ETV Bharat / state

ਲੁਧਿਆਣਾ ਦੀ ਸਮਾਰਟ ਕਲੋਨੀ 'ਚ ਤੇਜਧਾਰ ਹਥਿਆਰਾਂ ਦੇ ਨਾਲ ਹਮਲਾਵਰਾਂ ਨੇ ਘਰ 'ਤੇ ਕੀਤਾ ਹਮਲਾ,ਪਰਿਵਾਰ ਨੇ ਲੁਕ ਕੇ ਬਚਾਈ ਜਾਨ, ਸੀਸੀਟੀਵੀ ਵੀਡੀਓ ਵਾਇਰਲ

author img

By ETV Bharat Punjabi Team

Published : Dec 9, 2023, 9:50 AM IST

In Smart Colony of Ludhiana, attackers attacked the house with sharp weapons
ਲੁਧਿਆਣਾ ਦੀ ਸਮਾਰਟ ਕਲੋਨੀ 'ਚ ਤੇਜਧਾਰ ਹਥਿਆਰਾਂ ਦੇ ਨਾਲ ਹਮਲਾਵਰਾਂ ਨੇ ਘਰ 'ਤੇ ਕੀਤਾ ਹਮਲਾ,ਪਰਿਵਾਰ ਨੇ ਲੁਕ ਕੇ ਬਚਾਈ ਜਾਨ, ਸੀਸੀਟੀਵੀ ਵੀਡੀਓ ਵਾਇਰਲ

ਲੁਧਿਆਣਾ ਦੀ ਸਮਰਾਟ ਕਾਲੋਨੀ (Samrat Colony of Ludhiana) 'ਚ ਦੇਰ ਰਾਤ ਕੁੱਝ ਲੋਕਾਂ ਨੇ ਇੱਕ ਪਰਿਵਾਰ 'ਤੇ ਹਮਲਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਘਰ ਦਾ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ। ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ,ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸੀਸੀਟੀਵੀ ਵੀਡੀਓ ਵਾਇਰਲ

ਲੁਧਿਆਣਾ: ਗਿਆਸਪੁਰਾ ਪੁਲਿਸ ਸਟੇਸ਼ਨ (Giaspura Police Station) ਦੇ ਅਧੀਨ ਆਉਂਦੀ ਸਮਾਰਟ ਕਲੋਨੀ ਵਿੱਚ ਬੀਤੀ ਦੇਰ ਰਾਤ ਇੱਕ ਘਰ ਉੱਤੇ 2 ਹਥਿਆਰਾਂ ਨਾਲ ਲੈਸ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਹਮਲੇ ਦੀਆਂ ਨੇੜੇ ਲੱਗੇ ਕੈਮਰੇ ਵਿੱਚ ਕੁੱਝ ਤਸਵੀਰਾਂ ਵੀ ਕੈਦ ਹੋਈਆਂ ਹਨ। ਜਿਸ ਵਿੱਚ ਮੁਲਜ਼ਮ ਘਰ ਦੇ ਦਰਵਾਜ਼ੇ ਉੱਤੇ ਜ਼ਬਰਦਸਤ ਤਰੀਕੇ ਨਾਲ ਹਮਲਾ ਕਰ ਰਹੇ ਨੇ, ਜਿਸ ਤੋਂ ਬਾਅਦ ਉਹ ਮੌਕੇ ਤੇ ਫਰਾਰ ਹੋ ਜਾਂਦੇ ਨੇ, ਫਿਲਹਾਲ ਪੁਲਿਸ ਕੋਲ ਵੀਡੀਓ ਪੁੱਜੀ ਹੈ। ਮਾਮਲਾ ਕੁੱਝ ਪੈਸਿਆਂ ਦੇ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਹ ਹਮਲਾ ਕੀਤਾ ਗਿਆ ਹੈ। ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।

