ETV Bharat / state

Ludhiana Court Blast: ਲੁਧਿਆਣਾ ਪਹੁੰਚੇ ਕਿਰਨ ਰਿਜਿਜੂ ਨੇ ਕਿਹਾ, ਪੰਜਾਬ ਤੇ ਕੇਂਦਰ ਮਿਲਕੇ ਕਰਨਗੇ ਕੰਮ

author img

By

Published : Dec 24, 2021, 2:51 PM IST

Updated : Dec 25, 2021, 10:08 AM IST

ਲੁਧਿਆਣਾ ਜ਼ਿਲ੍ਹਾ ਕਚਿਹਰੀ ਬਲਾਸਟ (Ludhiana District Court Blast) ਤੋਂ ਬਾਅਦ ਲੁਧਿਆਣਾ ਪਹੁੰਚੇ ਕਿਰਨ ਰਿਜਿਜੂ ਨੇ ਕਿਹਾ ਪੰਜਾਬ ਦੇ ਅਹੁਦੇਦਾਰ ਮੰਤਰੀਆਂ ਨੂੰ ਸੋਚ ਸਮਝ ਕੇ ਦੇਣੇ ਚਾਹੀਦੇ ਹਨ ਅਤੇ ਕਿਹਾ ਕਿ ਕੇਂਦਰ ਸੂਬਾ ਸਰਕਾਰ ਨਾਲ ਮਿਲ ਕੇ ਮਾਮਲੇ ਦੀ ਤਹਿ ਤੱਕ ਜਾਵੇਗੀ, ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਉਣ ਆਇਆ ਹਾਂ ਲੁਧਿਆਣਾ।

ਲੁਧਿਆਣਾ ਪੰਹੁਚੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ
ਲੁਧਿਆਣਾ ਪੰਹੁਚੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ

ਲੁਧਿਆਣਾ: ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ (Kiran Rijiju) ਅੱਜ ਲੁਧਿਆਣਾ ਪਹੁੰਚੇ, ਜਿਥੇ ਉਨ੍ਹਾਂ ਨੇ ਬੀਤੇ ਦਿਨੀਂ ਹੋਏ ਧਮਾਕੇ ਦੇ ਮਾਮਲੇ 'ਤੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਉਹ ਅੱਜ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਆਏ ਹਨ ਕਿ ਉਹ ਸੁਰੱਖਿਅਤ ਹਨ ਅਤੇ ਕਿਸੇ ਵੀ ਕਿਸਮ ਨਾਲ ਅਜਿਹੇ ਦੇਸ਼ ਵਿਰੋਧੀ ਅਨਸਰਾਂ ਨੂੰ ਆਪਣੇ ਮਨਸੂਬਿਆਂ ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਕੇਂਦਰੀ ਮੰਤਰੀ ਕਿਰਨ ਰਿਜਿਜੂ ਤੇ ਸੋਮ ਪ੍ਰਕਾਸ਼ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ
ਕੇਂਦਰੀ ਮੰਤਰੀ ਕਿਰਨ ਰਿਜਿਜੂ ਤੇ ਸੋਮ ਪ੍ਰਕਾਸ਼ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ

ਚੋਣਾਂ ਲਈ ਪ੍ਰਚਾਰ ਕਰਨ ਨਹੀਂ ਸਗੋਂ ਪੂਰੀ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ

ਇਸੇ ਦੌਰਾਨ ਕਿਰਨ ਰਿਜਿਜੂ (Kiran Rijiju) ਨੇ ਕਿਹਾ ਕਿ ਉਹ ਅੱਜ ਚੋਣਾਂ ਲਈ ਪ੍ਰਚਾਰ ਕਰਨ ਨਹੀਂ ਪਹੁੰਚੇ, ਸਗੋਂ ਪੂਰੀ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਹਨ ਅਤੇ ਉਨ੍ਹਾਂ ਨੇ ਪੰਜਾਬ ਪੁਲਿਸ ਖੁਫ਼ੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ, ਅਤੇ ਜਲਦ ਹੀ ਇਸ ਪੂਰੇ ਮਾਮਲੇ ਨੂੰ ਕ੍ਰੈਕ ਕਰਕੇ ਵੱਡੇ ਖੁਲਾਸੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ।

ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਉਣ ਆਇਆ ਹਾਂ

ਬਹੁਤ ਸੀਰੀਅਸ ਮੈਟਰ ਹੈ ਅਤੇ ਕੇਂਦਰ ਸਰਕਾਰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ

ਉਧਰ ਜਦੋਂ ਕਿਰਨ ਰਿਜੀਜੂ ਨੂੰ ਨਵਜੋਤ ਸਿੰਘ ਸਿੱਧੂ (Navjot Singh Sidhu) ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਇਸ ਪੂਰੇ ਮਾਮਲੇ 'ਤੇ ਵੱਖਰੇ-ਵੱਖਰੇ ਬਿਆਨ ਦੇਣ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸੀਨੀਅਰ ਲੀਡਰਾਂ ਹਨ, ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਇਹ ਬਹੁਤ ਸੀਰੀਅਸ ਮੈਟਰ ਹੈ ਅਤੇ ਕੇਂਦਰ ਸਰਕਾਰ (Central Government) ਵੀ ਇਸ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ।

ਕੇਂਦਰੀ ਮੰਤਰੀ ਕਿਰਨ ਰਿਜਿਜੂ ਤੇ ਸੋਮ ਪ੍ਰਕਾਸ਼ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ
ਕੇਂਦਰੀ ਮੰਤਰੀ ਕਿਰਨ ਰਿਜਿਜੂ ਤੇ ਸੋਮ ਪ੍ਰਕਾਸ਼ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ

ਹਾਈ ਕੋਰਟ ਦੀਆਂ ਕਮੇਟੀਆਂ ਨਾਲ ਚੱਲ ਰਹੀ ਹੈ ਗੱਲਬਾਤ

ਕਿਰਨ ਰਿਜਿਜੂ (Kiran Rijiju) ਨੂੰ ਜਦੋਂ ਜੱਜਾਂ ਅਤੇ ਅਦਾਲਤਾਂ ਦੀ ਸੁਰੱਖਿਆ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਾਈ ਕੋਰਟ ਦੀਆਂ ਕਮੇਟੀਆਂ ਨਾਲ ਵੀ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਅਦਾਲਤਾਂ ਦੀ ਸੁਰੱਖਿਆ ਨੂੰ ਵੀ ਰੀਵਿਊ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਦੇ ਨਾਲ ਤਾਲਮੇਲ ਕਰ ਕੇ ਇਸ ਮਾਮਲੇ 'ਤੇ ਪੂਰੀ ਤਹਿ ਤੱਕ ਜਾਣਗੇ।

ਕੇਂਦਰੀ ਮੰਤਰੀ ਕਿਰਨ ਰਿਜਿਜੂ ਤੇ ਸੋਮ ਪ੍ਰਕਾਸ਼ ਨੇ ਘਟਨਾ ਵਾਲੀ ਥਾਂ ਦਾ ਕੀਤਾ ਦੌਰਾ

ਕਿਰਨ ਰਿਜੀਜੂ ਨੇ ਕਿਹਾ ਕਿ ਕੋਟ ਦਾ ਕੰਮ ਵੀ ਅੱਜ ਚਲਦਾ ਰਿਹਾ, ਬਕਾਇਦਾ ਸੁਣਵਾਈਆਂ ਹੋਈਆਂ ਇਸ ਲਈ ਉਹ ਪੁਲਿਸ ਅਤੇ ਸੁਰੱਖਿਆ ਏਜੰਸੀਆਂ (Security agencies) ਦੀ ਸ਼ਲਾਘਾ ਕਰਦੇ ਹਨ।

ਇਹ ਵੀ ਪੜ੍ਹੋ: ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਸਰਕਾਰ ਨਹੀਂ ਗੰਭੀਰ, ਕੈਪਟਨ ਦੇ ਕਹਿਣ ’ਤੇ...

Last Updated :Dec 25, 2021, 10:08 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.