ETV Bharat / state

Tajinder Gorkha Baba: ਤਜਿੰਦਰ ਗੋਰਖਾ ਬਾਬਾ ਨੇ ਵੀ ਕੀਤੇ ਅਹਿਮ ਖੁਲਾਸੇ, ਤਿਆਰ ਹੋ ਰਹੀ ਸੀ ਅਨੰਦਪੁਰ ਖਾਲਸਾ ਫੌਜ

author img

By

Published : Mar 24, 2023, 5:27 PM IST

ਅੰਮ੍ਰਿਤਪਾਲ ਦੀ ਸੁਰੱਖਿਆ ਵਿਚ ਤੈਨਾਤ ਤਜਿੰਦਰ ਗੋਰਖਾ ਬਾਬਾ ਤੋਂ ਵੱਡੇ ਖੁਲਾਸੇ ਹੋਏ ਹਨ। ਅਨੰਦਪੁਰ ਖਾਲਸਾ ਫੌਜ ਹੋ ਤਿਆਰ ਹੋ ਰਹੀ ਸੀ। ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਭਰਤੀ ਕੀਤਾ ਜਾ ਰਿਹਾ ਸੀ।

Tajinder Gorkha Baba
Tajinder Gorkha Baba

ਲੁਧਿਆਣਾ: ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਸਦੇ ਸਾਥੀਆਂ ਨੂੰ ਵੀ ਲਗਾਤਾਰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਖੰਨਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਪਾਲ ਦੀ ਸੁਰੱਖਿਆ ਦੇ ਵਿਚ ਤੈਨਾਤ ਤਜਿੰਦਰ ਸਿੰਘ ਉਰਫ ਗੋਰਖਾ ਨੂੰ ਲੈ ਕੇ ਖੰਨਾ ਪੁਲਿਸ ਨੇ ਵੀ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਵਿੱਚ ਪਤਾ ਲੱਗਾ ਹੈ ਕਿ ਉਸ ਉੱਤੇ ਪਹਿਲਾਂ ਹੀ ਦੋ ਪਰਚੇ ਦਰਜ ਕੀਤੇ ਗਏ ਸਨ ਅਤੇ ਏਕੇਐਫ ਦਾ ਉਹ ਅਹਿਮ ਹਿੱਸਾ ਸੀ। ਐਸਐਸਪੀ ਨੇ ਦੱਸਿਆ ਕਿ ਅੰਮ੍ਰਿਤਪਾਲ ਦੀ ਅਗਵਾਈ ਦੇ ਵਿੱਚ ਇਹ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਹਥਿਆਰਬੰਦ ਸੰਘਰਸ਼ ਕਰਨ ਦੀ ਫ਼ਿਰਾਕ ਚ ਸਨ।

ਇਸ ਤਰ੍ਹਾਂ ਹੋਇਆ ਅੰਮ੍ਰਿਤਾਪਲ ਨਾਲ ਮਿਲਾਪ : ਬਿਕਰਮਜੀਤ ਸਿੰਘ ਨਾਂ ਦੇ ਸ਼ਖ਼ਸ ਵੱਲੋਂ ਗੋਰਖਾ ਨੂੰ ਅਮ੍ਰਿਤਪਾਲ ਦੇ ਨਾਲ ਮਿਲਾਇਆ ਗਿਆ ਸੀ।5 ਮਹੀਨੇ ਪਹਿਲਾਂ ਹੀ ਉਹ ਅੰਮ੍ਰਿਤਪਾਲ ਦੇ ਪਿੰਡ ਗਿਆ ਸੀ ਅਤੇ ਅੰਮ੍ਰਿਤਪਾਲ ਨੇ ਉਸ ਨੂੰ ਆਪਣੇ ਸੁਰੱਖਿਆ ਗਾਰਡ ਵਜੋਂ ਰੱਖਿਆ ਹੋਇਆ ਸੀ। ਐਸਐਸਪੀ ਨੇ ਖੁਲਾਸਾ ਕੀਤਾ ਹੈ ਕਿ ਇਹਨਾਂ ਨੂੰ ਜੱਲੂਪੁਰ ਪਿੰਡ ਵਿੱਚ ਕੁਝ ਥਾਂਵਾਂ ਉੱਤੇ ਫਾਇਰਿੰਗ ਰੇਂਜ ਖੋਲ੍ਹ ਕੇ ਫਾਇਰਿੰਗ ਦੀ ਪ੍ਰੈਕਟਿਸ ਵੀ ਕਰਵਾਈ ਜਾ ਰਹੀ ਸੀ, ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵੀ ਐਸਐਸਪੀ ਖੰਨਾ ਵੱਲੋਂ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ ਹਨ।



