ETV Bharat / state

ਦਲਿਤ ਮੁੱਖ ਮੰਤਰੀ ਬਣਾਕੇ ਕਾਂਗਰਸ ਰਚ ਰਹੀ ਡਰਾਮਾ: ਅਨਮੋਲ ਗਗਨ ਮਾਨ

author img

By

Published : Sep 20, 2021, 4:46 PM IST

ਦਲਿਤ ਮੁੱਖ ਮੰਤਰੀ ਬਣਾ ਕੇ ਕਾਂਗਰਸ ਰਚ ਰਹੀ ਡਰਾਮਾ: ਗਗਨ ਮਾਨ
ਦਲਿਤ ਮੁੱਖ ਮੰਤਰੀ ਬਣਾ ਕੇ ਕਾਂਗਰਸ ਰਚ ਰਹੀ ਡਰਾਮਾ: ਗਗਨ ਮਾਨ

ਲੁਧਿਆਣਾ ਇੱਕ ਆਮ ਆਦਮੀ ਪਾਰਟੀ (Aam Aadmi Party) ਦੇ ਪ੍ਰੋਗਰਾਮ 'ਚ ਪਹੁੰਚੀ ਅਨਮੋਲ ਗਗਨ ਮਾਨ (Anmol Gagan Mann) ਨੇ ਕਿਹਾ ਆਪਣੀਆਂ ਕਮੀਆਂ ਛਪਾਉਣ ਲਈ ਕਾਂਗਰਸ ਡਰਾਮਾ ਰਚ ਰਹੀ ਹੈ।

ਲੁਧਿਆਣਾ: ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਦੀ ਜੰਗ ਸੁਰੂ ਹੋ ਚੁੱਕੀ ਹੈ। ਉੱਥੇ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਨੇ ਸਹੁੰ ਚੁੱਕੀ ਹੈ। ਕਾਂਗਰਸ ਪਾਰਟੀ 'ਤੇ ਨਿਸ਼ਾਨੇ ਸਾਧਦੇ ਹੋਏ, ਲੁਧਿਆਣਾ ਆਮ ਆਦਮੀ ਪਾਰਟੀ (Aam Aadmi Party) ਦੇ ਸਮਾਗਮ ਪਹੁੰਚੀ ਅਨਮੋਲ ਗਗਨ ਮਾਨ (Anmol Gagan Mann) ਨੇ ਆਪਣੇ ਤਿੱਖੇ ਬੋਲਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਘੇਰਿਆ ਹੈ।

ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਹੋਏ ਬੀਤੇ 2 ਦਿਨ ਤੋਂ ਘਮਾਸਾਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਸਿਰਫ਼ ਲੋਕਾਂ ਦਾ ਧਿਆਨ ਭੜਕਾਉਣ ਲਈ ਪਾਰਟੀ ਵੱਲੋਂ ਇੱਕ ਡਰਾਮਾ ਰਚਿਆ ਗਿਆ। ਉਨ੍ਹਾਂ ਕਿਹਾ ਕਿ ਇਹ ਲੜਾਈ ਕਾਂਗਰਸੀ ਕੁਰਸੀਆਂ ਦੀ ਲੜ ਰਹੇ ਹਨ। ਜਦੋਂ ਕਿ ਇਨ੍ਹਾਂ ਨੂੰ ਲੜਾਈ ਕਿਸਾਨਾਂ ਦੇ ਹੱਕ ਦੀ ਗ਼ਰੀਬ ਮਜ਼ਦੂਰਾਂ ਦੇ ਹੱਕ ਦੀ ਅਤੇ ਉਨ੍ਹਾਂ ਅਧਿਆਪਕਾਂ ਦੀ ਹੱਕ ਦੀ ਲੜਨੀ ਚਾਹੀਦੀ ਹੈ, ਜੋ ਅੱਜ ਟੈਂਕੀਆਂਂ 'ਤੇ ਚੜ੍ਹ ਖੁਦਕੁਸ਼ੀਆਂ ਕਰ ਰਹੇ ਹਨ।

