ETV Bharat / state

Ludhiana Gas Leak : ਲੁਧਿਆਣਾ ਦੇ ਗਿਆਸਪੁਰ ਇਲਾਕੇ 'ਚ ਗੈਸ ਲੀਕ, ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ

author img

By

Published : Apr 30, 2023, 10:03 AM IST

Updated : Apr 30, 2023, 12:51 PM IST

ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਗੈਸ ਲੀਕ ਹੋਣ ਦੇ ਨਾਲ ਹੜਕੰਪ ਮਚ ਗਿਆ। ਇਸ ਹਾਦਸੇ ਵਿੱਚ ਦੋ ਬੱਚਿਆਂ ਸਣੇ ਕੁੱਲ 11 ਲੋਕਾਂ ਦਾ ਮੌਤ ਹੋ ਗਈ ਹੈ। ਕਈ ਲੋਕ ਗੈਸ ਦੀ ਲਪੇਟ ਵਿੱਚ ਆਏ। ਮੌਕੇ 'ਤੇ ਰਾਹਤ ਕਾਰਜ ਅਤੇ ਐਨਡੀਆਰਐਫ ਦੀਆਂ ਟੀਮਾਂ ਵਲੋਂ ਬਚਾਅ ਕਾਰਜ ਜਾਰੀ ਹੈ।

Ludhiana Gas Leak: Gas leak in Giaspur area of Ludhiana, about half a dozen people died
Ludhiana Gas Leak: ਲੁਧਿਆਣਾ ਦੇ ਗਿਆਸਪੁਰ ਇਲਾਕੇ 'ਚ ਗੈਸ ਲੀਕ,ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਹੋਈ ਮੌਤ

Ludhiana Gas Leak : ਲੁਧਿਆਣਾ ਦੇ ਗਿਆਸਪੁਰ ਇਲਾਕੇ 'ਚ ਗੈਸ ਲੀਕ, ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ




ਲੁਧਿਆਣਾ :
ਜ਼ਿਲ੍ਹੇ ਦੇ ਗਿਆਸਪੁਰਾ ਇਲਾਕੇ ਵਿੱਚ ਅੱਜ ਸਵੇਰੇ ਉਸ ਵੇਲੇ ਹਫੜਾ-ਤਫੜੀ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਨੇੜੇ ਵੇਰਕਾ ਬੂਥ 'ਤੇ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਫਿਲਹਾਲ ਮੌਕੇ 'ਤੇ ਡਾਕਟਰਾਂ ਦੀਆਂ ਟੀਮਾਂ ਪਹੁੰਚ ਚੁਕੀਆਂ ਹਨ । ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਅੱਜ ਤੜਕਸਾਰ ਇੱਕ ਫੈਕਟਰੀ ਵਿਚੋਂ ਗੈਸ ਲੀਕ ਹੋਣ ਕਰਕੇ ਕਈ ਲੋਕ ਉਸ ਦੀ ਲਪੇਟ ਵਿੱਚ ਆ ਗਏ। ਗੈਸ ਲੀਕ ਗਿਆਸਪੁਰਾ ਦੇ ਸੁਆ ਰੋਡ 'ਤੇ ਸਥਿਤ ਫੈਕਟਰੀ ਵਿੱਚ ਹੋਈ ਹੈ। ਜਿਸ ਕਾਰਨ ਦਰਜਨਾਂ ਲੋਕ ਉਸ ਦੀ ਲਪੇਟ ਵਿੱਚ ਆ ਗਏ। ਦੱਸਿਆ ਜਾ ਰਿਹਾ ਹੈ ਕਿ ਆਸ-ਪਾਸ ਦੇ ਘਰਾਂ ਦੇ ਲੋਕ ਆਪਣੇ ਘਰਾਂ ਵਿਚ ਬੇਹੋਸ਼ ਹੋ ਗਏ ਹਨ ਅਤੇ ਕੋਈ ਵੀ ਉਥੋਂ ਜਾਣ ਦੇ ਯੋਗ ਨਹੀਂ ਹੈ। ਸੂਤਰਾਂ ਅਨੁਸਾਰ ਗੈਸ ਲੀਕ ਹੋਣ ਕਾਰਨ ਜੋ ਵੀ 300 ਮੀਟਰ ਦੇ ਘੇਰੇ ਵਿੱਚ ਜਾ ਰਿਹਾ ਹੈ, ਉਸ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ।

