ETV Bharat / state

ਐੱਸਐੱਸਪੀ ਕੁਲਦੀਪ ਚਾਹਲ ਤੋਂ ਸੀਬੀਆਈ ਨੇ ਕੀਤੀ ਘੰਟਿਆਂ ਬੱਧੀ ਪੁੱਛਗਿੱਛ, ਆਮਦਨ ਤੋਂ ਵੱਧ ਸ੍ਰੋਤਾਂ ਦਾ ਹੈ ਇਲਜ਼ਾਮ

author img

By

Published : Aug 4, 2023, 5:20 PM IST

Updated : Aug 4, 2023, 6:53 PM IST

ਚੰਡੀਗੜ੍ਹ ਵਿੱਚ ਸੀਬੀਆਈ ਵੱਲੋਂ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਤੋਂ ਘੰਟਿਆਂ ਬੱਧੀ ਪੁੱਛਗਿੱਛ ਕੀਤੀ ਗਈ ਹੈ। ਕੁਲਦੀਪ ਚਾਹਲ ਚੰਡੀਗੜ੍ਹ ਦੇ ਸਾਬਕਾ ਐੱਸਐੱਸਪੀ ਰਹੇ ਨੇ ਅਤੇ ਉਨ੍ਹਾਂ ਉੱਤੇ ਆਮਦਨ ਤੋਂ ਵੱਧ ਸੰਪੱਤੀ ਦੇ ਇਲਜ਼ਾਮ ਹਨ।

SSP Kuldeep Chahal was questioned by the CBI in Chandigarh in the case of resources exceeding income
ਐੱਸਐੱਪੀ ਕੁਲਦੀਪ ਚਾਹਲ ਤੋਂ ਸੀਬੀਆਈ ਨੇ ਕੀਤੀ ਘੰਟਿਆਂ ਬੱਧੀ ਪੁੱਛਗਿੱਛ, ਆਮਦਨ ਤੋਂ ਵੱਧ ਸ੍ਰੋਤਾਂ ਦਾ ਹੈ ਇਲਜ਼ਾਮ

ਸੀਬੀਆਈ ਦੀ ਰਡਾਰ ਉੱਤੇ ਕੁਲਦੀਪ ਚਾਹਲ

ਚੰਡੀਗੜ੍ਹ: ਸੀਬੀਆਈ ਟੀਮ ਨੇ ਚੰਡੀਗੜ੍ਹ ਦੇ ਸਾਬਕਾ ਐੱਸਐੱਸਪੀ ਕੁਲਦੀਪ ਚਾਹਲ ਤੋਂ ਪੁੱਛਗਿੱਛ ਕੀਤੀ ਗਈ ਹੈ। ਜਲੰਧਰ ਦੇ ਮੌਜੂਦਾ ਪੁਲਿਸ ਕਮਿਸ਼ਨਰ ਆਈਪੀਐੱਸ ਕੁਲਦੀਪ ਚਾਹਲ ਤੋਂ ਸੀਬੀਆਈ ਟੀਮ ਵੱਲੋਂ ਚੰਡੀਗੜ੍ਹ ਸੈਕਟਰ-30 ਸਥਿਤ ਸੀਬੀਆਈ ਦਫ਼ਤਰ ਵਿੱਚ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਪੁੱਛਗਿੱਛ ਕੀਤੀ ਗਈ ਹੈ। ਸੀਬੀਆਈ ਦੀ ਟੀਮ ਨੇ ਆਈਪੀਐੱਸ ਕੁਲਦੀਪ ਚਾਹਲ ਤੋਂ ਕਈ ਸਵਾਲਾਂ ਦੇ ਜਵਾਬ ਲਏ।