ਦਲਿਤ ਮੁੱਖ ਮੰਤਰੀ ਬਣਾ ਕੇ ਕਾਂਗਰਸ ਰਚ ਰਹੀ ਡਰਾਮਾ: ਗਗਨ ਮਾਨ

ਅਨਮੋਲ ਗਗਨ ਮਾਨ (Anmol Gagan Mann) ਨੇ ਕਿਹਾ ਕਿ ਨਾਂ ਤਾਂ ਕੁਝ ਅਕਾਲੀ ਦਲ ਨੇ ਕੀਤਾ 'ਤੇ ਨਾ ਹੀ ਕੁੱਝ ਕਾਂਗਰਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਚਿਹਰੇ ਨਾਲ ਹੀ ਪੰਜਾਬ ਵਿੱਚ ਚੋਣਾਂ ਲੜੇਗੀ ਅਤੇ ਇਸ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ, ਇਲਾਕੇ ਭਾਰਤ ਨੂੰ ਲੈ ਕੇ ਵੀ ਉਨ੍ਹਾਂ ਸਵਾਲ ਖੜੇ ਦੇਖੇ ਇੱਥੇ ਕੋਈ ਵਿਕਾਸ ਨਹੀਂ ਹੋਇਆ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪਰਾਲੀ ਨੂੰ ਲੈ ਕੇ ਪੰਜਾਬ ਸਰਕਾਰ ਕਿਸਾਨਾਂ ਲਈ ਕੋਈ ਰਾਹਤ ਨਹੀਂ ਦੇ ਰਹੀ। ਜਿਸ ਕਰਕੇ ਕਿਸਾਨਾਂ ਨੂੰ ਮਜਬੂਰੀ ਵੱਸ ਉਸ ਨੂੰ ਜਗਾਉਣਾ ਪੈਂਦਾ ਹੈ, ਉਨ੍ਹਾਂ ਕਿਹਾ ਕਿ ਕਿਸਾਨ ਇਸ ਦਾ ਪ੍ਰਬੰਧਨ ਆਪੇ ਹੀ ਕਰ ਲੈਣਗੇ। ਪਰ ਜੇਕਰ ਸਰਕਾਰ ਉਨ੍ਹਾਂ ਨੂੰ ਇਸ ਨੂੰ ਜਲਾਉਣ ਦੀ ਥਾਂ ਤੇ ਇਸ ਦਾ ਬਦਲ ਕਿਸਾਨਾਂ ਨੂੰ ਦੇਣ

ਮੁੱਖ ਮੰਤਰੀ ਬਣੇ ਚਰਨਜੀਤ ਚੰਨੀ ਨੇ ਚੁੱਕੀ ਸਹੁੰ

ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ (Charanjit Channi)ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣ ਗਏ ਹਨ, ਚੰਨੀ ਨੇ ਅੱਜ ਸਹੁੰ ਚੁੱਕੀ ਹੈ। ਇਸਦੇ ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ ਸੋਨੀ ਨੂੰ ਡਿਪਟੀ ਸੀਐੱਮ ਬਣਾਇਆ ਗਿਆ। ਕਾਫ਼ੀ ਸਮੇਂ ਤੋਂ ਪੰਜਾਬ ਦੇ ਸਿਆਸੀ ਖੇਤਰ ਵਿੱਚ ਇਹ ਗੱਲ ਉੱਭਰ ਕੇ ਆ ਰਹੀ ਸੀ ਕਿ ਦਲਿਤ ਆਬਾਦੀ ਦੀ ਪ੍ਰਤਿਨਿਧਤਾ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ। ਘੱਟੋ-ਘੱਟ ਡਿਪਟੀ ਸੀਐਮ ਦਲਿਤ ਚਿਹਰਾ ਹੋਣਾ ਚਾਹੀਦਾ ਹੈ। ਇਸ ਸਭ ਨੂੰ ਲੈਕੇ ਕਾਂਗਰਸ ਪਾਰਟੀ ਵਿੱਚ ਨਵੀਂ ਸੋਚ ਆਈ ਹੈ।

ਕਾਂਗਰਸ ਨੇ ਇਹ ਦਲਿਤ ਮੁੱਖ ਮੰਤਰੀ ਵਾਲਾ ਜੋ ਕਦਮ ਚੁੱਕਿਆ ਹੈ, ਉਹ ਪ੍ਰਤਿਕਿਰਿਆ ਵਿੱਚ ਨਹੀਂ ਹੈ ਸਗੋਂ ਉਨ੍ਹਾਂ ਦੀ ਸੋਚ ਵਿੱਚ ਵੀ ਹੈ। ਦਰਅਸਲ ਆਉਣ ਵਾਲੀਆਂ ਚੋਣਾਂ ਵਿੱਚ ਇਸ ਤਰ੍ਹਾਂ ਦਾ ਨਜ਼ਰੀਆ ਬਣ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਦਾ ਇਕੱਠੇ ਹੋਣਾ ਦਾ ਵੀ ਇੱਕ ਮਕਸਦ ਸੀ ਕਿ ਅਕਾਲੀ ਦਲ ਦੀ ਸਥਿਤੀ ਨੂੰ ਮਜ਼ਬੂਤ ਕਰਨਾ। ਇਸ ਲਈ ਕਾਂਗਰਸ ਦਾ ਵੀ ਆਪਣਾ ਇੱਕ ਬੇਸ ਹੈ, ਭਾਵੇਂ ਉਹ ਰਾਖਵਾਂਕਰਨ ਨਾਲ ਜੁੜਿਆ ਹੋਵੇ, ਪਿੱਛੜੇ ਵਰਗ ਨਾਲ ਜੁੜਿਆ ਹੋਵੇ। ਇਸ ਲਈ ਇਹ ਕਦਮ ਕਾਂਗਰਸ ਦੀ ਸਥਿਤੀ ਪੰਜਾਬ ਵਿੱਚ ਹੋਰ ਮਜ਼ਬੂਤ ਹੋਵੇਗਾ।

ਇਹ ਵੀ ਪੜ੍ਹੋ:- ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ ਚਰਨਜੀਤ ਚੰਨੀ ਨੇ ਚੁੱਕੀ ਸਹੁੰ

ETV Bharat Logo

Copyright © 2024 Ushodaya Enterprises Pvt. Ltd., All Rights Reserved.