ETV Bharat / state

ਤੁਹਾਡੇ ਆਗੂ, ਕੁਲਦੀਪ ਵੈਦ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਸਿਆਸਤ ? ਵੇਖੋ ਇਹ ਖਾਸ ਰਿਪੋਰਟ

author img

By

Published : Sep 16, 2021, 5:10 PM IST

Updated : Sep 16, 2021, 7:22 PM IST

ਪੰਜਾਬ ਵਿੱਚ 2022 ਦੀਆਂ ਚੋਣਾਂ (2022 elections in Punjab) ਨੂੰ ਲੈਕੇ ਸਿਆਸਤ ਗਰਮਾ ਚੁੱਕੀ ਹੈ। ਇਨ੍ਹਾਂ ਚੋਣਾਂ ਨੂੂੰ ਲੈਕੇ ਈਟੀਵੀ ਭਾਰਤ ਵੱਲੋਂ ਸਿਆਸੀ ਲੀਡਰਾਂ ਦੇ ਜੀਵਨ, ਉਨ੍ਹਾਂ ਦੇ ਹਲਕਿਆਂ ਵਿੱਚ ਕੰਮ ਅਤੇ ਉਨ੍ਹਾਂ ਕਿੰਨਾਂ ਮੁੱਦਿਆਂ ਉੱਪਰ ਰਾਜਨੀਤੀ ਕੀਤੀ ਹੈ ਇਸਨੂੰ ਲੈਕੇ ਖਾਸ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਲੁਧਿਆਣਾ ਦੇ ਗਿੱਲ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਵੈਦ ( (Kuldeep Vaid)) ਦੇ ਸਿਆਸੀ ਜੀਵਨਤ ਤੇ ਉਨ੍ਹਾਂ ਦੇ ਕੰਮਾਂ ਨੂੰ ਲੈਕੇ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।

ਤੁਹਾਡੇ ਆਗੂ, ਕੁਲਦੀਪ ਵੈਦ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਸਿਆਸਤ ? ਵੇਖੋ ਇਹ ਖਾਸ ਰਿਪੋਰਟ
ਤੁਹਾਡੇ ਆਗੂ, ਕੁਲਦੀਪ ਵੈਦ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਸਿਆਸਤ ? ਵੇਖੋ ਇਹ ਖਾਸ ਰਿਪੋਰਟ

ਲੁਧਿਆਣਾ: ਲੁਧਿਆਣਾ ਦਾ ਵਿਧਾਨ ਸਭਾ ਹਲਕਾ ਗਿੱਲ ਐਸੀ ਸੀ ਸੀਟ ਲਈ ਰਿਜ਼ਰਵ ਹੈ। ਕਾਂਗਰਸ ਦੇ ਕੁਲਦੀਪ ਵੈਦ (Kuldeep Vaid) ਹਲਕੇ ਦੇ ਮੌਜੂਦਾ ਵਿਧਾਇਕ ਹਨ। ਕੁਲਦੀਪ ਵੈਦ ਪ੍ਰਸ਼ਾਸਨਿਕ ਢਾਂਚੇ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਵਿਧਾਇਕ ਬਣੇ ਹਨ। ਜੇਕਰ ਹਲਕੇ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਹਲਕੇ ਵਿੱਚ ਦਲਿਤ ਵੋਟ ਬੈਂਕ ਦੀ ਵੱਡੀ ਤਾਦਾਦ ਹੈ।

