ETV Bharat / state

ਲਾਰੈਂਸ ਬਿਸ਼ਨੋਈ ਦਾ ਗੁਰਗੇ ਸੰਪਤ ਨਹਿਰਾ ਨੂੰ ਖੰਨਾ 'ਚ ਲਿਆਂਦਾ ਗਿਆ ਪ੍ਰੋਡਕਸ਼ਨ ਵਾਰੰਟ 'ਤੇ, ਸੀਆਈਏ 'ਚ ਹੋਈ ਪੁੱਛਗਿੱਛ

author img

By

Published : Aug 19, 2023, 4:13 PM IST

ਅੰਤਰਰਾਜੀ ਹਥਿਆਰ ਸਪਲਾਈ ਮਾਮਲੇ ਵਿੱਚ ਫੜ੍ਹੇ ਗਏ ਇੱਕ ਮੁਲਜ਼ਮ ਤੋਂ ਜਦੋਂ ਪੁੱਛਗਿੱਛ ਹੋਈ ਤਾਂ ਮਾਮਲੇ ਦੇ ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਸੰਪਤ ਨਹਿਰਾ ਨਾਲ ਜੁੜੇ। ਇਸ ਤੋਂ ਬਾਅਦ ਖੰਨਾ ਪੁਲਿਸ ਨੇ ਗੈਂਗਸਟਰ ਸੰਪਤ ਨਹਿਰਾ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਹੈ।

Khanna police bring gangster Lawrence Bishnoi's associate Sampat Nehra on production warrant
ਲਾਰੈਂਸ ਬਿਸ਼ਨੋਈ ਦਾੇ ਗੁਰਗੇ ਸੰਪਤ ਨਹਿਰਾ ਨੂੰ ਖੰਨਾ 'ਚ ਲਿਆਂਦਾ ਗਿਆ ਪ੍ਰੋਡਕਸ਼ਨ ਵਾਰੰਟ 'ਤੇ, ਸੀਆਈਏ 'ਚ ਹੋਈ ਪੁੱਛਗਿੱਛ

ਸੰਪਤ ਨਹਿਰਾ ਨੂੰ ਖੰਨਾ 'ਚ ਲਿਆਂਦਾ ਗਿਆ ਪ੍ਰੋਡਕਸ਼ਨ ਵਾਰੰਟ 'ਤੇ

ਖੰਨਾ/ਲੁਧਿਆਣਾ: ਪੁਲਿਸ ਵੱਲੋਂ ਫੜੇ ਗਏ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਸਬੰਧ ਲਾਰੈਂਸ ਬਿਸ਼ਨੋਈ ਨਾਲ ਜੁੜੇ ਹਨ। ਲਾਰੈਂਸ ਦੀ ਸੱਜੀ ਬਾਂਹ ਮੰਨੇ ਜਾਂਦੇ ਪਿੰਡ ਕਲੌੜੀ, ਜ਼ਿਲ੍ਹਾ ਚੁਰੂ (ਰਾਜਸਥਾਨ) ਦੇ ਵਸਨੀਕ ਸੰਪਤ ਨਹਿਰਾ ਉਰਫ਼ ਬਲਕਾਰੀ ਨੂੰ ਖੰਨਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਸੰਪਤ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਖ਼ਬਰ ਹੈ। ਉਸ ਨੂੰ ਦੋਰਾਹਾ ਥਾਣੇ ਵਿਖੇ 4 ਅਗਸਤ ਨੂੰ ਦਰਜ ਹੋਏ ਅਸਲਾ ਐਕਟ ਦੇ ਕੇਸ ਵਿੱਚ ਲਿਆਂਦਾ ਗਿਆ ਹੈ। ਐੱਸਐੱਸਪੀ ਅਮਨੀਤ ਕੌਂਡਲ ਅਤੇ ਐੱਸਪੀ ਪ੍ਰਗਿਆ ਜੈਨ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਖੰਨਾ ਵਿਖੇ ਸੰਪਤ ਨਹਿਰਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਸਪਲਾਈ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਬੀਐੱਸਸੀ ਵਿਦਿਆਰਥੀ ਵਪਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸੰਪਤ ਦਾ ਨਾਂ ਇਸ ਮਾਮਲੇ ਨਾਲ ਜੁੜਿਆ।


