ETV Bharat / state

ਨਸ਼ੇ ਦੀ ਲੱਤ ਨੇ ਪੰਜਾਬੀ ਮੁਟਿਆਰ ਨੂੰ ਸੁੱਟਿਆ ਜਿਸਮਫਰੋਸ਼ੀ ਦੀ ਦਲ-ਦਲ 'ਚ

author img

By

Published : Jun 29, 2023, 5:48 PM IST

ਨਸ਼ੇ ਦੀ ਦਲਦਲ 'ਚ ਫਸੀ ਇਕ ਮੁਟਿਆਰ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ । 12 ਤੋਂ 17 ਸਾਲ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਨਸ਼ੇ ਦੀ ਦਲ ਦਲ 'ਚ ਫਸ ਚੁੱਕੇ ਹਨ ।

ਨਸ਼ੇ ਦੀ ਲੱਤ ਨੇ ਪੰਜਾਬੀ ਮੁਟਿਆਰ ਨੂੰ ਸੁੱਟਿਆ ਜਿਸਮਫਰੋਸ਼ੀ ਦੀ ਦਲ-ਦਲ 'ਚ
ਨਸ਼ੇ ਦੀ ਲੱਤ ਨੇ ਪੰਜਾਬੀ ਮੁਟਿਆਰ ਨੂੰ ਸੁੱਟਿਆ ਜਿਸਮਫਰੋਸ਼ੀ ਦੀ ਦਲ-ਦਲ 'ਚ

ਨਸ਼ੇ ਦੀ ਲੱਤ ਨੇ ਪੰਜਾਬੀ ਮੁਟਿਆਰ ਨੂੰ ਸੁੱਟਿਆ ਜਿਸਮਫਰੋਸ਼ੀ ਦੀ ਦਲ-ਦਲ 'ਚ

ਲੁਧਿਆਣਾ: ਪੰਜਾਬ 'ਚ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ ਇਸ ਗੱਲ ਤੋਂ ਸਾਰੇ ਵਾਕਿਫ਼ ਨੇ ਪਰ ਨਸ਼ੇ ਨੇ ਘਰਾਂ ਦੇ ਨੌਜਵਾਨ ਨਹੀਂ ਸਗੋਂ ਮੁਟਿਆਰਾਂ ਅਤੇ ਬੱਚਿਆਂ ਨੂੰ ਵੀ ਆਪਣੀ ਗ੍ਰਿਫ਼ਤ 'ਚ ਲੈ ਲਿਆ ਹੈ। ਹਾਲਾਤ ਇਹ ਨੇ ਕਿ ਹੁਣ 12 ਤੋਂ 17 ਸਾਲ ਦੀ ਉਮਰ ਦੇ ਲੜਕੇ ਅਤੇ ਲੜਕੀਆਂ ਨਸ਼ੇ ਦੀ ਦਲ ਦਲ 'ਚ ਫਸ ਚੁੱਕੇ ਹਨ । ਨਸ਼ੇ ਦੇ ਅੰਕੜੇ ਭਿਆਨਕ ਅਤੇ ਹੈਰਾਨ ਕਰ ਦੇਣ ਵਾਲੇ ਹਨ ਅਤੇ ਵਡੀ ਤ੍ਰਾਸਦੀ ਇਹ ਹੈ ਕਿ ਨਸ਼ੇ ਦੇ ਚੁੰਗਲ 'ਚ ਫਸੇ ਛੋਟੇ ਬੱਚੇ ਅਤੇ ਲੜਕੀਆਂ ਲਈ ਕੋਈ ਨਸ਼ਾ ਛੁਡਾਊ ਕੇਂਦਰ ਪੰਜਾਬ 'ਚ ਨਹੀਂ ਹੈ ਅਤੇ ਨਾ ਹੀ ਇਸ ਦਾ ਕੋਈ ਇਲਾਜ ਹੁਣ ਤਕ ਤੈਅ ਕੀਤਾ ਗਿਆ ਹੈ। ਨਸ਼ੇ ਨੇ ਪੰਜਾਬ ਦੀ ਨੌਜਵਾਨੀ ਬਰਬਾਦ ਕੀਤੀ ਹੈ। ਹੁਣ ਮੁਟਿਆਰਾਂ ਵੀ ਨਸ਼ੇ 'ਚ ਫਸਦੀਆਂ ਜਾ ਰਹੀਆਂ ਹਨ ।



