ETV Bharat / state

ਲੁਧਿਆਣਾ ‘ਚ ਧਾਰਾ 144 ਲਾਗੂ, ਅਗਲੇ ਮਹੀਨੇ ਤੱਕ ਧਰਨੇ ਤੇ ਮੁਜ਼ਾਹਰਿਆਂ ‘ਤੇ ਮੁਕੰਮਲ ਪਾਬੰਦੀ

author img

By

Published : Aug 10, 2022, 7:34 AM IST

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਅਗਲੇ ਮਹੀਨੇ ਤੱਕ ਜ਼ਿਲ੍ਹੇ ਵਿੱਚ ਕੋਈ ਵੀ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ।

ਲੁਧਿਆਣਾ ‘ਚ ਧਾਰਾ 144 ਲਾਗੂ
ਲੁਧਿਆਣਾ ‘ਚ ਧਾਰਾ 144 ਲਾਗੂ

ਲੁਧਿਆਣਾ: ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅਤੇ ਲਗਾਤਾਰ ਮਿਲ ਰਹੀ ਐਲਰਟ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਲੁਧਿਆਣਾ ਦੇ ਵਿੱਚ ਅੱਜ ਤੋਂ ਅਗਲੇ ਮਹੀਨੇ ਤੱਕ ਕਿਸੇ ਵੀ ਤਰਾਂ ਦੇ ਧਰਨੇ ਮੁਜ਼ਾਹਰੇ ਰੋਸ ਰੈਲੀਆਂ ਆਦਿ ਪਬਲਿਕ ਥਾਵਾਂ ‘ਤੇ ਕੱਢਣ ਸਬੰਧੀ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਧਾਰਾ 144 ਦੀ ਪਾਲਣਾ ਕਰਨ ਲਈ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ।

ਇਹ ਵੀ ਪੜੋ: ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਸਮਾਜ ਸੇਵੀਆਂ ਨੇ ਸ਼ੁਰੂ ਕੀਤਾ ਇਹ ਉਪਰਾਲਾ...

ਪੁਲਿਸ ਕਮਿਸ਼ਨਰ ਵੱਲੋਂ ਅਪੀਲ ਕੀਤੀ ਗਈ ਹੈ 5 ਪੰਜ ਤੋਂ ਵੱਧ ਲੋਕ ਇਕੱਠੇ ਹੁੰਦੇ ਹਨ ਇਹ ਧਾਰਾ 144 ਦੀ ਉਲੰਘਣਾ ਹੋਵੇਗਾ। ਉਨ੍ਹਾਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਰੈਲੀਆਂ ਧਰਨਿਆਂ ਲਈ ਗਲਾਡਾ ਗਰਾਉਂਡ ਨਿਰਧਾਰਿਤ ਕੀਤਾ ਗਿਆ ਹੈ ਅਤੇ ਸਾਫ਼ ਕਿਹਾ ਹੈ ਕਿ ਇਥੇ ਵੀ ਜਵਲਨਸ਼ੀਲ ਪਦਾਰਥ ਲੈਕੇ ਜਾਣ ਤੇ ਪਾਬੰਦੀ ਹੋਵੇਗੀ।

ਲੁਧਿਆਣਾ ‘ਚ ਧਾਰਾ 144 ਲਾਗੂ
ਲੁਧਿਆਣਾ ‘ਚ ਧਾਰਾ 144 ਲਾਗੂ

ਧਰਨਿਆਂ ‘ਤੇ ਮਨਾਹੀ: ਲੁਧਿਆਣਾ ਪੁਲਿਸ ਕਮਿਸ਼ਨਰ ਨੇ ਪ੍ਰੈਸ ਰਿਲੀਜ਼ ਜਾਰੀ ਕਰਦਿਆਂ ਕਿਹਾ ਹੈ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅਤੇ ਲੁਧਿਆਣਾ ਵਿਚ ਅਲਰਟ ਕਰਕੇ ਇਹ ਸੰਭਵ ਹੈ ਕਿ ਕੋਈ ਵੀ ਸਮਾਜ ਵਿਰੋਧੀ ਅਨਸਰ ਇਹਨਾ ਧਰਨਿਆ ਮੁਜਾਹਰਿਆ ਦਾ ਕੋਈ ਫਾਇਦਾ ਚੁੱਕ ਸਕਦਾ ਹੈ, ਜਿਸ ਕਰਕੇ ਧਰਨਿਆਂ ਮੁਜ਼ਹਰਿਆਂ ‘ਤੇ ਅਗਲੇ ਮਹੀਨੇ ਤੱਕ ਮਨਾਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਲਾਡਾ ਗਰਾਉਂਡ ਨੇੜੇ ਵਰਧਮਾਨ ਮੁਕਰਰ ਕੀਤੀ ਥਾਂ ਹੈ ਜਿੱਥੇ ਰੈਲੀ ਜਾਂ ਇਕੱਠ ਕੀਤਾ ਜਾ ਸਕਦਾ ਹੈ।

ਧਾਰਾ 144 ਲਾਗੂ: ਦਰਅਸਲ ਪੁਲਿਸ ਕਮਿਸ਼ਨਰ ਲੁਧਿਆਣਾ ਵਲੋਂ ਆਜ਼ਾਦੀ ਦਿਹਾੜੇ ਨੂੰ ਵੇਖਦਿਆਂ ਹੋਇਆਂ ਵੀ ਇਹ ਫੈਸਲਾ ਲਿਆ ਹੈਂ ਕਿਉਂਕਿ ਲੁਧਿਆਣਾ ਦੇ ਵਿਚ ਕਈ ਥਾਵਾਂ ਤੇ ਧਰਨੇ ਪੱਕੇ ਚੱਲ ਰਹੇ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਤਿਰੰਗਾ ਲਹਿਰਾਉਣ ਆ ਰਹੇ ਨੇ ਸੂਬਾ ਪੱਧਰੀ ਸਮਾਗਮਾਂ ਦਾ ਪ੍ਰਬੰਧ ਕੀਤਾ ਗਿਆ ਹੈ ਇੱਕ ਪਾਸੇ ਪੀ ਏ ਯੂ ਦੇ ਵਿੱਚ ਜਿੱਥੇ ਖ਼ਾਲੀ ਪਈ ਅਸਾਮੀਆਂ ਨੂੰ ਲੈਕੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਦੇ ਵਿਰੋਧ ਦਾ ਐਲਾਨ ਕਰ ਚੁੱਕੇ ਨੇ ਓਥੇ ਹੀ ਪ੍ਰਾਪਟੀ ਡੀਲਰ ਤੇ ਕਾਲੋਨਾਈਜ਼ਰਾਂ ਨੇ ਵੀ ਮੁੱਖ ਮੰਤਰੀ ਨੂੰ ਮਿਲਣ ਦਾ ਐਲਾਨ ਕੀਤਾ ਹੈ, ਜਿਸ ਕਰਕੇ ਮੁੱਖ ਮੰਤਰੀ ਦਾ ਵਿਰੋਧ ਨਾ ਹੋਵੇ ਇਸ ਕਰਕੇ ਮੰਨਿਆ ਜਾ ਰਿਹਾ ਹੈ ਕੇ ਜ਼ਿਲ੍ਹੇ ‘ਚ ਧਾਰਾ 144 ਲਾਗੂ ਕੀਤੀ ਗਈ ਹੈ।

ਇਹ ਵੀ ਪੜੋ: Weather Report: ਪੰਜਾਬ ਵਿੱਚ ਗਰਮੀ ਦਾ ਕਹਿਰ, ਜਾਣੋ ਮੌਸਮ ਦਾ ਹਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.