ETV Bharat / state

ਸ਼ੌਕ ਨੂੰ ਬਣਾਇਆ ਰੁਜ਼ਗਾਰ, ਮੰਦੀ ਦੀ ਮਾਰ ਕਰਕੇ ਇਹ ਨੌਜਵਾਨ ਬੁਲਟ 'ਤੇ ਵੇਚ ਰਿਹਾ ਕੜੀ-ਚਾਵਲ

author img

By

Published : Jul 28, 2020, 6:44 PM IST

ਮਨਦੀਪ ਸਿੰਘ ਨਾਂਅ ਦਾ ਨੌਜਵਾਨ ਮੰਦੀ ਦੀ ਮਾਰ ਕਰਕੇ ਬੁਲਟ 'ਤੇ ਕੜੀ-ਚਾਵਲ ਵੇਚ ਰਿਹਾ ਹੈ। ਮਨਦੀਪ ਸਿੰਘ ਨੇ ਕਿਹਾ ਉਸ ਨੇ ਸ਼ੌਕ ਲਈ ਬੁਲਟ ਲਿਆ ਸੀ ਪਰ ਹੁਣ ਉਸ ਸ਼ੌਕ ਨੂੰ ਹੀ ਆਪਣਾ ਰੁਜ਼ਗਾਰ ਬਣਾ ਲਿਆ ਹੈ।

ਸ਼ੌਕ ਨੂੰ ਬਣਾਇਆ ਰੋਜ਼ਗਾਰ, ਮੰਦੀ ਦੀ ਮਾਰ ਕਰਕੇ ਇਹ ਨੌਜਵਾਨ ਬੁਲਟ 'ਤੇ ਵੇਚ ਰਿਹਾ ਕੜੀ-ਚਾਵਲ
ਸ਼ੌਕ ਨੂੰ ਬਣਾਇਆ ਰੋਜ਼ਗਾਰ, ਮੰਦੀ ਦੀ ਮਾਰ ਕਰਕੇ ਇਹ ਨੌਜਵਾਨ ਬੁਲਟ 'ਤੇ ਵੇਚ ਰਿਹਾ ਕੜੀ-ਚਾਵਲ

ਲੁਧਿਆਣਾ: ਪੰਜਾਬ ਦੇ ਵਿੱਚ ਬੁਲਟ ਮੋਟਰਸਾਈਕਲ ਜ਼ਿਆਦਾਤਰ ਨੌਜਵਾਨ ਸ਼ੌਕ ਲਈ ਰੱਖਦੇ ਹਨ ਪਰ ਮਨਦੀਪ ਸਿੰਘ ਨਾਂਅ ਦਾ ਨੌਜਵਾਨ ਇਨ੍ਹੀਂ ਦਿਨੀਂ ਆਪਣੇ ਸ਼ੌਕ ਨੂੰ ਵੀ ਆਪਣਾ ਰੁਜ਼ਗਾਰ ਬਣਾ ਰਿਹਾ ਹੈ। ਮਨਦੀਪ ਬੁਲਟ ਉੱਤੇ ਰਾਜਮਾ ਕੜੀ ਚਾਵਲ ਵੇਚਦਾ ਹੈ।

ਸ਼ੌਕ ਨੂੰ ਬਣਾਇਆ ਰੋਜ਼ਗਾਰ, ਮੰਦੀ ਦੀ ਮਾਰ ਕਰਕੇ ਇਹ ਨੌਜਵਾਨ ਬੁਲਟ 'ਤੇ ਵੇਚ ਰਿਹਾ ਕੜੀ-ਚਾਵਲ

ਮਨਦੀਪ ਸਿੰਘ ਨੇ ਕਿਹਾ ਕਿ ਉਸ ਦਾ ਚੰਗਾ ਕਾਰੋਬਾਰ ਸੀ ਪਰ ਹੁਣ ਮੰਦੀ ਦੀ ਮਾਰ ਕਰਕੇ ਇਹ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ, ਪਹਿਲਾਂ ਉਹ ਕਰਿਆਨੇ ਦੀ ਰੀਟੇਲ ਦਾ ਕੰਮ ਕਰਦਾ ਸੀ ਪਰ ਮਹਾਂਮਾਰੀ ਕਰਕੇ ਉਸ ਦਾ ਕੰਮ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ। ਮਨਦੀਪ ਨੇ ਕਿਹਾ ਕਿ ਉਸ ਨੇ ਸ਼ੌਕ ਲਈ ਬੁਲਟ ਲਿਆ ਸੀ ਪਰ ਹੁਣ ਉਸ ਸ਼ੌਕ ਨੂੰ ਹੀ ਆਪਣਾ ਰੁਜ਼ਗਾਰ ਬਣਾ ਲਿਆ ਹੈ।

ਮਨਦੀਪ ਬੁਲਟ 'ਤੇ ਕੜੀ ਚਾਵਲ ਅਤੇ ਰਜਮਾ ਚਾਵਲ ਵੇਚਦਾ ਹੈ, ਨਾਲ ਉਹ ਲੱਸੀ ਦਾ ਗਲਾਸ ਵੀ ਮੁਫ਼ਤ ਦਿੰਦਾ ਹੈ, ਉਨ੍ਹਾਂ ਕਿਹਾ ਕਿ ਕੰਮ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਘਰ ਦਾ ਗੁਜ਼ਾਰਾ ਚਲਾਉਣ ਲਈ ਉਹ ਮਿਹਨਤ ਕਰਦਾ ਹੈ। ਉਧਰ ਦੂਜੇ ਪਾਸੇ ਰਾਜਮਾ ਚਾਵਲ ਖਾਣ ਆਉਣ ਵਾਲੇ ਨੌਜਵਾਨ ਨੇ ਦੱਸਿਆ ਕਿ ਇਹ ਬਾਕੀਆਂ ਲਈ ਮਿਸਾਲ ਹੈ।

ਇਹ ਵੀ ਪੜੋ: ਭਾਰਤ ਨੇ ਲਾਹੌਰ 'ਚ ਗੁਰੂਦੁਆਰਾ ਸਾਹਿਬ ਨੂੰ ਮਸਜਿਦ 'ਚ ਤਬਦੀਲ ਕਰਨ 'ਤੇ ਜਤਾਇਆ ਇਤਰਾਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.