ਘਟਨਾ ਤੋਂ ਬਾਅਦ ਹੁਣ ਇਲਾਕਾ ਸੀਲ : ਸੂਚਨਾਂ ਮਿਲਦੇ ਹੀ ਮੌਕੇ 'ਤੇ ਐਨਡੀਆਰਐਫ ਦੀਆਂ ਟੀਮਾਂ ਬਚਾਅ ਕਾਰਜ ਲਈ ਪਹੁੰਚ ਚੁਕੀਆਂ ਹਨ ਜਿੰਨਾ ਵੱਲੋਂ ਕੇ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਜਿਸ ਥਾਂ 'ਤੇ ਗੈਸ ਲੀਕ ਹੋਈ ਹੈ ਉਸ ਨੂੰ ਪੁਲਿਸ ਨੇ ਸੀਲ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਉਸ ਥਾਂ ਤੋਂ ਦੂਰ ਕੀਤਾ ਜਾ ਰਿਹਾ ਹੈ' ਤਾਂ ਜੋ ਕੋਈ ਹੋਰ ਉਸ ਗੈਸ ਦੀ ਲਪੇਟ ਵਿੱਚ ਆ ਸਕੇ। ਹਾਲਾਂਕਿ ਇਹ ਗੈਸ ਕਿਵੇਂ ਲਈ ਕੋਈ ਇਸ ਬਾਰੇ ਹਾਲੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਮੌਕੇ 'ਤੇ ਮੌਜੂਦ ਲੁਧਿਆਣਾ ਦੇ ਸੀਨੀਅਰ ਪੁਲਿਸ ਅਫਸਰ ਨੇ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ, ਕਿ ਕਈ ਲੋਕ ਬੇਹੋਸ਼ ਵੀ ਹੋਏ ਹਨ ਹਸਪਤਾਲ ਵਿਚ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ, ਉਹਨਾਂ ਕਿਹਾ ਕਿ ਸਾਡਾ ਪਹਿਲਾ ਕਰਤਵ ਲੋਕਾਂ ਦੀ ਜਾਨ ਬਚਾਉਂਣ ਦਾ ਕੰਮ ਹੈ ਇਸ ਕਰਕੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।



  • ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਫ਼ੈਕਟਰੀ ਦੀ ਗੈਸ ਲੀਕ ਦੀ ਘਟਨਾ ਬੇਹੱਦ ਦੁੱਖਦਾਇਕ ਹੈ..ਪੁਲਿਸ, ਪੑਸ਼ਾਸਨ ਅਤੇ NDRF ਟੀਮਾਂ ਮੌਕੇ ‘ਤੇ ਮੌਜੂਦ ਹਨ ..ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ..

    — Bhagwant Mann (@BhagwantMann) April 30, 2023 " class="align-text-top noRightClick twitterSection" data=" ">

ਘਟਨਾ 'ਤੇ CM ਭਗਵੰਤ ਮਾਨ ਨੇ ਜ਼ਾਹਿਰ ਕੀਤਾ ਦੁੱਖ : ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮੁੱਖ ਮੰਤਰੀ ਭਗਵੰਤ ਇਸੰਘ ਮਾਨ ਵੱਲੋਂ ਟਵੀਟ ਕੀਤਾ ਗਿਆ ਹੈ ਅਤੇ ਟਵੀਟ ਕਰਕੇ ਉਹਨਾਂ ਨੇ ਹਾਦਸੇ ਦਾ ਦੁੱਖ ਜ਼ਾਹਿਰ ਕੀਤਾ ਹੈ, ਨਾਲ ਹੀ ਉਹਨਾਂ ਕਿਹਾ ਕਿ ਪੂਰੀ ਘਟਨਾ ਦੀ ਜਾਂਚ ਕੀਤੀ ਜਾਰਹੀ ਹੈ , ਹਾਦਸੇ 'ਚ ਪੀੜਿਤ ਲੋਕਾਂ ਨੂੰ ਰਾਹਤ ਪਹੁੰਚਾਈ ਜਾਰਹੀ ਹੈ। ਅਤੇ ਹਰ ਸੰਭਵ ਮਦਦ ਕੀਤੀ ਜਾਏਗੀ। 'ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਫ਼ੈਕਟਰੀ ਦੀ ਗੈਸ ਲੀਕ ਦੀ ਘਟਨਾ ਬੇਹੱਦ ਦੁੱਖਦਾਇਕ ਹੈ..ਪੁਲਿਸ, ਪੑਸ਼ਾਸਨ ਅਤੇ NDRF ਟੀਮਾਂ ਮੌਕੇ ‘ਤੇ ਮੌਜੂਦ ਹਨ..ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ..ਬਾਕੀ ਵੇਰਵੇ ਜਲਦੀ'

