ETV Bharat / state

Local Body Elections in Punjab: ਪੰਚਾਇਤਾਂ ਤੋਂ ਬਾਅਦ ਹੁਣ ਕੌਂਸਲਰਾਂ ਦੀ ਤਾਕਤ ਖੁੱਸਣ 'ਤੇ ਘਿਰੀ ਸੂਬਾ ਸਰਕਾਰ ! ਭਖੀ ਸਿਆਸਤ

author img

By ETV Bharat Punjabi Team

Published : Sep 30, 2023, 7:58 AM IST

Punjab Government
Punjab Government

Local Body Elections: ਪੰਜਾਬ ਵਿੱਚ ਪੰਚਾਇਤਾਂ ਭੰਗ ਕਰਨ ਦੇ ਮਾਮਲੇ ਵਿੱਚ ਹੋਈ ਸੁਣਵਾਈ ਤੋਂ ਬਾਅਦ ਹੁਣ ਕੌਂਸਲਰਾਂ ਦੀ ਤਾਕਤ ਖੁੱਸਣ ਉੱਤੇ ਪੰਜਾਬ ਸਰਕਾਰ ਫਿਰ ਤੋਂ ਘਿਰਦੀ ਨਜ਼ਰ ਆ ਰਹੀ ਹੈ। ਜਿਸ ਉੱਤੇ ਰਾਜਨੀਤੀ ਗਰਮਾਉਂਦੀ ਨਜ਼ਰ ਆ ਰਹੀ ਹੈ ਤੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਵਿਰੋਧੀਆਂ ਨੇ ਪੰਜਾਬ ਸਰਕਾਰ ਉੱਤੇ ਚੁੱਕੇ ਸਵਾਲ

ਲੁਧਿਆਣਾ: ਪੰਜਾਬ ਵਿੱਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਰਗੇ ਵੱਡੇ ਸ਼ਹਿਰਾਂ ਦੇ ਨਾਲ ਹੋਰਨਾਂ ਜ਼ਿਲ੍ਹਿਆਂ ਦੇ ਵਿੱਚ ਨਗਰ ਪ੍ਰੀਸ਼ਦ ਅਤੇ ਨਗਰ ਨਿਗਮ ਦੀਆਂ ਚੋਣਾਂ ਨੂੰ ਅਜੇ ਸਮਾਂ ਹੈ, ਪਰ ਮਾਰਚ 2023 ਵਿੱਚ ਹੀ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਵਿਭਾਗ ਨੇ ਕਾਰਪੋਰੇਸ਼ਨਾਂ ਭੰਗ ਕਰ ਦਿੱਤੀਆਂ ਸਨ। 6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਚੋਣਾਂ ਕਰਵਾਉਣ ਦੀ ਕੋਈ ਤਰੀਖ ਨਿਰਧਾਰਿਤ ਨਹੀਂ ਕੀਤੀ ਹੈ, ਜਿਸ ਕਾਰਨ ਹੁਣ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਇਕ ਹੋਰ ਮੁੱਦਾ ਮਿਲ ਗਿਆ ਹੈ। ਭਾਜਪਾ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਹੈ ਕਿ ਸਰਕਾਰ 2024 ਲੋਕ ਸਭਾ ਚੋਣਾਂ ਤੋਂ ਬਾਅਦ ਹੀ ਸਥਾਨਕ ਚੋਣਾਂ ਕਰਵਾਉਣ ਦੇ ਹੱਕ ਵਿੱਚ ਹੈ ਅਤੇ ਇਸੇ ਕਰਕੇ 2024 ਚੋਣਾਂ ਦੇ ਐਲਾਨ ਦੀ ਉਡੀਕ ਕਰ ਰਹੀ ਹੈ।

