ETV Bharat / state

ਟੋਲ ਪਲਾਜ਼ਿਆਂ ਦੇ ਧਰਨੇ ਰਹਿਣਗੇ ਜਾਰੀ: ਹਰਮੀਤ ਸਿੰਘ ਕਾਦੀਆਂ

author img

By

Published : Dec 15, 2021, 6:28 PM IST

ਟੋਲ ਪਲਾਜ਼ਿਆਂ ਦੇ ਧਰਨੇ ਰਹਿਣਗੇ ਜਾਰੀ
ਟੋਲ ਪਲਾਜ਼ਿਆਂ ਦੇ ਧਰਨੇ ਰਹਿਣਗੇ ਜਾਰੀ

ਲਾਡੋਵਾਲ ਟੋਲ ਪਲਾਜ਼ਾ ਉਪਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਐਲਾਨ ਕੀਤਾ ਹੈ ਕਿ ਟੋਲ ਪਲਾਜ਼ੇ ਨਹੀਂ ਖੋਲੇ ਜਾਣਗੇ। ਉਨ੍ਹਾਂ ਕਿਹਾ ਕਿ ਕਈ ਟੋਲ ਪਲਾਜ਼ਿਆਂ ਉਪਰ ਰੇਟ ਬਹੁਤ ਜ਼ਿਆਦਾ ਵਧਾਏ ਗਏ ਹਨ।

ਲੁਧਿਆਣਾ: ਲਾਡੋਵਾਲ ਟੋਲ ਪਲਾਜ਼ਾ ਉਪਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਐਲਾਨ ਕੀਤਾ ਹੈ ਕਿ ਟੋਲ ਪਲਾਜ਼ੇ ਨਹੀਂ ਖੋਲੇ ਜਾਣਗੇ। ਉਨ੍ਹਾਂ ਕਿਹਾ ਕਿ ਕਈ ਟੋਲ ਪਲਾਜ਼ਿਆਂ ਉਪਰ ਰੇਟ ਬਹੁਤ ਜ਼ਿਆਦਾ ਵਧਾਏ ਗਏ ਹਨ। ਉੱਥੇ ਹੀ ਟੋਲ ਪਲਾਜ਼ਾ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ, ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕੀਤਾ ਜਾਵੇਗਾ।

ਟੋਲ ਪਲਾਜ਼ਿਆਂ ਤੋਂ ਧਰਨੇ ਨਹੀਂ ਚੁੱਕੇ ਜਾਣਗੇ

ਟੋਲ ਪਲਾਜ਼ੇ ਦੀਆਂ ਤਸਵੀਰਾਂ
ਟੋਲ ਪਲਾਜ਼ੇ ਦੀਆਂ ਤਸਵੀਰਾਂ

ਕਿਸਾਨੀ ਅੰਦੋਲਨ ਜਿੱਤ ਦੇ ਨਾਲ ਸਮਾਪਤ ਹੋ ਚੁੱਕਾ ਹੈ ਅਤੇ ਕਿਸਾਨਾਂ ਵੱਲੋਂ 15 ਦਸੰਬਰ ਨੂੰ ਟੋਲ ਪਲਾਜ਼ਿਆਂ ਉਪਰੋਂ ਵੀ ਆਪਣੇ ਧਰਨੇ ਚੁੱਕਣ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਉਪਰ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਸੀ ਪਰ ਟੋਲ ਪਲਾਜ਼ਿਆਂ ਉਪਰ ਵਧਾਏ ਗਏ ਰੇਟਾਂ ਕਾਰਨ ਉਗਰਾਹਾਂ ਜਥੇਬੰਦੀ ਨੇ ਐਲਾਨ ਕੀਤਾ ਸੀ ਕਿ ਟੋਲ ਪਲਾਜ਼ਿਆਂ ਤੋਂ ਧਰਨੇ ਨਹੀਂ ਚੁੱਕੇ ਜਾਣਗੇ ਜਿਸ ਤੋਂ ਬਾਅਦ 32 ਜਥੇਬੰਦੀਆਂ ਨੇ ਵੀ ਐਲਾਨ ਕਰ ਦਿੱਤਾ ਹੈ ਕੀ ਅਗਲੇ ਨਿਰਦੇਸ਼ਾਂ ਤੱਕ ਟੋਲ ਪਲਾਜ਼ੇ ਬੰਦ ਰਹਿਣਗੇ।

