ETV Bharat / state

IED ਲਗਾਉਣ ਵਾਲੇ ਮੁਲਜ਼ਮ ਨੂੰ CIA ਨੇ ਲੁਧਿਆਣਾ ਕੋਰਟ 'ਚ ਕੀਤਾ ਪੇਸ਼, ਮਿਲਿਆ ਰਿਮਾਂਡ

author img

By

Published : Nov 29, 2022, 8:10 PM IST

ਅੰਮ੍ਰਿਤਸਰ ਪੁਲਿਸ ਮੁਲਾਜ਼ਮ ਦਿਲਬਾਗ ਸਿੰਘ IED case accused Yuvraj Sabharwal ਦੀ ਕਾਰ ਵਿੱਚ ਆਈ.ਈ.ਡੀ ਲਾਉਣ ਵਾਲੇ ਮੁਲਜ਼ਮ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ਉੱਤੇ ਲੁਧਿਆਣਾ ਪੁਲਿਸ ਲੈ ਕੇ ਆਈ। ਜਿਸ ਦਾ 1 ਦਬੰਬਰ ਤੱਕ ਦਾ ਰਿਮਾਂਡ ਹਾਸਿਲ ਕੀਤਾ, ਜਿਸ ਦੇ ਪਾਕਿਸਤਾਨ ਵਿੱਚ ਵੀ ਲਿੰਕ ਸਨ। Yuvraj Sabharwal produced in Ludhiana court

IED case accused Yuvraj Sabharwal produced in Ludhiana court
IED case accused Yuvraj Sabharwal produced in Ludhiana court

ਲੁਧਿਆਣਾ: ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਵਿਚ ਐਸ.ਆਈ ਦਿਲਬਾਗ ਸਿੰਘ IED case accused Yuvraj Sabharwal ਦੀ ਕਾਰ ਦੇ ਹੇਠਾਂ ਆਈ.ਈ.ਡੀ ਲਗਾਉਣ ਦੇ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਯੁਵਰਾਜ ਸਭਰਵਾਲ ਨੂੰ ਅੱਜ ਮੰਗਲਵਾਰ ਨੂੰ ਲੁਧਿਆਣਾ ਸੀ.ਆਈ.ਏ 2 ਪ੍ਰੋਡਕਸ਼ਨ ਵਰੰਟ ਉੱਤੇ ਅੰਮ੍ਰਿਤਸਰ ਜੇਲ੍ਹ ਤੋਂ ਲੁਧਿਆਣਾ ਲੈ ਕੇ ਆਈ। Yuvraj Sabharwal produced in Ludhiana court

ਯੁਵਰਾਜ ਦਾ CIA ਵੱਲੋਂ ਰਿਮਾਂਡ ਹਾਸਲ:- ਜਿਸ ਦੌਰਾਨ ਯੁਵਰਾਜ ਦਾ ਸੀਆਈਏ ਵੱਲੋਂ 1 ਦਸੰਬਰ ਤੱਕ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਲੁਧਿਆਣਾ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 14 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਅਦਾਲਤ ਨੇ 1 ਦਸੰਬਰ ਤੱਕ ਦੇ ਰਿਮਾਂਡ ਉੱਤੇ ਉਸ ਨੂੰ ਭੇਜਿਆ ਹੈ। ਇਸ ਦੀ ਪੁਸ਼ਟੀ ਸੀ.ਆਈ.ਏ 2 ਦੇ ਇੰਚਾਰਜ ਬੇਅੰਤ ਜੁਨੇਜਾ ਨੇ ਕੀਤਾ ਹੈ।

ਮੁਲਜ਼ਮ ਯੁਵਰਾਜ ਉੱਤੇ 11 ਮਾਮਲੇ ਦਰਜ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਮੁਲਜ਼ਮ ਯੁਵਰਾਜ ਉੱਤੇ 11 ਮਾਮਲੇ ਦਰਜ ਹਨ, ਉਸ ਨੂੰ ਪ੍ਰੋਡਕਸ਼ਨ ਵਰੰਟ ਉੱਤੇ ਲੁਧਿਆਣਾ ਲਿਆਂਦਾ ਗਿਆ ਹੈ, ਬੇਅੰਤ ਜੁਨੇਜਾ ਨੇ ਕਿਹਾ ਕਿ ਅੰਮ੍ਰਿਤਸਰ ਜੇਲ੍ਹ ਤੋਂ ਇਸ ਨੂੰ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪੂਰੀ ਵਾਰਦਾਤ ਦੇ ਵਿੱਚ ਜਿਹੜੇ ਸੀਮਾਂ ਦੀ ਵਰਤੋਂ ਕੀਤੀ ਸੀ, ਉਨ੍ਹਾਂ ਦੀ ਜਾਂਚ ਕੀਤੀ ਜਾਣੀ ਹੈ, ਉਨ੍ਹਾਂ ਕਿਹਾ ਕਿ ਇਸ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।