ਨਸ਼ੇ ਦੀ ਲੱਤ: ਨਸ਼ੇ ਦੀ ਦਲਦਲ 'ਚ ਫਸੀ ਇਕ ਮੁਟਿਆਰ ਨੇ ਅਜਿਹੇ ਹੀ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ । ਪੀੜਤਾ ਨੇ ਦਸਿਆ ਕਿ ਉਸ ਦੀ ਉਮਰ 20 ਸਾਲ ਦੀ ਹੈ 18 ਸਾਲ ਦੀ ਉਮਰ 'ਚ ਉਸ ਨੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਸਨ। ਉਸ ਨੇ ਪਹਿਲਾਂ ਪੇਪਰ ਤੇ ਚਿੱਟਾ ਲਾਉਣਾ ਸ਼ੁਰੂ ਕੀਤਾ ਅਤੇ ਹੁਣ ਉਹ ਟੀਕੇ ਲਾਉਂਦੀ ਹੈ। ਉਸ ਦੇ ਮਾਤਾ-ਪਿਤਾ ਦੀ ਘੱਟ ਉਮਰ 'ਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਇਕੱਲੀ ਰਹਿ ਗਈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਉਸ ਨੇ ਜਿਸਮਫਰੋਸ਼ੀ ਸ਼ੁਰੂ ਕਰ ਦਿੱਤੀ, ਪਿਛਲੇ 2 ਸਾਲ ਤੋਂ ਉਹ ਨਸ਼ੇ ਕਰ ਰਹੀ ਹੈ । ਪੀੜਤਾ ਨੇ ਕਿਹਾ ਕਿ ਅਸਾਨੀ ਨਾਲ ਨਸ਼ਾ ਹਰ ਗਲੀ, ਚੌਂਕ 'ਚ ਮਿਲ ਜਾਂਦਾ ਹੈ। ਛੋਟੇ ਬੱਚੇ ਉਸ ਦੇ ਨਾਲ ਦੀਆਂ ਕੁੜੀਆਂ ਨਸ਼ੇ ਦੀ ਲੱਤ 'ਚ ਹਨ । ਕਈ ਕੁੜੀਆਂ ਉਸ ਦੇ ਨਾਲ ਗਲਤ ਕੰਮ ਕਰਦੀਆਂ ਹਨ । ਉਹ ਨਸ਼ਾ ਛੱਡਣਾ ਚਾਹੁੰਦੀਆਂ ਨੇ ਪਰ ਉਨ੍ਹਾਂ ਕੋਲ ਕੋਈ ਰਾਹ ਨਹੀਂ ਹੈ।



