ETV Bharat / bharat

PM Modi Greetings To Mann B'day : ਪੀਐਮ ਮੋਦੀ ਸਣੇ ਹੋਰ ਨੇਤਾਵਾਂ ਨੇ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਜਨਮਦਿਨ ਦੀ ਵਧਾਈ

author img

By ETV Bharat Punjabi Team

Published : Oct 17, 2023, 11:22 AM IST

Updated : Oct 17, 2023, 12:30 PM IST

ਅੱਜ ਪੰਜਾਬ ਦੇ ਮੁੱਖ ਮੰਤਰੀ ਦਾ ਜਨਮਦਿਨ ਹੈ। ਇਸ ਖਾਸ ਮੌਕੇ ਸਿਆਸੀ ਗਲਿਆਰੇ ਚੋਂ ਉਨ੍ਹਾਂ ਨੂੰ ਵਧਾਈਆਂ ਦੇ ਮੈਸੇਜ ਮਿਲਣੇ ਸ਼ੁਰੂ ਹੋ ਚੁੱਕੇ ਹਨ। ਇਸ ਖਾਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ।

CM MANN BIRTHDAY
CM MANN BIRTHDAY

ਹੈਦਰਾਬਾਦ ਡੈਸਕ: ਪੰਜਾਬ ਦੇ ਸੀਐਮ ਦਾ ਅੱਜ 50ਵਾਂ ਜਨਮਦਿਨ ਹੈ। ਮੁੱਖ ਮੰਤਰੀ ਮਾਨ ਅੱਜ ਆਪਣੇ ਜੱਦੀ ਪਿੰਡ ਸਤੌਜ ਹੀ ਰਹਿਣਗੇ। ਜਿੱਥੇ ਉਨ੍ਹਾਂ ਨੂੰ ਸਿਆਸੀ ਨੇਤਾਵਾਂ ਵਲੋਂ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਆਪਣੇ ਪਤੀ ਭਗਵੰਤ ਮਾਨ ਨੇ ਇਸ ਖਾਸ ਮੌਕੇ ਵਧਾਈ ਦਿੱਤੀ ਹੈ। ਮਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਸਾਂਝੀ ਕਰਦੇ ਹੋਏ ਵਧਾਈ ਦਿੱਤੀ।

  • Birthday wishes to Punjab CM Shri @BhagwantMann Ji. Praying for his long and healthy life.

    — Narendra Modi (@narendramodi) October 17, 2023 " class="align-text-top noRightClick twitterSection" data=" ">

ਪੀਐਮ ਮੋਦੀ ਨੇ ਦਿੱਤੀ ਵਧਾਈ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਕਸ ਉੱਤੇ ਟਵੀਟ ਕਰਦਿਆ ਲਿਖਿਆ ਕਿ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ। ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਕਾਮਨਾ ਕਰਦਾ ਹਾਂ।

  • पंजाब के मुख्यमंत्री श्री भगवंत मान जी को जन्मदिन की हार्दिक शुभकामनाएँ। आप स्वस्थ रहें एवं दीर्घायु हों, ऐसी ईश्वर से मंगल कामना करता हूँ। @BhagwantMann

    — Om Birla (@ombirlakota) October 17, 2023 " class="align-text-top noRightClick twitterSection" data=" ">

ਓਮ ਬਿਰਲਾ ਨੇ ਦਿੱਤੀ ਜਨਮਦਿਨ ਦੀ ਵਧਾਈ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਐਕਸ ਉੱਤੇ ਭਗਵੰਤ ਮਾਨ ਨੂੰ ਜਨਮਦਿਨ ਮੌਕੇ ਵਧਾਈ ਦਿੱਤੀ ਹੈ।

ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਜੀ ਨੂੰ ਜਨਮਦਿਨ ਦੀਆਂ ਵਧਾਈਆਂ। ਤੁਸੀ ਸਿਹਤਮੰਦ ਰਹੋ ਅਤੇ ਲੰਮੀ ਓਮਰ ਹੋਵੇ, ਅਜਿਹੀ ਵੀ ਪ੍ਰਮਾਤਮਾ ਤੋਂ ਮੰਗਲ ਕਾਮਨਾ ਕਰਦਾ ਹਾਂ।

