ETV Bharat / state

Student Crime News : ਖੰਨਾ ਪੁਲਿਸ ਨੇ 4 ਸਾਥੀਆਂ ਸਣੇ ਕਾਬੂ ਕੀਤਾ BSC ਦਾ ਵਿਦਿਆਰਥੀ, ਸੋਸ਼ਲ ਮੀਡੀਆ ਰਾਹੀਂ ਕਰਦਾ ਸੀ ਹਥਿਆਰਾਂ ਦੀ ਸਪਲਾਈ

author img

By

Published : Aug 18, 2023, 12:50 PM IST

Khanna police arrested BSC student along with 4 accomplices, used to supply weapons together on social media
ਖੰਨਾ ਪੁਲਿਸ ਨੇ 4 ਸਾਥੀਆਂ ਸਣੇ ਕਾਬੂ ਕੀਤਾ BSC ਦਾ ਵਿਦਿਆਰਥੀ,ਸੋਸ਼ਲ ਮੀਡੀਆ 'ਤੇ ਮਿਲ ਕੇ ਕਰਦੇ ਸੀ ਹਥਿਆਰਾਂ ਦੀ ਸਪਲਾਈ

ਖੰਨਾ ਪੁਲਿਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਚਾਰ ਪਿਸਤੌਲ ਬਰਾਮਦ ਕੀਤੇ ਹਨ। ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਦੇ ਵਪਿੰਦਰ ਸਿੰਘ ਕੋਲੋਂ ਹਥਿਆਰ ਲੈ ਕੇ ਆਏ ਸਨ। ਜੋ ਕਿ ਬੀ.ਐਸ.ਸੀ. ਸੈਕਿੰਡ ਯੀਅਰ ਦਾ ਵਿਦਿਆਰਥੀ ਹੈ, ਜੋ ਕਿ ਮੂਲ ਰੂਪ ਤੋਂ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ।

ਖੰਨਾ ਪੁਲਿਸ ਨੇ 4 ਸਾਥੀਆਂ ਸਣੇ ਕਾਬੂ ਕੀਤਾ BSC ਦਾ ਵਿਦਿਆਰਥੀ,ਸੋਸ਼ਲ ਮੀਡੀਆ 'ਤੇ ਮਿਲ ਕੇ ਕਰਦੇ ਸੀ ਹਥਿਆਰਾਂ ਦੀ ਸਪਲਾਈ

ਖੰਨਾ: ਪੁਲਿਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਚਾਰ ਪਿਸਤੌਲ ਬਰਾਮਦ ਕੀਤੇ ਹਨ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਖੰਨਾ ਦੇ ਐਸ.ਐਸ.ਪੀ ਅਮਨੀਤ ਕੌਂਡਲ ਨੇ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ, ਗਿਰੋਹ ਮੈਂਬਰਾਂ ਵਿੱਚ ਇੱਕ ਅਹਿਮ ਮੁਲਜ਼ਮ ਹੈ, ਜੋ ਕਿ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਨੌਜਵਾਨ ਕੋਈ ਆਮ ਨਹੀਂ ਬਲਕਿ ਮਾਸਟਰਮਾਈਂਡ ਹੈ ਅਤੇ ਬੀ.ਐਸ.ਸੀ.ਦਾ ਵਿਦਿਆਰਥੀ ਹੈ, ਜੋ ਕਿ ਪੈਸੇ ਕਮਾਉਣ ਲਈ ਗੁਨਾਹ ਦੇ ਰਾਹ ਪਿਆ ਹੈ। ਇਸ ਵਿੱਚ ਉਸ ਦੇ ਨਾਲ ਚਾਰ ਮੁਲਜ਼ਮ ਪੰਜਾਬ ਰਹਿਣ ਵਾਲੇ ਵੀ ਸ਼ਾਮਲ ਹਨ। ਇਨ੍ਹਾਂ ਪੰਜਾਂ ਦੀ ਉਮਰ 18 ਤੋਂ 20 ਸਾਲ ਹੈ ਅਤੇ ਇਹ ਸਾਰੇ ਹੀ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਅਤੇ ਇੱਕ ਹਥਿਆਰ ਸਪਲਾਈ ਕਰਨ ਵਾਲਾ ਗਿਰੋਹ ਬਣਾਇਆ।

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਐਸਪੀ (ਇਨਵੈਸਟੀਗੇਸ਼ਨ) ਡਾ.ਪ੍ਰਗਿਆ ਜੈਨ ਦੀ ਅਗਵਾਈ ਹੇਠ ਦੋਰਾਹਾ ਵਿਖੇ ਨਾਕਾਬੰਦੀ ਕੀਤੀ ਗਈ ਸੀ। ਇੱਥੇ ਤਰਨਤਾਰਨ ਦੇ ਪਿੰਡ ਪ੍ਰਿੰਗੜੀ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਅੰਮ੍ਰਿਤਸਰ ਦੀ ਬਾਬਾ ਦੀਪ ਸਿੰਘ ਕਾਲੋਨੀ ਵਾਸੀ ਦਲਜੀਤ ਸਿੰਘ, ਜਸ਼ਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਇੱਕ ਨਜਾਇਜ ਪਿਸਤੌਲ ਮਿਲਿਆ ਜੋਕਿ ਬੈਗ 'ਚ ਲੁਕੋਇਆ ਹੋਇਆ ਸੀ। ਇਸ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੀਐਸਪੀ (ਆਈ) ਪਵਨਜੀਤ ਚੌਧਰੀ, ਸੀਆਈਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ।

