ETV Bharat / state

Khanna News: ਖੰਨਾ ਪੁਲਿਸ ਨੇ ਇੱਕ ਕੁਇੰਟਲ ਭੁੱਕੀ ਸਣੇ ਕਾਬੂ ਕੀਤਾ ਟਰੱਕ ਡਰਾਈਵਰ, ਮੱਧ ਪ੍ਰਦੇਸ਼ ਤੋਂ ਲਿਆ ਕੇ ਪੰਜਾਬ 'ਚ ਕਰਦਾ ਸੀ ਸਪਲਾਈ

author img

By

Published : Jun 19, 2023, 5:07 PM IST

Poppies from Madhya Pradesh: ਖੰਨਾ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿੱਢੀ ਮੁਹਿੰਮ ਦੇ ਅਧੀਨ ਸਦਰ ਥਾਣਾ ਪੁਲਿਸ ਨੇ ਇੱਕ ਟਰੱਕ ਡਰਾਈਵਰ ਨੂੰ ਇੱਕ ਕੁਇੰਟਲ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਪੁੱਛਗਿੱਛ ਦੇ ਦੌਰਾਨ ਅਹਿਮ ਖੁਲਾਸੇ ਹੋ ਸਕਦੇ ਹਨ।ਪੁਲਿਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਤੋਂ ਲਿਆ ਕੇ ਪੰਜਾਬ ਵਿਚ ਕਰਦਾ ਸੀ ਭੁੱਕੀ ਸਪਲਾਈ ।

Khanna police arrested a truck driver with one quintal of poppy, he was supplying it to Punjab by bringing it from Madhya Pradesh.
Khanna News : ਖੰਨਾ ਪੁਲਿਸ ਨੇ ਇੱਕ ਕੁਇੰਟਲ ਭੁੱਕੀ ਸਣੇ ਕਾਬੂ ਕੀਤਾ ਟਰੱਕ ਡਰਾਈਵਰ, ਮੱਧ ਪ੍ਰਦੇਸ਼ ਤੋਂ ਲਿਆ ਕੇ ਪੰਜਾਬ 'ਚ ਕਰਦਾ ਸੀ ਸਪਲਾਈ

Khanna News : ਖੰਨਾ ਪੁਲਿਸ ਨੇ ਇੱਕ ਕੁਇੰਟਲ ਭੁੱਕੀ ਸਣੇ ਕਾਬੂ ਕੀਤਾ ਟਰੱਕ ਡਰਾਈਵਰ, ਮੱਧ ਪ੍ਰਦੇਸ਼ ਤੋਂ ਲਿਆ ਕੇ ਪੰਜਾਬ 'ਚ ਕਰਦਾ ਸੀ ਸਪਲਾਈ

ਖੰਨਾ : ਇਕ ਪਾਸੇ ਪੰਜਾਬ 'ਚ ਨਸ਼ੇ ਦੀ ਤਸਕਰੀ ਉੱਤੇ ਨਕੇਲ ਕਸਨ ਦੇ ਦਾਅਵੇ ਕੀਤੇ ਜਾ ਰਹੇ ਤਾਂ ਦੂਜੇ ਪਾਸੇ ਤਸਕਰਾਂ ਵੱਲੋਂ ਬਿਨਾਂ ਡਰ ਅਤੇ ਖ਼ੌਫ਼ ਦੇ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਖੰਨਾ ਵਿਖੇ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਮੱਧ ਪ੍ਰਦੇਸ਼ ਤੋਂ ਆਏ ਇੱਕ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਇਸ ਡਰਾਈਵਰ ਕੋਲੋਂ ਪੁਲਿਸ ਨੇ 4 ਥੈਲੇ ਭੁੱਕੀ ਦੇ ਮਰਾਮਦ ਕੀਤੇ ਹਨ। ਹਰ ਇਕ ਬੋਰੇ ਵਿਚ 25-25 ਕਿੱਲੋ ਭੁੱਕੀ ਭਰੀ ਹੋਈ ਸੀ। ਜਿਸ ਦੀ ਮਾਰਕੀਟ ਕੀਮਤ ਵੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਲੋਕ ਆਪਣੇ ਨਿੱਜੀ ਫਾਇਦੇ ਲਈ ਸੂਬੇ ਦੀ ਜਵਾਨੀ ਨੂੰ ਮੋਹਰਾ ਬਣਾ ਕੇ ਨਸ਼ੇ ਦੀ ਦਲਦਲ ਵਿਚ ਧੱਕ ਰਹੇ ਹਨ। ਨਸ਼ਿਆਂ ਨੂੰ ਠੱਲ ਪਾਉਣ ਲਈ ਪੁਲਿਸ ਪ੍ਰਸ਼ਾਸਨ ਨੇ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੰਜਾਬ ਪੁਲਿਸ ਨੇ ਕੁਇੰਟਲ ਭੁੱਕੀ ਸਣੇ ਇਕ ਵਿਕਤੀ ਨੂੰ ਕਾਬੂ ਕੀਤਾ ਹੈ।

