ETV Bharat / state

ਮੁੱਲਾਂਪੁਰ ਦਾਖਾ ਦੇ ਵਿਕਾਸ ਲਈ ਅੱਡੀ ਚੋਟੀ ਦਾ ਜ਼ੋਰ ਲਾ ਦੇਵਾਗਾ: ਕੈਪਟਨ ਸੰਦੀਪ ਸੰਧੂ

author img

By

Published : Sep 28, 2019, 5:05 PM IST

ਮੁੱਲਾਂਪੁਰ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਵਿਕਾਸ ਦੇ ਨਾਂਅ 'ਤੇ ਲੋਕਾਂ ਦੀ ਕਚਹਿਰੀ ਵਿੱਚ ਉੱਤਰੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੈਰਾਸ਼ੂਟ ਉਮੀਦਵਾਰ ਕਿਵੇਂ ਹੋ ਸਕਦੇ ਹਨ, ਕਿਉਂਕਿ ਉਹ ਪੰਜਾਬ ਦੇ ਜੰਮਪਲ ਹਨ।

ਕੈਪਟਨ ਸੰਦੀਪ ਸੰਧੂ

ਲੁਧਿਆਣਾ: ਮੁੱਲਾਂਪੁਰ ਦਾਖਾ ਤੋਂ ਜ਼ਿਮਨੀ ਚੋਣ ਵਿੱਚ ਆਪਣੀ ਕਿਸਮਤ ਅਜਮਾਉਣ ਜਾ ਰਹੇ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਮੁੱਲਾਂਪੁਰ ਦਾਖਾ ਦੇ ਹਲਕੇ ਦੇ ਵਿਕਾਸ ਲਈ ਉਹ ਅੱਡੀ ਚੋਟੀ ਦਾ ਜ਼ੋਰ ਲਾ ਦੇਣਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੁੱਲਾਂਪੁਰ ਦਾਖਾ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਂਗਰਸ ਵਿੱਚ ਕੋਈ ਫੁੱਟ ਨਹੀਂ।

ਵੇਖੋ ਵੀਡੀਓ

ਮੁੱਲਾਂਪੁਰ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਉਹ ਵਿਕਾਸ ਦੇ ਨਾਂਅ 'ਤੇ ਲੋਕਾਂ ਦੀ ਕਚਹਿਰੀ ਵਿੱਚ ਉੱਤਰੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੈਰਾਸ਼ੂਟ ਉਮੀਦਵਾਰ ਕਿਵੇਂ ਹੋ ਸਕਦੇ ਹਨ, ਕਿਉਂਕਿ ਉਹ ਪੰਜਾਬ ਦੇ ਜੰਮਪਲ ਹਨ। ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਤੋਂ ਭਲੀ-ਭਾਂਤੀ ਵਾਕਫ ਹਨ।

ਇਸ ਦੇ ਨਾਲ ਹੀ ਉਨ੍ਹਾਂ ਨਾਲ ਮੁੱਲਾਂਪੁਰ ਦਾਖਾ ਦੀ ਕਾਂਗਰਸ ਲੀਡਰਸ਼ਿਪ ਦੀ ਆਪਸੀ ਫੁੱਟ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਫੁੱਟ ਨਹੀਂ ਸਭ ਉਨ੍ਹਾਂ ਦੇ ਨਾਲ ਹਨ ਪਰ ਪ੍ਰੈੱਸ ਕਾਨਫਰੰਸ ਦੌਰਾਨ ਦਾਖਾ ਹਲਕੇ ਤੋਂ ਕੋਈ ਵੀ ਕਾਂਗਰਸੀ ਲੀਡਰ ਉਨ੍ਹਾਂ ਨਾਲ ਮੌਜੂਦ ਨਹੀਂ ਸੀ।

ਇਹ ਵੀ ਪੜੋ: ਪਟਿਆਲਾ: ਪੁਲਿਸ ਲਾਈਨ ਵਿੱਚ ਡੀਜੀਪੀ ਦਿਨਕਰ ਗੁਪਤਾ ਦੀ ਹਾਈ ਪ੍ਰੋਫਾਈਲ ਮੀਟਿੰਗ

ਉਨ੍ਹਾਂ ਤੋਂ ਜਦੋਂ ਮੁਕਾਬਲੇ ਦੀ ਗੱਲ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਲੀਡਰ ਆਪਣੀ ਥਾਂ ਤੇ ਆਪਣਾ ਆਪਣਾ ਰੁਤਬਾ ਰੱਖਦੇ ਹਨ। ਉਮੀਦਵਾਰ ਦੀ ਹਾਰ ਜਿੱਤ ਦਾ ਫੈਸਲਾ ਵੋਟਰਾਂ ਨੇ ਕਰਨਾ ਹੈ। ਅਕਾਲੀ ਦਲ ਦੇ ਉਮੀਦਵਾਰ 'ਤੇ ਵਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਉਹ ਲੰਘੀਆਂ ਕਈ ਚੋਣਾਂ ਹਾਰ ਚੁੱਕੇ ਹਨ, ਇਸ ਕਰਕੇ ਉਨ੍ਹਾਂ ਦਾ ਅਕਾਲੀ ਦਲ ਨਾਲ ਕੋਈ ਮੁਕਾਬਲਾ ਨਹੀਂ।

Intro:Body:

GAGAN


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.