ETV Bharat / state

CM Mann B'day Celebration: ਲੁਧਿਆਣਾ 'ਚ ਆਪ ਵਿਧਾਇਕ ਛੀਨਾ ਨੇ ਪਾਰਟੀ ਵਰਕਰਾਂ ਸਣੇ ਸੀਐਮ ਮਾਨ ਦਾ ਮਨਾਇਆ ਜਨਮਦਿਨ, ਦੇਖੋ ਕੀ ਕੁਝ ਰਿਹਾ ਖਾਸ

author img

By ETV Bharat Punjabi Team

Published : Oct 17, 2023, 5:19 PM IST

CM Mann B'day Celebration
CM Mann B'day Celebration

ਪੰਜਾਬ ਦੇ ਵਿਧਾਇਕਾਂ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਆਪਣੇ ਹਲਕੇ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਸੰਕਲਪ ਲਿਆ (CM Mann Birthday) ਅਤੇ ਖੂਨਦਾਨ ਕੈਂਪ ਵੀ ਲਗਵਾਏ।

ਸੀਐਮ ਮਾਨ ਦਾ ਮਨਾਇਆ ਜਨਮਦਿਨ, ਦੇਖੋ ਕੀ ਕੁਝ ਰਿਹਾ ਖਾਸ

ਲੁਧਿਆਣਾ: ਪੰਜਾਬ ਭਰ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਵਿਧਾਇਕਾਂ ਵੱਲੋਂ ਜਨਮਦਿਨ ਮਨਾਇਆ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਫ਼ਤਰਾਂ ਵਿੱਚ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ। ਉੱਥੇ ਹੀ, ਦੂਜੇ ਪਾਸੇ ਸੀਐਮ ਭਗਵੰਤ ਮਾਨ ਨੂੰ ਵਧਾਈ ਦੇਣ ਲਈ ਕੇਕ ਵੀ ਕੱਟੇ ਜਾ ਰਹੇ ਹਨ।

ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਜਿੱਥੇ ਖੂਨਦਾਨ ਕੈਂਪ ਦੇ ਨਾਲ ਕੇਕ ਕੱਟਿਆ ਗਿਆ, ਉੱਥੇ ਹੀ ਦੂਜੇ ਪਾਸੇ ਉਨ੍ਹਾਂ ਵੱਲੋਂ ਭਗਵੰਤ ਮਾਨ ਦੇ ਜਨਮਦਿਨ ਮੌਕੇ ਇਹ ਸੰਕਲਪ ਲਿਆ ਗਿਆ (CM Mann B'day Celebration) ਕਿ ਉਨ੍ਹਾਂ ਦੇ ਹਲਕੇ ਵਿੱਚ ਨੌਜਵਾਨਾਂ ਦੇ ਖੇਡਣ ਲਈ ਸਟੇਡੀਅਮ ਬਣਾਏ ਗਏ ਹਨ, ਉਹ ਅੱਜ ਲੋਕ ਸਮਰਪਿਤ ਕਰ ਰਹੇ ਹਨ।

AAP ਵਿਧਾਇਕ ਨੇ ਲਿਆ ਸੰਕਲਪ : ਐਮ ਐਲ ਏ ਛੀਨਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦੱਖਣੀ ਲੁਧਿਆਣਾ ਪਰਵਾਸੀ ਵਸੋਂ ਵਾਲਾ ਹਲਕਾ ਹੈ ਜਿਸ ਕਰਕੇ ਪਿਛਲੇ ਦੋ ਦਹਾਕਿਆਂ ਤੋਂ ਇਸ ਹਲਕੇ ਵਿੱਚ ਕਿਸੇ ਵੀ ਸਰਕਾਰ ਵੇਲੇ ਕਿਸੇ ਵੀ ਵਿਧਾਇਕ ਨੇ ਕੋਈ ਕੰਮ ਨਹੀਂ ਕੀਤਾ। ਇਸ ਕਰਕੇ ਉਨਾਂ ਨੇ ਇਸ ਹਲਕੇ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਮੰਗਵਾ ਕੇ ਲਗਾਈ ਹੈ ਜਿਸ ਵਿੱਚ ਤਿੰਨ ਵੱਡੇ ਖੇਡ ਸਟੇਡੀਅਮ ਦੇ ਨਾਲ 7.29 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਕੂਲਾਂ ਦੀ ਨੁਹਾਰ ਵੀ ਬਦਲੀ ਜਾ ਰਹੀ ਹੈ। 19 ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਬਦਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੀਐਮ ਮਾਨ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਖਿਲਾਫ ਜੰਗ ਲੜ ਰਹੇ ਹਨ। ਉਸ ਤੋਂ ਜ਼ਾਹਿਰ ਹੈ ਕਿ ਕਿਸ ਤਰ੍ਹਾਂ ਵਿਰੋਧੀਆਂ ਨੂੰ ਭਾਜੜਾਂ ਪਈਆਂ (Bhagwant Mann Birthday) ਹੋਈਆਂ ਹਨ।

ਜ਼ੀਰਾ ਦੀ ਗ੍ਰਿਫਤਾਰੀ ਅਤੇ ਡਿਬੇਟ ਉੱਤੇ ਬੋਲੀ ਵਿਧਾਇਕ: ਇਸ ਮੌਕੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੀ ਛੀਨਾਂ ਨੇ ਕਿਹਾ ਕਿ ਸਾਡੀ ਤਿਆਰੀ ਪੂਰੀ ਹੈ। ਵਿਧਾਇਕ ਛੀਨਾ ਨੇ ਕਿਹਾ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕੇ ਕੁਲਬੀਰ ਜ਼ੀਰਾ ਦੀ ਗ੍ਰਿਫਤਾਰੀ ਸਿਆਸਤ ਤੋਂ ਪ੍ਰੇਰਿਤ ਨਹੀਂ, ਸਗੋਂ ਕਾਨੂੰਨ ਦੀ ਕਾਰਵਾਈ ਹੈ। ਲੁਧਿਆਣਾ ਵਿੱਚ ਹੋਣ ਵਾਲੀ ਸਿਆਸੀ ਡਿਬੇਟ ਬਾਰੇ ਵੀ ਬੋਲਦੇ ਆ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੁਝ ਸਿਆਸੀ ਪਾਰਟੀਆਂ ਦੇ ਲੀਡਰ ਡਿਬੇਟ ਛੱਡ ਕੇ ਭੱਜ ਗਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਇਹ ਸੱਚਾਈ ਅਤੇ ਇਮਾਨਦਾਰੀ ਦਾ ਸਬੂਤ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.