ETV Bharat / state

Political Reactions On Canada Issue : ਅਕਾਲੀ ਆਗੂ ਗਰੇਵਾਲ ਬੋਲੇ - ਸਿੱਖ ਵਿਰੋਧੀ ਸ਼ਕਤੀਆਂ ਦੀ ਕਰਨੀ ਪਵੇਗੀ ਪਛਾਣ, ਦੋਵੇਂ ਮੁਲਕ ਰਲ਼ਕੇ ਕਰਨ ਮਸਲਾ ਹੱਲ

author img

By ETV Bharat Punjabi Team

Published : Sep 22, 2023, 4:07 PM IST

Updated : Sep 22, 2023, 5:42 PM IST

ਕੈਨੇਡਾ ਦੇ ਭਾਰਤ ਸਰਕਾਰ ਨਾਲ ਵਿਵਾਦ ਨੂੰ ਲੈ ਕੇ ਪੰਜਾਬ ਦੇ (Political Reaction On Canada Issue) ਸਿਆਸੀ ਲੀਡਰਾਂ ਨੇ ਪ੍ਰਤੀਕਰਮ ਦਿੱਤੇ ਹਨ। ਅਕਾਲੀ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਅਚਾਨਕ ਹੋਏ ਕਤਲਾਂ ਦੀ ਜਾਂਚ ਹੋਣੀ ਚਾਹੀਦੀ ਹੈ।

Reaction of Punjab political leaders on Canada issue
Political Reactions On Canada Issue : ਅਕਾਲੀ ਆਗੂ ਗਰੇਵਾਲ ਬੋਲੇ, ਸਿੱਖ ਵਿਰੋਧੀ ਸ਼ਕਤੀਆਂ ਦੀ ਕਰਨੀ ਪਵੇਗੀ ਪਛਾਣ, ਦੋਵੇਂ ਮੁਲਕ ਰਲ਼ਕੇ ਕਰਨ ਮਸਲਾ ਹੱਲ

ਕੈਨੇਡਾ ਮਸਲੇ ਉੱਤੇ ਆਪਣੇ ਪ੍ਰਤੀਕਰਮ ਦਿੰਦੇ ਹੋਏ ਮਹੇਸ਼ ਇੰਦਰ ਗਰੇਵਾਲ।

ਲੁਧਿਆਣਾ : ਕੈਨੇਡਾ ਅਤੇ ਭਾਰਤ ਵਿਚਾਲੇ ਤਲਖੀ ਵੱਧਦੀ ਜਾ ਰਹੀ ਹੈ। ਇਸ ਮਾਮਲੇ ਉੱਤੇ ਹੁਣ ਸਿਆਸੀ ਪ੍ਰਤੀਕਿਰਿਆ ਲਗਾਤਾਰ ਸਾਹਮਣੇ ਆ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਇਸ ਮਾਮਲੇ ਉੱਤੇ ਅਪਣਾ ਸਟੈਂਡ ਸਪਸ਼ਟ ਕੀਤਾ ਹੈ। ਅਕਾਲੀ (Dispute between Canada and the Government of India) ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਹੋਏ ਅਚਾਨਕ ਕਤਲਾਂ ਦੀ ਜਾਂਚ ਹੋਣੀ ਚਾਹੀਦੀ ਹੈ।

ਦੋਵਾਂ ਮੁਲਕਾਂ ਵਿੱਚ ਵਧ ਰਹੀ ਕੁੜੱਤਣ : ਉਨ੍ਹਾ ਨੇ ਕਿਹਾ ਕਿ ਗੋਲੀ ਦਾ ਜਵਾਬ ਗੋਲੀ ਦੇ (Political Reaction On Canada Issue) ਨਾਲ ਦੇਣਾ ਲੋਕਤੰਤਰ ਦੇ ਲਈ ਸਹੀ ਨਹੀਂ ਹੈ, ਇਸਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਗਰੇਵਾਲ ਨੇ ਕਿਹਾ ਕਿ ਪੀਐੱਮ ਮੋਦੀ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਜੀ-20 ਸੰਮੇਲਨ ਦੌਰਾਨ ਵੀ ਗਰਮਜੋਸ਼ੀ ਨਾਲ ਸਵਾਗਤ ਨਹੀਂ ਕੀਤਾ ਸੀ ਅਤੇ ਇਹ ਪਹਿਲੀ ਵਾਰ ਨਹੀਂ ਸਗੋਂ ਦੂਜੀ ਵਾਰ ਵਾਪਰਿਆ ਹੈ। ਉਨ੍ਹਾ ਕਿਹਾ ਕਿ ਲਗਾਤਾਰ ਆਪਸੀ ਰਿਸ਼ਤਿਆਂ ਵਿੱਚ ਕੁੜੱਤਣ ਵੱਧ ਰਹੀ ਹੈ।

