ETV Bharat / state

ਨਿਗਮ ਚੌਣਾਂ ਲਈ ਨੋਟੀਫਿਕੇਸ਼ਨ ਜਾਰੀ, ਲੁਧਿਆਣਾ ਦੀ ਹੋਈ ਵਾਰਡਬੰਦੀ, ਕੁੱਲ 95 ਵਾਰਡ 47 ਮਹਿਲਾਵਾਂ ਅਤੇ 14 ਐੱਸਸੀ ਲਈ ਰਾਖਵੀਆਂ

author img

By

Published : Aug 4, 2023, 7:18 PM IST

Notification issued for corporation elections, warding of Ludhiana
ਨਿਗਮ ਚੌਣਾਂ ਲਈ ਨੋਟੀਫਿਕੇਸ਼ਨ ਜਾਰੀ, ਲੁਧਿਆਣਾ ਦੀ ਹੋਈ ਵਾਰਡਬੰਦੀ, ਕੁੱਲ 95 ਵਾਰਡ 47 ਮਹਿਲਾਵਾਂ ਅਤੇ 14 ਐੱਸਸੀ ਲਈ ਰਾਖਵੀਆਂ

ਪੰਜਾਬ ਵਿੱਚ ਨਗਰ ਨਿਗਮ ਚੌਣਾਂ ਲਈ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਹੈ। ਲੁਧਿਆਣਾ ਦੀ ਵਾਰਡਬੰਦੀ ਕੀਤੀ ਗਈ ਹੈ, ਇਸ ਮੁਤਾਬਿਕ ਕੁੱਲ 95 ਵਾਰਡ 47 ਮਹਿਲਾਵਾਂ ਲਈ ਤੇ 14 ਐੱਸਸੀ ਲਈ ਰਾਖਵੇਂ ਹਨ।

ਨਗਰ ਨਿਗਮ ਚੋਣਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਨਿਗਮ ਅਧਿਕਾਰੀ।

ਲੁਧਿਆਣਾ : ਪੰਜਾਬ ਵਿੱਚ ਨਗਰ ਪ੍ਰੀਸ਼ਦ ਅਤੇ ਨਗਰ ਨਿਗਮ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਨਵੰਬਰ ਵਿੱਚ ਨਿਗਮ ਦੀਆਂ ਚੋਣਾਂ ਹੋਣੀਆਂ ਹਨ। ਉਸ ਤੋਂ ਪਹਿਲਾਂ ਵਰਡਬੰਦੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਲੁਧਿਆਣਾ ਦੇ ਕੁੱਲ 95 ਵਾਰਡਾਂ ਦੇ ਲਈ ਵੋਟਿੰਗ ਹੋਣੀ ਹੈ, ਜਿਨ੍ਹਾਂ ਵਿਚੋਂ 47 ਵਾਰਡ ਮਹਿਲਾਵਾਂ ਲਈ ਰਾਖਵੇਂ ਰੱਖੇ ਹਨ ਅਤੇ ਇਸ ਤੋਂ ਇਲਾਵਾ 14 ਵਾਰਡ ਐੱਸਸੀ ਸੀਟਾਂ ਲਈ ਰਾਖਵੇਂ ਹਨ। ਬਾਕੀ ਸੀਟਾਂ ਜਰਨਲ ਲਈ ਰੱਖੀਆਂ ਗਈਆਂ ਹਨ। ਇਹ ਵਾਰਡਬੰਦੀ ਚੰਡੀਗੜ ਤੋਂ ਉੱਚ ਅਧਿਕਾਰੀਆਂ ਵੱਲੋਂ ਪਾਸ ਕੀਤੀ ਗਈ ਹੈ।