  • पंजाब के हर दिल प्यारे मुख्यमंत्री और छोटे भाई @BhagwantMann को जन्मदिवस की बहुत-बहुत बधाई एवं शुभकामनाएँ। श्री वाहेगुरू जी की कृपा से आप यूँ ही स्वस्थ और खुशहाल रहें। इसी जोश और मेहनत से पंजाब की जनता की सेवा में लगे रहिए, पंजाब के लोग आपको बहुत प्यार करते हैं।

    — Arvind Kejriwal (@ArvindKejriwal) October 17, 2023 " class="align-text-top noRightClick twitterSection" data=" ">

ਆਪ ਸੁਪ੍ਰੀਮੋ ਤੇ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਛੋਟੇ ਭਰਾ ਲਈ ਕੀਤੀ ਪੋਸਟ: ਆਪ ਸੁਪ੍ਰੀਮੋ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਸਾਂਝੀ ਕਰਦੇ ਹੋਏ ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ।

ਪੰਜਾਬ ਦੇ ਹਰ ਦਿਲ ਦੇ ਪਿਆਰੇ ਮੁੱਖ ਮੰਤਰੀ ਅਤੇ ਛੋਟੇ ਭਰਾ। @ਭਗਵੰਤ ਮਾਨ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ। ਸ਼੍ਰੀ ਵਾਹਿਗੁਰੂ ਜੀ ਦੀ ਮੇਹਰ ਸਦਕਾ ਤੁਸੀਂ ਤੰਦਰੁਸਤ ਅਤੇ ਖੁਸ਼ ਰਹੋ। ਇਸੇ ਹੀ ਉਤਸ਼ਾਹ ਅਤੇ ਮਿਹਨਤ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹੋ, ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ।

  • Birthday greetings to Hon'ble Punjab Chief Minister Thiru @BhagwantMann. Wishing you many more years of happiness and good health.

    — M.K.Stalin (@mkstalin) October 17, 2023 " class="align-text-top noRightClick twitterSection" data=" ">

ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਕੀਤੀ ਪੋਸਟ: ਚੰਗੀ ਸਿਹਤ ਤੇ ਖੁਸ਼ਹਾਲ ਜੀਵਨ ਦੀ ਅਰਦਾਸ ਕਰਦੇ ਹੋਏ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

  1. CM Mann Birthday : ਡਾ. ਗੁਰਪ੍ਰੀਤ ਨੇ ਪਤੀ ਮਾਨ ਨਾਲ ਤਸਵੀਰ ਸਾਂਝੀ ਕਰਕੇ ਦਿੱਤਾ ਪਿਆਰਾ ਸੁਨੇਹਾ, ਜਾਣੋ ਮਾਨ ਦੇ ਕਾਮੇਡੀਅਨ ਤੋਂ ਸਿਆਸੀ ਸਫ਼ਰ ਬਾਰੇ
  2. CM Mann Challenged Open Debate: 1 ਨਵੰਬਰ ਨੂੰ ਪੰਜਾਬ ਦੀ ਮਹਾਂ ਸਿਆਸੀ ਬਹਿਸ 'ਚ ਕੀ-ਕੀ ਰਹਿਣਗੇ ਮੁੱਦੇ, ਪੜ੍ਹੋ ਖ਼ਾਸ ਰਿਪੋਰਟ
  3. Maujaan Hi Maujaan: ਗਿੱਪੀ ਗਰੇਵਾਲ ਸਮੇਤ ਫਿਲਮ 'ਮੌਜਾਂ ਹੀ ਮੌਜਾਂ' ਦੀ ਟੀਮ ਪਹੁੰਚੀ ਪਾਕਿਸਤਾਨ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ

ਆਪ ਲੀਡਰਸ਼ਿਪ ਨੇ ਵੀ ਦਿੱਤੀ ਵਧਾਈ: ਉੱਥੇ ਹੀ, ਕੈਬਨਿਟ ਮੰਤਰੀ ਅਮਨ ਅਰੋੜਾ, ਮੀਤ ਹੇਅਰ, ਡਾ. ਬਲਬੀਰ ਸਿੰਘ, ਅਨਮੋਲ ਗਗਨ ਮਾਨ ਸਣੇ ਹੋਰ ਪੰਜਾਬ ਦੀ ਆਪ ਲੀਡਰਸ਼ਿਪ ਨੇ ਵੀ ਸੀਐਮ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।