ਅੱਗੇ ਹੋ ਸਕਦੀ ਹੈ ਪਰੇਸ਼ਾਨੀ : ਗਰੇਵਾਲ ਨੇ ਕਿਹਾ ਕਿ ਭਾਵੇਂ ਕਤਲ ਕਿਸੇ ਦਾ ਵੀ ਹੋਇਆ ਹੋਵੇ, ਉਸ ਖਿਲਾਫ ਕਾਰਵਾਈ ਵੀ ਉਸੇ ਢੰਗ ਦੀ ਹੀ ਹੋਣੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਹਾਲਾਂਕਿ ਭਾਰਤ ਨੇ ਇਹ ਸਾਫ ਕਰ ਦਿੱਤਾ ਹੈ ਕਿ ਫਿਲਹਾਲ ਜਿਹੜੀਆਂ ਅਰਜ਼ੀਆਂ ਵੀਜ਼ਾ ਲਈ ਪ੍ਰਾਪਤ ਹੋ ਚੁੱਕੀਆਂ ਹਨ, ਉਨ੍ਹਾ ਉੱਤੇ ਇਸ ਦਾ ਅਸਰ ਨਹੀਂ ਪਵੇਗਾ ਪਰ ਆਉਂਦੇ ਸਮੇਂ ਵਿੱਚ ਕੈਨੇਡੀਅਨ ਸਿਟੀਜ਼ਨ ਨੂੰ ਵੀਜ਼ਾ ਅਪਲਾਈ ਕਰਨ ਚ ਦਿੱਕਤ ਹੋ ਸਕਦੀ ਹੈ।

ਕਾਂਗਰਸ ਦੇ ਸੀਨੀਅਰ ਨੇਤਾ ਕੇਕੇ ਬਾਵਾ


ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ : ਉੱਧਰ ਕਾਂਗਰਸ ਦੇ ਵਿਦੇਸ਼ੀ ਮਾਮਲਿਆਂ ਦੇ ਸੀਨੀਅਰ ਆਗੂ ਕੇਕੇ ਬਾਵਾ ਨੇ ਕਿਹਾ ਕਿ ਅਸੀਂ ਅੱਤਵਾਦ ਦੇ ਖਿਲਾਫ ਹਾਂ ਪਰ ਦੋਵਾਂ ਮੁਲਕਾਂ ਵਿਚਕਾਰ ਇਸ ਤਰਾਂ ਸਬੰਧ ਖਰਾਬ ਨਹੀਂ ਹੋਣੇ ਚਾਹੀਦੇ। ਸਾਡੇ ਨੌਜਵਾਨ ਆਪਣੀਆਂ ਜ਼ਮੀਨਾਂ ਵੇਚ ਕੇ (Akali leader Mahesh Inder Grewal) ਕੈਨੇਡਾ ਜਾ ਰਹੇ ਹਨ। ਦੂਜੇ ਪਾਸੇ ਇਸ ਤਰ੍ਹਾਂ (Maheshinder Singh Grewal On Canada Issue) ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਖਰਾਬ ਹੋਣ ਨਾਲ ਉਨ੍ਹਾ ਵਿਦਿਆਰਥੀਆਂ ਦਾ ਭਵਿੱਖ ਵੀ ਦਾਅ ਉੱਤੇ ਲੱਗ ਗਿਆ ਹੈ। ਉਨ੍ਹਾ ਕਿਹਾ ਕਿ ਦੋਵਾਂ ਮੁਲਕਾਂ ਨੂੰ ਮਿਲ ਕੇ ਇਸ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਆਮ ਲੋਕਾਂ ਤੇ ਇਸ ਦਾ ਅਸਰ ਨਹੀਂ ਪੈਣਾ ਚਾਹੀਦਾ ਕਿਉਂਕਿ ਆਮ ਲੋਕਾਂ ਦਾ ਇਸ 'ਚ ਕੋਈ ਕਸੂਰ ਨਹੀਂ ਹੈ।

Last Updated :Sep 22, 2023, 5:42 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.