ETV Bharat / state

ਜਲੰਧਰ ਜ਼ਿਮਨੀ ਚੋਣ ਲਈ ਖੱਬੇ ਪੱਖੀ ਪਾਰਟੀਆਂ ਨੇ ਨਹੀਂ ਉਤਾਰਿਆ ਕੋਈ ਉਮੀਦਵਾਰ, ਸੂਬੇ ਦੀ ਸਿਆਸਤ 'ਚ ਹਾਸ਼ੀਏ 'ਤੇ ਖੱਬੇ ਪੱਖੀ ਪਾਰਟੀਆਂ, ਵੇਖੋ ਰਿਪੋਰਟ...

author img

By

Published : Apr 29, 2023, 8:22 AM IST

Updated : Apr 29, 2023, 12:48 PM IST

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸਿਆਸੀ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ, ਸਿਆਸੀ ਪਾਰਟੀਆਂ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ। ਜਲੰਧਰ ਲੋਕ ਸਭਾ ਜ਼ਿਮਨੀ-ਚੋਣ ਲਈ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿੱਚ ਨੇ, ਜਿਨ੍ਹਾਂ ਵਿੱਚ ਮੁੱਖ ਸਿਆਸੀ ਪਾਰਟੀਆਂ ਤੋਂ ਇਲਾਵਾ 8 ਉਮੀਦਵਾਰ ਆਜ਼ਾਦ ਤੌਰ ਉੱਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦੂਜੇ ਪਾਸੇ ਖੱਬੇ ਪੱਖੀ ਪਾਰਟੀਆਂ ਵੱਲੋਂ ਆਪਣਾ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਗਿਆ।

Left parties have not fielded any candidate for the Jalandhar Lok Sabha by-election
ਜਲੰਧਰ ਜ਼ਿਮਨੀ ਚੋਣ ਲਈ ਖੱਬੇ ਪੱਖੀ ਪਾਰਟੀਆਂ ਨੇ ਨਹੀਂ ਉਤਾਰਿਆ ਕੋਈ ਉਮੀਦਵਾਰ, ਸੂਬੇ ਦੀ ਸਿਆਸਤ 'ਚ ਹਾਸ਼ੀਏ 'ਤੇ ਖੱਬੇ ਪੱਖੀ ਪਾਰਟੀਆਂ, ਵੇਖੋ ਰਿਪੋਰਟ...

ਜਲੰਧਰ ਜ਼ਿਮਨੀ ਚੋਣ ਲਈ ਖੱਬੇ ਪੱਖੀ ਪਾਰਟੀਆਂ ਨੇ ਨਹੀਂ ਉਤਾਰਿਆ ਕੋਈ ਉਮੀਦਵਾਰ, ਸੂਬੇ ਦੀ ਸਿਆਸਤ 'ਚ ਹਾਸ਼ੀਏ 'ਤੇ ਖੱਬੇ ਪੱਖੀ ਪਾਰਟੀਆਂ, ਵੇਖੋ ਰਿਪੋਰਟ...

