ETV Bharat / state

ਕੋਰੋਨਾ ਵਾਇਰਸ ਨੇ ਵਧਾਈ ਪੰਜਾਬ ਦੀ ਚਿੰਤਾ

author img

By

Published : Jan 5, 2022, 8:17 PM IST

ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਕੋਰੋਨਾ ਵਾਇਰਸ (Corona virus) ਨੇ ਪੂਰੇ ਜ਼ਿਲ੍ਹੇ ਵਿੱਚ ਕਹਿਰ ਮਚਾ ਦਿੱਤਾ ਹੈ। ਜ਼ਿਲ੍ਹੇ ਅੰਦਰ ਅੱਤ 203 ਨਵੇਂ ਮਾਮਲੇ ਸਾਹਮਣੇ ਆਏ ਹਨ।

ਕੋਰੋਨਾ ਵਾਇਰਸ ਨੇ ਵਧਾਈ ਪੰਜਾਬ ਦੀ ਚਿੰਤਾ
ਕੋਰੋਨਾ ਵਾਇਰਸ ਨੇ ਵਧਾਈ ਪੰਜਾਬ ਦੀ ਚਿੰਤਾ

ਲੁਧਿਆਣਾ: ਦੇਸ਼ ਭਰ ਦੇ ਵਿੱਚ ਕੋਰੋਨਾ ਵਾਇਰਸ (Corona virus) ਦਾ ਕਹਿਰ ਮੁੜ ਤੋਂ ਵਧਦਾ ਜਾ ਰਿਹਾ ਹੈ। ਜਿਸ ਕਰਕੇ ਲੋਕਾਂ ਵਿੱਚ ਮੁੜ ਤੋਂ ਡਰ ਦਾ ਮਹੌਲ ਪੈਦਾ ਹੋ ਗਿਆ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਕੋਰੋਨਾ ਵਾਇਰਸ (Corona virus) ਨੇ ਪੂਰੇ ਜ਼ਿਲ੍ਹੇ ਵਿੱਚ ਕਹਿਰ ਮਚਾ ਦਿੱਤਾ ਹੈ। ਜ਼ਿਲ੍ਹੇ ਅੰਦਰ ਅੱਤ 203 ਨਵੇਂ ਮਾਮਲੇ ਸਾਹਮਣੇ ਆਏ ਹਨ।

ਕੋਰੋਨਾ ਵਾਇਰਸ ਨੇ ਵਧਾਈ ਪੰਜਾਬ ਦੀ ਚਿੰਤਾ
ਕੋਰੋਨਾ ਵਾਇਰਸ ਨੇ ਵਧਾਈ ਪੰਜਾਬ ਦੀ ਚਿੰਤਾ

ਜਦਕਿ 26 ਮਰੀਜ ਬਾਹਰਲੇ ਜ਼ਿਲ੍ਹਿਆ ਨਾਲ ਸਬੰਧਤ ਹਨ। ਇੱਥੇ ਕੋਰੋਨਾ ਕਾਰਨ 2 ਲੋਕਾਂ ਦੀ ਮੌਤ (2 killed by corona) ਵੀ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਵਿੱਚ ਇੱਕ ਬਰਨਾਲਾ ਅਤੇ ਇੱਕ ਫਰੀਦਕੋਟ ਨਾਲ ਸਬੰਧਤ ਸਨ।

ਜ਼ਿਲ੍ਹੇ ਵਿੱਚ ਹੁਣ 490 ਕੇਸ ਐਕਟਿਵ ਹਨ, ਅਤੇ 468 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ‘ਚ ਰੱਖਿਆ ਗਿਆ, ਇਸ ਤੋਂ ਇਲਾਵਾ ਇੱਕ ਮਰੀਜ਼ ਲੁਧਿਆਣਾ ਅੰਦਰ ਵੈਂਟੀਲੇਟਰ ‘ਤੇ ਵੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਮਰੀਜਾ ਵਿੱਚ ਕੁਝ ਵਿਦੇਸ਼ਾ ਤੋਂ ਪਰਤੇ ਹੋਏ ਲੋਕ ਵੀ ਸ਼ਾਮਲ ਹਨ।

ਕੋਰੋਨਾ ਵਾਇਰਸ ਨੇ ਵਧਾਈ ਪੰਜਾਬ ਦੀ ਚਿੰਤਾ
ਕੋਰੋਨਾ ਵਾਇਰਸ ਨੇ ਵਧਾਈ ਪੰਜਾਬ ਦੀ ਚਿੰਤਾ

ਜੇਕਰ ਪੰਜਾਬ ਅੰਦਰ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਦਾ ਜਿਕਰ ਕੀਤਾ ਜਾਵੇ, ਤਾਂ ਉਸ ਸਮੇਂ ਪੰਜਾਬ ਅੰਦਰ ਸਿਹਤ ਸੇਵਾਵਾਂ ਬਿਲਕੁਲ ਠੱਪ ਨਜ਼ਰ ਆ ਰਹੀਆਂ ਸਨ, ਜਿਨ੍ਹਾਂ ਵਿੱਚ ਆਕਸੀਜਨ ਦੀ ਘੱਟ ਮਾਤਰਾ, ਹਸਪਤਾਲਾਂ ਵਿੱਚ ਮਰੀਜ ਲਈ ਸਹੂਲਤਾਂ ਨਾ ਹੋਣਾ ਆਦਿ ਸ਼ਾਮਲ ਸਨ। ਹਾਲਾਂਕਿ ਹੁਣ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਿਹਤ ਸੇਵਾਵਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਹਸਪਤਾਲਾ ਵਿੱਚ ਸਿਹਤ ਸੇਵਾਵਾ ਦੇ ਪ੍ਰਬੰਧ ਪੁਖਤਾ ਹਨ ਜਾ ਫਿਰ ਨਹੀਂ।

ਇਹ ਵੀ ਪੜ੍ਹੋ:ਨਰਿੰਦਰ ਮੋਦੀ ਦਾ ਕਾਫ਼ਲਾ ਰੋਕਣ ਵਾਲੇ ਕਿਸਾਨਾਂ ਦੀ ਵੀਡਿਓ ਆਈ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.