ETV Bharat / state

ਲੁਧਿਆਣਾ ਪਹੁੰਚੇ ਕੈਬਨਿਟ ਮੰਤਰੀ ਦੀ ਮੀਟਿੰਗ ਦੇ ਬਾਹਰ ਹੰਗਾਮਾ, RTA ਦਫਤਰ 'ਚ ਕੰਮ ਨਾ ਹੋਣ ਕਾਰਣ ਭੜਕੇ ਲੋਕ, ਪਾਇਆ ਅਫ਼ਸਰ ਨੂੰ ਘੇਰਾ

author img

By

Published : Aug 3, 2023, 3:32 PM IST

ਲੁਧਿਆਣਾ ਵਿੱਚ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਧਿਕਾਰੀਆਂ ਨਾਲ ਮੀਟਿੰਗ ਕਰਨ ਪਹੁੰਚੇ ਤਾਂ ਆਰਟੀਏ ਦਫਤਰ ਵਿੱਚ ਕੰਮ ਨਾ ਹੋਣ ਤੋਂ ਦੁਖੀ ਲੋਕਾਂ ਨੇ ਕਟਾਰੂਚੱਕ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਜਦੋਂ ਮੰਤਰੀ ਨਾਲ ਉਨ੍ਹਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਤਾਂ ਉਨ੍ਹਾਂ ਨੇ ਆਨਲਾਈਨ ਰੀਜਨਲ ਟਰਾਂਸਪੋਰਟ ਅਫਸਰ ਨੂੰ ਘੇਰਾ ਪਾ ਲਿਆ ਅਤੇ ਹੰਗਾਮਾ ਕੀਤਾ।

In Ludhiana, people rioted outside the RTA office
ਲੁਧਿਆਣਾ ਪਹੁੰਚੇ ਕੈਬਨਿਟ ਮੰਤਰੀ ਦੀ ਮੀਟਿੰਗ ਦੇ ਬਾਹਰ ਹੰਗਾਮਾ, ਆਰ ਟੀ ਏ ਦਫਤਰ 'ਚ ਕੰਮ ਨਾ ਹੋਣ ਕਾਰਣ ਭੜਕੇ ਲੋਕ, ਪਾਇਆ ਅਫ਼ਸਰ ਨੂੰ ਘੇਰਾ..

ਲੋਕਾਂ ਨੇ ਪਾਇਆ ਅਫ਼ਸਰ ਨੂੰ ਘੇਰਾ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਪਹੁੰਚੇ ਹੋਏ ਸਨ, ਪ੍ਰਸ਼ਾਸਨਿਕ ਅਫਸਰਾਂ ਦੇ ਨਾਲ ਉਹਨਾਂ ਦੀ ਬੱਚਤ ਭਵਨ ਦੇ ਵਿੱਚ ਮੀਟਿੰਗ ਚੱਲ ਰਹੀ ਸੀ। ਅਚਾਨਕ ਮੀਟਿੰਗ ਦੇ ਬਾਹਰ ਹੰਗਾਮਾ ਹੋ ਗਿਆ ਅਤੇ ਆਰਟੀਏ ਦਫਤਰ ਦੇ ਵਿੱਚ ਕੰਮ ਨਾ ਹੋਣ ਤੋਂ ਪਰੇਸ਼ਾਨ ਲੋਕਾਂ ਨੇ ਕੈਬਨਿਟ ਮੰਤਰੀ ਨੂੰ ਮਿਲਣ ਦੀ ਇੱਛਾ ਜਤਾਈ, ਜਿਸ ਤੋਂ ਬਾਅਦ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਪਰ ਲੋਕਾਂ ਨੇ ਜਾ ਕੇ ਆਪਣੀ ਭੜਾਸ ਆਰਟੀਏ ਰੀਜ਼ਨਲ ਅਫਸਰ ਪੂਨਮਪ੍ਰੀਤ ਕੌਰ ਉੱਤੇ ਕੱਢੀ ਅਤੇ ਉਸ ਦੀ ਬਦਲੀ ਕਰਨ ਦੀ ਮੰਗ ਕੀਤੀ।