ਲੁਧਿਆਣਾ: ਖੱਬੇ ਪੱਖੀ ਪਾਰਟੀਆਂ ਵੱਲੋਂ ਆਪਣਾ ਕੋਈ ਵੀ ਉਮੀਦਵਾਰ ਜਲੰਧਰ ਉਪ ਚੋਣਾਂ ਦੇ ਵਿੱਚ ਨਾ ਉਤਾਰੇ ਜਾਣ ਨੂੰ ਲੈ ਕੇ ਆਰ ਐੱਮ ਪੀ ਆਈ ਦੇ ਸੀਨੀਅਰ ਆਗੂ ਪ੍ਰੋਫੈਸਰ ਜੈਪਾਲ ਸਿੰਘ ਨੇ ਕਿਹਾ ਹੈ ਕਿ ਜੇਕਰ ਖੱਬੇ ਪੱਖੀਆਂ ਵੱਲੋਂ ਕੋਈ ਉਮੀਦਵਾਰ ਜਲੰਧਰ ਜ਼ਿਮਨੀ ਚੋਣ ਵਿੱਚ ਨਹੀਂ ਉਤਾਰਿਆ ਗਿਆ ਤਾਂ ਇਹ ਚੰਗਾ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਹ ਬਿਨਾਂ ਵਜ੍ਹਾ ਉਮੀਦਵਾਰ ਖੜ੍ਹਾ ਕਰਨ ਵਾਲੀ ਗੱਲ ਸੀ ਅਤੇ ਉਹ ਉਨ੍ਹਾਂ ਦੇ ਇਸ ਫੈਸਲੇ ਨਾਲ ਸਹਿਮਤ ਹਨ। ਨਾਲ ਹੀ ਪ੍ਰੋਫੈਸਰ ਜੈਪਾਲ ਨੇ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੋਣਾਂ ਲੜਨ ਦਾ ਫੈਸਲਾ ਲਿਆ ਗਿਆ ਸੀ। ਖੱਬੇ ਪੱਖੀਆਂ ਅਤੇ ਕਿਸਾਨਾਂ ਵੱਲੋਂ ਸਾਂਝੇ ਤੌਰ ਉੱਤੇ ਮੋਰਚਾ ਫਤਿਹ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਇੱਕ ਨਵੇਂ ਬਦਲ ਵਜੋਂ ਪਾਰਟੀ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਆਪਣੇ ਹੀ ਕੁੱਝ ਸਾਥੀਆਂ ਨੇ ਇਸ ਦਾ ਵਿਰੋਧ ਕੀਤਾ ਜੋ ਚੋਣਾਂ ਲੜਨ ਦੇ ਹੱਕ ਵਿੱਚ ਸ਼ੁਰੂ ਤੋਂ ਹੀ ਨਹੀਂ ਸਨ। ਇਸ ਕਰਕੇ ਵਿਧਾਨਸਭਾ ਚੋਣਾਂ ਵਿੱਚ ਖੱਬੇ ਪੱਖੀ ਪਾਰਟੀਆਂ ਦੀ ਕਾਰਗੁਜ਼ਾਰੀ ਸੰਤੁਸ਼ਟੀਜਨਕ ਨਹੀਂ ਰਹੀ।



ਵਿਚਾਰਧਾਰਾ 'ਚ ਵਖਰੇਵਾਂ : ਦੇਸ਼ ਦੀਆਂ ਮੁੱਖ ਖੱਬੇ ਪੱਖੀ ਪਾਰਟੀਆਂ ਦੇਵੇ ਜੇ ਸੀ ਪੀ ਆਈ, ਸੀ ਪੀ ਆਈ ਐੱਮ, ਸੀ ਪੀ ਐੱਮ, ਕੌਮੀ ਪਾਰਟੀਆਂ ਰਹੀਆਂ ਹਨ, ਪਰ ਆਮ ਆਦਮੀ ਪਾਰਟੀ ਦੇ ਕੌਮੀ ਪਾਰਟੀ ਬਣਨ ਤੋਂ ਬਾਅਦ ਸੀ ਪੀ ਆਈ ਦੀ ਕੌਮੀ ਪਾਰਟੀ ਦੀ ਮੈਂਬਰਸ਼ਿਪ ਵੀ ਖਤਰੇ ਵਿੱਚ ਆਈ। ਪ੍ਰੋਫੈਸਰ ਜੈਪਾਲ ਸਿੰਘ ਦੱਸਦੇ ਹਨ ਕਿ ਖੱਬੇ ਪੱਖੀਆਂ ਦੇ ਵਿੱਚ ਹਮੇਸ਼ਾ ਹੀ ਦੋ ਪੱਖ ਰਹੇ ਹਨ। ਇੱਕ ਚੋਣਾਂ ਲੜਨ ਦੇ ਹੱਕ ਵਿੱਚ ਹੈ ਅਤੇ ਦੂਜਾ ਚੋਣਾਂ ਨਾ ਲੜਨ ਦੇ ਹੱਕ ਵਿੱਚ ਹੈ। ਇਹੀ ਕਾਰਨ ਹੈ ਕਿ ਖੱਬੇ ਪੱਖੀ ਪਾਰਟੀਆਂ ਦਾ ਅਸਰ ਹੁਣ ਦੇਸ਼ ਦੇ ਵਿੱਚ ਘੱਟ ਵਿਖਾਈ ਦੇ ਰਿਹਾ ਹੈ।