  • ਪੰਜਾਬ ਦੇ ਮਾਣ ਸ੍ਰ @BhagwantMann ਜੀ ਨੂੰ ਜਨਮ ਦਿਨ ਦੀਆਂ ਤਹਿ ਦਿਲੋਂ ਵਧਾਈਆਂ।
    ਮੈਂ ਅਰਦਾਸ ਕਰਦਾਂ ਹਾਂ ਕਿ ਪੰਜਾਬ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਲਿਜਾਣ ਅਤੇ 'ਰੰਗਲਾ ਪੰਜਾਬ' ਦੀ ਸਿਰਜਣਾ ਲਈ ਮਾਨ ਸਾਹਿਬ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਪ੍ਰਮਾਤਮਾ ਹੋਰ ਬਲ ਬਖ਼ਸ਼ੇ। ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸਖ਼ਸ਼ੀਅਤ ਜੁਗ ਜੁਗ ਜੀਵੇ

    — Aman Arora (@AroraAmanSunam) October 17, 2023 " class="align-text-top noRightClick twitterSection" data=" ">
  • ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ.@BhagwantMann ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ,
    ਪੰਜਾਬ ਪ੍ਰਤੀ ਮਾਨ ਸਾਬ ਦੀ ਇਮਾਨਦਾਰੀ, ਦੂਰਅੰਦੇਸ਼ੀ ਸੋਚ ਦੀ ਬਦੌਲਤ ਪੰਜਾਬ ਮੁੜ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਨ ਦੀਆਂ ਰਾਹਾਂ ਤੇ ਲਗਾਤਾਰ ਅੱਗੇ ਵੱਧ ਰਿਹਾ ਹੈ
    ਅੱਜ ਜਨਮ ਦਿਨ ਮੌਕੇ ਪਰਮਾਤਮਾ ਅੱਗੇ ਮਾਨ ਸਾਬ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ pic.twitter.com/5t9BJo8Ysi

    — Chetan Singh Jouramajra (@jouramajra) October 17, 2023 " class="align-text-top noRightClick twitterSection" data=" ">

ਸਿਆਸੀ ਕਰੀਅਰ: ਫਿਰ ਸਾਲ 2012 ਦੌਰਾਨ ਭਗਵੰਤ ਮਾਨ ਨੇ ਪੀਪੀਪੀ ਤੋਂ ਹਲਕਾ ਲਹਿਰਾ ਕੇ ਵਿਧਾਨ ਸਭਾ ਚੋਣ ਲੜੀ। ਪਹਿਲੀ ਚੋਣ ਵਿਚ ਭਗਵੰਤ ਰਜਿੰਦਰ ਕੌਰ ਭੱਠਲ ਤੋਂ ਹਾਰ ਗਏ ਸਨ। 2014 'ਚ ਸੰਗਰੂਰ ਤੋਂ 'ਆਪ' ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਅਤੇ ਜਿੱਤੇ। ਸਾਲ 2019 ਵਿੱਚ ਉਹ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਸੰਸਦ ਵਿੱਚ ਪਹੁੰਚੇ ਸਨ। ਸਾਲ 2022 ਵਿੱਚ ਧੂਰੀ ਤੋਂ ਵਿਧਾਨ ਸਭਾ ਚੋਣ ਲੜੀ ਅਤੇ 50 ਹਜ਼ਾਰ ਤੋਂ ਵੱਧ ਦੇ ਫ਼ਰਕ ਨਾਲ ਜਿੱਤੇ। ਸਾਲ 2019 'ਚ ਭਗਵੰਤ ਮਾਨ ਨੇ ਮੁੜ ਲੋਕ ਸਭਾ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਇਸ ਵਾਰ ਭਗਵੰਤ ਮਾਨ ਵਿਧਾਨ ਸਭਾ ਚੋਣ ਲੜੇ ਅਤੇ ਜਿੱਤੇ। ਚੋਣਾਂ ਤੋਂ ਪਹਿਲਾਂ ਪਾਰਟੀ ਨੇ ਭਗਵੰਤ ਮਾਨ ਨੂੰ ਸੀਐਮ ਚਿਹਰਾ ਬਣਾਇਆ ਸੀ। ਪਾਰਟੀ ਨੇ ਭਗਵੰਤ ਮਾਨ ਦੀ ਅਗਵਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਰਟੀ ਨੇ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਜਿੱਤੀਆਂ ਹਨ। ਸੱਤਾਧਾਰੀ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ।

Last Updated :Oct 17, 2023, 12:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.