ETV Bharat / state

ਮਸ਼ੀਨੀ ਯੁੱਗ 'ਚ ਸਾਈਕਲ ਤੇ ਲੋਕਾਂ ਤੱਕ ਡਾਕ ਪਹੁੰਚਾ ਰਹੇ ਡਾਕੀਏ, ਖਤਮ ਹੁੰਦਾ ਜਾ ਰਿਹਾ ਕੰਮ, ਸੁਣੋ ਡਾਕੀਏ ਨੇ ਕੀ ਕਿਹਾ...

author img

By

Published : Jul 2, 2023, 5:28 PM IST

ਘਰ-ਘਰ ਸੁਨੇਹੇ ਪਹੁੰਚਾਉਣ ਵਾਲੇ ਡਾਕੀਏ ਘੱਟ ਦੇ ਜਾ ਰਹੇ ਹਨ। ਜਿਸਦਾ ਕਾਰਨ ਸਮੇਂ ਦੀ ਤਬਦੀਲੀ ਅਤੇ ਤਕਨੀਕੀ ਯੁੱਗ ਹੈ। ਇਸੇ ਕਾਰਨ ਅੱਜ ਦੀ ਪੀੜ੍ਹੀ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ। ਪੜ੍ਹੋ ਪੂਰੀ ਖਬਰ...

ਡਾਕੀਏ ਦਾ ਦਰਦ , ਡਾਕੀਏ ਦੀ ਜ਼ੁਬਾਨੀ ਸੁਣੋ
ਡਾਕੀਏ ਦਾ ਦਰਦ , ਡਾਕੀਏ ਦੀ ਜ਼ੁਬਾਨੀ ਸੁਣੋ

ਡਾਕੀਏ ਦਾ ਦਰਦ , ਡਾਕੀਏ ਦੀ ਜ਼ੁਬਾਨੀ ਸੁਣੋ

ਲੁਧਿਆਣਾ: ਭਾਵੇਂ ਅੱਜ ਮੋਬਾਈਲ ਨੇ ਸਾਨੂੰ ਇੱਕ ਦੂਜੇ ਦੇ ਨੇੜੇ ਲਿਆ ਦਿੱਤਾ ਹੈ। ਹੁਣ ਸੁਨੇਹਾ ਭੇਜਣ ਲਈ ਚਿੱਠੀਆਂ ਨਹੀਂ ਲਿਖਣੀਆਂ ਪੈਂਦੀਆਂ ਅਤੇ ਡਾਕਖਾਨੇ ਨਹੀਂ ਜਾਣਾ ਪੈਂਦਾ ਪਰ ਚਿੱਠੀ ਲਿਖਣ ਦਾ ਹੁਨਰ ਵੀ ਲੋਕ ਭੁੱਲਦੇ ਜਾ ਰਹੇ ਹਨ। ਪਹਿਲਾਂ ਜਦੋਂ ਆਪਣੇ ਸਕੇ ਸੰਬੰਧੀਆਂ ਨੂੰ ਕੋਈ ਸੁਨੇਹਾ ਲਾਉਣਾ ਹੁੰਦਾ ਸੀ ਤਾਂ ਚਿੱਠੀ ਲਿਖ ਕੇ ਉਸ ਤੱਕ ਸੁਨੇਹਾ ਪਹੁੰਚਾਇਆ ਜਾਂਦਾ ਸੀ। ਚਿੱਠੀ ਪਹੁੰਚਣ ਨੂੰ ਦੋ ਤਿੰਨ ਦਿਨ ਲੱਗ ਜਾਂਦੇ ਸਨ, ਕਈ ਵਾਰੀ ਜਿਆਦਾ ਸਮਾਂ ਵੀ ਲੱਗ ਜਾਂਦਾ ਸੀ। ਹਾਲਾਂਕਿ ਮੋਬਾਈਲ ਨੇ ਇਸ ਨੂੰ ਸੌਖਾ ਕਰ ਦਿੱਤਾ ਪਰ ਅੱਜ ਵੀ ਸਰਕਾਰੀ ਕੰਮਾਂ ਲਈ ਅਤੇ ਦਫ਼ਤਰੀ ਕੰਮ-ਕਾਜ ਸਬੰਧੀ ਡਾਕ ਵੰਡਣ ਲਈ ਡਾਕੀਏ ਲੋਕਾਂ ਦੇ ਘਰਾਂ ਤੱਕ ਚਿੱਠੀਆਂ ਪਹੁੰਚਾ ਰਹੇ ਹਨ।