IED ਲਗਾਉਣ ਵਾਲੇ ਮੁਲਜ਼ਮ ਨੂੰ ਲੁਧਿਆਣਾ ਕੋਰਟ 'ਚ ਕੀਤਾ ਪੇਸ਼

ਮੁਲਜ਼ਮ ਯੁਵਰਾਜ ਦੇ ਦਹਿਸ਼ਤਗਰਦ ਰਿੰਦਾ ਹੋਰਨਾਂ ਨਾਲ ਵੀ ਸਬੰਧ:- ਇਸ ਦੌਰਾਨ ਬੇਅੰਤ ਜੁਨੇਜਾ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਦੇ ਲੁਧਿਆਣਾ ਵਿੱਚ ਜੋ ਮਾਮਲੇ ਦਰਜ ਹਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾਣੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮ ਦੇ ਪਾਕਿਸਤਾਨ ਵਿੱਚ ਬੈਠੇ ਦਹਿਸ਼ਤਗਰਦ ਰਿੰਦਾ ਹੋਰਨਾਂ ਨਾਲ ਵੀ ਸਬੰਧ ਹਨ। ਉਨ੍ਹਾ ਕਿਹਾ ਕਿ ਅਸੀਂ ਰਿਮਾਂਡ ਉੱਤੇ ਲੈਕੇ ਮੁਲਜ਼ਮ ਤੋਂ ਹੋਰ ਵੀ ਪੁੱਛਗਿਛ ਕਰਨਗੇ।

ਦਰਅਸਲ ਬੀਤੇ ਦਿਨੀਂ ਅੰਮ੍ਰਿਤਸਰ ਦੇ ਵਿੱਚ ਵੀ ਇਹ ਐਸ.ਆਈ ਦੀ ਬਲੈਰੋ ਕਾਰ ਹੇਠਾਂ ਮੁਲਜ਼ਮ ਵੱਲੋਂ ਆਈ.ਈ.ਡੀ ਪਲਾਂਟ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਮੁਲਜ਼ਮ ਦੀ ਨਿਸ਼ਾਨਦੇਹੀ ਤੋਂ ਬਾਅਦ 2 ਪਿਸਤੌਲ, ਇਕ ਡੇਟੋਨੇਟਰ, ਆਈ.ਈ.ਡੀ ਦਾ ਕੁਝ ਬਚਿਆ ਹੋਇਆ ਸਮਾਨ ਵੀ ਬਰਾਮਦ ਕੀਤਾ ਸੀ।

ਪਾਕਿਸਤਾਨ ਬੈਠੇ ਲਖਬੀਰ ਸਿੰਘ ਦੇ ਕਹਿਣ ਉੱਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ:- ਇਸ ਦੌਰਾਨ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਬੈਠੇ ਲਖਬੀਰ ਸਿੰਘ ਦੇ ਕਹਿਣ ਉੱਤੇ ਉਸ ਨੇ ਦੀਪਕ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਪੁਲਿਸ ਨੇ 23 ਸਤੰਬਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਨੂੰ ਜੁਡੀਸ਼ੀਅਲ ਰਿਮਾਂਡ ਉੱਤੇ ਭੇਜ ਦਿੱਤਾ ਸੀ। ਪਰ ਲੁਧਿਆਣਾ ਨਾਲ ਲਿੰਕ ਹੋਣ ਕਰਕੇ ਲੁਧਿਆਣਾ ਸੀ.ਆਈ.ਏ ਸਟਾਫ ਉਸ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲੁਧਿਆਣਾ ਲੈ ਕੇ ਆਈ ਸੀ।



ਇਹ ਵੀ ਪੜੋ:- ਗੰਨ ਕਲਚਰ ਨੂੰ ਲੈ ਕੇ ਦਲ ਖਾਲਸਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਉਠਾਏ ਸਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.