ETV Bharat / state

New agricultural policy: ਪੰਜਾਬ ਦੇ ਖੇਤੀ ਮੰਤਰੀ ਲੁਧਿਆਣਾ ਪਹੁੰਚੇ, ਕਿਹਾ-ਜਲਦ ਆਵੇਗੀ ਨਵੀਂ ਖੇਤੀ ਨੀਤੀ, ਹੁਣ ਬਾਸਮਤੀ ਦੀ ਦਰਾਮਦ 'ਤੇ ਕੋਈ ਰੋਕ ਨਹੀਂ

author img

By ETV Bharat Punjabi Team

Published : Sep 29, 2023, 3:12 PM IST

Punjab Agriculture Minister Gurmeet Singh Khudian said in Ludhiana that the new agricultural policy will be brought soon
New agricultural policy: ਪੰਜਾਬ ਦੇ ਖੇਤੀ ਮੰਤਰੀ ਲੁਧਿਆਣਾ ਪਹੁੰਚੇ, ਕਿਹਾ-ਜਲਦ ਆਵੇਗੀ ਨਵੀਂ ਖੇਤੀ ਨੀਤੀ, ਹੁਣ ਬਾਸਮਤੀ ਦੀ ਦਰਾਮਦ 'ਤੇ ਕੋਈ ਰੋਕ ਨਹੀਂ

ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪਹੁੰਚੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian s) ਨੇ ਕਿਹਾ ਕਿ ਕਿਸਾਨਾਂ ਦੇ ਭਲੇ ਲਈ ਜਲਦ ਨਵੀਂ ਖੇਤੀ ਨੀਤੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੀ ਦਰਾਮਦ ਉੱਤੇ ਲੱਗੀ ਰੋਕ ਵੀ ਹੱਟ ਗਈ ਹੈ ਜਿਸ ਨਾਲ ਕਿਸਾਨਾਂ ਦਾ ਫਾਇਦਾ ਹੋਵੇਗਾ।

ਪਰਾਲੀ ਦੇ ਹੱਲ ਲਈ ਦਿੱਤੇ ਸੁਝਾਅ

ਲੁਧਿਆਣਾ: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਲੁਧਿਆਣਾ ਦੀ ਪੰਜਾਬ ਖੇਤਬਾੜੀ ਯੂਨੀਵਰਸਿਟੀ (Punjab Agricultural University ) ਵਿਖੇ ਪਹੁੰਚੇ, ਜਿਨ੍ਹਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਖੇਤਰ ਵਿੱਚ ਲਗਾਤਾਰ ਉਪਰਾਲੇ ਕਰ ਰਹੀ ਹੈ ਪਰ ਕੇਂਦਰ ਸਰਕਾਰ ਮਦਦ ਕਰਨ ਤੋਂ ਮੁਨਕਰ ਹੋ ਗਈ ਹੈ। ਇਸ ਮੌਕੇ 'ਤੇ ਉਨ੍ਹਾਂ ਹਰੀ ਕ੍ਰਾਂਤੀ ਦੇ ਜਨਮ ਦਾਤਾ ਡਾਕਟਰ ਸਵਾਮੀਨਾਥਨ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡਾਕਟਰ ਸਵਾਮੀਨਾਥਨ ਨੇ ਖੇਤੀਬਾੜੀ ਦੀ ਤਰੱਕੀ ਲਈ ਜੋ ਕੰਮ ਕੀਤਾ ਹੈ, ਉਸ ਉੱਤੇ ਸਭ ਨੂੰ ਮਾਣ ਹੈ।

ਬਾਸਮਤੀ ਦੀ ਦਰਾਮਦ 'ਤੇ ਲੱਗੀ ਪਾਬੰਦੀ ਖਤਮ: ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਕਿ ਬਾਸਮਤੀ ਦੀ ਦਰਾਮਦ 'ਤੇ ਲੱਗੀ ਪਾਬੰਦੀ ਹੁਣ ਖਤਮ ਹੋ ਗਈ ਹੈ ਅਤੇ ਪੰਜਾਬ ਸਰਕਾਰ ਨੂੰ ਖੁਸ਼ੀ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਬਾਸਮਤੀ ਦਾ ਰਕਬਾ ਬਹੁਤ ਵਧਾਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਜਲਦ (New agricultural policy ) ਨਵੀਂ ਖੇਤੀ ਨੀਤੀ ਲਿਆਂਦੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪਸ਼ੂ ਪਾਲਣ ਦੇ ਸਹਾਇਕ ਧੰਦੇ ਬਾਰੇ ਲਗਾਤਾਰ ਜਾਗਰੂਕ ਕਰ ਰਹੀ ਹੈ, ਕਿਸਾਨਾਂ ਨੂੰ ਖੇਤੀ ਵਿੱਚ ਦਾਲਾਂ ਦੀਆਂ ਨਵੀਆਂ ਕਿਸਮਾਂ ਬਾਰੇ ਵੀ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਮੌਕੇ ਉਨ੍ਹਾਂ ਕਿਸੇ ਵੀ ਤਰ੍ਹਾਂ ਦਾ ਸਿਆਸੀ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਕੰਮ ਵਿਰੋਧ ਕਰਨਾ ਹੈ। ਕੈਬਨਿਟ ਮੰਤਰੀ ਨੇ ਕਿਹਾ ਸਵਾਮੀਨਾਥਨ ਰਿਪੋਰਟ ਲਾਗੂ ਹੁੰਦੀ ਤਾਂ ਇਸ ਨਾਲ ਕਿਸਾਨਾਂ ਦੀਆ ਮੁਸ਼ਕਿਲਾਂ ਹੱਲ ਹੋ ਜਾਣੀਆਂ ਸਨ। ਬਾਸਮਤੀ ਉੱਤੇ ਭਾਵੇਂ ਕਿਸਾਨਾਂ ਨੂੰ ਐੱਮਐੱਸਪੀ ਨਹੀਂ ਮਿਲ ਰਿਹਾ ਪਰ ਬਾਸਮਤੀ ਚੰਗੇ ਭਾਅ ਉੱਤੇ ਵਿਕ ਰਹੀ ਹੈ।

ਕਿਸਾਨਾਂ ਲਈ ਸੁਹਰਿਦ ਸਰਕਾਰ: ਕੈਬਨਿਟ ਮੰਤਰੀ ਨੇ ਕਿਹਾ ਕਿ ਪਰਾਲੀ ਸਬੰਧੀ ਬੀਤੇ ਸਾਲਾਂ 'ਚ ਅੱਗ ਲਾਉਣ ਦੇ ਮਾਮਲੇ ਕਾਫੀ ਘਟੇ ਨੇ ਅਤੇ ਕਿਸਾਨ ਜਾਗਰੂਕ ਹੋਏ ਹਨ। ਪਰਾਲੀ ਨੂੰ ਅੱਗ ਲਾਉਣ ਦੇ ਨਾਲ ਸਿਹਤ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕੇ ਅਸੀਂ ਕਿਸਾਨਾਂ ਦੀ ਆਮਦਨ ਵਧਾਉਣ ਸਬੰਧੀ ਕੰਮ ਰਹੇ ਹਾਂ। ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਦੇ ਮੁੱਦੇ ਉੱਤੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੂਰਾ ਖਰੜਾ ਤਿਆਰ ਕਰ ਰਹੀ ਹੈ ਅਤੇ ਹਰ ਇੱਕ ਪੀੜਤ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਕਈ ਪੀੜਤਾਂ ਨੂੰ ਮੁਆਵਜ਼ਾ ਦੇ ਵੀ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.