ETV Bharat / state

Returning from Canada: 15 ਸਾਲ ਬਾਅਦ ਕੈਨੇਡਾ ਤੋਂ ਭਾਰਤ ਪਰਤੇ ਸ਼ਖ਼ਸ ਦੀ ਘਰ ਪਹੁੰਚਣ ਤੋਂ ਪਹਿਲਾਂ ਮੌਤ, ਪਰਿਵਾਰ 'ਚ ਛਾਇਆ ਮਾਤਮ

author img

By

Published : Mar 7, 2023, 4:28 PM IST

ਕੈਨੇਡਾ ਵਿੱਚ ਪਿਛਲੇ 23 ਸਾਲ ਤੋਂ ਰਹਿ ਰਹੇ ਇੱਕ ਸ਼ਖ਼ਸ ਨੇ ਕਰੀਬ 15 ਸਾਲ ਬਾਅਦ ਆਪਣੀ ਜੱਦੀ ਰਿਹਾਇਸ਼ ਲੁਧਿਆਣਾ ਵਿੱਚ ਆਉਣ ਲਈ ਉਡਾਨ ਭਰੀ ਪਰ ਖੰਨਾ ਕੋਲ ਪਹੁੰਚ ਕੇ ਉਸ ਦੀ ਹਾਲਤ ਖ਼ਰਾਬ ਹੋ ਗਈ। ਇਸ ਤੋਂ ਬਾਅਦ ਆਪਣੇ ਜੱਦੀ ਘਰ ਪਹੁੰਚਣ ਤੋਂ ਪਹਿਲਾਂ ਹੀ ਸ਼ਖ਼ਸ ਦੀ ਮੌਤ ਹੋ ਗਈ।

Ludhiana person returning from Canada died before reaching home
Returning from Canada: 15 ਸਾਲ ਬਾਅਦ ਕੈਨੇਡਾ ਤੋਂ ਭਾਰਤ ਪਰਤੇ ਸ਼ਖ਼ਸ ਦੀ ਘਰ ਪਹੁੰਚਣ ਤੋਂ ਪਹਿਲਾਂ ਮੌਤ, ਪਰਿਵਾਰ 'ਚ ਛਾਇਆ ਮਾਤਮ

Returning from Canada: 15 ਸਾਲ ਬਾਅਦ ਕੈਨੇਡਾ ਤੋਂ ਭਾਰਤ ਪਰਤੇ ਸ਼ਖ਼ਸ ਦੀ ਘਰ ਪਹੁੰਚਣ ਤੋਂ ਪਹਿਲਾਂ ਮੌਤ, ਪਰਿਵਾਰ 'ਚ ਛਾਇਆ ਮਾਤਮ

ਲੁਧਿਆਣਾ: 15 ਸਾਲ ਬਾਅਦ ਕੈਨੇਡਾ ਤੋਂ ਭਾਰਤ ਵਾਪਸ ਆਏ ਐੱਨਆਰਆਈ ਕੁਲਬੀਰ ਸਿੰਘ ਦੀ ਤਬੀਅਤ ਖੰਨਾ ਨੇੜੇ ਖਰਾਬ ਹੋਣ ਕਰਕੇ ਉਸ ਦੀ ਮੌਤ ਹੋ ਗਈ, ਆਪਣੇ ਪਰਿਵਾਰ ਨੂੰ ਮਿਲਣ ਲਈ ਉਸ ਨੂੰ ਕਾਫੀ ਚਾਅ ਸੀ। ਮ੍ਰਿਤਕ ਬਲਬੀਰ ਦਾ ਘਰ ਜਲੰਧਰ ਦੇ ਪਿੰਡ ਦੀ ਪਾਲਕਦੀਮ ਦੇ ਵਿੱਚ ਹੈ, ਦਿੱਲੀ ਏਅਰਪੋਰਟ ਤੋਂ ਜਦੋਂ ਅੱਜ ਉਹ ਪਿੰਡ ਆ ਰਿਹਾ ਸੀ ਉਸ ਵੇਲੇ ਖੰਨਾ ਦੇ ਕੋਲ ਪਹੁੰਚਦਿਆਂ ਹੀ ਉਸਦੀ ਤਬੀਅਤ ਖ਼ਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