ਕੇਂਦਰਾਂ ਦੀ ਕਮੀ: ਨਸ਼ੇ ਛੱਡਣ ਲਈ ਪੰਜਾਬ 'ਚ ਬੱਚਿਆਂ ਲਈ ਅਤੇ ਲੜਕੀਆਂ ਲਈ ਕੋਈ ਨਸ਼ਾ ਛੁਡਾਊ ਕੇਂਦਰ ਨਹੀਂ ਹੈ। ਹਾਲਾਤ ਇਹ ਨੇ ਕਿ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰ ਤੋਂ ਜਿਹੜੀ ਗੋਲੀ ਮਿਲਦੀਂ ਹੈ ਉਸ ਨਾਲ ਉਲਟੀ ਆਉਂਦੀ ਹੈ, ਉਹ ਮਾਫ਼ਕ ਨਹੀ ਆਉਂਦੀ। ਨਸ਼ਾ ਛੱਡਣ ਲਈ ਕੋਈ ਵੀ ਸਾਡੇ ਕੋਲ ਰਾਹ ਨਹੀਂ ਹੈ। ਨਸ਼ੇ ਦੀ ਦਲਦਲ 'ਚ ਨੌਜਵਾਨ ਬੱਚੇ ਫਸਦੇ ਜਾ ਰਹੇ ਹਨ। ਨਸ਼ਾ ਛਡਾਊ ਕੇਂਦਰ ਚਲਾ ਰਹੇ ਡਾਕਟਰ ਇੰਦਰਜੀਤ ਢੀਂਗਰਾ ਨੇ ਦੱਸਿਆ ਕਿ ਇਸ ਬੱਚੀ ਦਾ ਇਲਾਜ ਉਹ ਮੁਫ਼ਤ ਕਰਨਗੇ। ਉਨ੍ਹਾਂ ਕਿਹਾ ਕਿ ਤ੍ਰਾਸਦੀ ਅਜਿਹੀ ਹੈ ਕੇ ਸਾਡੇ ਕੋਲ ਲੜਕੀਆਂ ਅਤੇ ਬੱਚਿਆਂ ਦੇ ਲਈ ਕੋਈ ਵੀ ਨਸ਼ਾ ਛੁਡਾਊ ਕੇਂਦਰ ਨਹੀਂ ਹੈ। ਜੇਕਰ ਇਹ ਹੈ ਲੜਕਿਆਂ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਜਾਂਦੀਆਂ ਹਨ ਤਾਂ ਉਨ੍ਹਾ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਕਿਉਂਕਿ ਨਸ਼ੇ ਦੀ ਤੌੜ ਵਿੱਚ ਉਨ੍ਹਾਂ ਨਾਲ ਗ਼ਲਤ ਕੰਮ ਹੋ ਸਕਦਾ ਹੈ। ਨਸ਼ੇ ਦੀ ਦਲਦਲ ਵਿੱਚ ਫਸੀ ਪੀੜਤਾ ਨੇ ਕਿਹਾ ਕਿ ਉਹ ਨਸ਼ੇ ਛੱਡਣਾ ਚਾਹੁੰਦੀ ਹੈ। ਡਾਕਟਰ ਢੀਂਗਰਾ ਨੇ ਉਸ ਨੂੰ ਭਰੋਸਾ ਦਿੱਤਾ ਹੈ ਕਿ ਉਸ ਦਾ ਇਲਾਜ ਉਹ ਕਰਨਗੇ, ਪਰ ਉਨ੍ਹਾਂ ਕਿਹਾ ਕਿ ਉਸ ਵਰਗੀਆਂ ਕਈ ਲੜਕੀਆਂ ਹਨ ਜਿਹੜੀਆਂ ਨਸ਼ਾ ਛੱਡਣਾ ਚਾਹੁੰਦੀਆਂ ਹਨ ਪਰ ਉਨ੍ਹਾਂ ਕੋਲ ਕੋਈ ਰਸਤਾ ਹੀ ਨਹੀਂ ਹੈ। ਜਾਣੇ-ਅਣਜਾਣੇ ਦੇ ਵਿੱਚ ਉਹ ਨਸ਼ੇ ਦੀ ਦਲਦਲ ਦੇ ਵਿਚ ਫਸ ਗਈਆਂ।