ਰਿਮਾਂਡ ਦੌਰਾਨ ਇਨ੍ਹਾਂ ਚਾਰਾਂ ਮੁਲਜ਼ਮਾਂ ਕੋਲੋਂ ਅਹਿਮ ਸੁਰਾਗ ਮਿਲੇ: ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਗਈ ਪੁੱਛਗਿੱਛ ਵਿੱਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਦੇ ਬਿੰਡ ਜ਼ਿਲ੍ਹੇ ਦੇ ਪਿੰਡ ਖੈਰੋਲੀ ਦੇ ਵਸਨੀਕ ਵਪਿੰਦਰ ਸਿੰਘ ਕੋਲੋਂ ਹਥਿਆਰ ਲੈ ਕੇ ਆਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ ਮੱਧ ਪ੍ਰਦੇਸ਼ ਤੋਂ ਵਪਿੰਦਰ ਨੂੰ ਗ੍ਰਿਫਤਾਰ ਕਰਕੇ 3 ਪਿਸਤੌਲ ਬਰਾਮਦ ਕੀਤੇ।

ਬੀਐਸਸੀ ਵਿਦਿਆਰਥੀ ਮਾਸਟਰਮਾਈਂਡ : ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਵਪਿੰਦਰ ਸਿੰਘ ਬੀ.ਐਸ.ਸੀ. ਸੈਕਿੰਡ ਯੀਅਰ ਦਾ ਵਿਦਿਆਰਥੀ ਹੈ ਅਤੇ ਬਾਲਾਜੀ ਕਾਲਜ ਵਿਖੇ ਪੜ੍ਹਦਾ ਹੈ। ਆਪਣੀ ਪੜ੍ਹਾਈ ਦੌਰਾਨ ਉਹ ਆਪਣੇ ਸਾਥੀਆਂ ਦੀ ਮਾੜੀ ਸੰਗਤ ਵਿੱਚ ਪੈ ਗਿਆ ਅਤੇ ਇੱਕ ਹਥਿਆਰਾਂ ਦਾ ਸਪਲਾਇਰ ਬਣ ਗਿਆ। ਪਹਿਲਾਂ ਉਹ ਖੁਦ ਦੂਜਿਆਂ ਦੇ ਕਹਿਣ 'ਤੇ ਹਥਿਆਰ ਸਪਲਾਈ ਕਰਦਾ ਸੀ ਅਤੇ ਹੁਣ ਆਪਣਾ ਗਰੋਹ ਖੜ੍ਹਾ ਕਰ ਰਿਹਾ ਸੀ। ਉਹ ਇੰਦੌਰ ਤੋਂ ਗੈਰ-ਕਾਨੂੰਨੀ ਹਥਿਆਰ ਖਰੀਦ ਕੇ ਪੰਜਾਬ 'ਚ ਮਹਿੰਗੇ ਭਾਅ 'ਤੇ ਵੇਚਦਾ ਸੀ।

ਹਥਿਆਰਾਂ ਦੀ ਸਪਲਾਈ ਦਾ ਸੋਸ਼ਲ ਨੈਟਵਰਕ: ਇਸ ਗਰੋਹ ਦੇ ਪਰਦਾਫਾਸ਼ ਹੋਣ ਨਾਲ ਹਥਿਆਰਾਂ ਦੀ ਸਪਲਾਈ ਦਾ ਸੋਸ਼ਲ ਨੈੱਟਵਰਕ ਸਾਹਮਣੇ ਆਇਆ। ਪੰਜਾਬ ਵਿੱਚ ਰਹਿੰਦੇ ਬਿਕਰਮਜੀਤ ਸਿੰਘ ਦੀ ਸ਼ੋਸ਼ਲ ਮੀਡੀਆ ਰਾਹੀਂ ਵਪਿੰਦਰ ਸਿੰਘ ਨਾਲ ਜਾਣ-ਪਛਾਣ ਹੋਈ। ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਦੋਵਾਂ 'ਚ ਸੌਦਾ ਹੋਇਆ ਸੀ। ਬਿਕਰਮਜੀਤ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਮਿਲ ਕੇ ਵਪਿੰਦਰ ਤੋਂ ਹਥਿਆਰ ਲਏ ਅਤੇ ਅੱਗੇ ਪੰਜਾਬ ਵਿੱਚ ਸਪਲਾਈ ਕਰਨ ਲੱਗੇ। ਹੁਣ ਤੱਕ ਕਿੰਨੇ ਹਥਿਆਰ ਅਤੇ ਕਿੱਥੇ ਸਪਲਾਈ ਕੀਤੇ ਗਏ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਨੌਜਵਾਨ ਪੀੜ੍ਹੀ ਨੂੰ ਐਸ.ਐਸ.ਪੀ ਦੀ ਅਪੀਲ: ਐਸਐਸਪੀ ਅਮਨੀਤ ਕੌਂਡਲ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਦੇਖਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਸੋਸ਼ਲ ਮੀਡੀਆ 'ਤੇ ਗੁੰਮਰਾਹ ਕਰਕੇ ਅਤੇ ਉਨ੍ਹਾਂ ਨੂੰ ਲਾਲਚ ਦੇ ਕੇ ਅਪਰਾਧ ਦੀ ਦੁਨੀਆ 'ਚ ਲਿਆਂਦਾ ਜਾ ਰਿਹਾ ਹੈ। ਅਜਿਹੇ ਨੌਜਵਾਨਾਂ ਨੂੰ ਅੱਗੇ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਭਵਿੱਖ ਖਰਾਬ ਹੋ ਜਾਂਦਾ ਹੈ। ਨੌਜਵਾਨਾਂ ਨੂੰ ਮਾੜੀ ਸੰਗਤ ਤੋਂ ਬਚਣਾ ਚਾਹੀਦਾ ਹੈ। ਖ਼ਾਸ ਕਰਕੇ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ 'ਤੇ ਤਿੱਖੀ ਨਜ਼ਰ ਰੱਖੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.