ਮੱਧ ਪ੍ਰਦੇਸ਼ ਤੋਂ ਪੰਜਾਬ ਲਿਆ ਰਿਹਾ ਸੀ ਭੁੱਕੀ : ਜਾਣਕਾਰੀ ਮੁਤਾਬਿਕ ਇਹ ਟਰੱਕ ਡਰਾਈਵਰ ਮੱਧ ਪ੍ਰਦੇਸ਼ ਤੋਂ ਭੁੱਕੀ ਲਿਆ ਕੇ ਪੰਜਾਬ ਅੰਦਰ ਸਪਲਾਈ ਕਰਨ ਦਾ ਕੰਮ ਕਰਦਾ ਸੀ।ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ SSP ਖੰਨਾ ਅਮਨੀਤ ਕੌਂਡਲ ਦੇ ਹੁਕਮਾਂ ਅਨੁਸਾਰ ਨਸ਼ਾ ਵਿਰੋਧੀ ਮੁਹਿੰਮ ਦੇ ਅਧੀਨ ਸਿਟੀ ਥਾਣਾ 2 ਦੇ ਐਸਐਚਓ ਕੁਲਜਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਖੰਨਾ ਦੇ ਲਲਹੇੜੀ ਰੋਡ ਚੌਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਮੁਲਜ਼ਮ ਨੂੰ ਖੰਨਾ ਸ਼ਹਿਰ ਵਿਚ ਕੀਤੀ ਗਈ ਨਾਕੇਬੰਦੀ ਦੌਰਾਨ ਜਦ ਰੋਕਿਆ ਗਿਆ ਤਾਂ ਡਰਾਈਵਰ ਸੀਟ ਦੇ ਪਿੱਛੇ ਕੈਬਿਨ ਵਿੱਚ ਚਾਰ ਪਲਾਸਟਿਕ ਦੀਆਂ ਬੋਰੀਆਂ ਵਿੱਚ ਕੁਝ ਸਮਾਨ ਪਿਆ ਹੋਇਆ ਸੀ। ਜਦ ਉਸ ਦੀ ਤਲਾਸ਼ੀ ਲਈ ਤਾਂ ਪਤਾ ਲੱਗਿਆ ਕਿ ਇਸ ਵਿਚ ਇੱਕ ਕੁਇੰਟਲ ਭੁੱਕੀ ਲੁਕਾਈ ਹੋਈ ਸੀ। ਡਰਾਈਵਰ ਕੁਲਜਿੰਦਰ ਸਿੰਘ ਉਰਫ਼ ਕਾਕਾ ਸਮਰਾਲਾ ਦੇ ਪਿੰਡ ਚਹਿਲਾਂ ਦਾ ਰਹਿਣ ਵਾਲਾ ਹੈ। ਜਿਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਅਤੇ ਥਾਣਾ ਸਿਟੀ 2 ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟਰੱਕ ਡਰਾਈਵਰ ਮੱਧ ਪ੍ਰਦੇਸ਼ ਤੋਂ ਭੁੱਕੀ ਲੈਕੇ ਆ ਰਿਹਾ ਸੀ। ਉਸਨੇ ਇਹ ਕਿੱਥੇ ਕਿੱਥੇ ਸਪਲਾਈ ਕਰਨੀ ਸੀ। ਡਰਾਈਵਰ ਕਦੋਂ ਤੋਂ ਇਹ ਧੰਦਾ ਕਰਦਾ ਆ ਰਿਹਾ ਹੈ। ਇਸ ਬਾਰੇ ਪੁੱਛਗਿੱਛ ਕੀਤੀ ਰਹੀ ਹੈ।

1100 ਕਿਲੋਮੀਟਰ ਦਾ ਸਫ਼ਰ ਤੈਅ ਕਰਨ 'ਤੇ ਵੀ ਨਹੀਂ ਹੋਇਆ ਕਾਬੂ : ਜ਼ਿਕਰਯੋਗ ਹੈ ਕਿ 1100 ਕਿਲੋਮੀਟਰ ਦੇ ਸਫ਼ਰ ਵਿੱਚ ਡਰਾਈਵਰ ਨਹੀਂ ਫੜ੍ਹਿਆ ਗਿਆ। ਮੱਧ ਪ੍ਰਦੇਸ਼ ਤੋਂ ਲੈ ਕੇ ਖੰਨਾ ਤੱਕ ਵੱਖ-ਵੱਖ ਰਾਜਾਂ ਦੀ ਪੁਲਿਸ ਦੀ ਮੁਸਤੈਦੀ 'ਤੇ ਵੀ ਸਵਾਲ ਉੱਠ ਰਹੇ ਹਨ। ਕਿਉਂਕਿ ਟਰੱਕ ਡਰਾਈਵਰ ਨੇ ਮੱਧ ਪ੍ਰਦੇਸ਼ ਤੋਂ ਖੰਨਾ ਤੱਕ ਕਰੀਬ 1100 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਜੇਕਰ ਇਸ ਨਾਕੇ 'ਤੇ ਥੋੜ੍ਹੀ ਜਿਹੀ ਵੀ ਗਲਤੀ ਹੁੰਦੀ ਤਾਂ ਨਸ਼ੇ ਦੀ ਇਹ ਖੇਪ ਇੱਥੋਂ ਵੀ ਅੱਗੇ ਨਿਕਲ ਜਾਂਦੀ।ਆਪਣੇ ਸਫ਼ਰ ਦੌਰਾਨ ਡਰਾਈਵਰ ਨੇ ਅਨੇਕਾਂ ਨਾਕਿਆਂ ਤੋਂ ਇਹ ਗੱਡੀ ਕੱਢੀ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਨਾਕੇ 'ਤੇ ਇਸਦੀ ਤਲਾਸ਼ੀ ਨਹੀਂ ਲਈ ਗਈ।ਇਹ ਵੀ ਹੁਣ ਵੱਡਾ ਸਵਾਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.