ETV Bharat / state

ਪਟਿਆਲਾ ਦੀ ਹਿੰਸਾ ਤੋਂ ਬਾਅਦ ਲੁਧਿਆਣਾ 'ਚ ਪੁਲਿਸ ਹੋਈ ਚੌਕਸ, ਸ਼ਹਿਰ 'ਚ ਵਧਾਈ ਸੁਰੱਖਿਆ

author img

By

Published : Apr 30, 2022, 4:16 PM IST

ਪਟਿਆਲਾ ਵਿੱਚ ਬੀਤੇ ਦਿਨ ਵਾਪਰੀ ਹਿੰਸਾ ਤੋਂ ਬਾਅਦ ਲੁਧਿਆਣਾ ਪੁਲਿਸ ਵੀ ਚੌਕਸ ਹੋ ਗਈ ਹੈ। ਲੁਧਿਆਣਾ ਵਿੱਚ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਉੱਤੇ ਪੁਲਿਸ ਦੀ ਸਵੇਰ ਤੋ ਹੀ ਨਜ਼ਰ ਹੈ ਅਤੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਖ਼ਾਸ ਕਰਕੇ ਜਿੱਥੇ ਹਿੰਦੂ ਜਥੇਬੰਦੀਆਂ ਦੇ ਲੀਡਰ ਜਾਂ ਫਿਰ ਸ਼ਿਵ ਸੈਨਾ ਅਤੇ ਹਿੰਦੁਸਤਾਨ ਸ਼ਿਵ ਸੈਨਾ ਪੰਜਾਬ ਨਾਲ ਜੁੜੇ ਹੋਏ ਆਗੂ ਰਹਿੰਦੇ ਨੇ ਉੱਥੇ ਪੁਲਿਸ ਨੇ ਸੁਰੱਖਿਆ ਦਾ ਪਹਿਰਾ ਵਧਾ ਦਿੱਤਾ ਹੈ।

Security Increase Visbyte
ਪਟਿਆਲਾ ਦੀ ਹਿੰਸਾ ਤੋਂ ਬਾਅਦ ਲੁਧਿਆਣਾ 'ਚ ਪੁਲਿਸ ਹੋਈ ਚੌਕਸ, ਸ਼ਹਿਰ 'ਚ ਵਧਾਈ ਸੁਰੱਖਿਆ

ਲੁਧਿਆਣਾ : ਪਟਿਆਲਾ ਵਿੱਚ ਬੀਤੇ ਦਿਨ ਵਾਪਰੀ ਹਿੰਸਾ ਤੋਂ ਬਾਅਦ ਲੁਧਿਆਣਾ ਪੁਲਿਸ ਵੀ ਚੌਕਸ ਹੋ ਗਈ ਹੈ। ਲੁਧਿਆਣਾ ਵਿੱਚ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਉੱਤੇ ਪੁਲਿਸ ਦੀ ਸਵੇਰ ਤੋ ਹੀ ਨਜ਼ਰ ਹੈ ਅਤੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਖ਼ਾਸ ਕਰਕੇ ਜਿੱਥੇ ਹਿੰਦੂ ਜਥੇਬੰਦੀਆਂ ਦੇ ਲੀਡਰ ਜਾਂ ਫਿਰ ਸ਼ਿਵ ਸੈਨਾ ਅਤੇ ਹਿੰਦੁਸਤਾਨ ਸ਼ਿਵ ਸੈਨਾ ਪੰਜਾਬ ਨਾਲ ਜੁੜੇ ਹੋਏ ਆਗੂ ਰਹਿੰਦੇ ਨੇ, ਉੱਥੇ ਪੁਲਿਸ ਨੇ ਸੁਰੱਖਿਆ ਦਾ ਪਹਿਰਾ ਵਧਾ ਦਿੱਤਾ ਹੈ।

