ETV Bharat / state

17 ਸਾਲ ਦੀ ਕੁੜੀ ਤੋਂ ਦੇਹ ਵਪਾਰ ਕਰਾਉਣ ਵਾਲੀ ਔਰਤ ਕਾਬੂ, ਨਬਾਲਿਗ ਦਾ 18 ਵਾਰ ਕਰਵਾਇਆ ਸੀ ਵਿਆਹ

author img

By

Published : May 16, 2023, 2:07 PM IST

ਗੋਬਿੰਦਗੜ੍ਹ 'ਚ ਸੈਕਸ ਰੈਕੇਟ ਚਲਾਉਣ ਵਾਲੀ ਔਰਤ ਅਤੇ ਉਸ ਦੇ ਪਤੀ ਨੂੰ ਖੰਨਾ 'ਚ ਗ੍ਰਿਫਤਾਰ ਕੀਤਾ ਗਿਆ। ਇਹ ਦੋਵੇਂ ਨਾਬਾਲਗ ਲੜਕੀ ਤੋਂ ਲਗਾਤਾਰ ਚਾਰ ਸਾਲ ਤੋਂ ਦੇਹ ਵਪਾਰ ਦਾ ਧੰਦਾ ਕਰਵਾ ਰਹੇ ਸਨ। ਹੈਰਾਨੀ ਦੀ ਗੱਲ ਹੈ ਕਿ ਪੀੜਤ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲਿਆ।

A woman was arrested for sexting a 17-year-old girl, the minor was married 18 times.
17 ਸਾਲ ਦੀ ਕੁੜੀ ਤੋਂ ਦੇਹ ਵਪਾਰ ਕਰਾਉਣ ਵਾਲੀ ਔਰਤ ਕਾਬੂ,ਨਬਾਲਿਗ ਦਾ 18 ਵਾਰ ਕਰਵਾਇਆ ਸੀ ਵਿਆਹ

ਖੰਨਾ: ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਚਲਾਉਣ ਵਾਲੀ ਔਰਤ ਅਤੇ ਉਸ ਦੇ ਪਤੀ ਨੂੰ ਖੰਨਾ 'ਚ ਗ੍ਰਿਫਤਾਰ ਕੀਤਾ ਗਿਆ। ਇਹ ਦੋਵੇਂ ਨਾਬਾਲਗ ਲੜਕੀ ਤੋਂ ਲਗਾਤਾਰ ਚਾਰ ਸਾਲ ਤੋਂ ਦੇਹ ਵਪਾਰ ਦਾ ਧੰਦਾ ਕਰਵਾ ਰਹੇ ਸਨ। ਪੀੜਤ ਪਰਿਵਾਰ ਨੂੰ ਐਫਆਈਆਰ ਦਰਜ ਕਰਵਾਉਣ ਲਈ ਹਾਈਕੋਰਟ ਦਾ ਸਹਾਰਾ ਲੈਣਾ ਪਿਆ। ਹਾਈਕੋਰਟ ਦੇ ਨਿਰਦੇਸ਼ਾਂ 'ਤੇ ਪਟਿਆਲਾ ਦੇ ਥਾਣਾ ਘਨੌਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਸਤੋਂ ਬਾਅਦ ਵੀ ਸੈਕਸ ਰੈਕੇਟ ਚਲਾਉਣ ਵਾਲੀ ਔਰਤ ਅਤੇ ਉਸਦੇ ਗਰੋਹ ਦੀ ਗੁੰਡਾਗਰਦੀ ਦੇਖੋ ਕਿ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਹੋਣ ਤੋਂ 27 ਦਿਨਾਂ ਬਾਅਦ ਇਨ੍ਹਾਂ ਲੋਕਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਪਟਿਆਲਾ ਤੋਂ ਪੀੜਤ ਲੜਕੀ ਨੂੰ ਮੁੜ੍ਹ ਅਗਵਾ ਕਰ ਲਿਆ।