ਲੋਕਾਂ ਨੂੰ ਦੂਰੀ ਬਣਾਉਣ ਦੀ ਅਪੀਲ : ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਫੈਕਟਰੀ ਵਿਚੋਂ ਗੈਸ ਲੀਕ ਹੋਣ ਕਰਕੇ ਹਾਦਸਾ ਵਾਪਰਿਆ ਹੈ,ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁਕੀ ਹੈ। ਫੈਕਟਰੀ ਦੇ ਨੇੜੇ ਰਹਿੰਦੇ ਲੋਕਾਂ ਦੇ ਪਰਿਵਾਰਕ ਮੈਂਬਰ ਆਏ ਹੋਏ ਹਨ , ਉਹਨਾਂ ਨੇ ਦੱਸਿਆ ਹੈ ਕਿ ਸਵੇਰੇ ਹੀ ਉਨ੍ਹਾਂ ਇਸ ਬਾਰੇ ਜਾਣਕਾਰੀ ਮਿਲੀ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਬਹੁਤ ਬੇਹੋਸ਼ ਹੋਏ ਹਨ। ਸੀਨੀਅਰ ਅਫ਼ਸਰਾਂ ਵੱਲੋਂ ਮੌਕੇ 'ਤੇ ਰਾਹਤ ਕਾਰਜ ਵਿਚ ਜੁਟੇ ਹੋਏ ਹਨ ਅਤੇ ਨਾਲ ਹੀ ਸਥਾਨਕ ਵਿਧਾਇਕ ਵੀ ਪਹੁੰਚ ਚੁਕੇ ਹਨ।




Ludhiana Gas Leak : ਲੁਧਿਆਣਾ ਦੇ ਗਿਆਸਪੁਰ ਇਲਾਕੇ 'ਚ ਗੈਸ ਲੀਕ, ਦੋ ਬੱਚਿਆਂ ਸਣੇ 11 ਲੋਕਾਂ ਦੀ ਮੌਤ

ਸੀਨੀਅਰ ਅਫਸਰਾਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ: ਗੈਸ ਲੀਕ ਹੋਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ, ਫੈਕਟਰੀ ਦੇ ਵਿੱਚ ਕੀ ਬਣਾਇਆ ਜਾ ਰਿਹਾ ਸੀ ਅਤੇ ਗੈਸ ਕਿਵੇਂ ਲੀਕ ਹੋਈ ਇਸ ਬਾਰੇ ਵੀ ਜਾਂਚ ਚੱਲ ਰਹੀ ਹੈ, ਬੀਤੀ ਦੇਰ ਰਾਤ ਤੇਜ਼ ਬਾਰਿਸ਼ ਅਤੇ ਤੇਜ ਹਨੇਰੀ ਚੱਲੀ ਸੀ ਜਿਸ ਕਰਕੇ ਇਹ ਖਦਸ਼ਾ ਲਗਾਇਆ ਜਾ ਸਕਦਾ ਹੈ ਕਿ ਫੈਕਟਰੀ ਦੇ ਵਿਚ ਪਾਈਪ ਫਟਣ ਕਰਕੇ ਗੈਸ ਲੀਕ ਹੋਈ ਹੋਵੇਗੀ। ਪਰ ਫੈਕਟਰੀ ਦੇ ਵਿੱਚ ਕਿਸ ਤਰ੍ਹਾਂ ਦੀ ਗੈਰ ਸੀ, ਜਿਸ ਨਾਲ ਲੋਕਾਂ ਦਾ ਜਾਨੀ ਨੁਕਸਾਨ ਹੋਇਆ। ਮੌਕੇ 'ਤੇ ਪਹੁੰਚੇ ਸੀਨੀਅਰ ਅਫਸਰਾਂ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Fire in Dairy: ਡੇਅਰੀ ਵਿੱਚ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ, ਸੂਚਿਤ ਕਰਨ ਦੇ ਬਾਵਜੂਦ ਨਹੀਂ ਪਹੁੰਚੀ ਫਾਇਰ ਬ੍ਰਿਗੇਡ

