ETV Bharat / state

ਪੰਜਾਬ 'ਚ ਵੋਟਰਾਂ ਦੀ ਕੁੱਲ ਗਿਣਤੀ 2.12 ਕਰੋੜ, ਚੋਣ ਕਮਿਸ਼ਨ ਨੇ ਜਾਰੀ ਕੀਤੇ ਅੰਕੜੇ - Total number of voters in Punjab

author img

By ETV Bharat Punjabi Team

Published : May 18, 2024, 5:20 PM IST

Updated : May 31, 2024, 11:03 AM IST

Total number of voters in Punjab : ਪੰਜਾਬ ਵਿੱਚ ਵੋਟਰਾਂ ਦੀ ਗਿਣਤੀ 2 ਕਰੋੜ 12 ਲੱਖ ਹੈ। ਇਸੇ ਲੜੀ ਤਹਿਤ ਚੋਣ ਕਮਿਸ਼ਨ ਨੇ ਅੰਕੜੇ ਜਾਰੀ ਕੀਤੇ ਹਨ। 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 11 ਲੱਖ 92 ਹਜ਼ਾਰ 959 ਪੁਰਸ਼ ਵੋਟਰ ਹਨ। ਜਦੋਂ ਕਿ 1 ਕਰੋੜ 77 ਹਜ਼ਾਰ 543 ਮਹਿਲਾ ਵੋਟਰ ਹਨ। ਆਓ ਦੇਖੀਏ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੋਟਰਾਂ ਦੀ ਗਿਣਤੀ।

Total number of voters in Punjab
ਪੰਜਾਬ 'ਚ ਵੋਟਰਾਂ ਦੀ ਕੁੱਲ ਗਿਣਤੀ (ETV Bharat Chandigarh)

ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਕੁੱਲ ਪੋਲਿੰਗ ਸਟੇਸ਼ਨਾਂ ਅਤੇ ਕੁੱਲ ਵੋਟਰਾਂ ਦੀ ਜਾਣਕਾਰੀ ਜਾਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਮਾਰਚ 2024 ਤੱਕ ਪੰਜਾਬ ਵਿੱਚ ਕੁੱਲ 2 ਕਰੋੜ 12 ਲੱਖ 71 ਹਜ਼ਾਰ 246 ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 11 ਲੱਖ 92 ਹਜ਼ਾਰ 959 ਪੁਰਸ਼ ਵੋਟਰ ਹਨ। ਜਦੋਂ ਕਿ 1 ਕਰੋੜ 77 ਹਜ਼ਾਰ 543 ਮਹਿਲਾ ਵੋਟਰ ਹਨ।

ਦੱਸ ਦਈਏ ਕਿ ਕੁੱਲ 744 ਟਰਾਂਸਜੈਂਡਰ ਵੋਟਰ ਹਨ। 13 ਸੀਟਾਂ ਲਈ ਕੁੱਲ 24433 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਵੋਟਰਾਂ ਦੇ ਅੰਕੜਿਆਂ ਮੁਤਾਬਿਕ ਪਟਿਆਲਾ ਲੋਕ ਸਭਾ ਸੀਟ ਸਭ ਤੋਂ ਵੱਡੀ ਹੈ। ਇੱਥੇ 17.87 ਵੋਟਰ ਹਨ। ਇਸ ਸੀਟ 'ਤੇ ਔਰਤਾਂ ਅਤੇ ਮਰਦ ਵੋਟਰਾਂ ਦੀ ਗਿਣਤੀ ਵੀ ਸਭ ਤੋਂ ਵੱਧ ਹੈ। ਜਦੋਂ ਕਿ ਲੁਧਿਆਣਾ ਵਿੱਚ ਸਭ ਤੋਂ ਵੱਧ ਟਰਾਂਸਜੈਂਡਰ ਹਨ। ਜੋ ਕਿ 130 ਹੈ।

ਗੁਰਦਾਸਪੁਰ ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 1895
  • ਵੋਟਰਾਂ ਦੀ ਗਿਣਤੀ 15,95,300,
  • ਪੁਰਸ਼ ਵੋਟਰ 8,44,299,
  • ਮਹਿਲਾ ਵੋਟਰ 7,50,965,
  • ਟ੍ਰਾਂਸਜੈਂਡਰ ਵੋਟਰ 36

ਅੰਮ੍ਰਿਤਸਰ ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 1676
  • ਵੋਟਰਾਂ ਦੀ ਗਿਣਤੀ 15,93,846
  • ਪੁਰਸ਼ ਵੋਟਰ 8,36,966
  • ਮਹਿਲਾ ਵੋਟਰ 7,56,820
  • ਟਰਾਂਸਜੈਂਡਰ ਵੋਟਰ 60

ਖਡੂਰ ਸਾਹਿਬ ਲੋਕ ਸਭਾ

  • ਪੋਲਿੰਗ ਸਟੇਸ਼ਨ 1974
  • ਵੋਟਰਾਂ ਦੀ ਗਿਣਤੀ 16,55,468
  • ਪੁਰਸ਼ ਵੋਟਰ 8,70,337
  • ਮਹਿਲਾ ਵੋਟਰ 7,85,67
  • ਟਰਾਂਸਜੈਂਡਰ ਵੋਟਰ 64