17 ਸਾਲ ਦੀ ਉਮਰ ਤੱਕ ਪੀੜਤ ਲੜਕੀ : ਉਥੇ ਹੀ ਇਸ ਮਾਮਲੇ 'ਚ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪਰ ਪੀੜਤ ਪਰਿਵਾਰ ਨੇ ਕਿਹਾ ਕਿ ਇਸ ਮਾਮਲੇ 'ਚ ਵੀ ਪੁਲਿਸ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ। ਪਰਿਵਾਰ ਨੂੰ ਅਦਾਲਤ ਦਾ ਫਿਰ ਸਹਾਰਾ ਲੈ ਕੇ ਵਾਰੰਟ ਅਫਸਰ ਦੀ ਮਦਦ ਨਾਲ ਕਥਿਤ ਦੋਸ਼ੀਆਂ ਨੂੰ ਖੁਦ ਫੜਨਾ ਪਿਆ। ਪਰਿਵਾਰ ਦਾ ਇਲਜ਼ਾਮ ਹੈ ਕਿ ਸੈਕਸ ਰੈਕੇਟ ਦੀ ਸੰਚਾਲਕ ਸੋਨੀ ਬਾਹਮਣੀ 13 ਤੋਂ 17 ਸਾਲ ਦੀ ਉਮਰ ਤੱਕ ਪੀੜਤ ਲੜਕੀ ਤੋਂ ਦੇਹ ਵਪਾਰ ਕਰਾਉਂਦੀ ਰਹੀ। ਇਸ ਦੌਰਾਨ ਨਾਬਾਲਗ ਲੜਕੀ ਦੇ 18 ਵਿਆਹ ਕਰਵਾ ਕੇ ਲੱਖਾਂ ਰੁਪਏ ਦਾ ਕਾਲਾ ਧਨ ਇਕੱਠਾ ਕੀਤਾ ਗਿਆ। ਸੈਕਸ ਰੈਕੇਟ ਚਲਾਉਣ ਵਾਲੀ ਔਰਤ ਨਾਬਾਲਗ ਲੜਕੀਆਂ ਨੂੰ ਨਸ਼ੇ 'ਚ ਫਸਾ ਕੇ ਉਨ੍ਹਾਂ ਤੋਂ ਗਲਤ ਕੰਮ ਕਰਵਾਉਂਦੀ ਸੀ।

ਲੜਕੀ ਤੋਂ ਦੇਹ ਵਪਾਰ ਦਾ ਧੰਦਾ ਕਰਾਇਆ ਜਾਣ ਲੱਗਾ: ਪੀੜਤ ਲੜਕੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੀ ਵਿਧੀ ਕਲੋਨੀ 'ਚ ਸੋਨੀ ਬਾਹਮਣੀ ਨਾਮਕ ਔਰਤ ਵੱਡੇ ਪੱਧਰ 'ਤੇ ਸੈਕਸ ਰੈਕੇਟ ਚਲਾਉਂਦੀ ਹੈ। ਪੀੜਤ ਲੜਕੀ ਦੀ ਉਮਰ 13 ਸਾਲ ਸੀ ਜਦੋਂ ਸੋਨੀ ਬਾਹਮਣੀ ਦਾ ਪੁੱਤਰ ਰੋਹਿਤ ਸ਼ਰਮਾ ਨਾਬਾਲਗ ਲੜਕੀ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਘਰੋਂ ਅਗਵਾ ਕਰਕੇ ਲੈ ਗਿਆ ਸੀ। ਚਾਰ ਸਾਲ ਤੱਕ ਨਾਬਾਲਗ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਸੋਨੀ ਬਾਹਮਣੀ ਦਾ ਪਤੀ ਸ਼ਿਵ ਕੁਮਾਰ ਵੀ ਲੜਕੀ ਨਾਲ ਜ਼ਬਰ ਜਨਾਹ ਕਰਦਾ ਰਿਹਾ। ਲੜਕੀ ਤੋਂ ਦੇਹ ਵਪਾਰ ਦਾ ਧੰਦਾ ਕਰਾਇਆ ਜਾਣ ਲੱਗਾ। ਇਹ ਘਿਨੌਣਾ ਕੰਮ ਚਾਰ ਸਾਲ ਤੱਕ ਚੱਲਦਾ ਰਿਹਾ। ਇਸ ਦੌਰਾਨ ਸੋਨੀ ਨੇ ਨਾਬਾਲਗ ਲੜਕੀ ਦੇ 18 ਵਿਆਹ ਕਰਵਾ ਕੇ ਲੱਖਾਂ ਰੁਪਏ ਦਾ ਕਾਲਾ ਧਨ ਵਸੂਲਿਆ। ਪੰਜਾਬ ਪੁਲਿਸ ਨੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਸਾਥ ਨਹੀਂ ਦਿੱਤਾ। ਆਖਿਰ ਇਨਸਾਫ਼ ਲਈ ਹਾਈਕੋਰਟ ਦਾ ਸਹਾਰਾ ਲੈਣਾ ਪਿਆ।

