ETV Bharat / state

ਪੁਲਿਸ ਮੁਲਾਜ਼ਮ ਨਾਲ ਕੁੱਟਮਾਰ, ਲਾਹੀ ਦਸਤਾਰ

author img

By

Published : Aug 18, 2021, 8:00 AM IST

ਫੁਹਾਰਾ ਚੌਕ ਵਿਚ ਹੰਗਾਮੇ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਪੁਲੀਸ ਮੁਲਾਜ਼ਮ ਅਤੇ ਨੌਜਵਾਨ ਆਪਸ ’ਚ ਭਿੜ ਗਏ, ਹਾਲਾਂਕਿ ਪੁਲਿਸ ਦੇ ਮੁਲਾਜ਼ਮ ਕਹਿ ਰਹੇ ਨੇ ਕਿ ਨੌਜਵਾਨ ਵੱਲੋਂ ਪਹਿਲਾਂ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ ਮੁਲਾਜ਼ਮ ਡਿਊਟੀ ਤੇ ਤੈਨਾਤ ਸੀ ਜੋ ਉਸ ਦੀ ਪੱਗ ਲਾਹ ਦਿੱਤੀ ਗਈ ਅਤੇ ਉਸ ਨੂੰ ਬੁਰੀ ਤਰ੍ਹਾਂ ਸੱਟਾਂ ਮਾਰੀਆਂ ਗਈਆਂ

ਪੁਲਿਸ ਮੁਲਾਜ਼ਮ ਨਾਲ ਕੁੱਟਮਾਰ
ਪੁਲਿਸ ਮੁਲਾਜ਼ਮ ਨਾਲ ਕੁੱਟਮਾਰ

ਲੁਧਿਆਣਾ: ਜ਼ਿਲ੍ਹੇ ਦੇ ਭੀੜਭਾੜ ਵਾਲੇ ਫੁਹਾਰਾ ਚੌਕ ਚ ਦੇਰ ਸ਼ਾਮ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਮੌਕੇ ’ਤੇ ਤੈਨਾਤ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਅਤੇ ਨੌਜਵਾਨ ਵਿਚਕਾਰ ਝਗੜਾ ਹੋ ਗਿਆ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਹੱਥੋਪਾਈ ਹੋਈ ਅਤੇ ਇਸ ਦੌਰਾਨ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਪੱਗ ਵੀ ਲੱਥ ਗਈ, ਉਸ ਦੇ ਮੂੰਹ ’ਤੇ ਵੀ ਸੱਟਾਂ ਲੱਗੀਆਂ।

ਇਹ ਵੀ ਪੜੋ: ਰਿਜ਼ਬੀ ਦੀ ਕੱਟੜ ਜਥੇਬੰਦੀ ਨੇ ਤੋੜਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਇਸ ਮੌਕੇ ’ਤੇ ਪੁਲਿਸ ਦੇ ਹੋਰ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਨੌਜਵਾਨ ਨੇ ਹੀ ਪਹਿਲਾਂ ਟ੍ਰੈਫਿਕ ਪੁਲਿਸ ਮੁਲਾਜ਼ਮ ਦੇ ਲੱਤਾਂ ’ਚ ਮੋਟਰਸਾਈਕਲ ਮਾਰਿਆ ਅਤੇ ਫਿਰ ਉਸ ’ਤੇ ਹਮਲਾ ਕੀਤਾ ਹੁਣ ਉਸ ਤੇ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਜਿਸ ਟ੍ਰੈਫਿਕ ਪੁਲੀਸ ਮੁਲਾਜ਼ਮ ਜਸਬੀਰ ਸਿੰਘ ਨਾਲ ਕੁੱਟਮਾਰ ਕੀਤੀ ਗਈ ਹੈ ਉਸ ਨੂੰ ਕੁਝ ਦਿਨ ਪਹਿਲਾਂ ਹੀ ਆਜ਼ਾਦੀ ਦਿਹਾੜੇ ਮੌਕੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਚੰਗੀਆਂ ਸੇਵਾਵਾਂ ਲਈ ਐਵਾਰਡ ਵੀ ਦਿੱਤਾ ਗਿਆ ਸੀ।

ਪੁਲਿਸ ਮੁਲਾਜ਼ਮ ਨਾਲ ਕੁੱਟਮਾਰ

ਫੁਹਾਰਾ ਚੌਕ ਵਿਚ ਹੰਗਾਮੇ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਪੁਲੀਸ ਮੁਲਾਜ਼ਮ ਅਤੇ ਨੌਜਵਾਨ ਆਪਸ ’ਚ ਭਿੜ ਗਏ, ਹਾਲਾਂਕਿ ਪੁਲਿਸ ਦੇ ਮੁਲਾਜ਼ਮ ਕਹਿ ਰਹੇ ਨੇ ਕਿ ਨੌਜਵਾਨ ਵੱਲੋਂ ਪਹਿਲਾਂ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ ਮੁਲਾਜ਼ਮ ਡਿਊਟੀ ‘ਤੇ ਤੈਨਾਤ ਸੀ ਜੋ ਉਸ ਦੀ ਪੱਗ ਲਾਹ ਦਿੱਤੀ ਗਈ ਅਤੇ ਉਸ ਨੂੰ ਬੁਰੀ ਤਰ੍ਹਾਂ ਸੱਟਾਂ ਮਾਰੀਆਂ ਗਈਆਂ ਜਦੋਂ ਕਿ ਨੌਜਵਾਨ ਲਗਾਤਾਰ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਉਸ ਨੂੰ ਗਾਲ੍ਹਾਂ ਕੱਢ ਰਹੇ ਸਨ ਜਿਸ ਕਰਕੇ ਉਸ ਨੇ ਹੱਥ ਚੁੱਕਿਆ ਹੈ।

ਉਧਰ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਨੌਜਵਾਨ ਇਹ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰਨ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਸੱਟਾਂ ਲੱਗਣ ਵਾਲੇ ਪੁਲਿਸ ਮੁਲਾਜ਼ਮ ਦਾ ਨਾਂ ਜਸਬੀਰ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਨੇ ਆਪਣੀ ਪੂਰੀ ਹੱਡਬੀਤੀ ਦੱਸੀ।

ਇਹ ਵੀ ਪੜੋ: ਕੁਲਗਾਮ 'ਚ ਭਾਜਪਾ ਕਾਰਕੁਨ ਜਾਵੇਦ ਅਹਿਮਦ ਡਾਰ 'ਤੇ ਹਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.