ਚਿੱਠੀਆਂ ਦਾ ਦੌਰ ਹੋਇਆ ਖ਼ਤਮ: ਮਸ਼ੀਨੀ ਯੁੱਗ ਆਉਣ ਦੇ ਨਾਲ ਤਕਨੀਕ ਬਦਲ ਗਈ ਪਰ ਅੱਜ ਵੀ ਕਈ ਅਜਿਹੇ ਇਲਾਕੇ ਹਨ ਜਿੱਥੇ ਡਾਕੀਏ ਡਾਕ ਲੈ ਕੇ ਜਾਂਦੇ ਹਨ। ਹਾਲਾਂਕਿ ਪੇਂਡੂ ਖੇਤਰ ਦੇ ਵਿੱਚ ਇਹ ਗੱਲ ਆਮ ਹੋ ਸਕਦੀ ਹੈ ਪਰ ਸ਼ਹਿਰੀ ਖੇਤਰ ਦੇ ਅੰਦਰ 30 ਤੋਂ 50 ਕਿਲੋਮੀਟਰ ਤੱਕ ਰੋਜ਼ਾਨਾ ਸਾਈਕਲ ਚਲਾਉਣਾ ਵੱਡੀ ਗੱਲ ਹੈ। ਕੁਝ ਅਜਿਹਾ ਹੀ ਕਰ ਰਹੇ ਨੇ ਲੁਧਿਆਣਾ ਮੁੱਖ ਡਾਕਘਰ ਦੇ ਡਾਕੀਏ। ਦੱਸ ਦਈਏ ਕਿ ਕਿਸੇ ਵੇਲੇ ਇਸ ਡਾਕਖਾਨੇ ਦੇ ਵਿਚ 200 ਤੋਂ ਵੱਧ ਡਾਕੀਏ ਹੁੰਦੇ ਸਨ ਪਰ ਅੱਜ ਇਨ੍ਹਾਂ ਦੀ ਗਿਣਤੀ ਘੱਟ 30 ਰਹਿ ਗਈ ਹੈ। ਇੰਨਾ ਹੀ ਨਹੀਂ ਸਾਈਕਲ 'ਤੇ ਡਾਕ ਵੰਡਣ ਵਾਲਿਆਂ ਦੀ ਗਿਣਤੀ ਦਾ ਹੋਰ ਵੀ ਘੱਟ ਹੈ।

