ETV Bharat / state

Russia-Ukraine War: ਲੁਧਿਆਣਾ ਦੇ ਵਪਾਰ 'ਤੇ ਯੂਕਰੇਨ ਤੇ ਰੂਸ ਦੀ ਜੰਗ ਦਾ ਹੋ ਸਕਦੈ ਵੱਡਾ ਅਸਰ

author img

By

Published : Feb 25, 2022, 1:45 PM IST

Updated : Feb 25, 2022, 2:33 PM IST

ਯੂਕਰੇਨ ਤੇ ਰੂਸ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਲੁਧਿਆਣਾ ਦੇ ਵਪਾਰ ਹੌਜ਼ਰੀ, ਕੱਚਾ ਤੇਲ, ਗੇਸ ਅਤੇ ਪਲਾਸਟਿਕ ਦੇ ਵਪਾਰ ਤੇ ਹੋ ਸਕਦਾ ਹੈ। ਇਸ ਤੋਂ ਇਲਾਵਾਂ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋ ਸਕਦਾ ਹੈ।

ਲੁਧਿਆਣਾ ਦੇ ਵਪਾਰ 'ਤੇ ਯੂਕਰੇਨ ਤੇ ਰੂਸ ਦੀ ਜੰਗ ਦਾ ਹੋ ਸਕਦਾ ਵੱਡਾ ਅਸਰ
ਲੁਧਿਆਣਾ ਦੇ ਵਪਾਰ 'ਤੇ ਯੂਕਰੇਨ ਤੇ ਰੂਸ ਦੀ ਜੰਗ ਦਾ ਹੋ ਸਕਦਾ ਵੱਡਾ ਅਸਰ

ਲੁਧਿਆਣਾ: ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਸਿੱਧੇ ਅਤੇ ਅਸਿੱਧੇ ਤੌਰ ਤੇ ਵਿਸ਼ਵ ਦੇ ਲਗਪਗ ਸਾਰੇ ਹੀ ਦੇਸ਼ਾਂ ਤੇ ਪੈ ਰਿਹਾ ਹੈ, ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ 2 ਹਜ਼ਾਰ ਕਰੋੜ ਦਾ ਬਿਜਨਸ ਇਸ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਰੂਸ ਤੋਂ ਭਾਰਤ ਕੱਚਾ ਤੇਲ ਅਤੇ ਕੁਦਰਤੀ ਗੈਸਾਂ ਵੀ ਲੈਂਦਾ ਹੈ।

ਜੇਕਰ ਅਜਿਹੇ ਵਿੱਚ ਰੱਖਿਆ ਤੇ ਯੂਕਰੇਨ ਵਿਚਕਾਰ ਜੰਗ ਹੋਰ ਵੱਧਦੀ ਹੈ ਤਾਂ ਆਉਂਦੇ ਦਿਨਾਂ ਵਿੱਚ ਭਾਰਤ ਆਉਣ ਵਾਲੇ ਇਹ ਮਟੀਰੀਅਲ ਘੱਟ ਵੀ ਸਕਦਾ ਹੈ ਜਾਂ ਬੰਦ ਵੀ ਹੋ ਸਕਦਾ ਹੈ, ਜਿਸ ਨਾਲ ਬਾਜ਼ਾਰ ਵਿੱਚ ਮੰਦੀ ਦੀ ਸੰਭਾਵਨਾ ਹੋ ਸਕਦੀ ਹੈ। ਇੰਨਾ ਹੀ ਨਹੀਂ ਪੈਟਰੋਲ ਡੀਜ਼ਲ ਦੇ ਨਾਲ ਰਸੋਈ ਗੈਸ ਦੀ ਕੀਮਤ ਦੇ ਵਿੱਚ ਵੀ ਆਉਂਦੇ ਦਿਨਾਂ ਵਿੱਚ ਉਛਾਲ ਆ ਸਕਦਾ ਹੈ, ਇਸ ਦੀ ਵੀ ਮਾਹਿਰਾਂ ਨੇ ਹਾਮੀ ਭਰੀ ਹੈ।

ਲੁਧਿਆਣਾ ਦੇ ਵਪਾਰ 'ਤੇ ਯੂਕਰੇਨ ਤੇ ਰੂਸ ਦੀ ਜੰਗ ਦਾ ਹੋ ਸਕਦਾ ਵੱਡਾ ਅਸਰ

ਰੂਸ ਅਤੇ ਭਾਰਤ ਵਿੱਚ ਵਪਾਰ

ਭਾਰਤ ਤੋਂ ਰਸ਼ੀਆ ਨੂੰ 20 ਦੋ ਹਜ਼ਾਰ ਕਰੋੜ ਦਾ ਮਾਲ ਭੇਜਿਆ ਜਾਂਦਾ ਹੈ, ਜਦੋਂ ਕਿ 512 ਹਜ਼ਾਰ ਕਰੋੜ ਦਾ ਮੀਟੀਰੀਅਲ ਮਲੇਸ਼ੀਆ ਤੋਂ ਭਾਰਤ ਮੰਗਵਾਇਆ ਜਾਂਦਾ ਹੈ..35 ਇੱਕ ਲੱਖ ਕਰੋੜ ਦੇ ਕਰੀਬ ਭਾਰਤ ਦੀ ਇੰਪੋਰਟ ਹੈ, 51 ਦੋ ਹਜ਼ਾਰ ਕਰੋੜ 1.4 ਫ਼ੀਸਦੀ ਦੇ ਕਰੀਬ ਬਣਦਾ ਹੈ।

