ETV Bharat / state

ਪ੍ਰਾਚੀਨ ਸਗਲਾ ਸ਼ਿਵਾਲਾਂ ਮੰਦਰ 'ਚ ਮਾਹੌਲ ਹੋਇਆ ਤਣਾਅਪੂਰਨ, ਅੱਧਨੰਗੀ ਹਾਲਤ 'ਚ ਮੰਦਰ ਅੰਦਰ ਦਾਖਲ ਹੋਇਆ ਸ਼ਖ਼ਸ

author img

By

Published : Jul 13, 2023, 10:15 PM IST

ਲੁਧਿਆਣਾ ਦੇ ਪ੍ਰਾਚੀਨ ਸਗਲਾ ਸ਼ਿਵਾਲਾਂ ਮੰਦਿਰ ਦੇ ਵਿੱਚ ਉਸ ਸਮੇਂ ਮਾਹੋਲ ਤਣਾਅਪੂਰਨ ਹੋ ਗਿਆ ਜਦੋਂ ਅੱਧਨੰਗੀ ਹਾਲਤ ਵਿੱਚ ਇੱਕ ਸ਼ਖ਼ਸ ਦਾਤ ਲੈਕੇ ਮੰਦਿਰ ਵਿੱਚ ਦਾਖਿਲ ਹੋ ਗਿਆ। ਸ਼ਖ਼ਸ ਨੂੰ ਸ਼ਰਧਾਲੂਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ।

Desecration inside the ancient temple in Ludhiana
ਪ੍ਰਾਚੀਨ ਸਗਲਾ ਸ਼ਿਵਾਲਾਂ ਮੰਦਿਰ 'ਚ ਮਾਹੋਲ ਹੋਇਆ ਤਣਾਅਪੂਰਣ, ਅੱਧਨੰਗੀ ਹਾਲਤ 'ਚ ਮੰਦਿਰ ਅੰਦਰ ਦਾਖਲ ਹੋਇਆ ਸ਼ਖ਼ਸ

ਮੰਦਿਰ ਵਿੱਚ ਸੁਰੱਖਿਆ ਦੀ ਕੀਤੀ ਮੰਗ

ਲੁਧਿਆਣਾ: ਜ਼ਿਲ੍ਹੇ ਪ੍ਰਾਚੀਨ ਸੰਗਲਾ ਸ਼ਵਾਲਾ ਮੰਦਿਰ ਦੇ ਵਿੱਚ ਅੱਜ ਦੇਰ ਸ਼ਾਮ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਸ਼ਖਸ ਅੱਧਨੰਗੀ ਹਾਲਤ ਦੇ ਵਿੱਚ ਮੰਦਿਰ ਅੰਦਰ ਦਾਤ ਲੈ ਕੇ ਦਾਖਲ ਹੋ ਗਿਆ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉਸ ਦੇ ਮੰਦਰ ਵਿੱਚ ਦਾਖਲ ਹੋਣ ਤੋਂ ਬਾਅਦ ਸ਼ਰਧਾਲੂ ਡਰ ਗਏ ਅਤੇ ਤੁਰੰਤ ਸ਼ਰਧਾਲੂਆਂ ਦੀ ਮਦਦ ਦੇ ਨਾਲ ਅਤੇ ਮੰਦਿਰ ਦੇ ਪੁਜਾਰੀ ਦੀ ਸੁਰੱਖਿਆ ਵਿੱਚ ਤਾਇਨਾਤ ਮੁਲਾਜ਼ਮਾਂ ਦੀ ਮਦਦ ਦੇ ਨਾਲ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਜਿਹੀ ਹਾਲਤ ਵਿੱਚ ਉਸ ਦੇ ਮੰਦਿਰ ਵਿੱਚ ਦਾਖਲ ਹੋਣ ਨਾਲ ਸ਼ਰਧਾਲੂਆਂ ਨੇ ਸਵਾਲ ਖੜੇ ਕੀਤੇ ਅਤੇ ਕਿਹਾ ਹੈ ਕਿ ਉਸ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਸ ਨੇ ਧਾਰਮਿਕ ਭਾਵਨਾਵਾਂ ਨੂੰ ਢਾਹ ਲਾਈ ਹੈ।