ਲੋਕਾਂ ਦੀ ਸ਼ਿਕਾਇਤ: ਗੱਡੀਆਂ ਪਾਸ ਕਰਵਾਉਣ ਵਾਲੇ ਲੋਕਾਂ ਨੇ ਕਿਹਾ ਕਿ ਆਰਟੀਏ ਅਫਸਰ ਇਹ ਬਿਆਨ ਜਾਰੀ ਕਰ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਪੈਂਡਿੰਗ ਕੰਮ ਨਹੀਂ ਹੈ ਜਦਕਿ ਛੇ ਹਜ਼ਾਰ ਤੋਂ ਵੱਧ ਬਿਨੈਕਰਾਂ ਦਾ ਕੰਮ ਬਕਾਇਆ ਪਿਆ ਹੈ, ਜੋ ਕੰਮ ਪੂਰਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਗੱਡੀਆਂ ਪਾਸ ਆਨਲਾਈਨ ਰੀਜ਼ਨਲ ਟਰਾਂਸਪੋਰਟ ਅਫਸਰ ਨੇ ਕਰਨੀਆਂ ਹਨ, ਜੋ ਕਿ ਨਹੀਂ ਕੀਤੀਆਂ ਜਾ ਰਹੀਆਂ। ਜਿਸ ਕਰਕੇ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਕਿਹਾ ਕਿ ਕੰਮ ਕਰਨ ਦੀ ਬਜਾਏ ਮੈਡਮ ਉਨ੍ਹਾਂ ਨੂੰ ਏਜੰਟ ਦੱਸ ਰਹੀ ਹੈ। ਜਦੋਂ ਕਿ ਉਹ ਆਪਣੇ ਕੰਮ ਕਰਵਾ ਰਹੇ ਹਨ।

ਮਾਮਲੇ ਦਾ ਨਿਪਟਾਰਾ: ਲੋਕਾਂ ਦਾ ਕਹਿਣਾ ਹੈ ਕਿ ਮੀਡੀਆ ਦੀ ਕਵਰੇਜ ਨੂੰ ਵੇਖਦੇ ਹੋਏ ਆਰਟੀਏ ਅਫਸਰ ਪੁਨਮਪ੍ਰੀਤ ਕੌਰ ਜੋ ਅਕਸਰ ਹੀ ਕਿਸੇ ਨੂੰ ਨਹੀ ਮਿਲਦੇ ਉਹ ਆਪਣੀ ਸਫਾਈ ਦਿੰਦੇ ਵਿਖਾਈ ਦਿੱਤੇ ਹਨ। ਆਰਟੀਏ ਅਫਸਰ ਪੁਨਮਪ੍ਰੀਤ ਕੌਰ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਨੇ, ਪਰ ਕੁੱਝ ਲੋਕਾਂ ਨੂੰ ਹੀ ਇਸ ਸਬੰਧੀ ਦਿੱਕਤ ਹੋ ਰਹੀ। ਉਹਨਾਂ ਨੇ ਕਿਹਾ ਕਿ ਇਹ ਜਾਣ ਬੁੱਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਕਿਉਂਕਿ ਹੁਣ ਦਫ਼ਤਰ ਦੇ ਵਿੱਚ ਏਜੰਟਾਂ ਦੇ ਕੰਮ ਬੰਦ ਹੋ ਗਏ ਹਨ। ਏਜੰਟ ਕਹੇ ਜਾਣ ਉੱਤੇ ਲੋਕ ਵੀ ਭੜਕਦੇ ਹੋਏ ਦਿਖਾਈ ਦਿੱਤੇ। ਇਸ ਮੌਕੇ ਵਿਧਾਇਕ ਵੱਲੋਂ ਆ ਕੇ ਲੋਕਾਂ ਨੂੰ ਸਮਝਾਇਆ ਗਿਆ। ਜਿਸ ਤੋਂ ਬਾਅਦ ਰੀਜਨਲ ਟ੍ਰਾਂਸਪੋਰਟ ਅਫਸਰ ਪੂਨਮ ਪ੍ਰੀਤ ਕੌਰ ਨੇ ਦੁਪਹਿਰ ਤੋਂ ਬਾਅਦ ਦਾ ਮਿਲਣ ਦਾ ਸਮਾਂ ਲੋਕਾਂ ਨੂੰ ਦਿੱਤਾ।



ETV Bharat Logo

Copyright © 2024 Ushodaya Enterprises Pvt. Ltd., All Rights Reserved.