ETV Bharat / state

ਲੁੱਟਾਖੋਹਾਂ ਕਰਨ ਵਾਲਿਆਂ ਦੀ ਲੋਕਾਂ ਨੇ ਕੀਤੀ ਕੁੱਟਮਾਰ, ਕੱਪੜੇ ਲਾਹ ਕੇ ਭਜਾਇਆ, ਵੀਡੀਓ ਵਾਇਰਲ

author img

By

Published : Dec 23, 2022, 10:35 PM IST

Updated : Dec 23, 2022, 10:50 PM IST

ਲੁਧਿਆਣਾ ਦੇ ਸ਼ੇਰਪੁਰ ਰੇਲਵੇ ਲਾਇਨਾਂ ਨੇੜੇ ਸਥਿਤ ਫੌਜੀ ਕਲੌਨੀ (Army Colony in Ludhiana Sherpur railway line) ਤੋਂ ਆਇਆ। ਜਿੱਥੇ ਕੁੱਝ ਇਲਾਕਾ ਵਾਸੀਆਂ ਲੁੱਟਾਂ ਖੋਹਾਂ ਕਰਨ ਵਾਲੇ 2 ਮੁਲਜ਼ਮਾਂ ਨੂੰ ਫੜਕੇ ਕੱਪੜੇ ਲਹਾ ਕੇ ( People thrashed two accused of theft in Ludhiana) ਕੜਾਕੇ ਦੀ ਠੰਢ ਵਿੱਚ ਭਜਾ-ਭਜਾ ਕੇ ਕੁੱਟਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

People thrashed two accused of theft in Ludhiana
People thrashed two accused of theft in Ludhiana

ਲੁੱਟਾਖੋਹਾਂ ਕਰਨ ਵਾਲਿਆਂ ਦੀ ਲੋਕਾਂ ਨੇ ਕੀਤੀ ਕੁੱਟਮਾਰ

ਲੁਧਿਆਣਾ: ਲੁਧਿਆਣਾ ਦੇ ਵਿੱਚ ਰੋਜ਼ਾਨਾ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਹੁਣ ਗੁੱਸੇ ਵਿਚ ਆਏ ਲੋਕਾਂ ਨੇ ਲੁੱਟਾਂ-ਖੋਹਾਂ ਕਰਨ ਵਾਲਿਆਂ ਨੂੰ ਖੁਦ ਹੀ ਸਜ਼ਾ ਦੇਣੀ ਸ਼ੁਰੂ ਕਰ ਦਿੱਤੀ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਸ਼ੇਰਪੁਰ ਰੇਲਵੇ ਲਾਇਨਾਂ ਨੇੜੇ ਸਥਿਤ ਫੌਜੀ ਕਲੌਨੀ (Army Colony in Ludhiana Sherpur railway line) ਤੋਂ ਆਇਆ। ਜਿੱਥੇ ਕੁੱਝ ਇਲਾਕਾ ਵਾਸੀਆਂ ਲੁੱਟਾਂ ਖੋਹਾਂ ਕਰਨ ਵਾਲੇ 2 ਮੁਲਜ਼ਮਾਂ ਨੂੰ ਫੜਕੇ ਕੱਪੜੇ ਲਹਾ ਕੇ ( People thrashed two accused of theft in Ludhiana) ਕੜਾਕੇ ਦੀ ਠੰਢ ਵਿੱਚ ਭਜਾ-ਭਜਾ ਕੇ ਕੁੱਟਿਆ।

ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਸ ਪੂਰੀ ਘਟਨਾ ਦੀ ਇਕ ਵੀਡੀਓ ਵੀ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਲੋਕਾਂ ਨੇ ਪਹਿਲਾਂ ਖੁਦ 2 ਮੁਲਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਖੁਦ ਉਨ੍ਹਾਂ ਦੀ ਪੂਰੀ ਵੀਡੀਓ ਬਣਾਈ। ਇਸ ਦੌਰਾਨ ਸਥਾਨਕ ਲੋਕ ਵੀ ਕੁੱਟਮਾਰ ਕਰਨ ਵਾਲਿਆਂ ਅੱਗੇ ਨੌਜਵਾਨ ਹੱਥ ਬੰਨ੍ਹ ਕੇ ਵਿਖਾਈ ਦਿੱਤੇ ਕਿ ਉਹ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਲੂਕ ਨਾ ਕਰਨ। ਪਰ ਗੁੱਸੇ ਹੋਏ ਲੋਕਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਸਗੋਂ ਤਸ਼ੱਦਦ ਦੀ ਹਰ ਕੋਸ਼ਿਸ਼ ਕੀਤੀ।

ਇੱਥੋਂ ਤੱਕ ਕਿ 2 ਮੁਲਜ਼ਮਾਂ ਨੇ ਉਹਨਾਂ ਲੋਕਾਂ ਤੋਂ ਜਾਨ ਛੁਡਾ ਕੇ ਭੱਜਣ ਲੱਗੇ ਤਾਂ ਉਨ੍ਹਾਂ ਦੇ ਸਾਰੇ ਹੀ ਕੱਪੜੇ ਲਾਹ ਕੇ ਉਨ੍ਹਾਂ ਨੂੰ ਭਜਾਇਆ ਗਿਆ ਅਤੇ ਫਿਰ ਸਥਾਨਕ ਲੋਕਾਂ ਨੇ ਉਹਨਾਂ ਦਾ ਪਿੱਛਾ ਕਰਦਿਆਂ ਮੁੜ ਤੋਂ ਉਨ੍ਹਾਂ ਦੀ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ। ਹਾਲਾਂਕਿ ਇਸ ਸਬੰਧੀ ਸਥਾਨਕ ਪੁਲਿਸ ਨੇ ਤਾਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਪਰ ਅੱਜ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੇ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਏ.ਡੀ.ਜੀ.ਪੀ, ਏ.ਐਸ ਰਾਏ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕੋਈ ਸਪੱਸ਼ਟ ਜਵਾਬ ਤਾਂ ਨਹੀਂ ਦਿੱਤਾ। ਪਰ ਇਹ ਜ਼ਰੂਰ ਕਿਹਾ ਹੈ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ, ਪੁਲਿਸ ਦਾ ਕੰਮ ਹੀ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣਾ ਹੈ।


ਇਹ ਵੀ ਪੜੋ:- ਪੰਜਾਬ ਪੁਲਿਸ ਨੇ ਸੁਰੱਖਿਆਂ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤੀ ਚੈਕਿੰਗ

Last Updated : Dec 23, 2022, 10:50 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.