ਜ਼ਿਲ੍ਹੇ ਦੇ ਸਭ ਤੋਂ ਵੱਡੇ ਵਿਧਾਨ ਸਭਾ ਹਲਕਾ ਗਿੱਲ ਦੀ ਕੁੱਲ ਵਸੋਂ 2,58,699 ਹੈ ਜਦੋਂ ਕਿ ਇਸ ਵਿਚ ਕੁੱਲ ਪੁਰਸ਼ ਵੋਟਰ 1,37,565 ਅਤੇ ਮਹਿਲਾ ਵੋਟਰਾਂ ਦੀ ਗਿਣਤੀ 1,21,125 ਹੈ। 2012 ਵਿਧਾਨ ਸਭਾ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਨੂੰ 6,9131 ਵੋਟਾਂ ਪਈਆਂ ਸਨ ਅਤੇ ਉਨ੍ਹਾਂ ਦਾ ਵੋਟ ਫੀਸਦ ਗਿੱਲ ਹਲਕੇ ਤੋਂ ਕੁੱਲ 46.48 ਫੀਸਦੀ ਰਿਹਾ ਸੀ। ਉਥੇ ਹੀ ਦੂਜੇ ਪਾਸੇ ਕਾਂਗਰਸ ਵੱਲੋਂ ਮਲਕੀਅਤ ਸਿੰਘ ਦਾਖਾ ਨੇ ਚੋਣ ਲੜੀ ਸੀ ਅਤੇ ਉਨ੍ਹਾਂ ਨੂੰ ਕੁੱਲ ਵੋਟਾਂ 63318 ਪਈਆਂ ਸਨ ਜਦੋਂ ਕਿ ਉਨ੍ਹਾਂ ਦਾ ਵੋਟ ਫੀਸਦ 42.9 ਫੀਸਦੀ ਰਿਹਾ ਸੀ।

ਤੁਹਾਡੇ ਆਗੂ, ਕੁਲਦੀਪ ਵੈਦ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਸਿਆਸਤ ?
ਤੁਹਾਡੇ ਆਗੂ, ਕੁਲਦੀਪ ਵੈਦ ਕਿਹੜੇ ਮੁੱਦਿਆਂ ‘ਤੇ ਕਰਦੇ ਹਨ ਸਿਆਸਤ ?

ਕੁਲਦੀਪ ਵੈਦ ਦਾ ਸਿਆਸੀ ਜੀਵਨ

ਇਸੇ ਤਰ੍ਹਾਂ ਜੇਕਰ ਗੱਲ ਬੀਤੀਆਂ ਵਿਧਾਨ ਸਭਾ ਚੋਣਾਂ (Assembly elections) ਯਾਨੀ 2017 ਦੀ ਕੀਤੀ ਜਾਵੇ ਤਾਂ ਕਾਂਗਰਸ ਦੇ ਉਮੀਦਵਾਰ ਕੁਲਦੀਪ ਵੈਦ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 67,927 ਵੋਟਾਂ ਪਈਆਂ ਜਦੋਂ ਕਿ ਦੂਜੇ ਨੰਬਰ ‘ਤੇ ਜੀਵਨ ਸਿੰਘ ਸੰਗੋਵਾਲ ਆਮ ਆਦਮੀ ਪਾਰਟੀ ਦੇ ਰਹੇ ਜਿਨ੍ਹਾਂ ਨੂੰ ਕੁੱਲ 59,286 ਵੋਟਾਂ ਪਈਆਂ। ਵਿਧਾਇਕ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਤੀਜੇ ਨੰਬਰ ‘ਤੇ ਆ ਗਏ ਜਿੰਨ੍ਹਾਂ ਨੂੰ ਕੁੱਲ 47,476 ਵੋਟਾਂ ਹੀ ਗਿੱਲ ਹਲਕੇ ਦੇ ਲੋਕਾਂ ਨੇ ਪਾਈਆਂ। ਲੁਧਿਆਣਾ ਦਾ ਹਲਕਾ ਗਿੱਲ ਪੇਂਡੂ ਅਤੇ ਸ਼ਹਿਰੀ ਦੋਵੇਂ ਖੇਤਰਾਂ ਵਿੱਚ ਵੰਡਿਆ ਹੋਇਆ ਹੈ

ਕੁਲਦੀਪ ਵੈਦ ਦਾ ਪਰਿਵਾਰਿਕ ਜੀਵਨ
ਮੌਜੂਦਾ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਗੱਲ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਵੈਦ ਦਾ ਜਨਮ 2 ਫ਼ਰਵਰੀ 1961 ਦੇ ਵਿੱਚ ਹੋਇਆ। ਲੁਧਿਆਣਾ ਦੇ ਹੀ ਉਹ ਜੰਮਪਲ ਹਨ। ਵੈਦ ਦੇ ਦੋ ਬੇਟੇ ਅਤੇ ਇੱਕ ਬੇਟੀ ਹੈ। ਕੁਲਦੀਪ ਵੈਦ ਦੇ ਪਿਤਾ ਦਾ ਨਾਂ ਗੁਰਚਰਨ ਸਿੰਘ ਵੈਦ ਅਤੇ ਮਾਤਾ ਦਾ ਨਾਂ ਸੁਰਜੀਤ ਕੌਰ ਵੈਦ ਸੀ।