ਏਕੇਐੱਫ ਦੀ ਤਿਆਰੀ : ਤਜਿੰਦਰ ਸਿੰਘ ਅਜਨਾਲਾ ਵਿੱਚ ਦੇ ਕਾਂਡ ਦੌਰਾਨ ਵੀ ਅੰਮ੍ਰਿਤਪਾਲ ਸਿੰਘ ਦੇ ਨਾਲ ਮੌਜੂਦ ਸੀ। ਅਮ੍ਰਿਤਪਾਲ ਵੱਲੋਂ ਬਣਾਈ ਗਈ ਹੈ ਏਕੇਐੱਫ ਵਿੱਚ ਵੀ ਬਕਾਇਦਾ ਮੈਂਬਰਾਂ ਨੂੰ ਨੰਬਰ ਦਿਤੇ ਗਏ ਸਨ। ਇਸਦਾ ਮਤਲਬ ਅਨੰਦਪੁਰ ਖਾਲਸਾ ਫੌਜ ਰੱਖਿਆ ਗਿਆ ਸੀ। ਏਕੇਐੱਫ ਨਾਂ ਦਾ ਵੀ ਗਰੁੱਪ-1 ਬਣਾਇਆ ਗਿਆ ਸੀ, ਜਿਸ ਦਾ ਪੂਰਾ ਨਾਮ ਅੰਮ੍ਰਿਤਪਾਲ ਟਾਈਗਰ ਫੋਰਸ ਸੀ। ਨਵੇਂ ਨੌਜਵਾਨਾਂ ਨੂੰ ਇਸ ਪੋਸਟ ਵਿੱਚ ਭਰਤੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ ਅਤੇ ਵਰਗਲਾਇਆ ਜਾਂਦਾ ਸੀ।



ਵੱਖਰੀ ਫੌਜ ਦੀ ਤਿਆਰੀ: ਨਸ਼ਾ ਛੁਡਾਊ ਕੇਂਦਰ ਦੀ ਆੜ ਵਿੱਚ ਜੱਲੂਪੁਰ ਬੁਲਾ ਕੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਦਾ ਵੀ ਐਸਐਸਪੀ ਵੱਲੋਂ ਖੁਲਾਸਾ ਕੀਤਾ ਗਿਆ ਹੈ। ਤਜਿੰਦਰ ਸਿੰਘ ਵੀ ਪਹਿਲਾਂ ਨਸ਼ਿਆਂ ਦਾ ਆਦੀ ਸੀ ਅਤੇ ਨਸ਼ਿਆਂ ਤੋਂ ਬਾਅਦ ਉਸ ਨੂੰ ਫਿਰ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਸੀ। ਏਕੇਐੱਫ ਦੇ ਮੈਂਬਰਾਂ ਨੂੰ ਹਥਿਆਰਾਂ ਦੀ ਵਰਤੋਂ, ਹਥਿਆਰਾਂ ਨੂੰ ਸਾਫ ਕਰਨਾ ਅਤੇ ਹਥਿਆਰਾਂ ਨੂੰ ਫਿੱਟ ਕਰਨ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਸੀ। ਇਸ ਸਬੰਧੀ ਤਜਿੰਦਰ ਸਿੰਘ ਦੀ ਇਕ ਵੀਡੀਓ ਵੀ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ।

ਇਹ ਵੀ ਪੜ੍ਹੋ : Operation Amritpal: ਅੰਮ੍ਰਿਤਪਾਲ ਦੀ ਨਵੀਂ ਵੀਡੀਓ ਨੇ ਕਰਤੇ ਵੱਡੇ ਖੁਲਾਸੇ, ਵੇਖੋ ਲੁਧਿਆਣਾ ਤੋਂ ਹਰਿਆਣੇ ਕਿਵੇਂ ਪਹੁੰਚਿਆ ਅੰਮ੍ਰਿਤਪਾਲ



ਹਥਿਆਰਾਂ ਦੀ ਸਿਖਲਾਈ: ਇਸ ਤੋਂ ਇਲਾਵਾ ਅੰਮ੍ਰਿਤਪਾਲ ਦੀ ਫੌਜ ਵੱਲੋਂ ਖਾਲਿਸਤਾਨ ਦਾ ਲੋਗੋ ਅਤੇ ਉਸ ਨਾਲ ਸਬੰਧਤ ਹੋਰ ਦਸਤਾਵੇਜ਼ ਵੀ ਤਿਆਰ ਕੀਤੇ ਜਾ ਰਹੇ ਸਨ ਜਿਸ ਦੀ ਤਜਿੰਦਰ ਦੇ ਮੋਬਾਈਲ ਵਿਚੋਂ ਬਰਾਮਦ ਕੀਤੀ ਗਈ ਹੈ। ਐਸਐਸਪੀ ਨੇ ਵੀ ਖੁਲਾਸਾ ਕੀਤਾ ਕਿ ਇਥੋਂ ਤੱਕ ਕਿ ਜਿਹੜਾ ਖਾਲਿਸਤਾਨ ਬਣਾਇਆ ਜਾਣਾ ਸੀ, ਉਹਨਾਂ ਦੇ ਸੂਬਿਆਂ ਦੇ ਲੋਗੋ ਵੀ ਬਣਾਏ ਜਾ ਰਹੇ ਸਨ। ਇਹ ਸਾਰਾ ਕੁੱਝ ਮੋਬਾਇਲ ਵਿੱਚੋਂ ਬਰਾਮਦ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.