ਪੰਚਾਇਤਾਂ ਭੰਗ ਕਰਨ ਦਾ ਮਸਲਾ ਗਰਮਾਇਆ: ਇਸ ਤੋਂ ਪਹਿਲਾਂ ਪੰਚਾਇਤਾਂ ਭੰਗ ਕਰਨ ਦਾ ਮਾਮਲਾ ਵੀ ਕਾਫੀ ਗਰਮਾਇਆ ਸੀ, ਜਿਸ ਤੋਂ ਬਾਅਦ ਮਾਮਲਾ ਹਾਈਕੋਰਟ ਪਹੁੰਚਿਆ ਅਤੇ ਇਸ ਪੂਰੇ ਮਾਮਲੇ ਦੀ ਗਾਜ ਦੋ ਆਈਏਐਸ ਅਫਸਰਾਂ ਉੱਤੇ ਡਿੱਗੀ। ਹੁਣ ਕੌਂਸਲਰਾਂ ਦੀਆਂ ਤਾਕਤਾਂ ਭੰਗ ਕਰਨ ਦਾ ਮਾਮਲਾ ਵੀ ਗਰਮਾਉਂਦਾ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਸਾਰੀਆਂ ਤਾਕਤਾਂ ਦੇਣ ਦੇ ਲਈ ਇਹ ਫੈਸਲਾ ਕੀਤਾ ਸੀ ਕਿ ਵਿਧਾਇਕ ਆਪਣੇ ਦਫਤਰਾਂ ਦੇ ਵਿੱਚ ਦਰਬਾਰ ਲਗਾ ਰਹੇ ਹਨ, ਜਦੋਂ ਕਿ ਲੋਕਾਂ ਨੂੰ ਕੰਮ ਕਰਵਾਉਣ ਦੇ ਲਈ ਵਿਧਾਇਕਾਂ ਦੇ ਦਫਤਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਆਪਣੇ ਵਾਰਡਾਂ ਦੇ ਵਿੱਚੋਂ ਕੌਂਸਲਰਾਂ ਦੀ ਤਾਕਤਾਂ ਹੀ ਖਤਮ ਕਰ ਦਿੱਤੀਆਂ ਹਨ, ਛੋਟੇ ਮੋਟੇ ਕੰਮ ਵੀ ਨਹੀਂ ਹੋ ਰਹੇ। ਸਰਕਾਰ ਚੋਣਾਂ ਕਰਵਾਉਣ ਤੋਂ ਭੱਜ ਰਹੀ ਹੈ, ਕਿਉਂਕਿ ਉਹਨਾਂ ਨੂੰ ਆਪਣੀ ਗਰਾਊਂਡ ਰਿਪੋਰਟ ਮਿਲ ਚੁੱਕੀ ਹੈ। - ਰਵਨੀਤ ਬਿੱਟੂ, ਐੱਮਪੀ, ਕਾਂਗਰਸ

ਕੌਂਸਲਰਾਂ ਦੀ ਤਾਕਤ ਖਤਮ: ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਦੇ ਨਾਲ ਲੁਧਿਆਣਾ ਵਿੱਚ ਵੀ ਮਾਰਚ ਵਿੱਚ ਕਾਰਪੋਰੇਸ਼ਨ ਭੰਗ ਕਰ ਦਿੱਤੀ ਗਈ ਸੀ ਅਤੇ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਾਰਪੋਰੇਸ਼ਨ ਚੋਣਾਂ ਨਹੀਂ ਕਰਵਾਈਆਂ, ਐਮਪੀ ਬਿੱਟੂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਚਾਹੀਦੇ ਹਨ ਤਾਂ ਕਾਂਗਰਸ ਤੋਂ ਉਮੀਦਵਾਰ ਉਧਾਰੇ ਲੈ ਸਕਦੀ ਹੈ। ਉਹਨਾਂ ਨੇ ਕਿਹਾ ਕਿ 95 ਕੌਂਸਲਰਾਂ ਦੀ ਤਾਕਤ 6 ਵਿਧਾਇਕਾਂ ਦੀ ਜੇਬ ਵਿੱਚ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ, ਐਮ.ਐਲ.ਏ ਫੰਡਾਂ ਦੀ ਆਪਣੀ ਮਰਜ਼ੀ ਨਾਲ ਹੀ ਵਰਤੋਂ ਕਰ ਰਹੇ ਹਨ।

