ETV Bharat / state

ਪਾਇਲ 'ਚ ਮੁੱਖ ਮੰਤਰੀ ਚੰਨੀ ਦੀ ਰੈਲੀ ਦੇ ਦੌਰਾਨ ਮਹਿਲਾਵਾਂ ਨੇ ਚੁੱਕੇ ਸਵਾਲ

author img

By

Published : Dec 9, 2021, 7:05 PM IST

ਲੁਧਿਆਣਾ ਦੇ ਪਾਇਲ ਹਲਕੇ ਵਿਚ ਪੰਜਾਬ ਦੇ ਸੀਐਮ ਚੰਨੀ (CM Channi of Punjab) ਵੱਲੋਂ ਰੈਲੀ ਕੀਤੀ ਗਈ। ਇਸ ਦੌਰਾਨ ਮਹਿਲਾਵਾਂ ਦੁਆਰਾ ਸਰਕਾਰ ਦੇ ਖੋਖਲੇ ਦਾਵਿਆ ਦੀ ਪੋਲ (Poll of hollow claims) ਖੋਲ੍ਹੀ ਗਈ ਹੈ।

ਪਾਇਲ 'ਚ ਮੁੱਖਮੰਤਰੀ ਚੰਨੀ ਦੀ ਰੈਲੀ ਦੇ ਦੌਰਾਨ ਮਹਿਲਾਵਾਂ ਨੇ ਚੁੱਕੇ ਸਵਾਲ
ਪਾਇਲ 'ਚ ਮੁੱਖਮੰਤਰੀ ਚੰਨੀ ਦੀ ਰੈਲੀ ਦੇ ਦੌਰਾਨ ਮਹਿਲਾਵਾਂ ਨੇ ਚੁੱਕੇ ਸਵਾਲ

ਲੁਧਿਆਣਾ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਵੱਲੋਂ ਜਿਥੇ ਬੀਤੇ ਦਿਨੀਂ ਐਲਾਨ ਕੀਤਾ ਗਿਆ ਸੀ ਕਿ ਜੋ ਪੰਜਾਬ ਦੀਆਂ ਛੋਟੀਆਂ ਬਰਾਦਰੀਆਂ ਹਨ। ਜਿਨ੍ਹਾਂ ਨੂੰ ਆਪਣੇ ਮਕਾਨਾਂ ਦੇ ਮਾਲਕਾਨਾ ਹੱਕ ਹਾਲੇ ਤੱਕ ਨਹੀਂ ਮਿਲੇ ਉਹਨਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣਗੇ। ਜਿਸ ਨੂੰ ਲੈ ਕੇ ਸਰਕਾਰ ਵੱਲੋਂ ਬਕਾਇਦਾ ਰਜਿਸਟਰੀਆਂ ਵੀ ਵੰਡੀਆਂ ਗਈਆਂ ਸਨ ਪਰ ਉੱਥੇ ਹੀ ਪਾਇਲ ਅੰਦਰ ਬਾਜੀਗਰ ਬਰਾਦਰੀ ਨਾਲ ਸੰਬੰਧਿਤ ਮਹਿਲਾਵਾਂ ਨੇ ਸਵਾਲ ਖੜ੍ਹੇ ਕੀਤੇ ਕਿ ਉਨ੍ਹਾਂ ਦੇ ਮਕਾਨਾਂ ਦੇ ਮਾਲਕਾਨਾ ਹੱਕ ਉਨ੍ਹਾਂ ਨੂੰ ਹਾਲੇ ਤੱਕ ਨਹੀਂ ਮਿਲੇ।

ਰੈਲੀ ਵਿਚ ਆਈਆ ਮਹਿਲਾਵਾਂ ਨੇ ਕਿਹਾ ਹੈ ਕਿ ਘਰਾਂ ਦੇ ਮਾਲਕਾਨਾ ਹੱਕ (Homeownership rights) ਨਹੀ ਦਿੱਤੇ ਗਏ ਅਤੇ ਨਾ ਹੀ ਕੁਝ ਪਰਿਵਾਰਾਂ ਨੂੰ ਹਾਲੇ ਤੱਕ ਕੋਈ ਥਾਂ ਮਿਲੀ ਹੈ ਉੱਥੇ ਹੀ ਕੁਝ ਪਰਿਵਾਰਾਂ ਨੇ ਸਵਾਲ ਖੜ੍ਹੇ ਕੀਤੇ ਕਿ ਉਨ੍ਹਾਂ ਦੀ ਹਾਲੇ ਤੱਕ ਕੋਈ ਵਿਧਵਾ ਕਾਰਡ ਤੱਕ ਨਹੀਂ ਬਣੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਥਾਂ ਦਿੱਤੀ ਜਾਵੇਗੀ ਪਰ ਹਾਲੇ ਤੱਕ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ।

ਪਾਇਲ 'ਚ ਮੁੱਖ ਮੰਤਰੀ ਚੰਨੀ ਦੀ ਰੈਲੀ ਦੇ ਦੌਰਾਨ ਮਹਿਲਾਵਾਂ ਨੇ ਚੁੱਕੇ ਸਵਾਲ

ਉਧਰ ਜਦੋਂ ਮਹਿਲਾਵਾਂ ਵੱਲੋਂ ਸੀਐਮ ਚੰਨੀ ਦੇ ਐਲਾਨਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਤਾਂ ਰੈਲੀ ਵਿੱਚ ਕਈ ਕਾਂਗਰਸੀ ਆਗੂ ਮਹਿਲਾਵਾਂ ਨੂੰ ਚੁੱਪ ਕਰਾਉਂਦੇ ਹੋਏ ਵਿਖਾਈ ਦਿੱਤੇ ਅਤੇ ਬਾਕੀ ਪੁਲੀਸ ਮੁਲਾਜ਼ਮ ਵੀ ਮਹਿਲਾਵਾਂ ਨੂੰ ਚੁੱਪ ਕਰਾ ਰਹੇ ਸਨ।

ਪਾਇਲ ਹਲਕੇ ਤੋਂ ਆਈਆ ਮਹਿਲਾਵਾਂ ਨੇ ਸੀਐਮ ਚੰਨੀ ਦੀ ਕਾਰਜਗੁਜਾਰੀ ਉਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਚੰਨੀ ਨੇ ਵੱਡੇ ਵੱਡੇ ਐਲਾਨ ਕੀਤੇ ਹਨ ਪਰ ਸਾਡੀ ਕੋਈ ਵੀ ਮੰਗ ਪੂਰੀ ਨਹੀ ਕੀਤੀ ਹੈ।

ਇਹ ਵੀ ਪੜੋ: Kisan Andolan: ਕਿਸਾਨ ਅੰਦੋਲਨ ਮੁਲਤਵੀ, ਸਿੰਘੂ ਬਾਰਡਰ ਤੋਂ ਟੈਂਟ ਹੱਟਣੇ ਹੋਏ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.