ਖੱਬੇ ਪੱਖੀ ਪਾਰਟੀਆਂ ਦੇ ਮੌਜੂਦਾ ਹਾਲਾਤ: ਨਵੰਬਰ 1964 ਦੇ ਵਿੱਚ ਸੀਪੀਆਈ ਦਾ ਗਠਨ ਕੀਤਾ ਗਿਆ ਸੀ, ਮੌਜੂਦਾ ਸਮੇਂ ਵਿੱਚ ਖੱਬੇ ਪੱਖੀ ਪਾਰਟੀਆਂ ਤਿੰਨ ਸੂਬਿਆਂ ਦੇ ਵਿੱਚ ਸੱਤਾ ਦੇ ਅੰਦਰ ਗਠਜੋੜ ਦੇ ਤੌਰ ਉੱਤੇ ਹਨ। ਜਿਨ੍ਹਾਂ ਵਿੱਚ ਕੇਰਲਾ ਅੰਦਰ ਲੈਫਟ ਡੇਮੋਕ੍ਰੇਟਿਕ ਫ਼ਰੰਟ, ਬਿਹਾਰ ਦੇ ਵਿੱਚ ਮਹਾਨ ਘਟਨਾ ਅਤੇ ਤਮਿਲਨਾਡੂ ਦੇ ਵਿੱਚ ਸੈਕੁਲਰ ਪ੍ਰੋਗ੍ਰੈਸਿਵ ਅਲਾਇੰਸ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ ਅਤੇ ਰਾਜ ਸਭਾ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ 543 ਲੋਕ ਸਭਾ ਸੀਟਾਂ ਵਿੱਚੋਂ 5 ਮੈਂਬਰ ਖੱਬੇਪੱਖੀ ਪਾਰਟੀਆਂ ਦੇ ਹਨ ਅਤੇ ਰਾਜ ਸਭਾ ਦੇ ਵਿੱਚ 7 ਮੈਂਬਰ ਖੱਬੇ ਪੱਖੀ ਪਾਰਟੀਆਂ ਨੇ ਹਨ। 2022 ਦੇ ਅੰਕੜਿਆਂ ਮੁਤਾਬਿਕ ਲਗਭਗ 9 ਲੱਖ 85 ਹਜ਼ਾਰ ਦੇ ਕਰੀਬ ਐਕਟਿਵ ਮੈਂਬਰ ਖੱਬੇ ਪੱਖੀ ਪਾਰਟੀਆਂ ਦਾ ਹਿੱਸਾ ਹਨ। ਉੱਥੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਕੋਈ ਸਮਾਂ ਸੀ ਜਦੋਂ ਖੱਬੇਪੱਖੀ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਅਤੇ ਵਿਧਾਇਕ ਚੁਣੇ ਜਾਂਦੇ ਸਨ ਪਰ ਬੀਤੇ ਕਈ ਦਹਾਕਿਆਂ ਦੇ ਵਿਚ ਖੱਬੇਪੱਖੀ ਪਾਰਟੀਆਂ ਦੇ ਆਗੂਆਂ ਨੂੰ ਵੋਟਰਾਂ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।