ਕਿਡਨੀ ਦੀ ਬਿਮਾਰੀ : ਕੁਲਬੀਰ ਸਿੰਘ ਦੀ ਪਤਨੀ, ਬੇਟੀ, ਮਾਂ ਅਤੇ ਭਰਾ ਸਨ ਉਨ੍ਹਾਂ ਦਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦਾ ਹੈ ਜਦ ਕਿ ਉਸ ਦੇ ਬਾਕੀ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਜ਼ਿਲ੍ਹੇ ਦੇ ਵਿੱਚ ਹੀ ਰਹੇ ਹਨ, ਜਿਨ੍ਹਾਂ ਨੂੰ ਮਿਲਣ ਲਈ ਉਹ ਆ ਰਿਹਾ ਸੀ। ਕੁਲਬੀਰ ਦੇ ਦੋਸਤ ਸੁਰਜੀਤ ਸਿੰਘ ਅਤੇ ਰਿਸ਼ਤੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਕੁਲਬੀਰ ਕਿਡਨੀ ਦੀ ਬਿਮਾਰੀ ਨਾਲ ਪਿਛਲੇ ਬੀਤੇ 10 ਸਾਲ ਤੋਂ ਜੂਝ ਰਿਹਾ ਸੀ ਅਤੇ ਉਹ ਆਪਣਾ ਇਲਾਜ ਕਰਵਾਉਣ ਦੇ ਲਈ ਭਾਰਤ ਆਇਆ ਸੀ ਪਰ ਰੱਬ ਨੂੰ ਕੁੱਝ ਹੋਰ ਹੀ ਮਨਜੂਰ ਸੀ। ਮ੍ਰਿਤਕ ਦੇ ਦੋਸਤਾਂ ਨੇ ਦਸਿਆ ਕਿ ਉਹ ਦਿੱਲੀ ਏਅਰ ਪੋਰਟ ਤੱਕ ਪੂਰਾ ਠੀਕ ਠਾਕ ਆਇਆ ਹੈ, ਪਰ ਖੰਨਾ ਦੇ ਨੇੜੇ ਆਉਂਦਿਆਂ ਹੀ ਉਸ ਦੀ ਹਾਲਤ ਅਚਾਨਕ ਖਰਾਬ ਹੋ ਗਈ, ਜਿਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਪਰ ਹਸਪਤਾਲ ਵਿੱਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਕੀਤੀ ਕਾਰਵਾਈ: ਦੂਜੇ ਪਾਸੇ ਮੌਕੇ ਉੱਤੇ ਮੌਜੂਦ ਪੁਲਿਸ ਅਫ਼ਸਰ ਨੇ ਦੱਸਿਆ ਕਿ ਕੁਲਬੀਰ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਲਾਜ ਸੌਂਪ ਦਿੱਤੀ ਜਾਵੇਗੀ। ਮ੍ਰਿਤਕ ਦੇ ਦੋਸਤਾਂ ਨੇ ਦੱਸਿਆ ਕਿ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਵਾਪਸ ਆਉਣ ਉੱਤੇ ਅੰਤਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਅਚਾਨਕ ਮੌਤ ਹੋਣ ਕਰਕੇ ਉਨ੍ਹਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਸ਼ਖ਼ਸ ਪਿਛਲੇ ਲੰਮੇਂ ਸਮੇਂ ਤੋਂ ਖਤਰਨਾਕ ਕਿਡਨੀ ਦੀ ਬਿਮਾਰੀ ਨਾਲ ਜੂਝ ਰਿਹਾ ਸੀ ਅਤੇ ਉਹ ਇਲਾਜ ਕਰਵਾਉਮ ਲਈ ਹੀ ਭਾਰਤ ਵਾਪਿਸ ਪਰਤਿਆ ਸੀ ਪਰ ਰਾਹ ਵਿੱਚ ਹੀ ਉਸ ਦੀ ਤਬੀਅਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਉਸ ਦੇ ਨਾਲ ਮੌਜੂਦ ਦੌਸਤ ਅਤੇ ਪਰਿਵਾਰਕ ਮੈਂਬਰ ਉਸ ਨੂੰ ਖੰਨਾ ਦੇ ਹਸਪਤਾਲ ਵਿੱਚ ਲੈ ਆਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਇਹ ਵੀ ਪੜ੍ਹੋ: Demand letter to the Governor: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ, ਕਿਹਾ-ਸੂਬੇ 'ਚ ਮੀਡੀਆ ਉੱਤੇ ਕਬਜ਼ਾ ਕਰ ਰਹੀ ਪੰਜਾਬ ਸਰਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.