ਦਰਜਨ ਤੋਂ ਵੱਧ ਲੋਕ ਬੇਹੋਸ਼ ਹੋਏ: ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਦੇ ਗਿਆਸਪੁਰ ਇਲਾਕੇ ਜੋ ਇਹ ਘਟਨਾ ਸਾਹਮਣੇ ਆਈ ਹੈ, ਇਹ ਇਕ ਸਿਤਾਰਾ ਨਾਮ ਦੇ ਸਿਨੇਮਾ ਨੇੜੇ ਦੁੱਧ ਦੀ ਫੈਕਟਰੀ ਵਿੱਚ ਵਾਪਰੀ ਹੈ। ਗੈਸ ਲੀਕ ਹੋਣ ਕਾਰਨ ਦਰਜਨ ਤੋਂ ਵੱਧ ਲੋਕ ਬੇਹੋਸ਼ ਹੋਏ ਹਨ, ਜਿੰਨਾਂ ਵਿੱਚ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਵੀ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਹੁਣ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸੇ ਨੂੰ ਵੀ ਘਟਨਾ ਵਾਲੀ ਜਗ੍ਹਾ ਦੇ ਨੇੜੇ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਅਤੇ ਲੋਕਾਂ ਨੂੰ ਦੂਰੀ ਬਣਾਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੋਇਲ ਮਿਲਕ ਪਲਾਂਟ ਨਾਮ ਦੀ ਇਸ ਫੈਕਟਰੀ ਵਿੱਚ ਵੱਡੀਆਂ ਕੰਪਨੀਆਂ ਦੇ ਡੇਅਰੀ ਉਤਪਾਦ ਆਉਂਦੇ ਹਨ ਅਤੇ ਅੱਗੇ ਸਪਲਾਈ ਕੀਤੇ ਜਾਂਦੇ ਹਨ।




Ludhiana Gas Leak : ਲੁਧਿਆਣਾ ਦੇ ਗਿਆਸਪੁਰ ਇਲਾਕੇ 'ਚ ਗੈਸ ਲੀਕ, 9 ਲੋਕਾਂ ਦੀ ਮੌਤ

MLA ਨੇ ਮੌਕੇ ਦਾ ਲਿਆ ਜਾਇਜ਼ਾ : ਲੁਧਿਆਣਾ ਗੈਸ ਲੀਕ ਮਾਮਲੇ ਦੀ ਸੂਚਨਾਂ ਮਿਲਦੇ ਹੀ ਮੌਕੇ 'ਤੇ ਵਿਧਾਇਕ ਵੀ ਪਹੂੰਹ ਗਏ ਹਨ ਜਿੰਨਾ ਦਾ ਕਹਿਣਾ ਹੈ ਕਿ ਉਹਨਾਂ ਦਾ ਪਹਿਲਾ ਫਰਜ਼ ਹੈ ਸਥਾਨਕ ਲੋਕਾਂ ਨੂੰ ਬਚਾਉਣਾ ਹੈ , ਇਸ ਦੋਰਾਨ ਉਹਨਾਂ ਨੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੇ ਪਰਿਵਾਰਿਕ ਲੋਕਾਂ ਨਾਲ ਦੁੱਖ ਵੀ ਜ਼ਾਹਿਰ ਕੀਤਾ ਹੈ ,ਨਾਲ ਹੀ ਉਹਨਾਂ ਲੋਕਾਂ ਨੂੰ ਮੌਕੇ 'ਤੇ ਸਹਿਯੋਗ ਦੇਣ ਅਤੇ ਆਪਣਾ ਖਿਆਲ ਰੱਖਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਘਟਨਾ ਵਾਲੀ ਥਾਂ ਤੋਂ ਜਿੰਨਾ ਹੋ ਸਕੇ ਦੂਰੀ ਬਣਾ ਕੇ ਰੱਖੀ ਜਾਵੇ। ਤਾਂ ਜੋ ਰਾਹਟੀ ਕਾਰਜ ਆਸਾਨੀ ਨਾਲ ਨੇਪਰੇ ਚਾੜ੍ਹੇ ਜਾਣ।

