ETV Bharat / state

ਇੱਕ ਹੋਰ ਸਕੂਲੀ ਬੱਚੇ ਦੀ ਭਿਆਨਕ ਹਾਦਸੇ 'ਚ ਗਈ ਜਾਨ

author img

By

Published : Feb 18, 2020, 8:20 PM IST

another-schoolchild-died-in-a-tragic-accident
ਲਾਪਰਵਾਹੀ ਨੇ ਲਈ ਇੱਕ ਹੋਰ ਮਾਸੂਮ ਦੀ ਜਾਨ

ਸਰਸਵਤੀ ਮਾਡਰਨ ਸਕੂਲ ਵਿੱਚ ਪੜ੍ਹਨ ਵਾਲੇ 3 ਸਾਲ ਦੇ ਬੱਚੇ ਨੂੰ ਕਾਰ ਨੇ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਘਟਨਾ ਤੋਂ ਖਫ਼ਾ ਹੋ ਕਿ ਬੱਚੇ ਦੇ ਮਾਪਿਆਂ ਵੱਲੋਂ ਸਕੂਲ ਪ੍ਰਸ਼ਾਸਨ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਿਤਾ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਲੁਧਿਆਣਾ : ਸਰਸਵਤੀ ਮਾਡਰਨ ਸਕੂਲ ਵਿੱਚ ਪੜ੍ਹਦੇ 3 ਸਾਲ ਦੇ ਬੱਚੇ ਨੂੰ ਕਾਰ ਨੇ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਘਟਨਾ ਤੋਂ ਖਫਾ ਹੋ ਕਿ ਬੱਚੇ ਦੇ ਮਾਪਿਆਂ ਵੱਲੋਂ ਸਕੂਲ ਪ੍ਰਸ਼ਾਸਨ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਲਾਪਰਵਾਹੀ ਨੇ ਲਈ ਇੱਕ ਹੋਰ ਮਾਸੂਮ ਦੀ ਜਾਨ

ਇਹ ਘਟਨਾ ਦੀਆਂ ਤਸਵੀਰਾਂ ਇੱਕ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈਆਂ ਹਨ। ਇਨ੍ਹਾਂ ਰਾਹੀਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਕਾਰ ਦੀ ਲਪੇਟ ਵਿੱਚ ਇਹ ਬੱਚਾ ਆ ਜਾਂਦਾ ਹੈ, ਤੇ ਕਾਰ ਸਵਾਰ ਮੌਕੇ 'ਤੇ ਹੀ ਕਾਰ ਭਜਾ ਕੇ ਫਰਾਰ ਹੋ ਜਾਂਦੇ ਹਨ।

another-schoolchild-died-in-a-tragic-accident
ਲਾਪਰਵਾਹੀ ਨੇ ਲਈ ਇੱਕ ਹੋਰ ਮਾਸੂਮ ਦੀ ਜਾਨ

ਇਸ ਹਾਦਸੇ ਤੋਂ ਮਗਰੋਂ ਮ੍ਰਿਤਕ ਬੱਚੇ ਦੇ ਮਾਪਿਆਂ ਵੱਲੋਂ ਸਕੂਲ ਪ੍ਰਸ਼ਾਸਨ ਉੱਤੇ ਅਣਗਹਿਲੀ ਵਰਤਣ ਦੇ ਇਲਜ਼ਾਮ ਲਗਾਏ ਗਏ ਹਨ। ਮ੍ਰਿਤਕ ਬੱਚੇ ਦੇ ਪਿਤਾ ਨੇ ਆਖਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਗੇਟ ਉੱਤੇ ਕੋਈ ਸੁਰੱਖਿਆ ਗਾਰਡ ਨਹੀਂ ਖੜ੍ਹਾ ਕੀਤਾ ਗਿਆ ਸੀ, ਜਿਸ ਵੇਲੇ ਛੁੱਟੀ ਹੋਈ ਤਾਂ ਬੱਚਾ ਦੌੜ ਕੇ ਬਾਹਰ ਨਿਕਲ ਆਇਆ। ਮ੍ਰਿਤਕ ਦੇ ਪਿਤਾ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਧਾਰਾ 370 ਹਟਾਉਣ ਦਾ ਵਿਰੋਧ ਕਰਨ ਵਾਲੀ ਬ੍ਰਿਟਿਸ਼ ਸਾਂਸਦ ਨੂੰ ਦਿੱਲੀ ਹਵਾਈ ਅੱਡੇ ਤੋਂ ਮੋੜਿਆ ਬਰੰਗ

ਦੂਜੇ ਪਾਸੇ ਸਕੂਲ ਪ੍ਰਬੰਧਕਾ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਇਨਕਾਰ ਦਿੱਤਾ ਹੈ। ਸਕੂਲ ਅਧਿਆਪਕਾ ਨੇ ਆਖਿਆ ਕਿ ਸੁਰੱਖਿਆ ਗਾਰਡ ਗੇਟ ਉੱਤੇ ਹੀ ਮੌਜੂਦ ਸੀ, ਤੇ ੳੇੁਨ੍ਹਾਂ ਬੱਚਾ ਆਟੋ ਵਾਲੇ ਦੇ ਹਵਾਲੇ ਕਰ ਦਿੱਤਾ ਸੀ।

ਪੁਲਿਸ ਨੇ ਅਧਿਕਾਰੀਆਂ ਨੂੰ ਆਖਿਆ ਕਿ ਬੱਚੇ ਨੂੰ ਟੱਕਰ ਮਾਰਨ ਵਾਲੀ ਗੱਡੀ ਦੇ ਬਾਰੇ ਪਤਾ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਸਾਰੇ ਮਾਮਲੇ ਦੀ ਤਫਤੀਸ਼ ਜਾਰੀ ਹੈ, ਜੋ ਵੀ ਕੋਈ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.