ਘਰ ਉੱਤੇ ਦੇਰ ਰਾਤ ਹਮਲਾ: ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਸ਼ਨਾਖ਼ਤ (Identification of the accused) ਮਨਦੀਪ ਅਤੇ ਸੁਮਿਤ ਵਜੋਂ ਹੋਈ ਹੈ, ਜਿਸ ਘਰ ਉੱਤੇ ਹਮਲਾ ਕੀਤਾ ਗਿਆ ਉਹ ਮਨੀਸ਼ ਦਾ ਘਰ ਹੈ। ਪੀੜਤ ਮਨੀਸ਼ ਗੁਪਤਾ ਨੇ ਕਿਹਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹ ਦੋਵੇਂ ਹੀ ਉਸ ਦੇ ਗੁਆਂਢੀ ਨੇ ਅਤੇ ਕਿਰਾਏ ਉੱਤੇ ਰਹਿੰਦੇ ਨੇ। ਬੀਤੀ ਰਾਤ ਉਨ੍ਹਾਂ ਨੇ ਹਮਲਾ ਕੀਤਾ ਅਤੇ ਗਾਲਾਂ ਵੀ ਕੱਢੀਆ ਨੇ ਜਿਸ ਤੋਂ ਬਾਅਦ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਦੋਵਾਂ ਨੂੰ ਹਮਲਾ ਕਰਨ ਤੋਂ ਰੋਕਿਆ । ਮਨੀਸ਼ ਨੇ ਦੱਸਿਆ ਕਿ ਮਨਦੀਪ ਅਤੇ ਸੁਮਿਤ ਨੂੰ ਉਸ ਨੇ ਆਪਣੀ ਜ਼ਿੰਮੇਵਾਰੀ ਉੱਤੇ ਕਿਰਾਏ ਦਾ ਕਮਰਾ ਦਵਾਇਆ ਸੀ ਪਰ ਉਹ ਉੱਥੇ ਬਹੁਤ ਜ਼ਿਆਦਾ ਗਲਤ ਕੰਮ ਕਰਦੇ ਸਨ, ਜਦੋਂ ਉ੍ਹਾਂ ਨੂੰ ਕਮਰਾ ਛੱਡਣ ਲਈ ਕਿਹਾ ਗਿਆ ਤਾਂ ਉਸ ਦਾ ਬਕਾਇਆ ਕਿਰਾਇਆ 10 ਹਜ਼ਾਰ ਬਣਦਾ ਸੀ ਪਰ ਉਹ ਬਿਨ੍ਹਾਂ ਦਿੱਤੇ ਜਾ ਰਹੇ ਸਨ। ਇਸ ਦੌਰਾਨ ਜਦੋਂ ਮਨੀਸ਼ ਨੇ ਦੋਵਾਂ ਨੂੰ ਕਿਰਾਏ ਦੇ ਪੈਸੇ ਦੇਣ ਲਈ ਕਿਹਾ ਤਾਂ ਉਨ੍ਹਾਂ ਨੇ ਦੇਰ ਰਾਤ ਘਰ ਉੱਤੇ ਹਮਲਾ ਕਰ ਦਿੱਤਾ।



ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ: ਮਨੀਸ਼ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਨਾਲ ਉਨ੍ਹਾਂ ਦੇ ਕੁੱਝ ਹੋਰ ਸਾਥੀ ਵੀ ਆਏ ਸਨ ਜਿਨ੍ਹਾਂ ਨੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲ ਤੇਜ਼ਧਾਰ ਹਥਿਆਰ ਸਨ, ਉਹ ਉਸ ਨੂੰ ਮਾਰਨ ਦੀਆਂ ਧਮਕੀਆਂ ਫੋਨ ਉੱਤੇ ਦੇ ਰਹੇ ਨੇ। ਮਨੀਸ਼ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਨੇ ਦੋਵਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਕਾਰਵਾਈ ਦੀ ਗੱਲ ਕਹੀ ਹੈ। ਫਿਲਹਾਲ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਅਤੇ ਇਲਾਕੇ ਵਿੱਚ ਸਹਿਮ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.