ਲੁਧਿਆਣਾ: ਫ਼ਰਾਂਸ ਵਿੱਚ ਰਹਿਣ ਵਾਲੀ ਐੱਨ.ਆਰ.ਆਈ ਪੰਜਾਬਣ ਜੋਗਿੰਦਰ ਕੌਰ ਇੱਕ ਵਾਰ ਫ਼ਿਰ ਚਰਚਾ ਵਿੱਚ ਹੈ। ਜੋਗਿੰਦਰ ਕੌਰ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 15 ਅਗਸਤ ਨੂੰ ਫ਼ਿਰ ਤੋਂ ਹਲੂਣਾ ਦੇਣ ਜਾਰੀ ਹੈ। ਉਸ ਦੀ ਕੈਪਟਨ ਤੋਂ ਮੰਗ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ ਅਤੇ ਗ਼ਲਤ ਪੁਲਿਸ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਜਾਵੇ।
ਸੰਧੂ ਨੇ ਦੱਸਿਆ ਕਿ ਲੁਧਿਆਣਾ ਦੇ ਪੱਖੋਵਾਲ ਰੋਡ ਉੱਤੇ ਸਥਿਤ ਉਸ ਦੀਆਂ 2 ਕੋਠੀਆਂ ਉੱਤੇ ਲੁਧਿਆਣਾ ਦੇ ਭੂ-ਮਾਫ਼ੀਆ ਅਤੇ ਸਥਾਨਕ ਪੁਲਿਸ ਅਫ਼ਸਰਾਂ ਨੇ 14 ਸਾਲ ਪਹਿਲਾਂ ਕਬਜ਼ਾ ਕਰ ਲਿਆ ਸੀ। ਜਿਸ ਨੂੰ ਲੈ ਕੇ ਉਸ ਨੇ ਆਵਾਜ਼ ਵੀ ਚੁੱਕੀ। ਉਸ ਨੂੰ ਆਪਣੇ ਹੱਕਾਂ ਦੇ ਲਈ ਆਵਾਜ਼ ਚੁੱਕਣ ਦਾ ਖ਼ਾਮਿਆਜ਼ਾ ਵੀ ਭੁਗਤਣਾ ਪਿਆ, ਉਸ ਦੇ ਵਿਰੁੱਧ ਸਾਜਿਸ਼ ਦੇ ਤਹਿਤ ਪੰਜਾਬ ਤੇ ਹਰਿਆਣਾ ਦੇ ਹਾਈਕੋਰਟਾਂ ਵਿੱਚ ਕਿਡਨੈਪਿੰਗ, ਲੁੱਟ-ਖਸੁੱਟ, ਧੋਖਾਧੜੀ ਅਤੇ ਕਬੂਤਰਬਾਜ਼ੀ ਦੇ ਫ਼ਰਜ਼ੀ ਕੇਸ ਪੁਆ ਦਿੱਤੇ ਗਏ ਸਨ। ਹਾਲਾਂਕਿ ਜਿਨ੍ਹਾਂ ਵਿੱਚ ਉਹ ਸਾਲ 2017 ਦੇ ਵਿੱਚ ਬਾ-ਇੱਜ਼ਤ ਬਰੀ ਵੀ ਹੋ ਗਈ ਸੀ।
ਉਸ ਨੇ ਦੱਸਿਆ ਕਿ ਇਸ 'ਚ ਐੱਸ.ਐੱਚ.ਏ ਰਾਜੇਸ਼ ਕੁਮਾਰ ਅਤੇ ਲੁਧਿਆਣਾ ਦਾ ਫ਼ਾਈਨਾਂਸਰ ਜਸਵਿੰਦਰ ਜੱਸੀ ਵੀ ਸ਼ਾਮਲ ਹੈ, ਜਿਨ੍ਹਾਂ ਕਰ ਕੇ ਇਹ ਸਾਰਾ ਕੁੱਝ ਵਾਪਰ ਰਿਹਾ ਹੈ। ਸੰਧੂ ਨੇ ਦੱਸਿਆ ਕਿ ਉਸ ਨੇ ਇੱਕ ਕੋਠੀ ਦਾ ਕੇਸ ਉਹ ਜਿੱਤ ਲਿਆ ਹੈ ਅਤੇ ਦੂਜੀ ਕੋਠੀ ਹੁਣ ਵੀ ਕਬਜ਼ਾਕਾਰੀਆਂ ਕੋਲ ਹੈ।
ਉਨ੍ਹਾਂ ਦੱਸਿਆ ਕਿ 14 ਸਾਲ ਤੋਂ ਉਸ ਨੂੰ ਪੁਲਿਸ ਪ੍ਰੇਸ਼ਾਨ ਕਰ ਰਹੀ ਹੈ, ਜਿਸ ਨੂੰ ਲੈ ਕੇ ਉਹ 15 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਨਿਵਾਸ 'ਤੇ ਜਾ ਕੇ ਇਨਸਾਫ ਦੀ ਮੰਗ ਕਰੇਗੀ।