ਚੇਤਨਾ ਦੀ ਲੋੜ : ਖੱਬੇ ਪੱਖੀ ਪਾਰਟੀਆਂ ਦੇ ਆਗੂਆਂ ਦਾ ਮੰਨਣਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਆਇਆ ਉਸ ਵੇਲੇ ਸਾਡੀ ਨੌਜਵਾਨ ਪੀੜ੍ਹੀ ਕਾਲਜਾਂ ਅਤੇ ਸਕੂਲਾਂ ਤੋਂ ਦੂਰ ਹੋ ਗਈ, ਪਰ ਹੁਣ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਮਾਰਕਸਵਾਦ ਅਤੇ ਲੈਨਿਨ ਦੀ ਸੋਚ ਦੇ ਨਾਲ ਅੱਗੇ ਵਧ ਰਹੀ ਹੈ। ਭਾਵੇਂ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦਾਅਵਾ ਜ਼ਰੂਰ ਕਰਦੀਆਂ ਹਨ ਪਰ ਜ਼ਮੀਨੀ ਪੱਧਰ ਉੱਤੇ ਖੱਬੇ ਪੱਖੀ ਪਾਰਟੀਆਂ ਹੁਣ ਵੀ ਆਰਥਿਕ ਲੋੜਾਂ ਦੇ ਲਈ ਸਭ ਤੋਂ ਵੱਧ ਲੜਾਈ ਲੜ ਰਹੀਆਂ ਹਨ। ਕਾਰਪੋਰੇਟਾਂ ਦਾ ਵਿਰੋਧ ਕਰਨ ਦੇ ਵਿੱਚ ਖੱਬੇ ਪੱਖੀ ਪਾਰਟੀਆਂ ਨੇ ਅਹਿਮ ਰੋਲ ਅਦਾ ਕੀਤਾ ਹੈ, ਪਰ ਤਕਨੀਕ ਦੇ ਨਾਲ ਨਾ ਜੁੜਨ ਅਤੇ ਆਪਸੀ ਮਤਭੇਦ ਕਾਰਨ ਬੀਤੇ ਕੁੱਝ ਦਹਾਕਿਆਂ ਦੇ ਅੰਦਰ ਜੋ ਨੁਕਸਾਨ ਹੋਇਆ ਹੈ ਉਸ ਦੀ ਪੂਰਤੀ ਲਈ ਖੱਬੇ ਪੱਖੀ ਪਾਰਟੀਆਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।



ਆਪਸੀ ਮਤਭੇਦ: ਖੱਬੇ ਪੱਖੀ ਪਾਰਟੀਆਂ ਚੋਣਾਂ ਵਿੱਚ ਸਰਗਰਮ ਪਿਛਲੇ ਕੁਝ ਸਾਲਾਂ ਦੇ ਅੰਦਰ ਸਰਗਰਮ ਹੋਣ ਤੋਂ ਨਾਕਾਮ ਰਹੀਆਂ ਹਨ, ਮਾਹਿਰ ਇਸ ਦਾ ਇੱਕ ਇੱਕ ਕਾਰਨ ਆਪਸੀ ਮਤਭੇਦ ਵੀ ਮੰਨਦੇ ਹਨ। ਪੰਜਾਬ ਵਿੱਚ ਵੀ ਖੱਬੇ ਪੱਖੀ ਪਾਰਟੀਆਂ ਦੇ ਅੰਦਰ ਆਪਸੀ ਮਤਭੇਦ ਕਾਰਨ ਸਾਲ 2016 ਅੰਦਰ ਆਰ ਐੱਮ ਪੀ ਆਈ ਯਾਨੀ Revolutionary Marxist party of india, ਦਾ ਗਠਨ ਕੀਤਾ ਗਿਆ ਜਿਸ ਦੇ ਜਨਰਲ ਸੈਕਟਰੀ ਮੰਗਤ ਰਾਮ ਪਾਸਲਾ ਬਣੇ। ਕੇਰਲ ਦੇ ਵਿੱਚ ਪਾਰਟੀ ਦਾ ਇਕ ਵਿਧਾਇਕ ਵੀ ਹੈ, ਅਜਿਹੀ ਹੀ ਕਈ ਹੋਰ ਕਾਰਣ ਰਹੇ ਜਿਸ ਕਰਕੇ ਆਪਸੀ ਮਤਭੇਦ ਕਾਰਨ ਖੱਬੇ ਪੱਖੀ ਪਾਰਟੀਆਂ ਦਾ ਸਿਆਸਤ ਵਿੱਚ ਰੁਤਬਾ ਘਟਦਾ ਗਿਆ।

ਇਹ ਵੀ ਪੜ੍ਹੋ: ਡਿਬਰੂਗੜ੍ਹ ਜੇਲ੍ਹ 'ਚ ਨਜ਼ਰਬੰਦ ਅੰਮ੍ਰਿਤਪਾਲ ਤੇ ਬਾਜੇਕੇ ਨੂੰ ਮਿਲੇ ਪਰਿਵਾਰਕ ਮੈਂਬਰ, ਪਰਿਵਾਰਾਂ ਨੇ ਮਦਦ ਲਈ ਐੱਸਜੀਪੀਸੀ ਦਾ ਕੀਤਾ ਧੰਨਵਾਦ

Last Updated :Apr 29, 2023, 12:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.