ਵੈਦ ਦਾ ਪ੍ਰਸ਼ਾਸਨਿਕ ਜੀਵਨ

ਕੁਲਦੀਪ ਵੈਦ 1992 ਬੈਂਚ ਦੇ ਪੀਸੀਐਸ ਅਫ਼ਸਰ (PCS Officer) ਰਹੇ ਜਿੰਨ੍ਹਾਂ ਨੂੰ 2007 ਦੇ ਵਿੱਚ ਆਈਏਐੱਸ ਪ੍ਰਮੋਟ ਕੀਤਾ ਗਿਆ। ਉਹ ਲੁਧਿਆਣਾ ਗਲਾਡਾ ਦੇ ਵਿੱਚ ਏਡੀਸੀ ਰਹੇ ਅਤੇ ਨਾਲ ਹੀ ਮੋਗਾ ਦੇ ਡੀ ਸੀ ਵੀ ਰਹੇ। ਕੁਲਦੀਪ ਵੈਦ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਵਾਰਡ ਨੰਬਰ 44 ਤੋਂ ਬਤੌਰ ਕੌਂਸਲਰ ਚੋਣਾਂ ਲੜ ਕੇ ਸ਼ੁਰੂ ਕੀਤੀ। 30 ਨਵੰਬਰ 2016 ਦੇ ਵਿੱਚ ਉਨ੍ਹਾਂ ਸਿਵਲ ਸਰਵਿਸਿਜ਼ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ ਵਿੱਚ ਹੱਥ ਅਜ਼ਮਾਇਆ।

ਕੁਲਦੀਪ ਵੈਦ ਦੇ ਸਿਆਸੀ ਜੀਵਨ ਦਾ ਟਰਨਿੰਗ ਪੁਆਇੰਟ
ਕੁਲਦੀਪ ਸਿੰਘ ਵੈਦ ਨੇ ਪ੍ਰਸ਼ਾਸਨ ਦੇ ਵਿੱਚ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾਉਣ ਤੋਂ ਬਾਅਦ ਬਤੌਰ ਕੌਂਸਲਰ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ। 2016 ਦੇ ਵਿੱਚ ਉਨ੍ਹਾਂ ਨੇ ਆਪਣੀ ਸਰਵਿਸ ਤੋਂ ਅਸਤੀਫਾ ਦੇਣ ਤੋਂ ਬਾਅਦ ਪਹਿਲਾਂ ਕੌਂਸਲਰ ਦੀ ਚੋਣ ਲੜੀ। ਇੱਕ ਸਾਲ ਦੇ ਵਿੱਚ ਹੀ ਉਨ੍ਹਾਂ ਨੂੰ ਕਾਂਗਰਸ ਵੱਲੋਂ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਗਿੱਲ ਤੋਂ ਟਿਕਟ ਦੇ ਦਿੱਤੀ ਗਈ ਜਿੱਥੇ ਉਨ੍ਹਾਂ ਨੇ ਅਕਾਲੀ ਦਲ ਦੇ ਮੰਝੇ ਹੋਏ ਆਗੂ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਹਰਾ ਦਿੱਤਾ ਅਤੇ ਸਿਆਸਤ ਵਿੱਚ ਆਪਣੀ ਥਾਂ ਬਣਾ ਲਈ।

ਇਹ ਵੀ ਪੜ੍ਹੋ:ਚੋਣਾਂ ‘ਚ ਦਾਗੀ ਉਮੀਦਵਾਰਾਂ ਨੂੰ ਉਤਾਰਨਾ ਸਹੀ ਜਾਂ ਗਲਤ, ਜਾਣੋ ਪੰਜਾਬ ਦੇ ਕਿਹੜੇ ਲੀਡਰਾਂ ‘ਤੇ ਨੇ ਮਾਮਲੇ ਦਰਜ ?

Last Updated : Sep 16, 2021, 7:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.