ਥਾਣਾ ਘਨੌਰ ਵਿਖੇ ਸਮੂਹਿਕ ਬਲਾਤਕਾਰ: ਹਾਈਕੋਰਟ ਵਿੱਚ ਰਿੱਟ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਮਾਣਯੋਗ ਜੱਜ ਨੇ ਪਟਿਆਲਾ ਪੁਲਿਸ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਅਤੇ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਜਿਸ ਤੋਂ ਬਾਅਦ 18 ਅਪ੍ਰੈਲ 2023 ਨੂੰ ਸੋਨੀ ਬਾਹਮਣੀ, ਉਸਦੇ ਪੁੱਤਰ ਰੋਹਿਤ ਸ਼ਰਮਾ, ਪਤੀ ਸ਼ਿਵ ਕੁਮਾਰ ਅਤੇ ਸੋਮ ਰਾਣੀ ਦੇ ਖਿਲਾਫ ਥਾਣਾ ਘਨੌਰ ਵਿਖੇ ਸਮੂਹਿਕ ਬਲਾਤਕਾਰ, ਅਗਵਾ ਕਰਨ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 27 ਦਿਨਾਂ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਜਦੋਂ ਕਿ ਪਰਿਵਾਰਕ ਮੈਂਬਰਾਂ ਨੇ ਨਾਬਾਲਗ ਲੜਕੀ ਨੂੰ ਬਰਾਮਦ ਕਰ ਲਿਆ ਸੀ ਅਤੇ ਲੜਕੀ ਉਨ੍ਹਾਂ ਦੇ ਨਾਲ ਰਹਿੰਦੀ ਸੀ।

ਖੰਨਾ ਸਥਿਤ ਕੋਰਟ ਕੰਪਲੈਕਸ ਦੇ ਬਾਹਰੋਂ ਬਰਾਮਦ ਲੜਕੀ: 14 ਮਈ ਨੂੰ ਇਹ ਲੋਕ ਫਿਰ ਗੁੰਡਾਗਰਦੀ ਕਰਦੇ ਹੋਏ ਹਥਿਆਰਾਂ ਦੇ ਜ਼ੋਰ 'ਤੇ ਪਟਿਆਲਾ ਤੋਂ ਲੜਕੀ ਨੂੰ ਫਿਰ ਅਗਵਾ ਕਰਕੇ ਆਪਣੇ ਨਾਲ ਲੈ ਗਏ। ਪੁਲੀਸ ਨੇ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਪਰਿਵਾਰ ਮੁੜ ਅਦਾਲਤ ਵਿੱਚ ਗਏ ਅਤੇ ਉਥੋਂ ਵਾਰੰਟ ਜਾਰੀ ਕਰਵਾ ਲਿਆ। ਵਾਰੰਟ ਅਫਸਰ ਦੀ ਮਦਦ ਨਾਲ ਪੁਲਸ ਨੂੰ ਨਾਲ ਲੈ ਕੇ ਪੀੜਤ ਲੜਕੀ ਨੂੰ ਖੰਨਾ ਸਥਿਤ ਕੋਰਟ ਕੰਪਲੈਕਸ ਦੇ ਬਾਹਰੋਂ ਬਰਾਮਦ ਕਰ ਲਿਆ ਗਿਆ। ਸੋਨੀ ਅਤੇ ਉਸ ਦੇ ਪਤੀ ਸ਼ਿਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਸੈਕਸ ਰੈਕੇਟ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ। ਇਸ ਰੈਕੇਟ 'ਚ ਕਈ ਲੋਕਾਂ ਨੂੰ ਫਸਾ ਕੇ ਵੱਡੀ ਰਕਮ ਵਸੂਲੀ ਗਈ ਹੈ। ਜਿਸ ਬਾਰੇ ਜਾਂਚ ਵਿੱਚ ਖੁਲਾਸਾ ਹੋਣਾ ਸੰਭਵ ਹੈ।

  1. ਬਲਰਾਮਪੁਰ 'ਚ ਤੇਂਦੁਏ ਨੇ ਪਿੰਡ ਵਾਸੀਆਂ 'ਤੇ ਕੀਤਾ ਹਮਲਾ, 5 ਲੋਕ ਜ਼ਖਮੀ
  2. Maternity Leave: ਦੇਸ਼ ਵਿੱਚ ਜਲਦ ਲਾਗੂ ਹੋ ਸਕਦੀ ਹੈ 9 ਮਹੀਨੇ ਦੀ ਜਣੇਪਾ ਛੁੱਟੀ, ਨੀਤੀ ਆਯੋਗ ਨੇ ਦਿੱਤੀ ਸਲਾਹ
  3. Bomb Threat: ਦਿੱਲੀ ਦੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਜਾਂਚ ਟੀਮਾਂ

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਘਨੌਰ ਦੇ ਪੁਲਿਸ ਅਧਿਕਾਰੀ ਸਵਰਨ ਸਿੰਘ ਨੇ ਮੰਨਿਆ ਕਿ ਸੋਨੀ ਬਾਹਮਣੀ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਵੱਡਾ ਸੈਕਸ ਰੈਕੇਟ ਚਲਾਉਂਦੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਵਾਰੰਟ ਅਫ਼ਸਰ ਨਾਲ ਮਿਲ ਕੇ ਇਸ ਮਾਮਲੇ ਵਿੱਚ ਲੋੜੀਂਦੀ ਸੋਨੀ ਬਾਹਮਣੀ, ਉਸਦੇ ਪਤੀ ਸ਼ਿਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ। ਦੂਜੇ ਪਾਸੇ ਪੀੜਤ ਲੜਕੀ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.