ETV Bharat / state

Kissan Mela: ਹੁਣ ਮੋਮ ਦੀ ਵਰਤੋਂ ਨਾਲ ਵਧੇਗੀ ਛਿਲਕੇਦਾਰ ਫ਼ਲਾਂ ਦੀ ਜ਼ਿੰਦਗੀ, ਕਿਨੂੰ ਅਤੇ ਸੇਬ 'ਤੇ ਹੋਇਆ ਸਫ਼ਲ ਪ੍ਰੀਖਣ, ਦੇਖੋ ਖਾਸ ਰਿਪੋਰਟ...

author img

By ETV Bharat Punjabi Team

Published : Sep 15, 2023, 1:45 PM IST

ਫੂਡ ਸੇਫਟੀ ਸਟੈਂਡਰਡ ਅਥਾਰਿਟੀ ਇੰਡੀਆ ਵੱਲੋਂ ਪਰਮਾਣਿਤ ਵਿਸ਼ੇਸ਼ ਕਿਸਮ ਦੀ ਵੈਕਸ ਤਿਆਰ ਕੀਤੀ ਗਈ ਹੈ, ਜਿਸ ਨਾਲ ਫ਼ਲਾਂ ਦੀ ਜ਼ਿੰਦਗੀ ਵਧਾਈ ਜਾ ਸਕਦੀ ਹੈ। ਇਸ ਨੂੰ ਮਸ਼ੀਨ ਰਾਹੀਂ ਜਾਂ ਫਿਰ ਕੱਪੜੇ ਦੇ ਨਾਲ ਫ਼ਲਾਂ ਉੱਤੇ ਲਗਾਇਆ ਜਾ ਸਕਦਾ ਹੈ। (Food Safety Standards Authority of India) (Kissan Mela)

Kissan Mela
Kissan Mela

ਫ਼ਲ ਵਿਭਾਗ ਦੇ ਡਾਕਟਰ ਰਿਤੂ ਟੰਡਨ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 2 ਦਿਨਾਂ ਕਿਸਾਨ ਮੇਲੇ ਦਾ ਆਯੋਜਿਨ ਕੀਤਾ ਗਿਆ ਹੈ। ਕਿਸਾਨ ਮੇਲੇ ਦੇ ਵਿੱਚ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਲਈ ਯੂਨੀਵਰਸਿਟੀ ਵੱਲੋਂ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਸਟਾਲ ਲਗਾਏ ਗਏ ਹਨ। ਇਹਨਾਂ ਦੇ ਵਿੱਚੋਂ ਪੋਸਟ ਹਾਰਵੈਸਟਿੰਗ ਫ਼ਲ ਵਿਭਾਗ ਵੱਲੋਂ ਫ਼ਲ ਤੋੜਨ ਤੋਂ ਬਾਅਦ ਉਹਨਾਂ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਦੇ ਤਹਿਤ ਫ਼ਲਾਂ ਨੂੰ ਬਚਾਉਣ ਦੇ ਲਈ ਉਨ੍ਹਾਂ ਦੀ ਸੈਲਫ ਲਾਈਫ਼ ਵਧਾਉਣ ਦੇ ਲਈ ਵੈਕਸ ਦੀ ਵਰਤੋਂ ਦੀ ਤਕਨੀਕ ਸ਼ੁਰੂ ਹੋਈ ਹੈ। (Food Safety Standards Authority of India) (Kissan Mela)

ਫ਼ਲਾਂ ਲਈ ਵਿਸ਼ੇਸ਼ ਕਿਸਮ ਵੈਕਸ ਤਿਆਰ : ਜਿਸ ਵਿੱਚ ਛਿਲਕੇਦਾਰ ਫ਼ਲਾਂ ਦੇ ਲਈ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੱਤੀ ਗਈ ਹੈ। ਫੂਡ ਸੇਫਟੀ ਸਟੈਂਡਰਡ ਅਥਾਰਿਟੀ ਇੰਡੀਆ ਵੱਲੋਂ ਪਰਮਾਣਿਤ ਵਿਸ਼ੇਸ਼ ਕਿਸਮ ਦੀ ਵੈਕਸ ਤਿਆਰ ਕੀਤੀ ਗਈ ਹੈ, ਜਿਸ ਨਾਲ ਫ਼ਲਾਂ ਦੀ ਜ਼ਿੰਦਗੀ ਵਧਾਈ ਜਾ ਸਕਦੀ ਹੈ। ਇਸ ਨੂੰ ਮਸ਼ੀਨ ਰਾਹੀਂ ਜਾਂ ਫਿਰ ਕੱਪੜੇ ਦੇ ਨਾਲ ਫ਼ਲਾਂ ਉੱਤੇ ਲਗਾਇਆ ਜਾ ਸਕਦਾ ਹੈ ਤਾਂ ਜੋ ਫ਼ਲਾਂ ਦੀ ਜ਼ਿੰਦਗੀ ਕੁਝ ਦਿਨ ਵਧਾਈ ਜਾ ਸਕੇ।