ਜੇਲ੍ਹ ਵਿੱਚ ਬੈਠ ਕੇ ਲਾਰੈਂਸ ਦਾ ਗੈਂਗ ਮਜ਼ਬੂਤ : ਸੰਪਤ ਨਹਿਰਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ HR ਮੈਨੇਜਰ ਵੀ ਮੰਨਿਆ ਜਾਂਦਾ ਹੈ ਕਿਉਂਕਿ ਸੰਪਤ ਜੇਲ੍ਹ ਵਿੱਚ ਬੈਠ ਕੇ ਲਾਰੇੈਂਸ ਦੇ ਗੈਂਗ ਨੂੰ ਮਜ਼ਬੂਤ ​​ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਹੁਣ ਤੱਕ 600 ਦੇ ਕਰੀਬ ਸ਼ਾਰਪ ਸ਼ੂਟਰ ਗਿਰੋਹ ਨਾਲ ਜੁੜੇ ਹਨ। ਇਹ ਸੰਪਤ ਹੀ ਹੈ ਜੋ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਲੁਭਾਉਂਦਾ ਹੈ ਅਤੇ ਉਨ੍ਹਾਂ ਨੂੰ ਲਾਰੈਂਸ ਗੈਂਗ ਨਾਲ ਜੋੜ ਰਿਹਾ ਹੈ।


ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ: ਇਹ ਉਹੀ ਸੰਪਤ ਨਹਿਰਾ ਹੈ ਜਿਸ ਨੂੰ ਲਾਰੇੈਂਸ ਬਿਸ਼ਨੋਈ ਨੇ ਸਲਮਾਨ ਖਾਨ ਦੇ ਕਤਲ ਦੀ ਜ਼ਿੰਮੇਵਾਰੀ ਦਿੱਤੀ ਸੀ। ਸਲਮਾਨ ਦੀ ਰੇਕੀ ਕਰਦੇ ਹੋਏ ਸੰਪਤ ਉਸ ਕੋਲ ਵੀ ਪਹੁੰਚ ਗਿਆ ਸੀ ਪਰ ਸੰਪਤ ਕੋਲ ਜੋ ਪਿਸਤੌਲ ਸੀ, ਉਸਦੀ ਰੇਂਜ ਜ਼ਿਆਦਾ ਨਹੀਂ ਸੀ। ਇਸ ਲਈ ਉਸ ਨੇ ਸਲਮਾਨ ਖਾਨ ਨਿਸ਼ਾਨਾ ਨਹੀਂ ਬਣਾਇਆ ਸੀ। ਇਸ ਤੋਂ ਬਾਅਦ ਉਹ ਹੈਦਰਾਬਾਦ 'ਚ ਫੜਿਆ ਗਿਆ ਸੀ।


ਪੀਯੂ ਵਿੱਚ ਨੈਸ਼ਨਲ ਖਿਡਾਰੀ ਸੰਪਤ ਦੀ ਲਾਰੈਂਸ ਨਾਲ ਦੋਸਤੀ: ਸੰਪਤ ਨਹਿਰਾ ਮੂਲ ਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਚੰਡੀਗੜ੍ਹ ਪੁਲਿਸ ਵਿੱਚ ਏ.ਐਸ.ਆਈ. ਸਨ। ਇਸੇ ਕਰਕੇ ਉਸ ਦਾ ਪਰਿਵਾਰ ਚੰਡੀਗੜ੍ਹ ਰਹਿੰਦਾ ਸੀ। ਪੀਯੂ ਵਿੱਚ ਪੜ੍ਹਦਿਆਂ ਲਾਰੈਂਸ ਨਾਲ ਦੋਸਤੀ ਹੋ ਗਈ ਅਤੇ ਗੈਂਗਸਟਰ ਬਣ ਗਿਆ। ਸੰਪਤ ਰਾਸ਼ਟਰੀ ਖਿਡਾਰੀ ਸੀ। ਉਸ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ।



ਇਹ ਹੈ ਮਾਮਲਾ: ਖੰਨਾ ਪੁਲਸ ਨੇ ਦੋਰਾਹਾ ਵਿਖੇ 4 ਅਗਸਤ ਨੂੰ ਇੱਕ ਨਜਾਇਜ ਪਿਸਤੌਲ ਨਾਲ 4 ਨੌਜਵਾਨ ਫੜੇ। ਇਹਨਾਂ ਦੀ ਪੁੱਛਗਿੱਛ ਮਗਰੋਂ ਮੱਧ ਪ੍ਰਦੇਸ਼ ਤੋਂ ਹਥਿਆਰ ਸਪਲਾਈ ਕਰਨ ਵਾਲੇ ਵਪਿੰਦਰ ਸਿੰਘ ਨੂੰ ਕਾਬੂ ਕਰਕੇ 3 ਪਿਸਤੌਲ ਬਰਾਮਦ ਕੀਤੇ ਗਏ। ਹੁਣ ਸੰਪਤ ਨਹਿਰਾ ਦਾ ਨਾਮ ਇਸ ਮਾਮਲੇ ਵਿੱਚ ਆਉਣ ਮਗਰੋਂ ਇਸ ਦੇ ਸੰਬੰਧ ਲਾਰੈਂਸ ਬਿਸ਼ਨੋਈ ਨਾਲ ਜੁੜੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.