ਸੀਬੀਆਈ ਮਾਮਲੇ ਦੀ ਜਾਂਚ ਕਰ ਰਹੀ: ਦੱਸ ਦੇਈਏ ਕਿ ਚਹਿਲ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੰਡੀਗੜ੍ਹ ਵਿੱਚ ਐੱਸਐੱਸਪੀ ਵਜੋਂ ਕੰਮ ਕਰ ਰਹੇ ਸਨ ਪਰ ਉਸ ਦੌਰਾਨ ਕੁਝ ਸ਼ਿਕਾਇਤਾਂ ਮਿਲਣ 'ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਹਟਾ ਦਿੱਤਾ ਸੀ। IPS ਕੁਲਦੀਪ ਚਾਹਲ 'ਤੇ ਅਨੁਸ਼ਾਸਨਹੀਣਤਾ ਦੇ ਇਲਜ਼ਾਮ ਲੱਗੇ ਸਨ। ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਦੀ ਸ਼ਿਕਾਇਤ 'ਤੇ ਸੀਬੀਆਈ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕੁਲਦੀਪ ਚਾਹਲ ਉੱਤੇ ਅਨੁਸ਼ਾਸਨਹੀਣਤਾ ਦੇ ਇਲਜ਼ਾਮ ਵੀ ਲੱਗ ਚੁੱਕੇ ਹਨ। ਪਿਛਲੇ ਸਮੇਂ ਦੌਰਾਨ ਰਾਜਪਾਲ ਨਾਲ ਵਿਵਾਦ ਕਾਰਣ ਐੱਸਐੱਸਪੀ ਚਾਹਲ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਏ ਸੂਬਾ ਪੱਧਰੀ ਸਮਾਗਮ ਤੋਂ ਵੀ ਹਟ ਗਏ ਸਨ, ਜਿੱਥੇ ਰਾਜਪਾਲ ਮੁੱਖ ਮਹਿਮਾਨ ਵਜੋਂ ਆਏ ਸਨ। ਐੱਸਐੱਸਪੀ ਚਾਹਲ ਨੇ ਉਸ ਦਿਨ ਅਚਨਚੇਤ ਛੁੱਟੀ ਲਈ ਸੀ।

ਕੁਲਦੀਪ ਚਾਹਲ ਉੱਤੇ ਵੱਖ-ਵੱਖ ਇਲਜ਼ਾਮ: 2009 ਬੈਚ ਦੇ ਆਈਪੀਐੱਸ ਅਧਿਕਾਰੀ ਕੁਲਦੀਪ ਚਾਹਲ ਜਿਨ੍ਹਾਂ ਨੂੰ ਡੀਆਈਜੀ ਵਜੋਂ ਤਰੱਕੀ ਦਿੱਤੀ ਗਈ ਸੀ ਅਤੇ ਪੰਜਾਬ ਵਿੱਚ ਮੁੜ ਦਾਖਲ ਹੋਣ 'ਤੇ ਪੁਲਿਸ ਕਮਿਸ਼ਨਰ, ਜਲੰਧਰ ਵਜੋਂ ਤਾਇਨਾਤ ਕੀਤਾ ਗਿਆ ਸੀ। ਕੁਲਦੀਪ ਚਾਹਲ ਵਿਰੁੱਧ ਇਲਜ਼ਾਮਾਂ ਦੀ ਸੂਚੀ ਵਿੱਚ ਇੱਕ ਨਿੱਜੀ ਸ਼ਾਪਿੰਗ ਦੇ ਸੀਈਓ-ਰੈਂਕ ਦੇ ਅਧਿਕਾਰੀ ਦੁਆਰਾ ਲਗਾਏ ਗਏ ਇਲਜ਼ਾਮ ਸ਼ਾਮਲ ਹਨ। ਅਧਿਕਾਰੀ ਨੇ ਚਹਿਲ ਖਿਲਾਫ ਲਿਖਤੀ ਸ਼ਿਕਾਇਤ ਦੇ ਕੇ ਰਾਜਪਾਲ ਕੋਲ ਪਹੁੰਚ ਕੀਤੀ ਸੀ।

ਜਾਂਚ ਕਰੇਗੀ ਖੁਲਾਸਾ: ਦੱਸ ਦਈਏ ਤਾਜ਼ਾ ਸੀਬੀਆਈ ਦੀ ਜਾਂਚ ਸਬੰਧੀ ਵੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਪਣੀ ਰਾਏ ਦੇ ਚੁੱਕੇ ਨੇ। ਦਰਅਸਲ ਫਾਜ਼ਿਲਕਾ ਵਿੱਚ ਇੱਕ ਮੀਡੀਆ ਸਵਾਲ ਦੇ ਜਵਾਬ ਵਿੱਚ ਰਾਜਪਾਲ ਨੇ ਕਿਹਾ ਕਿ ਉਹ ਐੱਸਐੱਸਪੀ ਚਹਿਲ ਦੇ ਦੁਰਵਿਵਹਾਰ ਤੋਂ ਜਾਣੂ ਸਨ, ਜਦੋਂ ਉਹ ਚੰਡੀਗੜ੍ਹ ਦੇ ਐੱਸਐੱਸਪੀ ਵਜੋਂ ਤਾਇਨਾਤ ਸੀ। ਉਨ੍ਹਾਂ ਕਿਹਾ ਕਿ ਹੁਣ ਸੀਬੀਆਈ ਜਾਂਚ ਪੂਰੀ ਸੱਚਾਈ ਦਾ ਖੁਲਾਸਾ ਕਰੇਗੀ।

Last Updated :Aug 4, 2023, 6:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.