ਫ਼ਲ ਵਿਭਾਗ ਦੇ ਡਾਕਟਰ ਰਿਤੂ ਟੰਡਨ
ਫ਼ਲ ਵਿਭਾਗ ਦੇ ਡਾਕਟਰ ਰਿਤੂ ਟੰਡਨ

ਦੋ ਢੰਗਾਂ ਨਾਲ ਵਧਾ ਸਕਦੇ ਫ਼ਲ ਦੀ ਜ਼ਿੰਦਗੀ: ਇਸ ਸਬੰਧੀ ਫ਼ਲ ਵਿਭਾਗ ਦੇ ਡਾਕਟਰ ਰਿਤੂ ਟੰਡਨ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਫਿਲਹਾਲ ਪਹਿਲੇ ਪੜਾਅ ਦੇ ਤਹਿਤ ਕਿੰਨੂ ਅਤੇ ਸੇਬ ਦੀ ਫਸਲ ਦੀ ਲਾਈਫ਼ ਵਧਾਉਣ ਲਈ ਮੋਮ ਅਤੇ ਵੈਕਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮਾਹਿਰਾਂ ਵਿਭਾਗ ਦੇ ਡਾਕਟਰ ਨੇ ਦੱਸਿਆ ਕਿ ਇਸ ਲਈ ਦੋ ਢੰਗ ਵਰਤੇ ਜਾ ਸਕਦੇ ਹਨ, ਜੇਕਰ ਕਮਰੇ ਵਿੱਚ ਤਾਪਮਾਨ ਦੇ ਮੁਤਾਬਕ ਫਲਾਂ ਨੂੰ ਰੱਖਣਾ ਹੈ ਤਾਂ ਮੋਮ ਦੀ ਵਰਤੋਂ ਨਾਲ ਦੋ ਹਫ਼ਤਿਆਂ ਤੱਕ ਇਸ ਦੀ ਲਾਈਫ ਵੱਧ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਇਹਨਾਂ ਨੂੰ ਕੋਲਡ ਸਟੋਰੇਜ਼ ਦੇ ਵਿੱਚ ਵੈਕਸ ਲਗਾ ਕੇ ਰੱਖਿਆ ਜਾਵੇ ਤਾਂ ਦੋ ਮਹੀਨਿਆਂ ਤੱਕ ਇਨ੍ਹਾਂ ਦੀ ਸੈਲਫ਼ ਲਾਈਫ਼ ਵਿੱਚ ਵਾਧਾ ਹੋ ਜਾਂਦਾ ਹੈ।

ਖਰਚਾ ਕਿਸਾਨ ਦੀ ਕਾਸ਼ਤ 'ਤੇ ਨਿਰਭਰ : ਡਾਕਟਰ ਰਿਤੂ ਟੰਡਨ ਨੇ ਦੱਸਿਆ ਕਿ ਹਾਲਾਂਕਿ ਇਹ ਵਿਦੇਸ਼ਾਂ ਦੇ ਵਿੱਚ ਤਕਨੀਕ ਕਾਫੀ ਵਰਤੀ ਜਾਂਦੀ ਹੈ ਪਰ ਫਿਲਹਾਲ ਪੰਜਾਬ ਦੇ ਵਿੱਚ ਇਸ ਦਾ ਰੁਝਾਨ ਕਾਫੀ ਘੱਟ ਹੈ। ਉਨ੍ਹਾਂ ਦੱਸਿਆ ਕਿ ਹੁਣ ਪੰਜਾਬ 'ਚ ਵੀ ਕਿਸਾਨ ਇਸ ਨੂੰ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਇਸ 'ਤੇ ਖਰਚਾ ਕਿਸਾਨ ਦੀ ਕਾਸ਼ਤ 'ਤੇ ਨਿਰਭਰ ਕਰਦਾ ਹੈ। ਜੇਕਰ ਕਿਸਾਨ ਬਾਗਬਾਨੀ ਦੇ ਲਈ ਇਸ ਦੀ ਵਰਤੋਂ ਕਰਨਾ ਚਾਹੁੰਦਾ ਹੈ ਤਾਂ ਉਹ ਮਸ਼ੀਨ ਰਾਹੀਂ ਫਲਾਂ ਦੇ ਉੱਤੇ ਲਗਾ ਕੇ ਆਪਣਾ ਖਰਚਾ ਘਟਾ ਸਕਦਾ ਹੈ। ਜੇਕਰ ਕੋਈ ਛੋਟਾ ਕਿਸਾਨ ਜਾਂ ਫਿਰ ਘਰੇਲੂ ਬਗੀਚੀ ਦੇ ਵਿੱਚ ਫਲਾਂ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ ਤਾਂ ਉਹ ਕੱਪੜੇ ਦੀ ਵਰਤੋਂ ਕਰਕੇ ਵੈਕਸ ਲਗਾ ਸਕਦਾ ਹੈ। ਉਹਨਾਂ ਕਿਹਾ ਕਿ ਇਸ ਦਾ ਮਨੁੱਖੀ ਸ਼ਰੀਰ 'ਤੇ ਕੋਈ ਅਸਰ ਨਹੀਂ ਹੁੰਦਾ। ਫਲ ਨੂੰ ਬਿਨਾਂ ਧੋਤੇ ਵੀ ਖਾਧਾ ਜਾ ਸਕਦਾ ਹੈ। ਇਹ ਵੈਕਸ ਵਿਸ਼ੇਸ਼ ਤੌਰ 'ਤੇ ਖਾਦ ਪਦਾਰਥਾਂ ਲਈ ਹੀ ਬਣਾਈ ਜਾਂਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.