ਕੀ ਕਹਿੰਦੇ ਅੰਕੜੇ: ਪੰਜਾਬ ਦੇ ਹਰ ਜ਼ਿਲ੍ਹੇ 'ਚ ਨਸ਼ੇ ਦਾ ਕਹਿਰ ਹੈ ਪਰ ਬਠਿੰਡਾ ਅਤੇ ਲੁਧਿਆਣਾ ਅਜਿਹੇ ਜ਼ਿਲ੍ਹੇ ਹਨ ਜਿੱਥੇ ਨਸ਼ੇ ਦੀ ਭਰਮਾਰ ਹੈ। ਇਕ ਦੂਜੇ ਦੇ ਟੀਕੇ ਦੀ ਨਸ਼ੇ ਲਈ ਵਰਤੋਂ ਅਤੇ ਬਿਨ੍ਹਾ ਸੁਰੱਖਿਆ ਸਰੀਰਕ ਸਬੰਧ ਬਣਾਉਣ ਨਾਲ ਐਚ ਆਈ ਵੀ ਦੇ ਮਾਮਲਿਆਂ 'ਚ ਲਗਾਤਾਰ ਇਜਾਫਾ ਹੋ ਰਿਹਾ ਹੈ। ਪੰਜਾਬ 'ਚ ਇਕ ਸਾਲ ਅੰਦਰ 10 ਹਜ਼ਾਰ ਤੋਂ ਵੱਧ ਐਚ ਆਈ ਵੀ ਦੇ ਮਾਮਲੇ ਸਾਹਮਣੇ ਆਏ ਹਨ । ਜਿੰਨ੍ਹਾਂ 'ਚ 1711 ਮਾਮਲੇ ਲੁਧਿਆਣਾ ਤੋਂ ਸਾਹਮਣੇ ਆਏ ਹਨ । ਜਿੰਨ੍ਹਾਂ 'ਚ ਕੁਲ 1448 ਮਰਦ, 233 ਮਹਿਲਾਵਾਂ, 2 ਟਰਾਂਸਜੈਂਡਰ, 15 ਸਾਲ ਦੀ ਉਮਰ ਤੋਂ ਘੱਟ 28 ਬੱਚੇ ਵੀ ਸ਼ਾਮਿਲ ਨੇ। ਬਠਿੰਡਾ 'ਚ 1514 ਮਾਮਲੇ, ਨਵੇਂ ਮਾਮਲਿਆਂ 'ਚ 1817 ਮਹਿਲਾਵਾਂ ਸ਼ਾਮਿਲ ਹਨ । ਇਨ੍ਹਾਂ ਹੀ ਨਹੀਂ 88 ਬੱਚੇ ਅਜਿਹੇ ਹਨ ਜਿੰਨ੍ਹਾਂ ਦੀ ਉਮਰ 15 ਸਾਲ ਤੋਂ ਘੱਟ ਹੈ ਇਨ੍ਹਾਂ ਨੂੰ ਐਚ ਆਈ ਵੀ ਹੋ ਚੁੱਕਾ ਹੈ।

ਨਸ਼ੇ ਦੀ ਲੱਤ ਨੇ ਪੰਜਾਬੀ ਮੁਟਿਆਰ ਨੂੰ ਸੁੱਟਿਆ ਜਿਸਮਫਰੋਸ਼ੀ ਦੀ ਦਲ-ਦਲ 'ਚ
ਨਸ਼ੇ ਦੀ ਲੱਤ ਨੇ ਪੰਜਾਬੀ ਮੁਟਿਆਰ ਨੂੰ ਸੁੱਟਿਆ ਜਿਸਮਫਰੋਸ਼ੀ ਦੀ ਦਲ-ਦਲ 'ਚ