ਟੋਲ ਪਲਾਜਾ management ਵੱਲੋਂ ਡੇਢ ਗੁਣਾਂ ਵਧਾਏ ਰੇਟ

ਟੋਲ ਪਲਾਜ਼ਿਆਂ ਦੇ ਧਰਨੇ ਰਹਿਣਗੇ ਜਾਰੀ

ਹਰਮੀਤ ਸਿੰਘ ਕਾਦੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸਾਨੀ ਅੰਦੋਲਨ ਨੂੰ ਜਿੱਤ ਚੁੱਕੇ ਹਨ ਅਤੇ 15 ਦਸੰਬਰ ਨੂੰ ਟੋਲ ਪਲਾਜ਼ਿਆਂ ਉਪਰੋਂ ਧਰਨੇ ਚੁੱਕਣ ਦਾ ਐਲਾਨ ਕੀਤਾ ਗਿਆ ਸੀ ਪਰ ਟੋਲ ਪਲਾਜਾ management ਵੱਲੋਂ ਕਈ ਜਗ੍ਹਾ ਉਪਰ ਰੇਟ ਡੇਢ ਗੁਣਾਂ ਵਧਾ ਦਿੱਤੇ ਹਨ। ਜਿਸ ਨੂੰ ਦੇਖਦੇ ਹੋਏ ਅਜੇ ਟੋਲ ਪਲਾਜ਼ੇ ਖਾਲੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਨੇ ਕਿਹਾ ਕਿ ਟੋਲ ਪਲਾਜਾ ਮੈਨੇਜਮੈਂਟ ਨੂੰ 24 ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਵਧਾਏ ਰੇਟ ਵਾਪਸ ਲੈ ਲੈਣ। ਉਨ੍ਹਾਂ ਨੇ ਕਿਹਾ ਕਿ 32 ਜਥੇਬੰਦੀਆਂ ਦਾ ਫੈਸਲਾ ਹੈ ਅਗਲੇ ਨਿਰਦੇਸ਼ਾਂ ਤੱਕ ਟੋਲ ਪਲਾਜ਼ਾ ਬੰਦ ਰਹਿਣਗੇ।

ਟੋਲ ਪਲਾਜ਼ੇ ਦੀਆਂ ਤਸਵੀਰਾਂ
ਟੋਲ ਪਲਾਜ਼ੇ ਦੀਆਂ ਤਸਵੀਰਾਂ

ਇਹ ਵੀ ਪੜ੍ਹੋ: ਟੋਲ ਟੈਕਸ ਵਾਧੇ ਨੂੰ ਲੈ ਕੇ ਕਿਸਾਨ ਆਗੂ ਜੋਗਿੰਦਰ ਉਗਰਾਹਾਂ ਦਾ ਵੱਡਾ ਐਲਾਨ

ਉੱਥੇ ਹੀ ਇਸ ਮੌਕੇ 'ਤੇ ਟੋਲ ਪਲਾਜਾ ਦੇ ਮੈਨੇਜਰ ਨੇ ਕਿਹਾ ਜੇ ਕਿਸਾਨ ਯੂਨੀਅਨ ਵੱਲੋਂ ਟੋਲ ਪਲਾਜ਼ਾ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਰ ਕਿਸਾਨ ਯੂਨੀਅਨ ਵੱਲੋਂ ਫੇਰ ਤੋਂ ਟੋਲ ਪਲਾਜ਼ਾ ਬੰਦ ਰੱਖਣ ਦੇ ਆਦੇਸ਼ ਬਾਰੇ ਉਹ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਵੀ ਜ਼ਿਆਦਾ ਰੇਟ ਨਹੀਂ ਵਧਾਏ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਮਸਲੇ ਦਾ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਟੋਲ ਪਲਾਜਿਆਂ 'ਤੇ ਕਿਸਾਨਾਂ ਦਾ ਰਹੇਗਾ ਪੱਕਾ ਮੋਰਚਾ: ਜੋਗਿੰਦਰ ਉਗਰਾਹਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.