ETV Bharat / state

ਅਕਾਲੀ ਦਲ ‘ਚ ਸ਼ਾਮਿਲ ਹੋਏ ਭਾਜਪਾ ਆਗੂ ਨੇ ਪਹਿਲੀ ਵਾਰ ਕੀਤੇ ਵੱਡੇ ਖੁਲਾਸੇ !

author img

By

Published : Aug 24, 2021, 4:46 PM IST

ਭਾਜਪਾ ਛੱਡ ਅਕਾਲੀ ਦਲ ‘ਚ ਸ਼ਾਮਿਲ ਹੋਣ ਤੋਂ ਬਾਅਦ ਕਮਲ ਚੇਤਲੀ ਨੇ ਪਹਿਲੀ ਵਾਰ ਪੰਜਾਬ ਭਾਜਪਾ ਦੀ ਲੀਡਰਸ਼ਿੱਪ ਅਤੇ ਆਪ ਨੂੰ ਲੈਕੇ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਵੱਡੀਆਂ ਆਫਰਾਂ ਦਿੱਤੀਆਂ ਗਈਆਂ ਸਨ। ਉੁਨ੍ਹਾਂ ਦੱਸਿਆ ਕਿ ਆਮ ਆਮਦੀ ਪਾਰਟੀ ਵੀ ਉਨ੍ਹਾਂ ਨੂੰ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਫੋਨ ਕਰ ਰਹੀ ਸੀ।

ਅਕਾਲੀ ਦਲ ‘ਚ ਸ਼ਾਮਿਲ ਹੋਏ ਭਾਜਪਾ ਆਗੂ ਨੇ ਪਹਿਲੀ ਵਾਰ ਕੀਤੇ ਵੱਡੇ ਖੁਲਾਸੇ !
ਅਕਾਲੀ ਦਲ ‘ਚ ਸ਼ਾਮਿਲ ਹੋਏ ਭਾਜਪਾ ਆਗੂ ਨੇ ਪਹਿਲੀ ਵਾਰ ਕੀਤੇ ਵੱਡੇ ਖੁਲਾਸੇ !

ਲੁਧਿਆਣਾ: ਭਾਜਪਾ ਛੱਡ ਅਕਾਲੀ ਦਲ ‘ਚ ਸ਼ਾਮਿਲ ਹੋਏ ਕਮਲ ਚੇਤਲੀ ਨੇ ਭਾਜਪਾ ਦੀ ਮੌਜੂਦਾ ਪੰਜਾਬ ਦੀ ਲੀਡਰਸ਼ਿਪ ਨੂੰ ਕਮਜ਼ੋਰ ਲੀਡਰਸ਼ਿਪ ਕਰਾਰ ਦਿੱਤਾ ਹੈ। ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਈ ਖੁਲਾਸੇ ਕੀਤੇ ਹਨ। ਕਮਲ ਚੇਤਲੀ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਭਾਜਪਾ ਅਤੇ ਬਸਪਾ ਦਾ ਹੀ ਹਿੱਸਾ ਦੱਸ ਰਹੀ ਹੈ ਉਹ ਅਕਾਲੀ ਦਲ ‘ਚ ਸ਼ਾਮਲ ਹੋਣ ਤੋਂ ਇੱਕ ਦਿਨ ਪਹਿਲਾਂ ਤੱਕ ਉਨ੍ਹਾਂ ਨੂੰ ਫੋਨ ਕਰਕੇ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਣ ਦੀਆਂ ਗੱਲਾਂ ਕਹਿ ਰਹੇ ਸਨ।

ਅਕਾਲੀ ਦਲ ‘ਚ ਸ਼ਾਮਿਲ ਹੋਏ ਭਾਜਪਾ ਆਗੂ ਨੇ ਪਹਿਲੀ ਵਾਰ ਕੀਤੇ ਵੱਡੇ ਖੁਲਾਸੇ !

ਪੰਜਾਬ ਦੀ ਭਾਜਪਾ ਲੀਡਰਸ਼ਿੱਪ ਤੇ ਸਵਾਲ ਖੜ੍ਹੇ ਕੀਤੇ

ਉਨ੍ਹਾਂ ਇਹ ਵੀ ਦੱਸਿਆ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜਦੋਂ ਉਨ੍ਹਾਂ ਦੇ ਘਰ ਆਏ ਸਨ ਤਾਂ ਉਨ੍ਹਾਂ ਨੇ ਵੀ ਟਿਕਟ ਦੇਣ ਦੀ ਗੱਲ ਕਹੀ ਸੀ ਅਤੇ ਨਾਲ ਹੀ ਉਨ੍ਹਾਂ ਦੇ ਬੇਟੇ ਨੂੰ ਵੀ ਪਾਰਟੀ ਅੰਦਰ ਵੱਡਾ ਅਹੁਦਾ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਸਾਰੇ ਵਾਅਦੇ ਅਤੇ ਲਾਲਚ ਨੂੰ ਠੁਕਰਾ ਕੇ ਉਨ੍ਹਾਂ ਵਿਚਾਰਧਾਰਾ ਵੱਲ ਹੱਥ ਵਧਾਇਆ ਹੈ।

ਅਕਾਲੀ ਦਲ ਦੇ ਗਾਏ ਸੋਹਲੇ

ਕਮਲ ਚੇਤਲੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮ ਕੀਤੇ ਗਏ ਹਨ ਉਨ੍ਹਾਂ ਕਰਕੇ ਹੀ ਉਹ ਅਕਾਲੀ ਦਲ ‘ਚ ਸ਼ਾਮਲ ਹੋਏ ਹਨ।

ਕਿਸਾਨਾਂ ਦਾ ਮਸਲਾ ਪਹਿਲਾਂ ਹੱਲ ਹੋ ਸਕਦਾ ਸੀ

ਕਮਲ ਚੇਤਲੀ ਨੇ ਆਪਣੀ ਹੀ ਭਾਜਪਾ ਦੀ ਪੰਜਾਬ ਲੀਡਰਸ਼ਿਪ ‘ਤੇ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਜੇਕਰ ਉਹ ਚਾਹੁੰਦੇ ਤਾਂ ਮਸਲਾ ਕਿਸਾਨਾਂ ਦਾ ਹੱਲ ਹੋ ਸਕਦਾ ਸੀ ਪਰ ਕਮਜ਼ੋਰ ਅਤੇ ਬੇਵੱਸ ਲੀਡਰਸ਼ਿਪ ਨੇ ਇਹ ਨਹੀਂ ਹੋਣ ਦਿੱਤਾ। ਉਨ੍ਹਾਂ ਨੂੰ ਜਦੋਂ ਟਿਕਟ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਅਕਾਲੀ ਦਲ ‘ਚ ਸ਼ਾਮਲ ਹੋਏ ਹਨ ਪਰ ਪਾਰਟੀ ਜਿੱਥੇ ਵੀ ਡਿਊਟੀ ਲਾਵੇਗੀ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ 117 ਪੰਜਾਬ ਦੀਆਂ ਸੀਟਾਂ ਸਾਰੀਆਂ ਹੀ ਉਨ੍ਹਾਂ ਦੀਆਂ ਆਪਣੀਆਂ ਸੀਟਾਂ ਹਨ।

ਇਹ ਵੀ ਪੜ੍ਹੋ:ਕੈਪਟਨ ਦੀ ਸ਼ਿਕਾਇਤ ਲੈ ਕੇ ਚਾਰ ਵਿਧਾਇਕ ਜਾਣਗੇ ਦਿੱਲੀ !

ETV Bharat Logo

Copyright © 2024 Ushodaya Enterprises Pvt. Ltd., All Rights Reserved.