ਜਲੰਧਰ (ਰਾਖਵੀਂ) ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 1951
  • ਵੋਟਰਾਂ ਦੀ ਗਿਣਤੀ 16,41,872
  • ਪੁਰਸ਼ ਵੋਟਰ 8,54,48
  • ਮਹਿਲਾ ਵੋਟਰ 7,87, 781
  • ਟਰਾਂਸਜੈਂਡਰ ਵੋਟਰ 43

ਹੁਸ਼ਿਆਰਪੁਰ (ਰਾਖਵੀਂ) ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 1963
  • ਵੋਟਰਾਂ ਦੀ ਗਿਣਤੀ 15,93,18
  • ਪੁਰਸ਼ ਵੋਟਰ 8,26,679
  • ਮਹਿਲਾ ਵੋਟਰ 7,66,296
  • ਟਰਾਂਸਜੈਂਡਰ ਵੋਟਰ 43

ਆਨੰਦਪੁਰ ਸਾਹਿਬ ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 2066
  • ਵੋਟਰਾਂ ਦੀ ਗਿਣਤੀ 17,11, 255
  • ਪੁਰਸ਼ ਵੋਟਰ 8,93, 567
  • ਮਹਿਲਾ ਵੋਟਰ 8,17,627
  • ਟਰਾਂਸਜੈਂਡਰ ਵੋਟਰ 61

ਲੁਧਿਆਣਾ ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 1842
  • ਵੋਟਰਾਂ ਦੀ ਗਿਣਤੀ 17,28,619
  • ਪੁਰਸ਼ ਵੋਟਰ 9,22,005
  • ਮਹਿਲਾ ਵੋਟਰ 8,06,484
  • ਟਰਾਂਸਜੈਂਡਰ ਵੋਟਰ 130 ਵੋਟਰ

ਫਤਿਹਗੜ੍ਹ ਸਾਹਿਬ (ਰਾਖਵੀਂ) ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 1820
  • ਵੋਟਰਾਂ ਦੀ ਗਿਣਤੀ 15,39,155
  • ਪੁਰਸ਼ ਵੋਟਰ 8,16,775
  • ਮਹਿਲਾ ਵੋਟਰ 7,22,353
  • ਟ੍ਰਾਂਸਜੈਂਡਰ ਵੋਟਰ 27

ਫਰੀਦਕੋਟ (ਰਾਖਵੀਂ) ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 1688
  • ਵੋਟਰਾਂ ਦੀ ਗਿਣਤੀ 15,78,937
  • ਪੁਰਸ਼ ਵੋਟਰ 8,34,493
  • ਮਹਿਲਾ ਵੋਟਰ 7,44, 363
  • ਟਰਾਂਸਜੈਂਡਰ ਵੋਟਰ 81

ਫ਼ਿਰੋਜ਼ਪੁਰ ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 1902
  • ਵੋਟਰਾਂ ਦੀ ਗਿਣਤੀ 16,57,131
  • ਪੁਰਸ਼ ਵੋਟਰ 8,73,684
  • ਮਹਿਲਾ ਵੋਟਰ 7,83,402
  • ਟਰਾਂਸਜੈਂਡਰ ਵੋਟਰ 45

ਬਠਿੰਡਾ ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 1814
  • ਵੋਟਰਾਂ ਦੀ ਗਿਣਤੀ 16,38,881
  • ਪੁਰਸ਼ ਵੋਟਰ 8,63,989
  • ਮਹਿਲਾ ਵੋਟਰ 7,74,860 ਔਰਤਾਂ
  • ਟਰਾਂਸਜੈਂਡਰ ਵੋਟਰ 32

ਸੰਗਰੂਰ ਲੋਕ ਸਭਾ ਸੀਟ

  • ਪੋਲਿੰਗ ਸਟੇਸ਼ਨ 1765
  • ਵੋਟਰਾਂ ਦੀ ਗਿਣਤੀ 15,50,017
  • ਪੁਰਸ਼ ਵੋਟਰ 8,20,879
  • ਮਹਿਲਾ ਵੋਟਰ 7,29,092
  • ਟਰਾਂਸਜੈਂਡਰ ਵੋਟਰ 46

ਪਟਿਆਲਾ ਲੋਕ ਸਭਾ

  • ਪੋਲਿੰਗ ਸਟੇਸ਼ਨ 2077
  • ਵੋਟਰਾਂ ਦੀ ਗਿਣਤੀ 17,87,747
  • ਪੁਰਸ਼ ਵੋਟਰ 9,35,238
  • ਮਹਿਲਾ ਵੋਟਰ 8,52,433
  • ਟ੍ਰਾਂਸਜੈਂਡਰ ਵੋਟਰ 76
Last Updated : May 31, 2024, 11:03 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.