ਮੰਦਿਰ ਅਤੇ ਧਰਮ ਦੀ ਬੇਅਦਬੀ: ਮੰਦਿਰ ਦੇ ਮਹੰਤ ਦਿਨੇਸ਼ ਨੇ ਕਿਹਾ ਕਿ ਸਾਵਨ ਦਾ ਮਹੀਨਾ ਚੱਲ ਰਿਹਾ ਹੈ ਅਤੇ ਸੰਗਲਾ ਸਿਵਾਲਾ ਮੰਦਿਰ ਪੂਰੇ ਦੇਸ਼ ਭਰ ਦੇ ਵਿੱਚ ਕਾਫੀ ਪ੍ਰਚਲਿਤ ਹੈ । ਦੂਰ-ਦੂਰ ਤੋਂ ਸੰਗਤਾਂ ਇੱਥੇ ਨਤਮਸਤਕ ਹੋਣ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ 15 ਤਰੀਕ ਨੂੰ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਹੈ। ਜਿਸ ਦਿਨ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ ਅਤੇ ਇਸੇ ਤਰ੍ਹਾਂ ਕਿਸੇ ਦਾ ਮੰਦਿਰ ਦੇ ਵਿੱਚ ਅਜਿਹੇ ਹਾਲਤ ਦੇ ਵਿੱਚ ਹਥਿਆਰ ਲੈ ਕੇ ਦਾਖਲ ਹੋ ਜਾਣਾ ਸੁਰੱਖਿਆ ਨੂੰ ਵੀ ਚੁਣੌਤੀ ਹੈ ਅਤੇ ਮੰਦਿਰ ਅਤੇ ਧਰਮ ਦੀ ਵੀ ਬੇਅਦਬੀ ਹੈ।

ਸਖਤ ਕਾਰਵਾਈ: ਅੱਧਨੰਗੀ ਹਾਲਤ ਵਿੱਚ ਸ਼ਖ਼ਸ ਦੇ ਦਾਖਲ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕਾਫੀ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਜੇਕਰ ਉਸ ਨੂੰ ਸਖ਼ਤ ਸਜ਼ਾ ਨਾ ਦਿੱਤੀ ਗਈ ਤਾ ਉਹ ਪੁਲਿਸ ਦਾ ਵਿਰੋਧ ਕਰਨਗੇ। ਹਾਲਾਂਕਿ ਜਦੋਂ ਮੰਦਿਰ ਦੇ ਮਹੰਤ ਨੂੰ ਪੁੱਛਿਆ ਗਿਆ ਕਿ ਸ਼ਖ਼ਸ ਮਾਨਸਿਕ ਤੌਰ ਉੱਤੇ ਪਰੇਸ਼ਾਨ ਨਜ਼ਰ ਆ ਰਿਹਾ ਸੀ ਤਾਂ ਉਹ ਮੰਦਿਰ ਅੰਦਰ ਕਿਉਂ ਆਇਆ, ਜਵਾਬ ਦਿੰਦਿਆਂ ਮਹੰਤ ਨੇ ਕਿਹਾ ਕਿ ਭੋਲੇ ਨਾਥ ਵੀ ਤਾਂ ਇਸੇ ਤਰ੍ਹਾਂ ਘੁੰਮਦੇ ਸਨ। ਮਹੰਤ ਨੇ ਕਿਹਾ ਕਿ ਜੇਕਰ ਉਹ ਮੰਦਿਰ ਅੰਦਰ ਦਾਖਿਲ ਹੋਏ ਸ਼ਖ਼ਸ ਦਾ ਬਚਾਅ ਨਾ ਕਰਦੇ ਤਾਂ ਉਸ ਦਾ ਨੁਕਸਾਨ ਹੋ ਜਾਣਾ ਸੀ ਕਿਉਂਕਿ ਸ਼ਰਧਾਲੂਆਂ ਦੇ ਵਿੱਚ ਉਸ ਦੇ ਖ਼ਿਲਾਫ਼ ਕਾਫ਼ੀ ਰੋਸ ਸੀ। ਕਿਹਾ ਕਿ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਚੌਕਸੀ ਵਧਾਉਣੀ ਚਾਹੀਦੀ ਹੈ ਅਤੇ ਅਜਿਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਕੇ ਬਾਕੀਆਂ ਨੂੰ ਸੁਨੇਹਾ ਦੇਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.