ETV Bharat / state

ਲੋਹੜੀ ਮੌਕੇ ਪਤੰਗਬਾਜ਼ਾਂ ਦੀ ਵਧੀ ਟੈਂਸ਼ਨ, ਕਿਤੇ ਮੌਸਮ ਨਾ ਪਾ ਦੇਵੇ ਰੰਗ ਵਿੱਚ ਭੰਗ

author img

By

Published : Jan 11, 2023, 4:28 PM IST

ਲੋਹੜੀ ਮੌਕੇ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਨੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਦਾ ਕਹਿਣਾ ਹੈ ਕਿ 11 ਅਤੇ 13 ਜਨਵਰੀ ਨੂੰ ਸੂਬੇ ਵਿੱਚ (Meteorological Department expressed the possibility of rain on the occasion of Lohri) ਕਈ ਥਾਈਂ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਕ ਪਾਸੇ ਠੰਡ ਘਟਣ ਦੇ ਫਿਲਹਾਲ ਕੋਈ ਆਸਾਰ ਨਹੀਂ, ਸਗੋਂ ਦੂਜੇ ਪਾਸੇ ਲੋਹੜੀ ਮੌਕੇ ਪਤੰਗ ਉਡਾਉਣ ਦੇ ਸ਼ੁਕੀਨਾਂ ਦਾ ਵੀ ਮਜ਼ਾ ਕਿਰਕਿਰਾ ਹੋ ਸਕਦਾ ਹੈ।

ਲੋਹੜੀ ਮੌਕੇ ਪਤੰਗਬਾਜ਼ਾਂ ਦੀ ਵਧੀ ਟੈਂਸ਼ਨ, ਕਿਤੇ ਮੌਸਮ ਨਾ ਪਾ ਦੇਵੇ ਰੰਗ ਵਿੱਚ ਭੰਗ
ਲੋਹੜੀ ਮੌਕੇ ਪਤੰਗਬਾਜ਼ਾਂ ਦੀ ਵਧੀ ਟੈਂਸ਼ਨ

ਲੋਹੜੀ ਮੌਕੇ ਪਤੰਗਬਾਜ਼ਾਂ ਦੀ ਵਧੀ ਟੈਂਸ਼ਨ, ਕਿਤੇ ਮੌਸਮ ਨਾ ਪਾ ਦੇਵੇ ਰੰਗ ਵਿੱਚ ਭੰਗ

ਲੁਧਿਆਣਾ: ਮੌਸਮ ਵਿਭਾਗ ਜੋ ਇਨ੍ਹਾਂ ਦਿਨਾਂ ਵਿੱਚ ਭਵਿੱਖਬਾਣੀਆਂ ਕਰ ਰਿਹਾ ਹੈ, ਉਸ ਨਾਲ ਕਈ ਲੋਕਾਂ ਦੇ ਮੱਥੇ ਉੱਤੇ ਚਿੰਤਾਂ ਦੀਆਂ ਲਕੀਰਾਂ ਖਿੱਚ ਰਹੀਆਂ ਹਨ। ਇਕ ਪਾਸੇ ਲੋਹੜੀ ਮੌਕੇ ਪਤੰਗ ਉਡਾਉਣ ਵਾਲੇ ਤਿਆਰੀ ਖਿੱਚ ਰਹੇ ਹਨ, ਦੂਜੇ ਪਾਸੇ ਮੌਸਮ ਵੀ ਆਪਣਾ ਮੂਡ ਬਦਲਣ ਵਾਲਾ ਦੱਸਿਆ ਜਾ ਰਿਹਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਨੇ 12 ਅਤੇ 13 ਜਨਵਰੀ ਨੂੰ ਮੀਂਹ ਪੈਣ ਦੀ (Meteorological Department expressed the possibility of rain on the occasion of Lohri) ਸੰਭਾਵਨਾ ਜਾਹਿਰ ਕੀਤੀ ਹੈ। ਇਸ ਨਾਲ ਪਤੰਗਬਾਜਾਂ ਦਾ ਮਜ਼ਾ ਖਰਾਬ ਹੋ ਸਕਦਾ ਹੈ।