ਕੀ ਕਹਿੰਦੇ ਨੇ ਡਾਕੀਏ: ਡਾਕੀਏ ਰਜਿੰਦਰਪਾਲ ਅਤੇ ਬਲਰਾਮ ਨੇ ਦੱਸਿਆ ਕਿ ਉਹ ਸਾਲਾਂ ਤੋਂ ਇਹ ਕੰਮ ਕਰ ਰਹੇਹਨ। ਰੋਜ਼ਾਨਾ 30 ਤੋਂ 40 ਕਿਲੋਮੀਟਰ ਸਾਈਕਲ ਚਲਾਉਂਦੇ ਹਨ। ਕਿਸੇ ਵੇਲੇ ਇਹ ਸਾਈਕਲ 200-250 ਰੁਪਏ ਦੀ ਹੁੰਦੀ ਸੀ ਪਰ ਅੱਜ ਪੰਜ ਹਜ਼ਾਰ ਰੁਪਏ ਦੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਅੱਜ ਵੀ ਲੋਕਾਂ ਤੱਕ ਸਾਈਕਲ ਚਲਾ ਕੇ ਹੀ ਡਾਕ ਪਹੁੰਚਾਉਂਦੇ ਹਨ, ਕੁਝ ਅਜਿਹੇ ਡਾਕੀਏ ਵੀ ਹਨ ਜੋ ਦਿਨ ਵਿੱਚ 50 ਕਿਲੋਮੀਟਰ ਤੋਂ ਵੱਧ ਸਾਈਕਲ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਮਸ਼ੀਨੀ ਯੁੱਗ ਆਉਣ ਨਾਲ ਅਤੇ ਨੌਜਵਾਨ ਪੀੜ੍ਹੀ ਦੇ ਇਸ ਕੰਮ ਵਿੱਚ ਨਾ ਪੈਣ ਨਾਲ ਇਸ ਕੰਮ ਵਿੱਚ ਕਾਫੀ ਪ੍ਰਭਾਵ ਪਿਆ ਹੈ ਪਰ ਅੱਜ ਵੀ ਸਰਕਾਰੀ ਡਾਕ ਪਹੁੰਚਾਉਣ ਲਈ ਸਰਕਾਰੀ ਡਾਕ ਖਾਨਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਚਿੱਠੀਆਂ ਦਾ ਇੰਤਜ਼ਾਰ: ਕੋਈ ਵੇਲਾ ਹੁੰਦਾ ਸੀ ਜਦੋਂ ਡਾਕੀਏ ਨੂੰ ਬੜਾ ਉੱਚਾ ਰੁਤਬਾ ਹਾਸਿਲ ਸੀ, ਜਦੋਂ ਉਹ ਟੱਲੀ ਵਜਾਉਂਦਾ ਤੇ ਗਲੀਆਂ ਵਿੱਚੋਂ ਪਿੰਡਾਂ ਵਿੱਚੋਂ ਨਿਕਲਿਆ ਕਰਦਾ ਸੀ ਤਾਂ ਲੋਕ ਇਕੱਠੇ ਹੋ ਜਾਇਆ ਕਰਦੇ ਸਨ, ਆਪਣੇ ਚਹੇਤਿਆਂ ਦੀ ਸਕੇ ਸੰਬੰਧੀਆਂ ਦੀਆਂ ਚਿੱਠੀ ਪੱਤਰ ਦਾ ਅਕਸਰ ਹੀ ਲੋਕਾਂ ਲਈ ਇੰਤਜ਼ਾਰ ਰਹਿੰਦਾ ਸੀ ਪਰ ਹੁਣ 5ਜੀ ਆਉਣ ਨਾਲ ਚਿੱਠੀਆਂ ਪੱਤਰ ਅਲੋਪ ਹੁੰਦੇ ਜਾ ਰਹੇ ਹਨ। ਡਾਕੀਏ ਰਜਿੰਦਰਪਾਲ ਅਤੇ ਬਲਰਾਮ ਨੇ ਦੱਸਿਆ ਕਿ ਉਹ ਪਿਛਲੇ 15 ਅਤੇ 19 ਸਾਲ ਨੌਕਰੀ ਕਰ ਰਹੇ ਹਨ। ਇੱਕੋ ਰੂਟ 'ਤੇ ਉਨ੍ਹਾਂ ਨੇ ਛੇ-ਛੇ ਸਾਲ ਚਿੱਠੀਆਂ ਵੱਡੀਆਂ ਹਨ । ਇਸੇ ਕਾਰਨ ਲੋਕਾਂ ਨਾਲ ਇੱਕ ਵੱਖਰੀ ਸਾਂਝ ਪੈ ਜਾਂਦੀ ਸੀ। ਗਰਮੀ ਹੋਵੇ ਜਾਂ ਠੰਡ ਹੋਵੇ ਜਾਂ ਬਰਸਾਤ ਉਹ ਲੋਕਾਂ ਤੱਕ ਸਮੇਂ ਸਿਰ ਡਾਕ ਪਹੁੰਚਾਉਣ ਦੀ ਅਹਿਮ ਜ਼ਿੰਮੇਵਾਰੀ ਅਦਾ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਆਨਲਾਈਨ ਕੋਰੀਅਰ ਸਰਵਿਸ ਅਤੇ ਮੋਬਾਈਲ ਨੇ ਇਸ ਕੰਮ ਨੂੰ ਕਾਫੀ ਘਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਇੱਕੋ ਹੀ ਰੂਟ 'ਤੇ ਕਈ ਸਾਲ ਤੱਕ ਕੰਮ ਕਰਦੇ ਹੋ ਤਾਂ ਲੋਕ ਤੁਹਾਡਾ ਖਿਆਲ ਰੱਖਦੇ ਹਨ। ਹਾਲਾਂਕਿ ਸਮੇਂ ਵਿੱਚ ਤਬਦੀਲੀ ਅਤੇ ਮਸ਼ੀਨੀ ਯੁੱਗ ਵੱਧਣ ਨਾਲ ਚਿੱਠੀਆਂ ਦੀ ਥਾਂ ਵਟਸਐਪ ਨੇ ਲੈ ਲਈ ਹੈ ਪਰ ਆਪਣਿਆਂ ਤੱਕ ਚਿੱਠੀ ਰਾਹੀਂ ਆਪਣਾ ਸੁਨੇਹਾ ਪਹੁੰਚਾਉਣ ਦਾ ਜ਼ਰੀਆ ਅੱਜ ਵੀ ਲੋਕ ਯਾਦ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.