7 ਦਿਨਾਂ ਵਿੱਚ ਮੰਗੇ ਸੁਝਾਅ : ਲੁਧਿਆਣਾ ਨਗਰ ਨਿਗਮ ਦੇ ਐੱਮਟੀਪੀ ਅਤੇ ਨਿਗਮ ਕਮਿਸ਼ਨਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਾਬਕਾ ਕੌਂਸਲਰ ਨੂੰ ਜਾਂ ਕਿਸੇ ਉਮੀਦਵਾਰ ਨੂੰ ਕੋਈ ਸੁਝਾਅ ਦੇਣਾ ਹੈ ਤਾਂ 7 ਦਿਨ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। 7 ਦਿਨ ਦੇ ਵਿੱਚ ਆਪਣੇ ਸੁਝਾਅ ਦੇ ਸਕਦੇ ਹਨ। ਜੇਕਰ ਪਿਛਲੀ ਵਾਰ ਦੀ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ 95 ਵਾਰਡ ਬਣਾਏ ਗਏ ਸਨ। ਇਸ ਵਾਰ ਵੀ 95 ਵਾਰਡਾਂ ਤੇ ਹੀ ਵੋਟਿੰਗ ਹੋਣੀ ਹੈ, ਵਾਰਡਾਂ ਦੇ ਵਿੱਚ ਕੁੱਝ ਫਿਰ ਬਾਦਲ ਜ਼ਰੂਰ ਕੀਤੇ ਗਏ ਹਨ ਜਿਸ ਦਾ ਵੇਰਵਾ ਨਕਸ਼ੇ ਦੇ ਵਿੱਚ ਬਕਾਇਦਾ ਪਾ ਦਿੱਤਾ ਗਿਆ ਹੈ।

ਜਨਗਣਨਾ ਦੇ ਅਧਾਰ ਉੱਤੇ ਵਾਰਡਬੰਦੀ : ਲੁਧਿਆਣਾ ਨਗਰ ਨਿਗਮ ਦੀ ਕਮਿਸ਼ਨਰ ਨੇ ਕਿਹਾ ਹੈ ਕਿ ਵਾਰਡਬੰਦੀ ਦਾ ਇਹ ਨਕਸ਼ਾ ਬਾਕੀ ਥਾਂ ਵੀ ਦੇ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਅਸੀਂ ਘਰ ਘਰ ਜਾ ਕੇ ਸਰਵੇ ਕੀਤਾ ਸੀ, ਜਿਸ ਤੋਂ ਬਾਅਦ ਸਾਰੇ ਵਾਰਡਾਂ ਨੂੰ ਇਕ ਬਰਾਬਰ ਕੀਤਾ ਜਾ ਰਿਹਾ ਹੈ। ਜਨਗਣਨਾ ਦੇ ਅਧਾਰ ਉੱਤੇ ਹੀ ਵਾਰਡਬੰਦੀ ਕੀਤੀ ਗਈ ਹੈ ਪਰ ਫਿਰ ਵੀ ਜੇਕਰ ਕਿਸੇ ਨੂੰ ਕੋਈ ਵੀ ਸੁਝਾਅ ਦੇਣਾ ਹੈ ਤਾਂ ਉਹ ਦੇ ਸਕਦਾ ਹੈ।


ਕੁੱਝ ਵਾਰਡਾਂ ਵਿੱਚ ਕੀਤਾ ਫੇਰਬਦਲ : ਉੱਥੇ ਹੀ ਦੂਜੇ ਪਾਸੇ ਲੁਧਿਆਣਾ ਨਗਰ ਨਿਗਮ ਦੇ ਟਾਊਨ ਪਲਾਨਰ ਨੇ ਦੱਸਿਆ ਹੈ ਕਿ ਕੁੱਲ 47 ਵਰਡ ਮਹਿਲਾਵਾਂ ਲਈ ਰਾਖਵੇਂ ਰੱਖੇ ਗਏ ਹਨ, 14 ਵਾਰਡ ਉੱਤੇ ਐੱਸਸੀ ਸੀਟਾਂ ਹਨ ਬਾਕੀ ਜਰਨਲ ਕੈਟਾਗਰੀ ਲਈ ਹੈ। ਉਨ੍ਹਾ ਕਿਹਾ ਕਿ ਚੋਣ ਕਰਵਾਉਣਾਂ ਚੋਣ ਕਮਿਸ਼ਨ ਦਾ ਕੰਮ ਹੈ ਸਾਡੇ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁਝ ਵਾਰਡਾਂ ਵਿੱਚ ਫੇਰ ਬਦਲ ਜਰੂਰ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.