ETV Bharat / state

ਲੁਧਿਆਣਾ 'ਚ ਹਥਿਆਰਬੰਦਾਂ ਹਮਲਾਵਰਾਂ ਨੇ ਕੀਤੀ ਭੰਨਤੋੜ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ

author img

By

Published : Oct 4, 2022, 1:59 PM IST

Armed attackers vandalized in Ludhiana, CCTV images came out
ਲੁਧਿਆਣਾ 'ਚ ਹਥਿਆਰਬੰਦਾਂ ਹਮਲਾਵਰਾਂ ਨੇ ਕੀਤੀ ਭੰਨਤੋੜ,ਸੀਸੀਟੀਵੀ ਤਸਵੀਰਾਂ ਆਈਆ ਸਾਹਮਣੇ

ਲੁਧਿਆਣਾ ਦੇ ਰਾਮਨਗਰ ਇਲਾਕੇ ਵਿੱਚ ਹਥਿਆਰਬੰਦ ਬਦਮਾਸ਼ਾਂ (Armed rogue) ਨੇ ਹੰਗਾਮਾ ਮਚਾਇਆ ਅਤੇ ਭੰਨਤੋੜ ਕੀਤੀ , ਬਦਮਾਸ਼ਾਂ ਨੇ ਦੁਕਾਨ ਵਿੱਚ ਜਿੱਥੇ ਲੱਖਾਂ ਦੇ ਸਮਾਨ ਦੀ ਭੰਨਤੋੜ ਕੀਤੀ ਹੈ ਉੱਥੇ ਹੀ ਮਾਮਲੇ ਦੀ ਸੀਸੀਟੀਵੀ ਵੀਡੀਓ (CCTV video) ਵੀ ਸਾਹਮਣੇ ਆਈ ਹੈ।

ਲੁਧਿਆਣਾ: ਰਾਮਨਗਰ ਇਲਾਕੇ ਵਿੱਚ ਹਥਿਆਰਬੰਦ ਬਦਮਾਸ਼ਾਂ ( (Armed rogue)) ਨੇ ਸ਼ਰੇਆਮ ਗੁੰਡਾਗਰਦੀ (Bullying ) ਕੀਤੀ ਅਤੇ ਇਸ ਗੁੰਡਾਗਰਦੀ ਦੀ ਵੀਡੀਓ (Bullying video) ਵੀ ਵਾਇਰਲ ਹੋ ਰਹੀ ਹੈ। ਬਦਮਾਸ਼ਾਂ ਨੇ ਮਨਿਆਰੀ ਦੀ ਦੁਕਾਨ ਵਿੱਚ ਦਾਖਲ ਹੋ ਕੇ ਜਮ ਕੇ ਭੰਨਤੋੜ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਾਰਾ ਵਾਕਾ ਆਪਸੀ ਦੁਸ਼ਮਣੀ ਦਾ ਹੈ, ਜਿਸ ਕਾਰਨ ਇਹ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਟਮਾਰ ਦਾ ਇਹ ਤਾਜ਼ਾ ਮਾਮਲਾ ਅਸਲ ਵਿੱਚ ਪੁਰਾਣੀ ਦੁਸ਼ਮਣੀ ਦਾ ਹੈ ਅਤੇ 6 ਮਹੀਨੇ ਪਹਿਲਾਂ ਕੂੜੇ ਦੇ ਢੇਰ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਤਕਰਾਰ (Conflict in families) ਹੋ ਗਈ ਸੀ, ਇੱਕ ਧਿਰ ਨੇ ਦੂਜੇ ਪੱਖ ਦੀ ਕਾਫੀ ਕੁੱਟਮਾਰ ਕੀਤੀ ਸੀ, ਉਸ ਸਮੇਂ ਪੁਲਿਸ ਵੱਲੋਂ ਦੋਵਾਂ ਧਿਰਾਂ ਦੇ 1-1 ਮੈਂਬਰਾਂ ਖਿਲਾਫ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ।




ਲੁਧਿਆਣਾ 'ਚ ਹਥਿਆਰਬੰਦਾਂ ਹਮਲਾਵਰਾਂ ਨੇ ਕੀਤੀ ਭੰਨਤੋੜ,ਸੀਸੀਟੀਵੀ ਤਸਵੀਰਾਂ ਆਈਆ ਸਾਹਮਣੇ




ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਬਦਮਾਸ਼ਾ ਨੇ ਦੁਕਾਨ ਉੱਤੇ ਹਮਲਾ ਕਰਕੇ 7 ਲੱਖ ਰੁਪਏ (7 lakh rupees loss) ਦਾ ਨੁਕਸਾਨ ਕਰਨ ਤੋਂ ਇਲਾਵਾ ਦੁਕਾਨ ਦੇ ਗੱਲੇ ਵਿੱਚ ਪਏ 30 ਹਜ਼ਾਰ ਰੁਪਏ ਵੀ ਲੁੱਟ ਲਏ। ਪਰਿਵਾਰ ਦਾ ਕਹਿਣਾ ਹੈ ਕਿ ਹਮਲਾਵਰਾਂ ਨਾਲ ਪੁਲਿਸ ਦੀ ਮਿਲੀ ਭੁਗਤ (Police collusion) ਹੈ ਅਤੇ ਇਸੇ ਕਰਕੇ ਪੁਲਿਸ ਨੇ ਮੁਲਜ਼ਮਾਂ ਉੱਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂੰ ਹੀ ਜੇਲ੍ਹ ਅੰਦਰ ਡੱਕ ਦਿੱਤਾ ਹੈ। ਪੀੜਤਾਂ ਵਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਾਡੇ ਉੱਤੇ ਵੀ ਹਮਲਾ ਕੀਤਾ ਗਿਆ ਹੈ, ਅਧਾ ਦਰਜਨ ਤੋਂ ਵਧ ਮੁਲਜ਼ਮਾਂ ਨੇ ਹਮਲਾ ਕੀਤਾ।



ਥਾਣਾ ਜਮਾਲਪੁਰ ਚੌਕੀ ਮੁੰਡੀਆਂ ਕਲਾਂ ਦੇ ਇੰਚਾਰਜ ਨੇ ਦੱਸਿਆ ਕੇ ਮਾਮਲਾ ਦਰਜ ਕਰ ਲਿਆ ਹੈ, ਉਨ੍ਹਾਂ ਕਿਹਾ ਕੁਝ ਹਥਿਆਰਬੰਦਾਂ ਨੇ ਦੁਕਾਨ ਉੱਤੇ ਹਮਲਾ ਕਰਕੇ ਭੰਨਤੋੜ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰਨ ਤੋਂ ਬਾਅਦ ਮੁਲਜ਼ਮਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: SGPC ਵੱਲੋਂ ਰੋਸ ਪ੍ਰਦਰਸ਼ਨ , RSS ਤੇ ਹਰਿਆਣਾ ਕਮੇਟੀ ਵਿਰੁੱਧ ਸੌਂਪਣਗੇ ਮੰਗ ਪੱਤਰ

ETV Bharat Logo

Copyright © 2024 Ushodaya Enterprises Pvt. Ltd., All Rights Reserved.