ਦੱਸਣਯੋਗ ਹੈ ਕਿ ਲੁਧਿਆਣਾ ਦੇ ਘੰਟਾਘਰ ਇਲਾਕੇ ਦੇ ਵਿੱਚ ਸਵੇਰ ਤੋਂ ਹੀ ਪੁਲਿਸ ਦਾ ਸਖ਼ਤ ਪਹਿਰਾ ਹੈ ਮੌਕੇ ਤੇ ਮੌਜੂਦ ਏ.ਸੀ.ਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਤਿਹਾਤ ਦੇ ਤੌਰ 'ਤੇ ਫੋਰਸ ਲਗਾਈ ਗਈ ਹੈ, ਲੁਧਿਆਣਾ 'ਚ ਫਿਲਹਾਲ ਸ਼ਾਂਤੀ ਦਾ ਮਾਹੌਲ ਹੈ, ਉਨ੍ਹਾਂ ਦੱਸਿਆ ਲੋਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਪੁਲਿਸ ਨੇ ਅਪੀਲ ਕੀਤੀ ਹੈ ਤੇ ਜੇ ਕੋਈ ਵੀ ਕਾਨੂੰਨ ਆਪਣੇ ਹੱਥ ਵਿੱਚ ਲਵੇਗਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਕਾਨੂੰਨ ਮੁਤਾਬਿਕ ਕਾਰਵਾਈ ਹੋਵੇਗੀ, ਏਸੀਪੀ ਨੇ ਕਿਹਾ ਕਿ ਫਿਲਹਾਲ ਅਸੀਂ ਕਿਸੇ ਵੀ ਜਥੇਬੰਦੀ ਦੇ ਆਗੂ ਨੂੰ ਹਿਰਾਸਤ 'ਚ ਜਾਂ ਫਿਰ ਨਜ਼ਰਬੰਦ ਨਹੀਂ ਕੀਤਾ ਗਿਆ ਹੈ ਤੇ ਸੁਰੱਖਿਆ ਵਧਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਮੁਲਾਜ਼ਮ ਕਿੰਨੇ ਲਾਏ ਨੇ ਇਹ ਨਹੀਂ ਦੱਸ ਸਕਦੇ ਕਿਉਂਕਿ ਇਹ ਇੰਟਰਨਲ ਸੁਰੱਖਿਆ ਦਾ ਮਾਮਲਾ ਹੈ।

ਪਟਿਆਲਾ ਦੀ ਹਿੰਸਾ ਤੋਂ ਬਾਅਦ ਲੁਧਿਆਣਾ 'ਚ ਪੁਲਿਸ ਹੋਈ ਚੌਕਸ, ਸ਼ਹਿਰ 'ਚ ਵਧਾਈ ਸੁਰੱਖਿਆ

ਘਟਨਾ ਤੋਂ ਬਾਅਦ ਪਟਿਆਲਾ ਵਿੱਚ ਇੰਟਰਨੈੱਟ ਸੇਵਾਵਾਂ ਠੱਪ:- ਜ਼ਿਕਰਯੋਗ ਹੈ ਕਿ ਬੀਤੇ ਦਿਨ ਦੀ ਘਟਨਾ ਤੋਂ ਬਾਅਦ ਪਟਿਆਲਾ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਟਿਆਲਾ ਰੇਂਜ ਦੇ ਆਈਜੀ ਅਤੇ ਐਸਐਸਪੀ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਉੱਤੇ ਯਕੀਨ ਨਾ ਕਰਨ ਅਤੇ ਉਸ ਨੂੰ ਅੱਗੇ ਨਾ ਪਹੁੰਚਾਉਣ ਅਤੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਖ਼ਾਸ ਕਰਕੇ ਜਿੱਥੇ ਹਿੰਦੂ ਜਥੇਬੰਦੀਆਂ ਦੇ ਲੀਡਰ ਜਾਂ ਫਿਰ ਸ਼ਿਵ ਸੈਨਾ ਅਤੇ ਹਿੰਦੁਸਤਾਨ ਸ਼ਿਵ ਸੈਨਾ ਪੰਜਾਬ ਨਾਲ ਜੁੜੇ ਹੋਏ ਆਗੂ ਰਹਿੰਦੇ ਨੇ ਉੱਥੇ ਪੁਲਿਸ ਨੇ ਸੁਰੱਖਿਆ ਦਾ ਪਹਿਰਾ ਵਧਾ ਦਿੱਤਾ ਹੈ।

ਇਹ ਵੀ ਪੜ੍ਹੋ : ਨਗਰ ਕੌਂਸਲ ਨਕੋਦਰ ਦੇ ਤਿੰਨ ਕਲਰਕ ਸਸਪੈਂਡ, ਦੋ ਇੰਸਪਕੈਟਰਾਂ ਨੂੰ ਨੋਟਿਸ ਜਾਰੀ, ਇਹ ਹੈ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.