ਯੂਕਰੇਨ ਤੇ ਭਾਰਤ ਵਿੱਚ ਵਪਾਰ

ਜੇਕਰ ਭਾਰਤ ਦੇ ਵਪਾਰ ਦੀ ਗੱਲ ਕੀਤੀ ਜਾਵੇ ਤਾਂ ਯੂਕਰੇਨ ਨੂੰ ਭਾਰਤ 3500 ਕਰੋੜ ਦੇ ਕਰੀਬ ਐਕਸਪੋਰਟ ਕਰਦਾ ਹੈ 15 ਹਜ਼ਾਰ 864 ਕਰੋੜ ਰੁਪਏ ਦੀ ਇੰਪੋਰਟ ਯੂਕ੍ਰੇਨ ਤੋਂ ਕਰਵਾਈ ਜਾਂਦੀ ਹੈ, ਜੋ ਕਿ ਕੁੱਲ ਇੰਪੋਰਟ ਦਾ ਲਗਪਗ 0.54 ਫ਼ੀਸਦੀ ਹਿੱਸਾ ਹੈ।

ਕਿਹੜੇ-ਕਿਹੜੇ ਯੂਨਿਟ ਹੋਣਗੇ ਪ੍ਰਭਾਵਿਤ

ਗਾਰਮੈਂਟ ਇੰਡਸਟਰੀ ਸਿੱਧੇ ਤੌਰ 'ਤੇ ਜੁੜੀ ਹੋਈ ਹੈ, 900 ਕਰੋੜ ਦੇ ਕਰੀਬ ਗਾਰਮੈਂਟ ਦੀ ਐਕਸਪੋਰਟ ਰੂਸ ਨੂੰ ਕੀਤੀ ਜਾਂਦੀ ਹੈ, ਇਸ ਵਿੱਚ ਬਹੁਤ ਵੱਡਾ ਹਿੱਸਾ ਲੁਧਿਆਣਾ ਤੋਂ ਵੀ ਐਕਸਪੋਰਟ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਲੰਧਰ ਤੋਂ ਪਲਾਸਟਿਕ ਤੇ ਰਬੜ ਦੱਸ ਮਾਨਵੀ ਵੱਡੀ ਤਦਾਦ ਵਿੱਚ ਇੰਪੋਰਟ ਤੇ ਐਕਸਪੋਰਟ ਕਰਵਾਇਆ ਜਾਂਦਾ ਹੈ।

3500 ਕਰੋੜ ਰੁਪਏ ਦੇ ਮੇਜਰ ਐਕਸਪੋਰਟ ਰੂਸ ਨੂੰ ਜਾਂਦੇ ਹਨ, ਰੂਸ ਤੋਂ ਕਰੂਡ ਆਇਲ ਅਤੇ ਕੈਮੀਕਲ ਭਾਰਤ ਵੱਲੋਂ ਮੰਗਵਾਏ ਜਾਂਦੇ ਨੇ..1500 ਕਰੋੜ ਦੇ ਕਰੀਬ ਪਲਾਸਟਿਕ ਅਤੇ ਰਬੜ ਮੰਗਵਾਈ ਜਾਂਦੀ ਹੈ..4500 ਕਰੋੜ ਰੁਪਏ ਦਾ ਫਰਟੀਲਾਈਜ਼ਰ ਵੀ ਮੰਗਵਾਇਆ ਜਾਂਦਾ ਹੈ..ਜੈਮਜ਼ ਅਤੇ ਜਿਊਲਰੀ ਵੀ ਆਉਂਦੀ ਹੈ..ਇਹ ਸਾਰੇ ਸੈਕਟਰ ਇਸ ਜੰਗ ਦੇ ਨਾਲ ਪ੍ਰਭਾਵਿਤ ਹੋਣਗੇ।

ਪੈਟਰੋਲ ਡੀਜ਼ਲ ਦੀਆਂ ਵੱਧ ਸਕਦੀਆਂ ਕੀਮਤਾਂ

ਰਸ਼ੀਆ ਅਤੇ ਯੂਕਰੇਨ ਦੇ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੀ ਪੈਣ ਵਾਲਾ ਹੈ, ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਰਸ਼ੀਆ ਤੋਂ ਬਹੁਤਾ ਕਰੂਡ ਆਇਲ ਭਾਰਤ ਦਰਾਮਦ ਨਹੀਂ ਕਰਦਾ, ਪਰ ਫਿਰ ਵੀ ਕੌਮਾਂਤਰੀ ਪੱਧਰ 'ਤੇ ਜਦੋਂ ਕੀਮਤਾਂ ਵੱਧਦੀਆਂ ਹਨ ਤਾਂ ਇਸ ਦਾ ਅਸਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਤੇ ਵੀ ਪੈਂਦਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਹੀ ਇਸ ਗੱਲ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨਤੀਜਿਆਂ ਤੋਂ ਬਾਅਦ ਵੱਧ ਸਕਦੀਆਂ ਨੇ ਤੇ ਹੁਣ ਮਾਹਿਰ ਵੀ ਇਸ 'ਤੇ ਮੋਹਰ ਲਗਾ ਰਹੇ ਹਨ।

ਇਹ ਵੀ ਪੜੋ: Russia-Ukraine War: ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਧਮਾਕਿਆਂ ਦੀ ਗੂੰਝ, ਹਮਲੇ ਜਾਰੀ

Last Updated :Feb 25, 2022, 2:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.