ਕਰੀਬ ਹੈ ਅਤੇ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਮਾਨਤਾ ਵੀ ਦਿੱਤੀ ਹੋਈ ਹੈ। ਇਸੇ ਤਰਾਂ ਜਸਵੀਰ ਸਿੰਘ ਔਜਲਾ ਨੇ ਦੱਸਿਆ ਕਿ ਉਨ੍ਹਾ ਵੱਲੋਂ 1 ਏਕੜ ਤੋਂ ਮੱਛੀ ਪਾਲਣ ਦੀ ਸ਼ੁਰੂਆਤ ਕੀਤੀ ਗਈ ਸੀ। ਹੁਣ ਉਨ੍ਹਾ ਵੱਲੋਂ 27 ਏਕੜ 'ਚ ਮੱਛੀ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ ਹੁਣ ਨਾਲ ਉਨ੍ਹਾ ਨੇ ਮੱਛੀ ਦੇ product ਵੀ ਤਿਆਰ ਕੀਤੇ ਹਨ।

ਇਹ ਵੀ ਪੜ੍ਹੋ:- ਪਤੀ ਨੇ ਤਵਾ ਮਾਰ ਪਤਨੀ ਦਾ ਕੀਤਾ ਕਤਲ, ਫਿਰ ਥਾਣੇ ਜਾ ਕੇ ਖੁਦ ਕੀਤਾ ਸਰੰਡਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.