2024 ਲੋਕ ਸਭਾ ਚੋਣਾਂ: ਭਾਜਪਾ ਵੱਲੋਂ ਵੀ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ, ਭਾਜਪਾ ਦੇ ਬੁਲਾਰਾ ਗੁਰਦੀਪ ਗੋਸ਼ਾ ਨੇ ਕਿਹਾ ਆਮ ਆਦਮੀ ਪਾਰਟੀ ਨੂੰ ਹਾਰ ਦਾ ਡਰ ਸਤਾ ਰਿਹਾ ਹੈ, ਉਹਨਾਂ ਕਿਹਾ ਕਿ ਪਹਿਲਾਂ ਪੰਚਾਇਤਾਂ ਭੰਗ ਕਰਨ ਕਾਰਨ ਵੀ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਸੀ ਅਤੇ ਇਸੇ ਡਰ ਦੇ ਚੱਲਦਿਆਂ ਕਾਰਪੋਰੇਸ਼ਨ ਚੋਣਾਂ ਲੇਟ ਕਰਵਾਈਆਂ ਜਾ ਰਹੀਆਂ ਹਨ। ਭਾਜਪਾ ਦੇ ਪੰਜਾਬ ਜਰਨਲ ਸਕਤੱਰ ਨੇ ਕਿਹਾ ਕਿ ਸੂਬਾ ਸਰਕਾਰ 2024 ਤੋਂ ਬਾਅਦ ਹੀ ਸਥਾਨਕ ਚੋਣਾਂ ਕਰਵਾਉਣ ਦੇ ਹੱਕ ਵਿੱਚ ਹੈ, ਕਿਉਂਕਿ ਸਥਾਨਕ ਚੋਣਾਂ ਵਿੱਚ ਹਾਰ ਦਾ ਖਮਿਆਜ਼ਾ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੇਖਣਾ ਪੈ ਸਕਦਾ ਹੈ।

ਭਾਜਪਾ ਦੇ ਬੁਲਾਰਾ ਗੁਰਦੀਪ ਗੋਸ਼ਾ ਨੇ ਕਿਹਾ
ਭਾਜਪਾ ਦੇ ਬੁਲਾਰਾ ਗੁਰਦੀਪ ਗੋਸ਼ਾ ਨੇ ਕਿਹਾ

ਆਪ ਵਿਧਾਇਕ ਦਾ ਵਿਰੋਧੀਆਂ ਨੂੰ ਜਵਾਬ: ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਕਿਹਾ ਕਿ ਉਹਨਾਂ ਕੋਲ ਪੂਰੇ ਉਮੀਦਵਾਰ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਇੱਕ-ਇੱਕ ਵਾਰਡ ਵਿੱਚ ਅੱਠ-ਅੱਠ ਉਮੀਦਵਾਰ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਦੇ ਕੰਮ ਉਹਨਾਂ ਦੇ ਦਫ਼ਤਰ ਵਿੱਚ ਕਰਵਾਏ ਜਾ ਰਹੇ। ਉਨ੍ਹਾਂ ਨੇ 2 ਵਿਅਕਤੀ ਸਪੈਸ਼ਲ ਲੋਕਾਂ ਨੂੰ ਸਾਈਨ ਕਰਨ ਵਾਸਤੇ ਹੀ ਰੱਖੇ ਹਨ।

ਉਹਨਾਂ ਕਿਹਾ ਕਿ ਸਾਰੇ ਵਿਧਾਇਕਾਂ ਵੱਲੋਂ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕੀ ਜਲਦ ਹੀ ਕਾਰਪੋਰੇਸ਼ਨ ਦੀਆਂ ਚੋਣਾਂ ਆਉਣ ਵਾਲੀਆਂ ਹਨ ਅਤੇ ਵਿਰੋਧੀ ਕਬੱਡੀ ਖੇਡਣ ਨੂੰ ਤਿਆਰ ਰਹਿਣ, ਹਾਲਾਂਕਿ ਅੱਜ ਪੀ.ਏ.ਯੂ ਪੁੱਜੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਇਹ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਸਵਾਲ ਦਾ ਜਵਾਬ ਸਥਾਨਕ ਸਰਕਾਰਾਂ ਬਾਰੇ ਮੰਤਰੀ ਹੀ ਦੇ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.