ਲੋਕ ਛੱਡ ਰਹੇ ਆਪਣੇ ਘਰ : ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਾਹ ਲੈਣ 'ਚ ਤਕਲੀਫ ਦੀ ਸ਼ਿਕਾਇਤ ਕਰਨ ਵਾਲੇ ਕਰੀਬ 11 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਗੈਸ ਪੀੜਤਾਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਕਾਰਨ ਸਥਾਨਕ ਲੋਕਾਂ ਨੇ ਜਾਨ ਬਚਾਉਣ ਲਈ ਆਪਣੇ ਘਰ ਵੀ ਛੱਡ ਦਿੱਤੇ।

ਮੌਕੇ 'ਤੇ ਪਹੁੰਚ ਰਹੇ ਰਿਸ਼ਤੇਦਾਰ: ਹਾਦਸੇ ਦੀ ਸੂਚਨਾਂ ਮਿਲਦੇ ਹੀ ਪੀੜਤਾਂ ਦੇ ਰਿਸ਼ਤੇਦਾਰ ਅਤੇ ਸਕੇ ਸਬੰਧੀ ਮੌਕੇ 'ਤੇ ਪਹੁੰਚ ਰਹੇ ਹਨ, ਜਿੰਨਾ ਵੱਲੋਂ ਹਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਰਿਸ਼ਤੇਦਾਰਾਂ ਨੇ ਕਿਹਾ ਕਿ ਪੀੜਤਾਂ ਨੂੰ ਵੱਖ ਵੱਖ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ, ਇਹ ਵੀ ਕਿਹਾ ਕਿ ਜਿਸ ਦੁਕਾਨ 'ਤੇ ਇਹ ਹਾਦਸਾ ਹੋਇਆ ਹੈ , ਉਸ ਦੇ ਮਲਿਕ ਸਣੇ ਗੁਆਂਢ ਤੱਕ ਲੋਕ ਸ਼ਿਕਾਰ ਹੋਏ ਹਨ , ਜਿੰਨਾ ਵਿਚ ਪਤੀ ਪਤਨੀ ਦੀ ਮੌਤ ਹੋਈ ਹੈ ਅਤੇ ਬਾਕੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪ੍ਰਤੱਖਦਰਸ਼ੀਆਂ ਨੇ ਦੱਸੇ ਮੌਕੇ ਦੇ ਹਾਲਾਤ :ਇਸ ਦੇ ਨਾਲ ਹੀ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੇਖਦੇ ਹੀ ਦੇਖਦੇ ਲੋਕ ਬੇਹੋਸ਼ ਹੋਣ ਲੱਗ ਗਏ ਤਾਂ ਉਹਨਾਂ ਨੇ ਰੌਲਾ ਪਾਇਆ ਤਾਂ ਪਤਾ ਲੱਗਾ ਇਸ ਹਾਦਸੇ ਦਾ , ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਦੇਖਦੇ ਹੀ ਦੇਖਦੇ ਰੰਗ ਰੂਪ ਵੀ ਬਦਲ ਗਿਆ , ਲੋਕਾਂ ਦੇ ਸਰੀਰ ਨੀਲੇ ਪੈ ਗਏ ਜਿਸ ਨੂੰ ਦੇਖ ਕੇ ਕਹਿ ਸਕਦੇ ਹਨ ਕਿ ਗੈਸ ਕੋਈ ਜ਼ਹਿਰੀ ਹੀ ਸੀ ਜਿਸ ਨਾਲ ਲੋਕ ਇਸ ਦੀ ਲਪੇਟ ਵਿਚ ਆਏ ਹਨ। ਸਤਾਹਨਕ ਵਾਸੀਆਂ ਵੱਲੋਂ ਮਾਮਲੇ ਦੀ ਪੂਰੀ ਪੜਤਾਲ ਦੀ ਮੰਗ ਕਰਦਿਆਂ, ਪੀੜਤਾਂ ਦੀ ਬਣਦੀ ਮਦਦ ਦੀ ਗੱਲ ਕੀਤੀ ਜਾ ਰਹੀ ਹੈ।

