ETV Bharat / state

ਪੰਜਾਬ ਪੁਲਿਸ ਮੁਲਾਜ਼ਮ ਆਪਣੀ ਚਿੱਤਰਕਾਰੀ ਨਾਲ ਹਾਸਿਲ ਕਰ ਚੁੱਕਾ ਹੈ ਵੱਡੇ ਵੱਡੇ ਸਨਮਾਨ

author img

By

Published : Jan 21, 2021, 12:08 PM IST

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਚਿੱਤਰਕਾਰੀ ਦੀ ਕਲਾ ਦਾ ਕੋਈ ਸਾਨੀ ਨਹੀਂ ਹੈ। ਆਪਣੀ ਚਿੱਤਰਕਾਰੀ ਨਾਲ ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਅਸ਼ੋਕ ਕੁਮਾਰ ਵੱਡੇ ਵੱਡੇ ਸਨਮਾਨ ਹਾਸਿਲ ਕਰ ਚੁੱਕੇ ਹਨ।

Painter Constable Ashok Kumar, Punjab Police
ਅਸ਼ੋਕ ਕੁਮਾਰ

ਲੁਧਿਆਣਾ: ਪੰਜਾਬ ਪੁਲਿਸ ਅਫ਼ਸਰ ਆਪਣੇ ਸਖ਼ਤ ਰਵੱਈਏ ਕਰਕੇ ਜਾਣੀ ਜਾਂਦੀ ਹੈ, ਪਰ ਪੰਜਾਬ ਪੁਲਿਸ ਦਾ ਇੱਕ ਅਜਿਹਾ ਕਾਂਸਟੇਬਲ ਹੈ ਜਿਸ ਦੀ ਚਿੱਤਰਕਾਰੀ ਨੇ ਸਾਰਿਆਂ ਦੇ ਦਿਲ ਮੋਹ ਲਏ ਹਨ। ਗੱਲ ਕਰ ਰਹੇ ਹਾਂ ਸੀਨੀਅਰ ਕਾਂਸਟੇਬਲ ਅਸ਼ੋਕ ਕੁਮਾਰ ਦੀ, ਜੋ ਜਲੰਧਰ ਵਿੱਚ ਤਾਇਨਾਤ ਹੈ, ਪਰ ਲੁਧਿਆਣਾ ਦੇ ਸਾਹਨੇਵਾਲ ਵਿਖੇ ਉਸ ਦੀ ਰਿਹਾਇਸ਼ ਹੈ। ਉਨ੍ਹਾਂ ਨੇ ਆਪਣੀ ਚਿੱਤਰਕਾਰੀ ਨਾਲ ਇੱਕ ਵਾਰ ਨਹੀਂ, ਸਗੋਂ ਤਿੰਨ ਵਾਰ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਹੈ।

ਵੇਖੋ ਵੀਡੀਓ

ਬਚਪਨ ਤੋਂ ਚਿੱਤਰਕਾਰੀ ਦਾ ਸ਼ੌਂਕ

ਈਟੀਵੀ ਭਾਰਤ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਪਹਿਲਾਂ ਚੰਡੀਗੜ੍ਹ ਲੇਕ 'ਤੇ ਬੈਠ ਕੇ ਲੋਕਾਂ ਦਾ ਪੋਰਟਰੇਟ ਬਣਾਇਆ ਕਰਦੇ ਸੀ ਜਿਸ ਤੋਂ ਬਾਅਦ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਏ ਅਤੇ ਫਿਰ ਡਿਊਟੀ ਦੇ ਨਾਲ ਨਾਲ ਆਪਣੇ ਹੁਨਰ ਨੂੰ ਹੋਰ ਵੀ ਵਿਕਸਿਤ ਕਰਦਾ ਰਹੇ। ਉਨ੍ਹਾਂ ਦੱਸਿਆਂ ਕਿ ਚਿੱਤਰਕਾਰੀ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਹੈ।

Painter Constable Ashok Kumar, Punjab Police
ਅਸ਼ੋਕ ਕੁਮਾਰ

ਅਸ਼ੋਕ ਨੇ ਕਿਹਾ ਕਿ ਉਹ ਪਹਿਲਾ ਆਪਣੀ ਡਿਊਟੀ ਨੂੰ ਤਰਜ਼ੀਹ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਜ਼ਿਆਦਾਤਰ ਬਲੈਕ ਐਂਡ ਵ੍ਹਾਈਟ ਤਸਵੀਰਾਂ ਬਣਾਉਂਦੇ ਹਨ, ਕਿਉਂਕਿ ਪਹਿਲਾਂ ਜ਼ਮਾਨਾ ਉਨ੍ਹਾਂ ਦਾ ਹੀ ਹੁੰਦਾ ਸੀ ਅਤੇ ਰੰਗ ਕੀਮਤੀ ਹੋਣ ਕਰਕੇ ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਕਿ ਉਹ ਰੰਗਦਾਰ ਚਿੱਤਰਕਾਰੀ ਕਰ ਸਕੇ।

ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ ਦੇ ਬਣਾ ਚੁੱਕੇ ਪੋਰਟਰੇਟ

ਅਸ਼ੋਕ ਹੁਣ ਤੱਕ ਦੇਸ਼ ਦੀਆਂ ਕਈ ਮੰਨੀਆਂ ਪ੍ਰਮੰਨੀਆਂ ਸ਼ਖ਼ਸੀਅਤਾਂ ਦੇ ਪੋਰਟਰੇਟ ਬਣਾ ਕੇ ਉਨ੍ਹਾਂ ਨੂੰ ਆਪ ਹੱਥੀਂ ਸੌਂਪ ਚੁੱਕੇ ਹਨ। ਭਾਵੇਂ ਉਹ ਰਾਜਨੇਤਾ ਹੋਵੇ, ਭਾਵੇਂ ਬਾਲੀਵੁੱਡ ਅਦਾਕਾਰ ਹਰ ਪਾਸੇ ਉਸ ਦੀ ਚਿੱਤਰਕਾਰੀ ਦੇ ਚਰਚੇ ਹਨ। ਅਸ਼ੋਕ ਆਪਣੇ ਪਰਿਵਾਰ ਦੇ ਨਾਲ ਰਹਿੰਦਿਆਂ ਡਿਊਟੀ ਕਰਕੇ ਖਾਲੀ ਸਮੇਂ ਦੌਰਾਨ ਤਸਵੀਰਾਂ ਬਣਾਉਂਦੇ ਹਨ। ਉਸ ਨੂੰ ਪੰਜਾਬ ਪੁਲਿਸ ਵੱਲੋਂ ਪੀਏਪੀ ਜਲੰਧਰ 'ਦਿ ਵਾਲ ਪੇਂਟਿੰਗ' ਦਾ ਜ਼ਿੰਮਾ ਵੀ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ 'ਤੇ ਉਹ ਮਿੰਨੀ ਪੋਰਟਰੇਟ ਬਣਾਉਣ 'ਚ ਮਾਹਿਰ ਹਨ ਜਿਸ ਕਰਕੇ ਉਨ੍ਹਾਂ ਨੇ ਇੱਕ ਵਾਰ ਨਹੀਂ, ਸਗੋਂ ਤਿੰਨ ਵਾਰ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾਇਆ ਹੈ। ਉਹ ਦੇਸ਼ ਦੇ ਰਾਸ਼ਟਰਪਤੀ ਰਹਿ ਚੁੱਕੇ ਏਪੀਜੇ ਅਬਦੁਲ ਕਲਾਮ ਦੀ ਤਸਵੀਰ ਉਨ੍ਹਾਂ ਨੂੰ ਸੌਂਪ ਚੁੱਕੇ ਹਨ।

ਟੀਚਾ: 'ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ' 'ਚ ਨਾਂਅ ਹੋਵੇ ਦਰਜ

ਇਸ ਤੋਂ ਇਲਾਵਾ ਅਸ਼ੋਕ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ। ਹੁਣ ਉਨ੍ਹਾਂ ਦਾ ਟੀਚਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾਉਣਾ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਦੀ ਤਸਵੀਰ ਬਣਾ ਕੇ ਉਨ੍ਹਾਂ ਨੂੰ ਸੌਂਪਣ ਦਾ ਸੁਪਨਾ ਹੈ।

ਪੰਜਾਬ ਪੁਲਿਸ ਦੀ ਸਖ਼ਤ ਡਿਊਟੀ ਕਰਨ ਦੇ ਬਾਵਜੂਦ ਅਸ਼ੋਕ ਕੁਮਾਰ ਨੇ ਆਪਣੀ ਚਿੱਤਰਕਾਰੀ ਨੂੰ ਇੰਨਾ ਵਿਕਸਿਤ ਕੀਤਾ ਹੈ ਕਿ ਉਹ ਇੱਕ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਹਨ। ਹੁਣ ਉਨ੍ਹਾਂ ਦਾ ਟੀਚਾ ਵਿਸ਼ਵ ਪੱਧਰ 'ਤੇ ਚਿੱਤਰਕਾਰੀ 'ਚ ਮੁਹਾਰਤ ਹਾਸਿਲ ਕਰਨਾ ਹੈ ਅਤੇ ਉਸ ਦੇ ਇਸ ਜਜ਼ਬੇ ਨੂੰ ਸਾਡੇ ਵੱਲੋਂ ਵੀ ਸਿਜਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.