ETV Bharat / state

Politics of revenge: ਲੁਧਿਆਣਾ 'ਚ ਭਾਜਪਾ ਆਗੂ ਪਰਮਿੰਦਰ ਬਰਾੜ ਦਾ 'ਆਪ' 'ਤੇ ਨਿਸ਼ਾਨਾ, ਕਿਹਾ- ਸੂਬੇ 'ਚ ਬਦਲਾਖੋਰੀ ਦੀ ਸਿਆਸਤ ਸਿਖ਼ਰ 'ਤੇ

author img

By ETV Bharat Punjabi Team

Published : Sep 30, 2023, 8:53 AM IST

In Ludhiana, BJP leader Parminder Brar accused the Punjab government of playing revenge politics
Politics of revenge: ਲੁਧਿਆਣਾ 'ਚ ਭਾਜਪਾ ਆਗੂ ਪਰਮਿੰਦਰ ਬਰਾੜ ਦਾ 'ਆਪ' 'ਤੇ ਨਿਸ਼ਾਨਾ, ਕਿਹਾ- ਸੂਬੇ 'ਚ ਬਦਲਾਖੋਰੀ ਦੀ ਸਿਆਸਤ ਸਿਖ਼ਰ 'ਤੇ

ਲੁਧਿਆਣਾ ਵਿੱਚ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਬਰਾੜ (BJP General Secretary Parminder Brar) ਨੇ ਵੱਖ-ਵੱਖ ਪਾਰਟੀਆਂ ਛੱਡ ਭਾਜਪਾ ਵਿੱਚ ਸ਼ਾਮਿਲ ਹੋਏ ਵਰਕਰਾਂ ਦਾ ਰਸਮੀ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ ਹੈ ਜਿਸ ਕਰਕੇ ਹੁਣ ਬਦਲਾਖੋਰੀ ਦੀ ਸਿਆਸਤ ਤਹਿਤ ਕਾਂਗਰਸ ਅਤੇ ਭਾਜਪਾ ਦੇ ਲੀਡਰਾਂ ਨੂੰ ਜੇਲ੍ਹਾਂ ਵਿੱਚ ਧਿਆਨ ਭਟਕਾਉਣ ਲਈ ਡੱਕਿਆ ਜਾ ਰਿਹਾ ਹੈ।

'ਸੂਬੇ 'ਚ ਬਦਲਾਖੋਰੀ ਦੀ ਸਿਆਸਤ ਸਿਖ਼ਰ 'ਤੇ'

ਲੁਧਿਆਣਾ: ਪੰਜਾਬ ਭਾਜਪਾ ਦੇ ਜਰਨਲ ਸਕੱਤਰ ਅਤੇ ਯੂਥ ਆਗੂ ਪਰਮਿੰਦਰ ਬਰਾੜ (Youth leader Parminder Brar) ਲੁਧਿਆਣਾ ਵਿੱਚ ਰੱਖੇ ਗਏ ਭਾਜਪਾ ਦੇ ਕਈ ਸਮਾਗਮਾਂ ਵਿੱਚ ਸ਼ਾਮਿਲ ਹੋਏ, ਇਸ ਮੌਕੇ ਉਨ੍ਹਾਂ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਨੌਜਵਾਨ ਵਰਕਰਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਵਿਸ਼ੇਸ਼ ਤੌਰ ਉੱਤੇ ਅਕਾਲੀ ਦਲ ਦੇ ਆਗੂ ਰਹੇ ਕੁਲਵਿੰਦਰ ਸਿੰਘ ਸ਼ੈਂਕੀ ਨੂੰ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਸਣੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਦੌਰਾਨ ਪਰਮਿੰਦਰ ਬਰਾੜ ਨੇ ਰੱਜ ਕੇ ਆਮ ਆਦਮੀ ਪਾਰਟੀ ਉੱਤੇ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਜ਼ਰੂਰ ਬਣਾ ਲਈ ਹੈ ਪਰ ਵਾਅਦੇ ਨਾ ਪੂਰੇ ਹੋਣ ਕਰਕੇ ਉਹ ਜਨਤਾ ਦੀ ਕਚਹਿਰੀ ਵਿੱਚ ਉਤਰਨ ਤੋਂ ਡਰ ਰਹੇ ਨੇ।


ਬਦਲਾਖੋਰੀ ਦੀ ਸਿਆਸਤ: ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਮਿੰਦਰ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਦੇ ਖਿਲਾਫ ਜੋ ਵੀ ਬੋਲਦਾ ਹੈ ਉਸ ਨੂੰ ਸਰਕਾਰ ਕਿਸੇ ਨਾ ਕਿਸੇ ਕਾਰਨ ਪੁਲਿਸ ਦੀ ਮਦਦ ਨਾਲ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਦਾ ਵੀ ਇਹੀ ਕਾਰਨ ਹੈ ਅਤੇ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਉੱਤੇ ਪਰਚਾ ਵੀ ਇਸੇ ਬਦਲਾਖੋਰੀ ਦੀ ਰਾਜਨੀਤੀ ਦੇ ਕਾਰਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਵੱਲ ਨੌਜਵਾਨਾਂ ਦਾ ਰੁਝਾਨ ਵਧ ਰਿਹਾ ਹੈ। ਨੌਜਵਾਨ ਕੇਂਦਰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦਾ ਫਾਇਦਾ ਚੁੱਕ ਰਹੇ ਨੇ, ਜ਼ਿਆਦਾਤਰ ਸਕੀਮਾਂ ਕੇਂਦਰ ਸਰਕਾਰ ਹੀ ਲੈ ਕੇ ਆ ਰਹੀ ਹੈ।

ਹਰ ਰੋਜ਼ 100 ਕਰੋੜ ਦਾ ਕਰਜ਼ਾ: ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਨੇ ਕਰਜ਼ੇ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਹਰ ਰੋਜ਼ 100 ਕਰੋੜ ਦਾ ਕਰਜ਼ਾ ਲੈ ਰਹੀ ਹੈ। ਜਿਸ ਕਰਕੇ ਪੰਜਾਬ ਦੇ ਸਿਰ ਉੱਤੇ 50 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ (50 thousand crore new loan) ਚੜ੍ਹ ਗਿਆ ਹੈ। ਇਸ ਦੌਰਾਨ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਸਾਬਕਾ ਅਕਾਲੀ ਦਲ ਦੇ ਨੌਜਵਾਨ ਆਗੂ ਕੁਲਵਿੰਦਰ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਹੁਣ ਵੀ ਨਸ਼ਾ ਖਤਮ ਨਹੀਂ ਹੋਇਆ ਹੈ, ਕਿਸੇ ਨੇ ਚਾਰ ਹਫਤੇ ਦੇ ਵਿੱਚ ਕਿਸੇ ਨੇ ਦੋ ਮਹੀਨੇ ਵਿੱਚ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਨਸ਼ਾ ਹੋਰ ਵੱਧ ਗਿਆ। ਭ੍ਰਿਸ਼ਟਾਚਾਰ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ, ਜੋ ਕੰਮ ਪਹਿਲਾਂ ਘੱਟ ਕੀਮਤਾਂ ਉੱਤੇ ਹੁੰਦੇ ਸਨ ਹੁਣ ਉਹਨਾਂ ਦੀਆਂ ਕੀਮਤਾਂ ਡਬਲ ਹੋ ਗਈਆਂ ਹਨ।




ETV Bharat Logo

Copyright © 2024 Ushodaya Enterprises Pvt. Ltd., All Rights Reserved.