ਮੌਕੇ 'ਤੇ ਪਹੁੰਚੇ ਪੁਲਿਸ ਕਮਿਸ਼ਨਰ ਨੇ ਕੀਤੀ ਅਪੀਲ : ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਓਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦਾ ਪੈਨਿਕ ਕਰੀਏਟ ਨਾ ਕੀਤਾ ਜਾਵੇ ਤੇ ਬਣਦਾ ਸਹਿਯੋਗ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਮਦਦ ਲਈ ਸਭ ਚੰਗੀ ਤਰ੍ਹਾਂ ਹੋ ਸਕੇ। ਨਾਲ ਹੀ ਮਾਸਕ ਪਾਉਣ ਤੇ ਘਟਨਾ ਵਾਲੀ ਥਾਂ ਤੋਂ ਦੂਰੀ ਬਣਾਉਣ ਦੀ ਅਪੀਲ ਵੀ ਕੀਤੀ।

ਡਿਪਟੀ ਕਮਿਸ਼ਨਰ ਨੇ ਦੱਸੇ ਹਾਲਾਤ : ਇਸ ਪੂਰੇ ਹਾਦਸੇ ਬਾਰੇ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਹੈ ਕਿ ਐਨ.ਡੀ.ਆਰ.ਐਫ ਦੀ ਟੀਮ ਮੌਕੇ ‘ਤੇ ਪਹੁੰਚ ਕੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇੱਥੋਂ ਸੈਂਪਲ ਲੈ ਕੇ ਸਾਡੀ ਲੈਬ ਵਿੱਚ ਜਾਂਚ ਲਈ ਵੀ ਭੇਜੇ ਜਾ ਰਹੇ ਹਨ। ਡੀਸੀ ਨੇ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੋਈ ਪਾਈਪ ਲਾਈਨ ਫਟ ਗਈ ਹੈ ਜਾਂ ਨਹੀਂ, ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਕੁਝ ਗੈਸਾਂ ਦੇ ਮਿਸ਼ਰਣ ਕਾਰਨ ਅਜਿਹੀ ਗੈਸ ਬਣ ਗਈ ਹੋਵੇ, ਜਿਸ ਕਾਰਨ ਲੋਕਾਂ ਦੀ ਮੌਤ ਹੋਈ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਾਦਸੇ 'ਚ ਮਰਨ ਵਾਲਿਆਂ 'ਚ ਸ਼ਾਮਿਲ ਬੱਚੇ :ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 2 ਬੱਚਿਆਂ ਸਮੇਤ 5 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ। ਬੱਚਿਆਂ ਦੀ ਉਮਰ 10 ਅਤੇ 13 ਸਾਲ ਹੈ। ਇਹ ਹਾਦਸਾ ਸਵੇਰੇ 7:15 ਵਜੇ ਸ਼ਹਿਰ ਦੇ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ਵਿੱਚ ਵਾਪਰਿਆ। ਲੁਧਿਆਣਾ ਦੀ ਐਸਡੀਐਮ ਸਵਾਤੀ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ 12 ਲੋਕ ਬੇਹੋਸ਼ ਹੋ ਗਏ। ਰਾਹਤ ਕਾਰਜ ਅਜੇ ਜਾਰੀ ਹੈ ਅਤੇ ਹੋਰ ਕੌਣ ਕੌਣ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ।


Last Updated : Apr 30, 2023, 12:51 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.