ETV Bharat / state

Dal Khalsa big statement about Khalistan: ਦਲ ਖਾਲਸਾ ਨੇ ਦਿੱਤਾ ਵੱਡਾ ਬਿਆਨ, ਕਿਹਾ-ਜਦੋਂ ਤੱਕ ਪੰਜਾਬ ਨਹੀਂ ਬਣਦਾ ਖਾਲਿਸਤਾਨ, ਵਿਦੇਸ਼ਾਂ ਵਿੱਚ ਬੈਠੇ ਸਿੰਘ ਨਹੀਂ ਆ ਸਕਦੇ ਦਰਬਾਰ ਸਾਹਿਬ

author img

By ETV Bharat Punjabi Team

Published : Sep 29, 2023, 8:14 PM IST

Dal Khalsa made a big statement in Amritsar
Dal Khalsa Ardass : ਦਲ ਖਾਲਸਾ ਨੇ ਦਿੱਤਾ ਵੱਡਾ ਬਿਆਨ, ਕਿਹਾ-ਜਦੋਂ ਤੱਕ ਪੰਜਾਬ ਨਹੀਂ ਬਣਦਾ ਖਾਲਿਸਤਾਨ, ਵਿਦੇਸ਼ਾਂ ਵਿੱਚ ਬੈਠੇ ਸਿੰਘ ਨਹੀਂ ਆ ਸਕਦੇ ਦਰਬਾਰ ਸਾਹਿਬ

ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਲ ਖਾਲਸਾ ਨੇ ਵਿਦੇਸ਼ਾਂ ਵਿੱਚ ਬੈਠੇ ਸਿੱਖ (Dal Khalsa made a big statement in Amritsar) ਆਗੂਆਂ ਦੀ ਸਲਾਮਤੀ ਲਈ ਅਰਦਾਸ ਕੀਤੀ ਹੈ।

ਦਲ ਖਾਲਸਾ ਦੇ ਆਗੂ ਅਰਦਾਸ ਸਬੰਧੀ ਜਾਣਕਾਰੀ ਦਿੰਦੇ ਹੋਏ।

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਉੱਤੇ ਵਿਦੇਸ਼ਾਂ ਵਿੱਚ ਬੈਠੇ ਹੋਏ ਸਿੱਖ ਆਗੂਆਂ ਨੂੰ ਖਾਲਿਸਤਾਨ ਦੇ ਨਾਲ ਜੋੜਨ ਦੇ ਨਿਖੇਧੀ ਦੇ ਨਾਲ ਨਾਲ ਉਹਨਾਂ ਦੀ ਚੜਦੀ ਕਲਾ ਦੇ ਲਈ ਅਰਦਾਸ ਕੀਤੀ ਗਈ ਹੈ ਅਤੇ ਭਾਰਤ ਸਰਕਾਰ ਉੱਤੇ (Dal Khalsa Ardass) ਵੀ ਕਈ ਸਵਾਲੀਆਂ ਨਿਸ਼ਾਨ ਖੜੇ ਕੀਤੇ ਗਏ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਰਤ ਸਰਕਾਰ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਰਤ ਦੀ ਬਹੁਤਾਤ ਮੀਡੀਆ ਖਾਲਸਤਾਨੀ ਮੂਵਮੈਂਟ ਨੂੰ ਗੈਂਗਸਟਰਾਂ ਦੇ ਨਾਲ ਜੋੜਨਾ ਚਾਹੁੰਦੀ ਹੈ। ਇਸ ਤੋਂ ਉਹਨਾਂ ਨੂੰ ਗੁਰੇਜ ਕਰਨਾ ਚਾਹੀਦਾ ਹੈ।

ਕੀ ਕਿਹਾ ਦਲ ਖਾਲਸਾ ਨੇ : ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ਭਾਰਤ ਵਿੱਚ ਉਹ ਯੋਧੇ ਜੋ ਕਿ ਵਿਦੇਸ਼ਾਂ ਵਿੱਚ ਬੈਠੇ ਹੋਏ ਹਨ ਉਦੋਂ ਤੱਕ ਪੰਜਾਬ ਨਹੀਂ ਆ ਸਕਦੇ ਜਦੋਂ ਤੱਕ ਪੰਜਾਬ ਨੂੰ ਖਾਲਿਸਤਾਨ ਨਹੀਂ ਬਣਾਇਆ ਜਾਦਾ। ਸੰਤ ਜਰਨੈਲ ਸਿੰਘ (Prayer of Dal Khalsa at Shri Akal Takht) ਖਾਲਸਾ ਭਿੰਡਰਾਂ ਵਾਲਿਆਂ ਨੂੰ ਰਿਹਾਅ ਕਰਨ ਵਾਸਤੇ ਭਾਈ ਗਜਿੰਦਰ ਸਿੰਘ ਵੱਲੋਂ ਭਾਰਤ ਦਾ ਇੱਕ ਜਹਾਜ ਹਾਈਜੈਕ ਕੀਤਾ ਗਿਆ ਸੀ ਜਿਸ ਤੋਂ ਬਾਅਦ ਗਜਿੰਦਰ ਸਿੰਘ ਪਾਕਿਸਤਾਨ ਵਿੱਚ ਹੀ ਰਹਿ ਗਏ ਸਨ। ਉਸ ਤੋਂ ਬਾਅਦ ਅੱਜ ਦਲ ਖਾਲਸਾ ਵੱਲੋਂ ਭਾਈ ਗਜਿੰਦਰ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਵੀ ਕੀਤੀ ਗਈ ਉੱਥੇ ਹੀ ਦਲ ਖਾਲਸਾ ਦੇ ਨੁਮਾਇੰਦਿਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ।

ਸਰਕਾਰ ਕਰੇ ਮਸਲਾ ਹੱਲ : ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਸਰਕਾਰ ਪੰਜਾਬ ਦੇ ਨਾਲ ਗੱਲਬਾਤ ਕਰੇ ਤਾਂ ਜੋ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਜੋ ਨਵਾਂ ਮੋੜ ਆਇਆ ਹੈ, ਉਸ ਉੱਤੇ ਵਿਚਾਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜੋ ਆਸਟਰੇਲੀਆ ਦੇ ਇੱਕ ਮੰਦਰ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਗਾਇਆ ਗਿਆ ਸੀ ਉਸ ਦਾ ਵੀ ਹੁਣ ਪਰਦਾਫਾਸ਼ ਹੋ ਚੁੱਕਾ ਹੈ ਅਤੇ ਅਸੀਂ ਵਿਦੇਸ਼ ਦੇ ਸਾਰੇ ਨੇਤਾਵਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨਾਂ ਵੱਲੋਂ ਭਾਰਤ ਦਾ ਚਿਹਰਾ ਸਾਫ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.