ਨਸ਼ੇ ਨਾਲ ਮੌਤਾਂ ਦਾ ਸਿਲਸਲਾ: ਨਸ਼ੇ ਦੀ ਓਵਰ ਡੋਜ਼ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ 'ਚ 200 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਿਕ ਜੂਨ ਮਹੀਨੇ 'ਚ 24 ਲੋਕਾਂ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤ ਹੋ ਚੁੱਕੀ ਹੈ ਜਦੋਂ ਕਿ ਮਈ ਮਹੀਨੇ 'ਚ 17 ਦੀ ਮੌਤ ਨਸ਼ੇ ਕਰਕੇ ਹੋਈ ਹੈ। ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਜਲੰਧਰ ਜ਼ਿਲ੍ਹੇ ਦੇ ਵਿਚ 11 ਤੋਂ 35 ਸਾਲ ਤੱਕ ਦੇ 15 ਪਿੰਡਾਂ ਦੇ ਨੌਜਵਾਨਾਂ ਦੇ ਲਏ ਗਏ ਅੰਕੜਿਆਂ ਦੇ ਮੁਤਾਬਕ 65.5 ਫ਼ੀਸਦੀ ਲੋਕ ਸ਼ਰਾਬ ਪੀਣ ਦੇ ਆਦੀ ਹਨ । ਇਸ ਤੋਂ ਇਲਾਵਾ 41.8 ਫ਼ੀਸਦੀ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ । 20.8 ਫ਼ੀਸਦੀ ਲੋਕ ਚਿੱਟਾ ਲਾਉਣ ਦੇ ਆਦੀ ਹਨ । ਜਿਸ ਦੀ ਔਸਤ ਕੱਢਦਿਆਂ ਇਹ ਕਿਹਾ ਗਿਆ ਹੈ ਪੰਜਾਬ 'ਚ 11 ਸਾਲ ਤੋਂ 35 ਸਾਲ ਤੱਕ ਦਾ ਹਰ ਤੀਜਾ ਨੌਜਵਾਨ ਕੋਈ ਨਾ ਕੋਈ ਨਸ਼ੇ ਦਾ ਆਦੀ ਹੈ।

ਨਸ਼ੇ ਦੀ ਲੱਤ ਨੇ ਪੰਜਾਬੀ ਮੁਟਿਆਰ ਨੂੰ ਸੁੱਟਿਆ ਜਿਸਮਫਰੋਸ਼ੀ ਦੀ ਦਲ-ਦਲ 'ਚ
ਨਸ਼ੇ ਦੀ ਲੱਤ ਨੇ ਪੰਜਾਬੀ ਮੁਟਿਆਰ ਨੂੰ ਸੁੱਟਿਆ ਜਿਸਮਫਰੋਸ਼ੀ ਦੀ ਦਲ-ਦਲ 'ਚ



ਸਿਹਤ ਮੰਤਰੀ ਦੀ ਪੁਸ਼ਟੀ: ਪੰਜਾਬ ਦੇ ਸਿਹਤ ਮੰਤਰੀ ਵੱਲੋਂ ਮਾਰਚ 2023 'ਚ ਜਾਰੀ ਕੀਤੇ ਅੰਕੜਿਆਂ ਮੁਤਾਬਿਕ ਸਰਕਾਰ ਵਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ 'ਚ ਇਸ ਵੇਲੇ 2.62 ਲੱਖ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਜਦੋਂ ਕਿ ਨਿੱਜੀ ਨਸ਼ਾ ਛੁਡਾਊ ਕੇਂਦਰਾਂ 'ਚ 6.62 ਲੱਖ ਨਸ਼ੇ ਦੇ ਆਦੀ ਅਪਣਾ ਇਲਾਜ ਕਰਵਾ ਰਹੇ ਹਨ । ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਲਈ 102 ਕਰੋੜ ਰੁਪਏ ਖਰਚ ਕੀਤੇ ਗਏ ਹਨ । ਇਸ ਤੋਂ ਇਲਾਵਾ 6 ਮਹੀਨਿਆਂ 'ਚ ਪੰਜਾਬ ਦੇ 10 ਜ਼ਿਲ੍ਹਿਆਂ 'ਚ 179 ਨਸ਼ਾ ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਹਨ ।



ETV Bharat Logo

Copyright © 2024 Ushodaya Enterprises Pvt. Ltd., All Rights Reserved.