ਠੰਡ ਘਟਣ ਦੇ ਕੋਈ ਆਸਾਰ ਨਹੀਂ: ਦਰਅਸਲ ਲੋਹੜੀ ਮੌਕੇ ਅਕਸਰ ਹੀ ਇਹ ਅੰਦਾਜਾ ਲੱਗਦਾ ਹੈ ਕਿ ਇਸ ਤੋਂ ਬਾਅਦ ਠੰਡ ਹੌਲੀ ਹੌਲੀ ਘਟਣ ਵਾਲੇ ਪਾਸੇ ਜਾਣ ਲੱਗਦੀ ਹੈ, ਪਰ ਇਸ ਵਾਰ ਮਾਹੌਲ ਕੁੱਝ ਹੋਰ ਹੈ। ਮੌਸਮ ਵਿਭਾਗ ਪਹਿਲਾਂ ਹੀ ਪੰਜਾਬ ਦੇ ਕਈ ਹਿੱਸਿਆਂ ਵਿੱਚ 12 ਅਤੇ 13 ਜਨਵਰੀ ਨੂੰ ਯਾਨੀ ਕਿ ਲੋਹੜੀ ਵਾਲੇ (Chances of rain on Lohri) ਦਿਨ ਮੀਂਹ ਪੈਣ ਦੀ ਸੰਭਾਵਨਾ ਦੱਸ ਚੁੱਕਾ ਹੈ। ਹਾਲਾਂਕਿ ਇਹ ਬਾਰਿਸ਼ ਹਲਕੀ ਹੋਵੇਗੀ ਪਰ ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਜ਼ਰੂਰ ਇਹ ਮੀਂਹ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਲੋਹੜੀ ਮੌਕੇ ਪਤੰਗਬਾਜ਼ੀ ਹੁੰਦੀ ਹੈ ਅਤੇ ਲੋਹੜੀ ਵਾਲੇ ਦਿਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਵੱਲੋਂ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਇਹੀ ਨਹੀਂ ਇਸ ਤੋਂ ਇਲਾਵਾ ਆਗਲੇ ਦਿਨਾਂ ਵਿੱਚ ਠੰਡ ਅਤੇ ਧੁੰਦ ਦਾ ਕਹਿਰ ਵੀ ਪਹਿਲਾਂ ਵਾਂਗ ਜਾਰੀ ਰਹਿ ਸਕਦਾ ਹੈ। ਕੁਲਮਿਲਾ ਕੇ ਠੰਡ ਘਟਣ ਦੇ ਕੋਈ ਆਸਾਰ ਨਹੀਂ।

ਇਹ ਵੀ ਪੜ੍ਹੋ: ‘ਸਿੱਧੂ ਮੂਸੇਵਾਲਾ ਦੇ ਨਾਂ ਉੱਤੇ 11 ਜੂਨ ਨੂੰ ਹੋਵੇਗਾ ਲਾਈਵ ਸ਼ੋਅ’

ਧੁੰਦ ਕਾਰਨ ਆਵਾਜਾਹੀ ਪ੍ਰਭਾਵਿਤ: ਪੰਜਾਬ ਵਿੱਚ ਧੁੰਦ ਦਾ ਕਹਿਰ ਬੀਤੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਹੈ। ਲੋਕਾਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋ ਰਹੇ, ਜਿਸ ਕਾਰਨ ਰਾਤ ਅਤੇ ਦਿਨ ਦੇ ਤਾਪਮਾਨ ਵਿੱਚ ਵੀ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈ। ਸੰਘਣੀ ਧੁੰਦ ਪੈਣ ਕਰਕੇ ਆਵਾਜਾਈ (The fury of cold and fog continues) ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਧੁੰਦ ਕਾਰਨ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਦਾ ਕਹਿਣਾ ਹੈ ਕਿ ਘੱਟੋ-ਘੱਟ ਪਾਰਾ 9 ਡਿਗਰੀ ਦੇ ਕਰੀਬ ਰਹਿ ਰਿਹਾ ਹੈ ਅਤੇ ਜੇਕਰ ਰਾਤ ਦੀ ਗੱਲ ਕੀਤੀ ਜਾਵੇ ਤਾਂ 14 ਤੋਂ 16 ਡਿਗਰੀ ਤੱਕ ਤਾਪਮਾਨ ਨੋਟ ਹੋ ਰਿਹਾ ਹੈ।

ਧੁੰਦ ਨਾਲ ਵਧੇ ਸੜਕੀ ਹਾਦਸੇ: ਠੰਡ ਕਰਕੇ ਦੁਕਾਨਾਂ ਉੱਤੇ ਗ੍ਰਾਹਕ ਨਹੀਂ ਆ ਰਹੇ ਅਤੇ ਜਿਹੜੇ ਲੋਕ ਕੰਮ ਕਾਰ ਕਰਦੇ ਨੇ ਉਹ ਵੀ ਬਾਹਰ ਜਾਣ ਤੋਂ ਕਤਰਾ ਰਹੇ ਨੇ। ਇਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਤੇ ਸੜਕ ਹਾਦਸੇ ਵੀ (Road accidents increasing due to smog) ਵਧ ਰਹੇ ਹਨ। ਲੋਕਾਂ ਵਲੋਂ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਜਾ ਰਹੀ ਹੈ ਉਹ ਵੱਧ ਤੋਂ ਵੱਧ ਵਾਹਨਾਂ ਉੱਤੇ ਰਿਫਲੈਕਟਰ ਲਗਾਉਣ ਤਾਂ ਧੁੰਦ ਕਾਰਨ ਜਾਨੀ ਨੁਕਸਾਨ ਨਾ ਹੋਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.